ਅਧਿਆਪਕਾਂ ਦੇ ਮਸਲੇ ਹੱਲ ਕਰਵਾਉਣ ਲਈ ਸਰਕਾਰ ਨਾਲ ਰਾਬਤਾ ਕਰਾਂਗੇ- ਸਿੱਧੂ,ਸੱਭਰਵਾਲ
ਫਾਜ਼ਿਲਕਾ -18 ਅਪ੍ਰੈਲ-( balraj singh sidhu )- ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਅਹੁਦਾ ਸੰਭਾਲਣ ਉਪਰੰਤ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆ ਹਨ। ਜਿਲਾ ਜਲੰਧਰ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਜਲੰਧਰ ਚ ਦੇਸ਼ ਭਗਤ ਯਾਦਗਾਰ ਹਾਲ ਚ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਚ ਸਾਰੇ ਅਧਿਆਪਕ ਵੱਡੀ ਗਿਣਤੀ ਚ ਸ਼ਮੂਲੀਅਤ ਕਰਨਗੇ। ਉਹਨਾ ਕਿਹਾ ਕਨਵੈਨਸ਼ਨ ਚ ਅਧਿਆਪਕਾਂ ਦੇ ਮਸਲੇ ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ,ਅਨਾਮਲੀ, ਪੇਡੂ,ਬਾਰਡਰ ਭੱਤਾ ਬਹਾਲ ਕਰਵਾਉਣਾ,ਪ੍ਰਮੋਸ਼ਨ ਚੈਨਲ ਲਗਾਤਾਰ ਜਾਰੀ ਰੱਖਣ,ਅਧਿਆਪਕਾਂ ਤੋ ਬੀ ਐਲ ਉ ਸਮੇਤ ਗੈਰ ਵਿਦਿਅਕ ਕੰਮ ਬੰਦ ਕਰਵਾਉਣ, ਈ ਟੀ ਟੀ ਅਧਿਆਪਕ ਦਾ ਪ੍ਰਮੋਸ਼ਨ ਚੈਨਲ ਯੋਗਤਾ ਅਨੁਸਾਰ ਡੀ ਪੀ ਆਈ ਤੱਕ ਦਾ ਕਰਨ, ਨਵੀ ਭਰਤੀ ਮੁਕੰਮਲ ਕਰਨ, ਕੱਚੇ ਅਧਿਆਪਕ ਹਰ ਕਿਸਮ ਦੇ ਪੱਕੇ ਕਰਨ, ਆਦਿ ਹਰ ਤਰਾਂ ਦੇ ਮਸਲੇ ਤੇ ਡੂੰਘੀ ਵਿਚਾਰ ਚਰਚਾ ਕਰਕੇ ਸਰਕਾਰ ਦੇ ਧਿਆਨ ਹਿੱਤ ਲਿਆਕੇ ਹੱਲ ਕਰਵਾਏ ਜਾਣਗੇ। ਸਿੱਧੂ ਨੇ ਕਿਹਾ ਪੰਜਾਬ ਦਾ ਅਧਿਆਪਕ ਵਰਗ ਜਿਥੇ ਪੰਜਾਬ ਦੇ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਚ ਦਿਨ ਰਾਤ ਇਕ ਕਰ ਰਿਹਾ ਹੈ,ਉਥੇ ਆਪਣੀਆਂ ਛੋਟੀਆਂ ਡਿਮਾਂਡ ਜੋ ਸਰਕਾਰ ਵੱਲੋ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਅਫਸਰਸ਼ਾਹੀ ਵੱਲੋ ਉਲਝਾਈਆਂ ਜਾਦੀਆਂ ਹਨ,ਤੇ ਖੁੱਲਕੇ ਗੱਲਬਾਤ ਕਰੇਗਾ। ਇਸ ਮੋਕੇ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਦੀ ਪ੍ਰਧਾਨਗੀ ਚ ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕਾਂ ਦੀ ਮੀਟਿੰਗ ਕਰਕੇ ਅਧਿਆਪਕਾਂ ਦੇ ਮਸਲੇ ਵਿਚਾਰੇ ਇਸ ਮੌਕੇ ਸਟੇਟ ਆਗੂ ਸਾਹਿਬ ਰਾਜਾ ਕੋਹਲ਼ੀ,, ਅਮਨਦੀਪ ਬਰਾੜ, ਅਮਨਦੀਪ ਸੋਢੀ, ਸਿਮਲਜੀਤ ਸਿੰਘ,ਰਾਧਾ ਕ੍ਰਿਸ਼ਨ,ਯੋਗਿੰਦਰ ਯੋਗੀ, ਅਰੁਣ ਕਾਠਪਾਲ, ਸਵੀਕਾਰ ਗਾਂਧੀ, ਰਜਿੰਦਰ ਵਰਮਾ, ਰਾਕੇਸ਼ ਕੋਹਲ਼ੀ, ਰਾਧੇ ਸ਼ਾਮ, ਵਿਨੈ ਮੱਕੜ, ਜਤਿੰਦਰ ਮਿੱਠੂ, ਸੁਭਾਸ਼ ਚੰਦਰ, ਸਿਕੰਦਰ ਸਿੰਘ, ਸੰਜੈ ਪੁਨੀਆਂ,ਇੰਦਰਾਜ, ਇੰਦਰਜੀਤ ਗਿੱਲ, ਰਮਨ ਸਿੰਘ ਓਮ ਪ੍ਰਕਾਸ਼, ਰਵਿੰਦਰ ਕੰਬੋਜ,ਅਨਿਲ ਖੰਨਾ, ਗੌਤਮ,ਜ਼ਿਲ੍ਹਾ ਆਗੂ ਹਾਜਰ ਸਨ।
0 comments:
Post a Comment