May 21, 2023

ਨਰਮੇ ਦੀ ਕਾਸ਼ਤ ਨੂੰ ਪ੍ਰਫੂਲਿਤ ਕਰਨ ਲਈ ਉਨਤ ਕਿਸਾਨ ਮਿਸ਼ਨ ਤਹਿਤ ਵੱਖ—ਵੱਖ ਪਿੰਡਾਂ ਵਿਚ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ

 


ਫਾਜ਼ਿਲਕਾ, 21 ਮਈ
ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ. ਗੋਸਲ ਅਤੇ ਪ੍ਰਚਾਰ ਸਿਖਿਆ ਨਿਰਦੇਸ਼ਕ ਡਾ. ਐਸ.ਐਸ. ਬੁਟਰ ਦੇ ਦਿਸ਼ਾ—ਨਿਰਦੇਸ਼ਾ ਤਹਿਤ ਪੰਜਾਬ ਵਿਚ ਨਰਮੇ ਦੀ ਫਸਲ ਨੂੰ  ਪ੍ਰਫੂਲਿਤ  ਕਰਨ ਲਈ ਯੁਨੀਵਰਸਟਿੀ ਦੇ ਸਾਇੰਸਦਾਨ ਅਤੇ ਖੇਤੀਬਾੜੀ ਵਿਭਾਗ ਦੁਆਰਾ ਉਨਤ ਕਿਸਾਨ ਮਿਸ਼ਨ ਤਹਿਤ ਨਰਮਾਂ ਪੈਦਾ ਕਰਨ ਵਾਲੇ ਪੰਜਾਬ ਦੇ ਜ਼ਿਲਿ੍ਹਆਂ ਵਿਚ ਕੰਪੇਨ ਚਲਾ ਕੇ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
 ਇਸੇ ਕੜੀ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ—ਵੱਖ ਪਿੰਡਾਂ ਜਿਵੇਂ ਦਿਵਾਨ ਖੇੜਾ, ਬਕੈਣ ਵਾਲਾ ਆਦਿ ਪਿੰਡਾਂ ਵਿਚ ਕਿਸਾਨ ਸਿਖਲਾਈ ਕੈਪਾਂ ਦੌਰਾਨ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿਚ ਡਾ. ਜਵਾਲਾ ਜਿੰਦਲ ਨੇ ਕਿਸਾਨਾਂ ਨੂੰ ਨਰਮੇ ਦੇ ਸਿਫਾਰਸ਼ ਕੀਤੇ ਅਤੇ ਮੰਜ਼ੂਰਸ਼ੁਦਾ ਬੀਜ ਬੀਜਣ ਦੀ ਸਲਾਹ ਦਿੱਤੀ ਤਾਂ ਜ਼ੋ ਬੇਲੋੜੇ ਖਰਚਿਆਂ ਤੋਂ ਵੀ ਬਚਿਆ ਜਾ ਸਕੇ ਅਤੇ ਚੰਗੀ ਫਸਲ ਦੀ ਪ੍ਰਾਪਤੀ ਹੋ ਸਕੇ।
ਡਾ. ਜਗਦੀਸ਼ ਅਰੋੜਾ ਮੁੱਖ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਨੇ ਕਿਸਾਨਾਂ ਨੂੰ ਬੀਜਾ *ਤੇ ਦਿੱਤੀ ਜਾਣ ਵਾਲੀ ਸਬਸਿਡੀ ਅਤੇ ਖਾਦਾਂ ਦੇ ਯੋਗ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਖੇਤੀਬਾੜੀ ਵਿਭਾਗ ਦੀਅ ਟੀਮਾਂ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵਧ ਨਰਮੇ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ ਅਤੇ ਨਰਮੇ ਸਬੰਧੀ ਤਕਨੀਕੀ ਸਾਹਿਤ ਵੀ ਵੰਡਿਆ।
ਇਸ ਤਹਿਤ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਕਿਸਾਨ ਮਿਤਰ ਆਤਮਾ ਰਾਮ ਦੀਵਾਨ ਖੇੜਾ ਅਤੇ ਵਿਨੋਕ ਕੁਮਾਰ ਮੌਜੂਦ ਸਨ।

No comments:

Post a Comment