May 17, 2023

ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਲੱਗਾ ਇੱਕ ਰੋਜ਼ਾ ਐਨਐਸਐਸ ਕੈਂਪ

 


ਸਰਕਾਰੀ ਆਈ ਟੀ ਫ਼ਾਜ਼ਿਲਕਾ ਵਿੱਚ ਪ੍ਰਿੰਸੀਪਲ  ਹਰਦੀਪ ਕੁਮਾਰ  ਦੀ ਰਹਿਨੁਮਾਈ ਹੇਠ ਚੱਲ ਰਹੇ ਐੱਨ ਐੱਸ ਐੱਸ ਯੂਨਿਟ ਵੱਲੋਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਪ੍ਰੋਗਰਾਮ ਅਫਸਰ ਸਰਦਾਰ ਗੁਰਜੰਟ ਸਿੰਘ ਦੁਆਰਾ  ਸੰਸਥਾ ਵਿਚ ਇਕ ਰੋਜ਼ਾ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ  ।  ਇਸ  ਕੈਂਪ ਦੌਰਾਨ  ਐਨ ਐਸ ਐਸ ਦੇ ਵਾਲੰਟੀਅਰਾਂ ਵੱਲੋਂ ਸਭ ਤੋਂ ਪਹਿਲਾਂ ਸੰਸਥਾ ਵਿਚ ਲੱਗੇ ਪੌਦਿਆਂ ਨੂੰ ਪਾਣੀ ਦਿੱਤਾ ਗਿਆ ਤੇ ਇੱਕ ਪੌਦੇ ਨੂੰ ਦੂਸਰੇ ਪੌਦੇ ਨਾਲ ਜੋੜਨ ਲਈ  ਨਾਲੀਆਂ ਬਣਾਈਆਂ ਗਈਆਂ ਤਾਂ ਜੋ ਪਾਣੀ ਦੀ ਦੁਰਵਰਤੋਂ ਨਾ ਹੋ ਸਕੇ  ਅਤੇ ਕੁਝ ਨਵੇਂ ਪੌਦੇ ਵੀ ਲਗਾਏ ਗਏ  ਫੇਰ ਉਸ ਤੋਂ ਬਾਅਦ ਸੰਸਥਾ ਦੇ ਬਾਹਰ ਮੇਨ ਗੇਟ ਦੇ ਕੋਲ ਬਣੇ ਪਾਰਕ ਵਿਚ ਚੰਗੀ ਤਰ੍ਹਾਂ ਸਫ਼ਾਈ ਕੀਤੀ ਗਈ ਇਸ ਸਫ਼ਾਈ ਦੌਰਾਨ  ਘਾਹ ਨੂੰ ਪੱਟਿਆ ਗਿਆ ਰੋੜਿਆਂ ਨੂੰ ਇਕ ਪਾਸੇ ਸਾਈਡ ਤੇ ਕੀਤਾ ਗਿਆ ਅਤੇ ਦਰੱਖਤਾਂ ਦੀਆਂ ਬੇਲੋੜੀਆਂ ਟਾਹਣੀਆਂ ਦੀ ਥ੍ਰੀ ਡੀ ਕਟਿਗ ਕੀਤੀ ਗਈ ਅਤੇ ਬੇਲੋੜੇ ਪੌਦਿਆਂ ਨੂੰ ਪੁੱਟ ਕੇ  ਦੂਰ ਸੁੱਟਿਆ ਗਿਆ  ਵਾਲੰਟੀਅਰਾਂ ਨੇ ਇਸ ਅਭਿਆਨ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਪੂਰੀ ਲਗਨ ਨਾਲ ਕੈਂਪ ਵਿਚ ਸਹਿਯੋਗ ਦਿੱਤਾ ਇਨ੍ਹਾਂ ਦੀ   ਕੜੀ ਮਿਹਨਤ ਤੇ ਲਗਨ ਸਦਕਾ   ਪਾਰਕ ਦੀ ਨੁਹਾਰ ਹੀ ਬਦਲ ਦਿੱਤੀ ਗਈ ਫੇਰ ਅੱਧੇ ਘੰਟੇ ਦੀ ਬਰੇਕ ਤੋਂ ਬਾਅਦ ਵਿਚਾਰ ਗੋਸ਼ਟੀ ਪ੍ਰੋਗਰਾਮ ਸ਼ੁਰੂ ਹੋਇਆ  ਇਸ ਚ ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਵੱਲੋਂ ਕੈਂਪ ਦੇ ਵਾਲੰਟੀਅਰਾਂ ਨੂੰ ਸਫ਼ਾਈ ਸਬੰਧੀ ਅਤੇ ਕੁਦਰਤ ਨੂੰ ਬਚਾਉਣ ਸਬੰਧੀ ਸਿੱਖਿਆ ਦਿੱਤੀ  ਅਤੇ ਸਿਖਿਆਰਥੀਆਂ ਨੂੰ ਸੰਤੁਲਤ ਭੋਜਨ ਅਤੇ ਸਰੀਰਕ ਕਸਰਤ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ ਜਿਸ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਇਸ ਦੇ ਨਾਲ ਨਾਲ ਉਨ੍ਹਾਂ ਬਡੀ ਪ੍ਰੋਗਰਾਮ ਤਹਿਤ ਲੇਖ ਰਚਨਾ ਕਾਰਵਾਈ ਗਈ ਜਿਸ ਵਿਚ ਵਲੰਟੀਅਰਜ਼ ਨੇ ਵੱਧ ਚੱੜ ਕੇ ਹਿੱਸਾ ਲਿਆ ਇਸ ਮੌਕੇ 

ਟ੍ਰੇਨਿੰਗ ਆਫ਼ੀਸਰ ਸ੍ਰੀ ਮਦਨ ਲਾਲ ਵੱਲੋਂ ਸਿਖਿਆਰਥੀਆਂ ਨਾਲ ਰੂਬਰੂ ਹੁੰਦੇ ਹੋਏ ਇਹ ਕਿਹਾ ਗਿਆ ਕਿ ਨਸ਼ੇ ਸਾਡੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਹਨ ਉਹਨਾਂ ਸਿਖਿਆਰਥੀਆ ਨੂੰ ਨਸ਼ੇ ਤੋਂ ਦੂਰ ਰਹਿਣ ਦੀ  ਪ੍ਰੇਰਨਾ ਦਿੱਤੀ ਗਈ  ।  ਇਸ ਪ੍ਰੋਗਰਾਮ ਵਿੱਚ ਵਲੰਟੀਅਰ ਮਨੋਹਰ  ਸਿੰਘ  ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ. ਇਸ ਪ੍ਰੋਗਰਾਮ ਵਿਚ  ਟ੍ਰੇਨਿੰਗ ਅਫਸਰ ਸ੍ਰੀ ਰਮੇਸ਼ ਕੁਮਾਰ ਰਣਜੀਤ ਸਿੰਘ ਸਚਿਨ ਗੁਸਾਂਈ ਰਕੇਸ਼ ਕੁਮਾਰ ਅੰਮ੍ਰਿਤਪਾਲ ਸਮੇਤ  ਸਮੂਹ ਸਟਾਫ ਨੇ ਆਪਣਾ ਆਪਣਾ  ਯੋਗਦਾਨ ਦਿੱਤਾ।

No comments:

Post a Comment