punjabfly

Jun 1, 2023

ਲੋਕਾਂ ਨੂੰ ਹਲੇ ਗਰਮੀ ਤੋਂ ਰਹੇਗੀ ਰਾਹਤ, ਅਗਲੇ ਦੋ ਦਿਨ ਹੋਰ ਪਵੇਗਾ ਮੀਂਹ


 

ਸੂਬੇ 'ਚ ਮੌਸਮ ਵਿਭਾਗ ਨੇ 1 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਵੀਰਵਾਰ ਤੱਕ ਸਾਰੇ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਠ ਮਹੀਨਾ 15 ਮਈ ਤੋਂ ਸ਼ੁਰੂ ਹੋਇਆ। ਜੇਠ ਮਹੀਨਾ ਸਭ ਤੋਂ ਜ਼ਿਆਦਾ ਗਰਮ ਮਹੀਨਾ ਹੁੰਦਾ ਹੈ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਵੈਸਟਰਨ ਡਿਸਟਰਬੈਂਸ ਨੇ ਗਰਮੀਆਂ ਦੇ ਪ੍ਰਭਾਵ ਨੂੰ ਘਟਾ ਦਿਤਾ ਹੈ।


ਇਸ ਦੇ ਨਾਲ ਹੀ 3 ਜੂਨ ਤੱਕ ਇਸ ਦੇ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ।



ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵਾਰ ਪੰਜਾਬ ਵਿਚ ਮਈ ਮਹੀਨੇ ਵਿਚ 161 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਆਮ ਤੌਰ 'ਤੇ ਪੰਜਾਬ ਵਿਚ ਮਈ ਮਹੀਨੇ ਵਿਚ 17.30 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਇਸ ਵਾਰ ਇਨ੍ਹਾਂ 30 ਦਿਨਾਂ ਵਿੱਚ 45.1 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ। ਪੰਜਾਬ ਦੇ ਦੋ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਆਮ ਨਾਲੋਂ ਕਿਤੇ ਵੱਧ ਮੀਂਹ ਪਿਆ ਹੈ


ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਭਰ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਲੁਧਿਆਣਾ ਵਿਚ 30.2mm, ਗੁਰਦਾਸਪੁਰ ਵਿਚ 17mm ਅਤੇ ਜਲੰਧਰ ਵਿਚ 14.5mm ਮੀਂਹ ਦਰਜ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 4.50 ਡਿਗਰੀ ਤੱਕ ਹੇਠਾਂ ਦਰਜ ਕੀਤਾ ਜਾ ਰਿਹਾ ਹੈ

Share:

0 comments:

Post a Comment

Definition List

blogger/disqus/facebook

Unordered List

Support