punjabfly

Jun 14, 2023

ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਰੀਦਕੋਟ ਵੱਲੋਂ ਜ਼ਿਲ੍ਹਾ ਮਾਡਰਨ ਸੁਧਾਰ ਘਰ (ਜੇਲ੍ਹ) ਦਾ ਦੌਰਾ



ਫਰੀਦਕੋਟ 14 ਜੂਨ (Balaj singh sidhu )-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ- ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਮਿਸ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਗਦੀਪ ਸਿੰਘ ਮਰੋਕ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਰੀਦਕੋਟ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਮਾਡਰਨ ਸੁਧਾਰ ਘਰ (ਜੇਲ੍ਹ) ਦਾ ਦੌਰਾ ਕੀਤਾ ਗਿਆ । ਇਸ ਮੌਕੇ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਜੇਲ੍ਹ ਸੁਪਰਡੰਟ ਸ਼੍ਰੀ ਰਾਜੀਵ ਅਰੋੜਾ ਵੀ ਹਾਜ਼ਰ ਸਨ  ।

 ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਜਗਦੀਪ ਸਿੰਘ ਮਰੋਕ ਨੇ ਉਪਰੋਕਤ ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਉਨ੍ਹਾਂ ਨੇ ਜੇਲ੍ਹ ਵਿਭਾਗ ਦੇ ਡਾਕਟਰਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਕਿ ਜੇਲ੍ਹ ਵਿੱਚ ਮੌਜੂਦ ਬੰਦੀਆਂ ਨੂੰ ਸਿਹਤ ਪੱਖੋਂ ਕਿਸੇ ਕਿਸਮ ਦੀ ਕੋਈ ਕਮੀ ਨਾ ਆਉਣ ਦਿੱਤੀ ਜਾਵੇ । ਉਨ੍ਹਾਂ ਦੇ ਰਹਿਣ ਸਹਿਣਖਾਣ ਪੀਣ ਅਤੇ ਦਵਾਈਆਂ ਦੇ ਨਾਲ ਨਾਲ ਡਾਕਟਰੀ ਹਦਾਇਤਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜ਼ੋ ਜੇਲ੍ਹ ਵਿੱਚ ਕਿਸੇ ਵੀ ਬੰਦੀ ਨੂੰ ਜਾਂ ਜੇਲ੍ਹ ਸਟਾਫ ਨੂੰ ਕਿਸੇ ਕਿਸਮ ਦੀ ਕੋਈ ਸਿਹਤ ਪੱਖੋਂ ਦਿੱਕਤ ਪੇਸ਼ ਨਾ ਆਵੇ । ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਵਿੱਚ ਕਿੱਤਾ ਮੁਖੀ ਕੋਰਸ ਸ਼ੁਰੂ ਕਰਨ ਬਾਰੇ ਅਤੇ ਖੇਡਾਂ ਕਰਵਾਉਣ ਬਾਰੇ ਵੀ ਖਾਸ ਤਵੱਜੋਂ ਦੇ ਕੇ ਆਖਿਆ ਕਿ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਜਾਵੇ । ਇਸ ਤੋਂ ਬਾਅਦ ਉਨ੍ਹਾਂ ਜ਼ੇਲ੍ਹ ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਨਾਨਾ ਵਾਰਡ ਵਿੱਚ ਹਾਜ਼ਰ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ । ਅੰਤ ਵਿੱਚ ਉਨ੍ਹਾਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਕਿ ਤੁਸੀਂ ਇੱਥੋਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਕੇ ਬਾਹਰ ਜਾਓ ਅਤੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਾ ਕਰਨ ਦਾ ਪ੍ਰਣ ਲਓ ਤਾਂ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ ਅਤੇ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਦੇ ਹੋਏ ਦੇਸ਼ ਨੂੰ ਹੋਰ ਮਹਾਨ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਓ ।

ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਟਾਫਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਸਟਾਫਮਾਡਰਨ ਸੁਧਾਰ ਘਰ ਦਾ ਸਟਾਫ ਅਤੇ ਪੈਰਾ ਲੀਗਲ ਵਲੰਟੀਅਰਜ਼ ਵੀ ਜੇਲ੍ਹ ਦੌਰੇ ਦੌਰਾਨ ਲੀਗਲ ਸਰਵਿਸਜ਼ ਕਲੀਨਿਕ ਰਿਕਾਰਡ ਦੇ ਨਾਲ ਮੌਜੂਦ ਸਨ । 

Share:

0 comments:

Post a Comment

Definition List

blogger/disqus/facebook

Unordered List

Support