-ਅਬੋਹਰ ਦੇ ਪਿੰਡ ਸੀਡ ਫਾਰਮ ਦੇ ਜੀਵਨ ਸਿੰਘ ਨਗਰ ਵਿਚ ਘਟੀ ਘਟਨਾ
-ਜ਼ਿਲ੍ਹਾ ਪੁਲਿਸ ਮੁਖੀ ਨੇ ਮੌਕੇ ਤੇ ਪਹੁੰਚ ਕੇ ਕੀਤੀ ਜਾਂਚ ਸ਼ੁਰੂ
ਅਬੋਹਰ, 22 ਜੂਨ
-ਨਜ਼ਦੀਕੀ ਪਿੰਡ ਸੀਡ ਫਾਰਮ ਵਿਚ ਬਾਬਾ ਜੀਵਨ ਸਿੰਘ ਨਗਰ ਵਿਚ ਬੀਤੀ ਰਾਤ ਇਕ ਬਜੁਰਗ ਦੀ ਹੱਤਿਆ ਕਰਕੇ ਟਰੈਕਟਰ ਟਰਾਲੀ ਲੁੱਟ ਕੇ ਫਰਾਰ ਹੋ ਗਏ। ਬਜੁਰਗ ਦੀ ਹੱਤਿਆ ਦਾ ਪਤਾ ਸਵੇਰੇ ਚੱਲਿਆ ਤਾਂ ਆਸ ਪਾਸ ਦੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਧਰ ਜਿਵੇਂ ਹੀ ਬਜੁਰਗ ਦੀ ਹੱਤਿਆ ਅਤੇ ਲੁੱਟ ਦੇ ਮਾਮਲੇ ਦਾ ਪਤਾ ਚੱਲਿਆ ਤਾਂ ਥਾਣਾ ਅਬੋਹਰ ਦੇ ਇੰਚਾਰਜ ਸੰਜੀਵ ਕੁਮਾਰ ਮੌੇਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਡੀਐਸਪੀ ਨੂੰ ਸੂਚਨਾਂ ਦਿੱਤੀ। ਜਿਸ ਤੋਂ ਬਾਅਦ ਅਵਨੀਤ ਕੌਰ ਸਿੱਧੂ ਅਤੇ ਡੀਐਸਪੀ ਸੁਖਵਿੰਦਰ ਸਿੰਘ ਬਰਾੜ ਮੌਕੇ ਤੇ ਪਹੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਲੁਟੇਰੇ ਟਰੈਕਟਰ ਟਰਾਲੀ ਨੂੰ ਕਿਹੜੇ ਰਸਤੇ ਤੋਂ ਲੈ ਕੇ ਗਏ ਹਨ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਲਦ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਦੇ ਅਨੁਸਾਰ 80 ਸਾਲਾ ਕਰਤਾਰ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਕੱਚਾ ਸੀਡ ਫਾਰਮ ਬਾਬਾ ਜੀਵਨ ਸਿੰਘ ਨਗਰ ਵਿਚ ਖੇਤਾਂ ਵਿਚ ਬਣੇ ਕਮਰਿਆ ਵਿਚ ਸੁੱਤਾ ਹੋਇਆ ਸੀ। ਰਾਤ ਨੂੰ ਲੁਟੇਰੇ ਲੁੱਟ ਦੀ ਨੀਅਤ ਨਾਲ ਅੰਦਰ ਵੜੇ ਅਤੇ ਬਜੁਰਗ ਜਿਸ ਚਾਰਪਾਈ ਤੇ ਲੇਟਿਆ ਹੋਇਆ ਸੀ। ਉਸ ਨਾਲ ਬੰਨ ਕੇ ਉਸਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਉਥੋਂ ਖੜ੍ਹਾ ਟਰੈਕਟਰ ਟਰਾਲੀ ਲੈ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੂੰ ਹੱਤਿਆ ਦਾ ਸਵੇਰੇ ਪਤਾ ਚੱਲਿਆ ਅਤੇ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਥਾਣਾ ਇੰਚਾਰਜ ਮੌਕੇ ਤੇ ਪਹੁੰਚੇ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਨੇ ਮੌਕੇ ਤੇ ਪਹੁੰਚ ਕੇ ਜਾਇਜਾ ਲਿਆ ਅਤੇ ਖੇਤਾਂ ਵਿਚ ਜਾਣ ਵਾਲੇ ਰਸਤਿਆਂ ਤੇ ਬੈਰੀਕੇਡ ਲਾ ਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹ।
0 comments:
Post a Comment