punjabfly

Jun 21, 2023

ਮਾਨਸਿਕ ਅਤੇ ਸਰੀਰਕ ਸੰਤੁਲਨ ਲਈ ਯੋਗ ਲਾਹੇਵੰਦ-ਡਿਪਟੀ ਕਮਿਸ਼ਨਰ

Eligible Beneficiaries-Deputy Commissioner for mental and physical balance


·         ਵੱਡੀ ਗਿਣਤੀ ਵਿਚ ਯੋਗ ਕਰਨ ਪਹੁੰਚੇ ਪਿੰਡ ਵਾਸੀ

·         ਜ਼ਿਲ੍ਹੇ ਦੇ ਲਗਭਗ 23 ਪਿੰਡਾਂ ਦੇ ਸਾਂਝੇ ਜਲ ਤਲਾਬਾਂ ਨਜ਼਼ਦੀਕ ਪਿੰਡ ਵਾਸੀਆਂ ਨੇ ਕੀਤਾ ਯੋਗ

ਫਾਜ਼ਿਲਕਾ 21 ਜੁਲਾਈ

                   ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਸੀਐਮ ਦੀ ਯੋਗਸ਼ਾਲਾ’ ਸਿਹਤਮੰਦ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਸਹਾਈ ਸਿੱਧ ਹੋਵੇਗਾ। ਜਿਸ ਤਹਿਤ ਹੀ ਫਾਜ਼ਿਲਕਾ ਦੇ ਸਾਂਝੇ ਜਲ ਤਲਾਬਾਂ ਵਿਖੇ ਯੋਗ ਦਿਵਸ ਮਨਾਇਆ ਗਿਆ। ਮੌਜੂਦਾ ਸਮੇਂ ਵਿੱਚ ਤਣਾਅਪੂਰਨ ਜੀਵਨ ਵਿੱਚ ਵੱਖ-ਵੱਖ ਬਿਮਾਰੀਆਂ ਮਨੁੱਖੀ ਜੀਵਨ ਲਈ ਗੰਭੀਰ ਖਤਰਾ ਪੈਦਾ ਕਰ ਰਹੀਆਂ ਹਨ ਤੇ ਯੋਗ ਹੀ ਹੈ ਜੋ ਮਨੁੱਖ ਨੂੰ ਰੋਗਮੁਕਤ ਅਤੇ ਸਿਹਤਮੰਦ ਬਣਾਉਣ ਵਿੱਚ ਸਹਾਈ ਹੋ ਸਕਦਾ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸੀਤੋ ਗੁੰਨੋ ਅਬੋਹਰ, ਅਹਾਲ ਬੋਦਲਾ ਫਾਜ਼ਿਲਕਾ, ਘੱਲੂ ਖੁਈਆ ਸਰਵਰ ਆਦਿ ਲਗਭਗ 23 ਪਿੰਡਾਂ ਦੇ ਸਾਂਝੇ ਜਲ ਤਲਾਬਾਂ ਨਜ਼਼ਦੀਕ ਪਿੰਡ ਵਾਸੀਆਂ ਨੂੰ ਯੋਗ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਯੋਗ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਗਿਆ।  ਉਨ੍ਹਾਂ ਕਿਹਾ ਕਿ ਯੋਗ ਸਾਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ ਸਾਨੂੰ ਰੋਜ਼ਾਨਾ ਯੋਗ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰੋਜ਼ਾਨਾਂ ਯੋਗ ਕਰਨ ਤਾਂ ਜੋ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਯੋਗ ਸਰੀਰਕ ਅਤੇ ਆਤਮਿਕ ਸ਼ਾਂਤੀ ਹਾਸਿਲ ਕਰਨ ਦਾ ਸਭ ਤੋਂ ਆਸਾਨ ਅਤੇ ਵਧੀਆ ਤਰੀਕਾ ਹੈ। ਯੋਗਾ ਸਾਨੂੰ ਆਪਣੀਆਂ ਸਾਰੀਆਂ ਮਾਸਪੇਸ਼ੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜੋੜਨਾ ਸਿਖਾ ਕੇ ਸਰੀਰਕ ਤਾਕਤ ਦਾ ਵਿਕਾਸ ਕਰਦਾ ਹੈ 

            ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਪੰਚਾਲ ਨੇ ਦੱਸਿਆ ਕਿ ਅੱਜ ਯੋਗ ਦਿਵਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸਕੂਲਾਂ ਆਦਿ ਵਿਖੇ ਯੋਗ ਦਿਵਸ ਮਨਾਇਆ ਗਿਆ ਹੈ ਤੇ ਸਰਕਾਰ ਵੱਲੋਂ ਸੀਐੱਮ ਦੀ ਯੋਗਸ਼ਾਲਾ ਬਹੁਤ ਵਧੀਆ ਉਪਰਾਲਾ ਹੈ। ਜੇਕਰ ਜ਼ਿਲ੍ਹੇ ਦੇ ਲੋਕ ਯੋਗ ਨਾ ਜੁੜਨਗੇ ਤਾਂ ਉਹ ਕਈ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣਗੇ ਕਿਉਂਕਿ ਅੱਜ ਦੇ ਸਮੇਂ ਵਿੱਚ ਕਾਫੀ ਤਨਾਅਪੂਰਨ ਮਨੁੱਖੀ ਜੀਵਨ ਹੋ ਗਿਆ ਹੈ ਜਿਸ ਲਈ ਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯੋਗਾ ਤਣਾਅ ਨੂੰ ਘਟਾਉਣ ਅਤੇ ਨਕਾਰਾਤਮਕ ਭਾਵਨਾਵਾਂ ਨੂੰ ਛੱਡਣ ਵਿੱਚ ਵੀ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਰਾਹੀਂ ਅਸੀਂ ਆਣੇ ਸਰੀਰ ਅਤੇ ਮਨ ਦੋਵਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ।

Share:

0 comments:

Post a Comment

Definition List

blogger/disqus/facebook

Unordered List

Support