—ਹੁਣ ਪ੍ਰਸ਼ਾਸਨ ਵੱਲੋਂ ਰਾਹਤ ਪਹੁੰਚਾਉਣ ਤੇ ਜ਼ੋਰ, ਸਰਕਾਰ ਕਰੇਗੀ ਹਰੇਕ ਦੀ ਮਦਦ—ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
—ਸਰਕਾਰੀ ਵਿਭਾਗਾਂ ਨੂੰ ਤਨਦੇਹੀ ਨਾਲ ਡਿਊਟੀ ਕਰਨ ਦੇ ਹੁਕਮ, ਕੁਤਾਹੀ ਤੇ ਹੋਵੇਗੀ ਕਾਰਵਾਈ—ਡਿਪਟੀ ਕਮਿਸ਼ਨਰ
—ਟਰੈਕਟਰ ਟਰਾਲੀ ਤੇ ਅਗਲੇਰੇ ਪਿੰਡਾਂ ਤੱਕ ਰਾਹਤ ਸਮੱਗਰੀ ਲੈ ਕੇ ਪਹੁੰਚੇ ਡੀਸੀ ਤੇ ਐਸਐਸਪੀ
ਫਾਜਿ਼ਲਕਾ, 15 ਜ਼ੁਲਾਈ
Satluj ਦੇ ਪਾਣੀ ਦੀ ਮਾਰ ਹੇਠ ਆਏ Fazilka ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਲਈ ਰਾਹਤ ਦੀ ਖ਼ਬਰ ਹੈ।ਹੁਸੈਨੀਵਾਲਾ ਹੈਡਵਰਕਸ ਤੋਂ ਇਸ ਸਮੇਂ ਪਾਣੀ ਦੀ ਨਿਕਾਸੀ ਘੱਟ ਕੇ ਸਿਰਫ 40 ਹਜਾਰ ਕਿਉਸਿਕ ਰਹਿ ਗਈ ਹੈ। ਇਸ ਕਾਰਨ Jalalabad ਦੇ ਕੁਝ ਖੇਤਰਾਂ ਵਿਚ ਜਿੱਥੇ 6 ਇੰਚ ਤੱਕ ਪਾਣੀ ਘੱਟਿਆ ਹੈ ਉਥੇ ਹੀ ਕਾਂਵਾਂ ਵਾਲੀ ਪੁਲ ਤੋਂ ਪਹਿਲਾਂ ਜਿੱਥੇ ਕੱਲ ਸ਼ਾਮ ਤੱਕ ਪਾਣੀ ਓਵਰ ਫਲੋ ਹੋ ਕੇ ਖੇਤਾਂ ਵੱਲ ਜਾ ਰਿਹਾ ਸੀ ਉਥੇ ਸ਼ਨੀਵਾਰ ਦੀ ਸ਼ਾਮ ਇੱਥੇ ਪਾਣੀ ਖੇਤਾਂ ਵੱਲੋਂ ਨਦੀ ਵੱਲ ਆਉਣ ਲੱਗਿਆ ਹੈ।ਇਸ ਨਾਲ ਇਸ ਇਲਾਕੇ ਵਿਚ ਐਤਵਾਰ ਤੋਂ ਰਾਹਤ ਮਿਲਣ ਦੇ ਆਸਾਰ ਬਣ ਗਏ ਹਨ। ਇਹ ਗੱਲ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਸ਼ਾਮ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਆਖੀ।
ਦੂਜ਼ੇ ਪਾਸੇ ਹਲਕਾ ਫਾਜਿ਼ਲਕਾ ਦੇ ਵਿਧਾਇਕ Narinderpal singh sawna ਜ਼ੋ ਲਗਾਤਾਰ ਇੰਨ੍ਹਾਂ ਪਿੰਡਾਂ ਵਿਚ ਰਾਹਤ ਕਾਰਜ ਚਲਾ ਰਹੇ ਹਨ ਨੇ ਕਿਹਾ ਹੈ ਕਿ ਹੁਣ ਪ੍ਰਸ਼ਾਸਨ ਦਾ ਜ਼ੋਰ ਰਾਹਤ ਪਹੁੰਚਾਉਣ ਤੇ ਹੈ ਅਤੇ ਸਰਕਾਰ ਹਰੇਕ ਦੀ ਮਦਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪਸੂਆਂ ਲਈ ਜਿੱਥੇ ਹਰਾ ਚਾਰਾ ਭੇਜਿਆ ਜਾ ਰਿਹਾ ਹੈ ਉਥੇ ਹੀ ਜਾਨਵਰਾਂ ਲਈ ਮਾਰਕਫੈਡ ਦੀ ਫੀਡ ਵੀ ਭੇਜੀ ਗਈ ਹੈ ਜਦ ਕਿ ਤਰਪਾਲਾਂ ਵੀ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਲਕ ਨੂੰ ਤਰਪਾਲਾਂ ਦੀ ਹੋਰ ਖੇਪ ਆ ਜਾਵੇਗੀ ਅਤੇ ਸਭ ਨੂੰ ਜਰੂਰਤ ਅਨੁਸਾਰ ਤਰਪਾਲਾਂ ਮੁਹਈਆ ਕਰਵਾਈਆਂ ਜਾਣਗੀਆਂ।ਇਸ ਤੋਂ ਬਿਨ੍ਹਾਂ ਸੁੱਕਾ ਰਾਸ਼ਣ ਵੀ ਵੰਡਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਰਾਹਤ ਸਮੱਗਰੀ ਦੀ ਵੰਡ ਲਈ ਵੱਖ ਵੱਖ ਵਿਭਾਗ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਰਾਹਤ ਸਮੱਗਰੀ ਬਿਨ੍ਹਾਂ ਭੇਦਭਾਵ ਹਰੇਕ ਜਰੂਰਤਮੰਦ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਰਾਹਤ ਕਾਰਜਾਂ ਵਿਚ ਜ਼ੇਕਰ ਕਿਸੇ ਨੇ ਕੁਤਾਹੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਤਰਪਾਲਾਂ ਅਤੇ ਹਰੇ ਚਾਰੇ ਦੀ ਮੁੱਖ ਮੰਗ ਰੱਖੀ ਹੈ ਇਸ ਲਈ ਸਬੰਧਤ ਵਿਭਾਗਾਂ ਨੂੰ ਇੰਨ੍ਹਾਂ ਦੀ ਸਪਲਾਈ ਵਧਾਉਣ ਦੇ ਹੁਕਮ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਹਨ ਅਤੇ ਲੋੜ ਅਨੁਸਾਰ ਟੈਂਕਰਾਂ ਰਾਹੀਂ ਵੀ ਪੀਣ ਦਾ ਪਾਣੀ ਭੇਜਿਆ ਗਿਆ ਹੈ।ਇਸ ਦੌਰਾਨ ੳਹ ਰੇਤੇ ਵਾਲੀ ਭੈਣੀ ਵਿਚ ਟਰੈਕਟਰ ਟਰਾਲੀ ਤੇ ਰਾਸ਼ਨ ਕਿੱਟਾਂ ਤੇ ਤਰਪਾਲਾਂ ਲੈ ਕੇ ਪਹੁੰਚੇ ਅਤੇ ਮੌਕੇ ਤੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ।
ਇਸ ਮੌਕੇ ਐਸਐਸਪੀ ਅਵਨੀਤ ਕੌਰ ਸਿੱਧੂ ਵੀ ਉਨ੍ਹਾਂ ਦੇ ਨਾਲ ਹਾਜਰ ਸਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੇਵਲ ਮਦਦ ਲਈ ਹੀ ਆਇਆ ਜਾਵੇ ਅਤੇ ਪਾਣੀ ਵੇਖਣ ਦੇ ਉਦੇਸ਼ ਨਾਲ ਆਉਣ ਤੋਂ ਗੁਰੇਜ਼ ਕੀਤਾ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ, ਡੀਐਸਪੀ ਸੁਬੇਗ ਸਿੰਘ, ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ, ਬੀਡੀਪੀਓ ਪਿਆਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਵੀ ਹਾਜਰ ਸਨ।
0 comments:
Post a Comment