ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੀਆਂ ਆਸਾਂ ਨੂੰ ਕੀ ਪੈ ਸਕੇਗਾ ਬੂਰ
ਬਲਰਾਜ ਸਿੰਘ ਸਿੱਧੂ
ਮੰਡੀ ਅਰਨੀਵਾਲਾ , 24 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਵਿਭਾਗ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰੀ ਨਹੀਂ ਪੈ ਰਿਹਾ। ਕਿਉਂ ਕਿ ਮਾਲਵਾ ਪੱਟੀ ਵਿਚ ਨਰਮੇ ਦੀ ਫ਼ਸਲ ਤੇ ਸ਼ੁਰੂਆਤੀ ਦੌਰ ਵਿਚ ਹੀ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਨਜ਼ਰ ਆ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਰਮੇ ਦੀ ਬਿਜਾਂਦ ਮੌਕੇ ਨਹਿਰੀ ਪਾਣੀ ਉਪਲਬੱਧ ਕਰਵਾਇਆ ਸੀ ਅਤੇ ਇਸ ਪਿੱਛੇ ਖੇਤੀਬਾੜੀ ਵਿਭਾਗ ਦਾ ਤਰਕ ਇਹ ਸੀ ਕਿ ਖੁਸ਼ਕ ਮੌਸਮ ਵਿਚ ਜਾ ਕੇ ਨਰਮੇ ਦੀ ਫ਼ਸਲ ਬਿਮਾਰੀਆਂ ਅਤੇ ਸੁੰਡੀਆਂ ਨਾਲ ਲੜਨ ਦੇ ਕਾਬਲ ਹੋ ਜਾਂਦੀ ਹੈ। ਪਰ ਸ਼ਾਇਦ ਇਹ ਨੁਤਕਾ ਕਾਮਯਾਬ ਨਹੀਂ ਹੋ ਸਕਿਆ। ਦੱਸ ਦੇਈਏ ਕਿ ਪਿੱਛਲੇ ਦਿਨਾਂ ਤੋਂ ਹੀ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਖ਼ਬਰਾਂ ਆ ਰਹੀਆਂ ਸਨ। ਪਰ ਹੁਣ ਕਿਸਾਨ ਗੁਲਾਬੀ ਸੁੰਡੀ ਦੇ ਖਤਰੇ ਨੂੰ ਵੇਖ ਕੇ ਨਰਮੇ ਦੀ ਫ਼ਸਲ ਵਾਹੁਣ ਲਈ ਮਜ਼ਬੂਰ ਹੋਣ ਲੱਗੇ ਹਨ।
ਕਿਸਾਨ ਨੇ ਵਾਹਿਆ 5-5 ਫੁੱਟ ਨਰਮਾ ਪਿੰਡ ਬੁਰਜ ਹਨੂੰਮਾਨਗੜ੍ਹ ਦੇ ਕਿਸਾਨ ਹੈਪੀ ਚਹਿਲ ਨੇ ਆਪਣੇ ਖੇਤ ਵਿਚ ਬੀਜਿਆ 4 ਕਿੱਲਿਆਂ ਤੋਂ ਜਿਆਦਾ ਨਰਮਾ ਅੱਜ ਵਾਹ ਦਿੱਤਾ। ਦੱਸ ਦੇਈਏ ਕਿ ਨਰਮੇ ਦੀ ਫ਼ਸਲ ਦਾ ਕੱਦ 5-5 ਫੁੱਟ ਸੀ ਅਤੇ ਫ਼ਸਲ ਨੂੰ ਕਾਫ਼ੀ ਵੱਡੀ ਮਾਤਰਾ ਵਿਚ ਫਲ ਵੀ ਲੱਗ ਗਿਆ ਸੀ। ਜਿਹੜੀ ਕਿ ਆਉਣ ਵਾਲੇ ਦਿਨਾਂ ਵਿਚ ਖਿੜ੍ਹਨ ਵਾਲੀ ਸੀ ਅਤੇ ਚੁਗਾਈ ਵੀ ਅਗਸਤ ਜਾਂ ਸਤੰਬਰ ਵਿਚ ਹੀ ਸ਼ੁਰੂਆਤ ਹੋ ਜਾਣੀ ਸੀ। ਕਿਸਾਨ ਹੈਪੀ ਚਹਿਲ ਨੇ ਦੱਸਿਆ ਕਿ ਇਹ ਕਿਸਾਨਾਂ ਲਈ ਇਹ ਸ਼ਾਇਦ ਮਾੜਾ ਵੇਲਾ ਹੈ। ਖੇਤੀ ਖੇਤਰ ਵਿਚ ਵੀ ਕਿਸਾਨ ਪੱਛੜ ਰਿਹਾ ਹੈ। ਉਸ ਨੇ ਕਿਹਾ ਕਿ ਹੁਣ ਤੱਕ ਕਾਫ਼ੀ ਖਰਚ ਹੋ ਗਿਆ ਸੀ।
ਦੋ ਸਪੇ੍ਰਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਗੁਡਾਈ ਵੀ ਕੀਤੀ ਸੀ
ਦੱਸ ਦੇਈਏ ਕਿ ਹੁਣ ਤੱਕ ਕਿਸਾਨਾਂ ਵਲੋਂ ਨਰਮੇ ਦੀ ਭਰਵੀਂ ਫ਼ਸਲ ਦੀ ਉਮੀਦ ਲੈ ਕੇ ਖਰਚ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਤੇ ਹੁਣ ਤੱਕ ਕਾਫ਼ੀ ਖਰਚ ਕੀਤਾ ਜਾ ਚੁੱਕਿਆ ਹੈ। ਬੇਸ਼ੱਕ ਪੰਜਾਬ ਸਰਕਾਰ ਵਲੋਂ ਸਬਸਿਡੀ ਮੁਹੱਈਆ ਕਰਵਾਈ ਗਈ ਪਰ ਫਿਰ ਵੀ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਉਸ ਨੇ ਦੱਸਿਆ ਕਿ ਬਿਜਾਈ ਤੋਂ ਬਾਅਦ ਕਿਸਾਨਾਂ ਨੇ ਦੋ ਵਾਰ ਨਦੀਨਾਂ ਦੀ ਗੁਡਾਈ ਅਤੇ ਸਪ੍ਰੇਆਂ ਤੱਕ ਵੀ ਕਰ ਦਿੱਤੀਆਂ ਹਨ।
ਕੀ ਵੱਧ ਸਕਦਾ ਐ ਖਤਰਾ
ਖੇਤੀਬਾੜੀ ਵਿਭਾਗ ਦੇ ਉਪਰਾਲੇ ਵੀ ਨਾਕਾਮਯਾਬ ਰਹੇ ਹਨ। ਖੇਤੀਬਾੜੀ ਵਿਭਾਗ ਵਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਉਹ ਨਾਕਾਫ਼ੀ ਹਨ। ਇਸ ਦਾ ਕਾਰਨ ਜਾਂ ਤਾਂ ਮਿੱਟੀ ਵਿਚ ਉਪਜਾਊਪਣ ਦੀ ਅਣਹੋਂਦ ਹੋ ਸਕਦਾ ਐ ਤੇ ਜਾਂ ਫਿਰ ਕੋਈ ਹੋਰ ਕਾਰਨ ,ਪਰ ਆਲੇ ਦੁਆਲੇ ਦੇ ਖੇਤਾਂ ਵਿਚ ਵੀ ਗੁਲਾਬੀ ਸੁੰਡੀ ਦਾ ਖਤਰਾ ਵੱਧ ਸਕਦਾ ਹੈ।
ਲੰਮਾ ਪੈਂਡਾ ਤੈਅ ਕਰਦੀ ਹੈ ਗੁਲਾਬੀ ਸੁੰਡੀ
ਖੇਤੀਬਾੜੀ ਮਾਹਿਰਾਂ ਦੀ ਮੰਨੀਏ ਤਾਂ ਗੁਲਾਬੀ ਸੁੰਡੀ ਲੰਮਾ ਪੈਂਡਾ ਤੈਅ ਕਰਕੇ ਵੀ ਅੱਗੇ ਵੱਧਦੀ ਹੈ। ਕਿਸਾਨਾਂ ਨੂੰ ਬੇਸੱਕ ਸਮੇਂ ਸਮੇਂ ਤੇ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਫਿਰ ਵੀ ਇਹ ਨਾਕਾਫ਼ੀ ਹੋਣ ਜਾ ਰਹੀਆਂ ਹਨ।
pink bollworm cotton awearness Fazilka
0 comments:
Post a Comment