ਫਾਜਿ਼ਲਕਾ, 16 ਜ਼ੁਲਾਈ
ਫਾਜਿ਼ਲਕਾ ਦੇ ਜਿ਼ਲ੍ਹਾ ਮੈਜਿਸਟ੍ਰੇਟ ਡਾ: ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਜਿ਼ਲਕਾ ਜਿ਼ਲ੍ਹੇ ਦੇ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਦੇ 9 ਸਰਕਾਰੀ ਸਕੂਲਾਂ ਨੂੰ ਬੁੱਧਵਾਰ (19 ਜ਼ੁਲਾਈ 2023 ਤੱਕ) ਬੰਦ ਰੱਖਣ ਦਾ ਹੁਕਮ ਦਿੱਤਾ ਹੈ।
ਜਿ਼ਲ੍ਹਾ ਮੈਜਿਸਟੇ੍ਰਟ ਡਾ: ਸੇਨੂ ਦੁੱਗਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਸਕੂਲ ਫਾਜਿ਼ਲਕਾ ਬਲਾਕ 2 ਅਤੇ ਗੁਰੂਹਰਸਹਾਏ ਬਲਾਕ 3 ਅਧੀਨ ਪੈਂਦੇ ਹਨ।
ਜਿ਼ਨ੍ਹਾਂ ਸਕੂਲਾਂ ਵਿਚ ਸੋਮਵਾਰ, ਮੰਵਲਵਾਰ ਅਤੇ ਬੁੱਧਵਾਰ (ਮਿਤੀ 17 ਤੋਂ 19 ਜ਼ੁਲਾਈ ਤੱਕ ) ਛੁੱਟੀਆਂ ਰਹਿਣਗੀਆਂ ਉਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬਾ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸੱਦਾ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ, ਸਰਕਾਰੀ ਪ੍ਰਾਇਮਰੀ ਸਕੂਲ ਤੇਜਾ ਰੁਹੇਲਾ, ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਨੰਬਰ 1, ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਜਮਸੇਰ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨੱਥਾ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਆਤੂ ਵਾਲਾ ਸ਼ਾਮਿਲ ਹਨ।
ਇੰਨ੍ਹਾਂ ਸਕੂਲਾਂ ਤੋਂ ਇਲਾਵਾ ਜਿ਼ਲ੍ਹੇ ਦੇ ਬਾਕੀ ਸਮੂਹ ਸਕੂਲ ਸੋਮਵਾਰ 17 ਜ਼ੁਲਾਈ 2023 ਤੋਂ ਆਮ ਵਾਂਗ ਖੁੱਲਣਗੇ।
0 comments:
Post a Comment