- ਸਪੀਕਰ ਪੰਜਾਬ ਵਿਧਾਨ ਸਭਾ, ਖੇਤੀਬਾੜੀ ਮੰਤਰੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਡੀ.ਆਈ.ਜੀ ਦੇ ਪਿਤਾ ਦੇ ਕੰਮਾਂ ਨੂੰ ਕੀਤਾ ਯਾਦ
ਫਰੀਦਕੋਟ 23 ਜੁਲਾਈ
ਡੀ.ਆਈ.ਜੀ. ਫਰੀਦਕੋਟ ਰੇਂਜ ਸ੍ਰੀ ਅਜੇ ਮਲੂਜਾ ਦੇ 88 ਸਾਲਾ ਪਿਤਾ ਸਵ. ਸ਼ਗਨ ਲਾਲ ਮਲੂਜਾ ਜੋ ਕਿ ਮੰਗਲਵਾਰ ਸ਼ਾਮ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜਮਾਨ ਹੋ ਗਏ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅਤੇ ਸੂਬੇ ਦੀਆਂ ਹੋਰ ਹਸਤੀਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦੇ ਕੰਮ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਵਰਗੀ ਸ਼ਗਨ ਲਾਲ ਮਲੂਜਾ ਇੱਕ ਉੱਘੇ ਸਮਾਜ ਸੇਵੀ ਸਨ, ਜਿਨ੍ਹਾਂ ਨੇ ਹਮੇਸ਼ਾ ਸਮਾਜ ਦੇ ਭਲੇ ਵਾਸਤੇ ਹੀ ਸੋਚਿਆ। ਉਨ੍ਹਾਂ ਕਿਹਾ ਕਿ ਸ੍ਰੀ ਮਲੂਜਾ ਛੋਟੀ ਉਮਰ ਵਿਚ ਹੀ ਮਿਊਸੀਪਲ ਕੌਂਸਲ ਮਲੋਟ ਦੇ ਦੂਸਰੇ ਪ੍ਰਧਾਨ ਬਣੇ ਅਤੇ ਆਪਣਾ ਪੰਜ ਸਾਲ ਦਾ ਕਾਰਜਕਾਲ ਸਫਲਤਾਪੂਰਵਕ ਸੰਪੰਨ ਕੀਤਾ। ਉਨ੍ਹਾਂ ਵੱਲੋ ਉਸ ਸਮੇਂ ਦੇ ਕੀਤੇ ਕੰਮਾਂ ਨੂੰ ਮਲੋਟ ਇਲਾਕੇ ਦੇ ਨਿਵਾਸੀ ਅੱਜ ਵੀ ਯਾਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਸ਼ਗਨ ਲਾਲ ਮਲੂਜਾ ਦਾ ਜਨਮ 1935 ਵਿੱਚ ਸੇਂਖੂ ਜੰਡ ਵਾਲਾ ਪਿੰਡ ਨੇੜੇ ਮਲੋਟ, ਜ਼ਿਲ੍ਹਾ ਮੁਕਤਸਰ ਵਿਖੇ ਹੋਇਆ ਸੀ ਅਤੇ ਉਹ ਇਕ ਉੱਘੇ ਸਿਆਸਤਦਾਨ ਰਹੇ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ.ਐਲ.ਏ. ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ,ਅੰਮ੍ਰਿਤਪਾਲ ਸਿੰਘ ਐਮ.ਐਲ.ਏ. ਬਾਘਾ ਪੁਰਾਣਾ, ਵਿਮਲ ਸੇਤੀਆ ਆਈ.ਏ.ਐਸ, ਤੇਜਿੰਦਰ ਸਿੰਘ ਟਿੰਕਾ (ਪਟਿਆਲਾ), ਮਨਦੀਪ ਸਿੰਘ ਪਟਿਆਲਾ, ਇਨਕਮ ਟੈਕਸ ਕਮਿਸ਼ਨਰ ਨਵੀਂ ਦਿੱਲੀ ਅਰਵਿੰਦ ਬਾਂਸਲ, ਇੰਦਰਜੀਤ ਸਿੰਘ ਮੱਕੜ ਇਨਕਮ ਟੈਕਸ ਕਮਿਸ਼ਨਰ ਬਠਿੰਡਾ, ਤੇਜਿੰਦਰ ਸਿੰਘ ਮਾਨ ਡੀਆਈਜੀ (ਜੇਲ੍ਹਾਂ), ਰਜਿੰਦਰ ਕ੍ਰਿਸ਼ਨ ਕਮਾਂਡੈਂਟ ਹੋਮ ਗਾਰਡ ਫਿਰੋਜ਼ਪੁਰ, ਡੀ.ਜੀ.ਪੀ.(ਪੀ.ਸੀ.ਪੀ.ਐਸ.ਐਲ) ਜਤਿੰਦਰ ਜੈਨ, ਡੀ.ਪੀ.ਆਰ.ਓ ਫਰੀਦਕੋਟ ਸ. ਗੁਰਦੀਪ ਸਿੰਘ ਮਾਨ, ਸਾਬਕਾ ਆਰ.ਟੀ.ਆਈ ਕਮਿਸ਼ਨਰ ਚੰਦਰ ਪ੍ਰਕਾਸ਼, ਉੱਘੇ ਲੇਖਕ ਅਤੇ ਦੀ ਟ੍ਰਿਬਿਊਨ ਅਖਬਾਰ ਦੇ ਪ੍ਰਿੰਸੀਪਲ ਕੋਰਸਪਾਂਡੰਟ ਜੁਪਿੰਦਰਜੀਤ, ਪੰਜਾਬ ਦੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਲੋਟ ਦੇ ਸਿਆਸੀ ਨੁਮਾਇੰਦੇ ਹਾਜ਼ਰ ਸਨ।
People living in villages will not be allowed to face any kind of problem - Speaker Sandhwa
0 comments:
Post a Comment