ਸਿਹਤ ਕਰਮਚਾਰੀਆਂ ਦੀ ਮਿਹਨਤ ਨਾਲ ਲੋਕਾ ਨੂੰ ਮਿਲ ਰਹੀ ਹੈ ਸਿਹਤ ਸਹੂਲਤਾਂ
ਫਾਜ਼ਿਲਕਾ 19 ਜੁਲਾਈ
ਪਿਛਲੇ ਕਾਫੀ ਦਿਨਾਂ ਤੋਂ ਹੜ ਪ੍ਰਭਾਵਿਤ ਪਿੰਡਾ ਵਿਚ ਦਿਨ ਰਾਤ ਡਿਊਟੀ ਕਰ ਰਹੇ ਸਿਹਤ ਵਿਭਾਗ ਦੀ ਸਟਾਫ ਦੀ ਹੌਸਲਾ ਅਫਜ਼ਾਈ ਲਈ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਫੀਲਡ ਵਿੱਚ ਨਿਕਲੇ ਅਤੇ ਸਿਹਤ ਕੈਂਪਾ ਦਾ ਦੌਰਾ ਕੀਤਾ ਅਤੇ ਮੌਕੇ ਦਾ ਜਾਇਜਾ ਲਿਆ। ਉਹਨਾ ਨੇ ਦੱਸਿਆ ਕਿ ਪਿੰਡਾ ਵਿਚ ਦਰਿਆ ਦਾ ਪਾਣੀ ਘਟ ਰਿਹਾ ਹੈ ਅਤੇ ਕੁਝ ਦਿਨਾਂ ਤਕ ਸਥਿਤੀ ਵਿਚ ਹੋਰ ਸੁਧਾਰ ਹੋਵੇਗਾ ਜਿਸ ਦੀ ਸਿਹਤ ਵਿਭਾਗ ਵਲੋ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਪਿੰਡਾ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਲਈ ਟੀਮਾ ਦੀ ਡਿਊਟੀ ਲਗਾਈ ਜਾ ਰਹੀ ਹੈ ਅਤੇ ਸੈਂਪਲ ਖਰੜ ਲਬਾਰੇਟਰੀ ਵਿਖੇ ਭੇਜੇ ਜਾਣਗੇ ਅਤੇ ਹੜ ਨਾਲ ਪ੍ਰਭਾਵਿਤ ਪਿੰਡਾ ਵਿਚ ਮਛਰਾ ਦੀ ਰੋਕਥਾਮ ਲਈ ਫੌਗਿੰਗ ਅਤੇ ਸਪਰੇਅ ਵੀ ਸ਼ੁਰੂ ਕਰਵਾਈ ਜਾ ਰਹੀ ਹੈ ਤਾਕਿ ਬਿਮਾਰੀਆ ਨੂੰ ਫੈਲਣ ਤੋਂ ਪਹਿਲਾ ਹੀ ਰੋਕਿਆ ਜਾ ਸਕੇ।
ਉਹਨਾ ਸਿਹਤ ਸਟਾਫ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਸਟਾਫ ਦੀ ਦਿਨ ਰਾਤ ਦੀ ਡਿਊਟੀ ਲੱਗੀ ਹੈ ਅਤੇ ਇਹਨਾਂ ਦੀ ਮੇਹਨਤ ਸਦਕਾ ਹੀ ਲੋਕਾ ਨੂੰ ਸਿਹਤ ਸਹੂਲਤਾਂ ਮਿਲ ਰਹੀਆ ਹੈ। ਪਿਛਲੇ ਦਿਨੀ ਇਕ ਲੜਕੀ ਨੂੰ ਕਰੰਟ ਲੱਗ ਗਿਆ ਸੀ ਜਿਸ ਨੂੰ ਵਿਭਾਗ ਦੇ ਸਟਾਫ ਵਲੋ ਐਂਬੂਲੈਂਸ ਵਿਚ ਸਿਵਲ ਹਸਪਤਾਲ਼ ਸ਼ਿਫਟ ਕੀਤਾ ਗਿਆ ਜਿੱਥੇ ਸਮੇ ਸਿਰ ਇਲਾਜ ਹੋਣ ਕਰਕੇ ਹੁਣ ਉਹ ਠੀਕ ਹੈ। ਉਹਨਾ ਕਿਹਾ ਕਿ ਸਟਾਫ ਲਗਾਤਾਰ ਲੋਕਾ ਦੇ ਸੰਪਰਕ ਵਿਚ ਹੈ ।
0 comments:
Post a Comment