• ਸੁਖਬੀਰ ਸਿੰਘ ਮਾਈਸਰਖ਼ਾਨਾ ਨੇ ਸਹਿਤਕਾਰਾਂ ਦੇ ਚਿੱਤਰਾਂ ਦੀ ਆਰਟ ਗੈਲਰੀ ਦਾ ਕੀਤਾ ਉਦਘਾਟਨ
• 16 ਪਿੰਡਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
• ਪੰਜਾਬੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ
ਬਾਲਿਆਂਵਾਲੀ (ਬਠਿੰਡਾ), 22 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਪ੍ਰਫੁੱਲਿਤ ਕਰਨਾ ਮੁੱਖ ਤਰਜੀਹ ਹੈ। ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਮੌੜ ਸ. ਸੁਖਬੀਰ ਸਿੰਘ ਮਾਈਸਰਖਾਨਾ ਨੇ ਪੇਂਡੂ ਸਾਹਿਤ ਸਭਾ (ਰਜਿ) ਬਾਲਿਆਂਵਾਲੀ ਵਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰ੍ਰੇਰੀ ਮੇਨ ਚੌਕ (ਰਾਮ ਲੀਲਾ ਗਰਾਊਡ) ਬਾਲਿਆਂਵਾਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਸ. ਸੁਖਬੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਾਡਲ ਅਤੇ ਕਾਨਵੈਂਟ ਸਕੂਲਾਂ ਤੋਂ ਵਧੇਰੇ ਆਧੁਨਿਕ ਤਕਨੀਕਾਂ ਨਾਲ ਲੈਸ ਕਰਕੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸੂਬਾ ਸਰਕਾਰ ਦੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋਣ ਦੇ ਸਮਰੱਥ ਬਣਨਗੇ।
ਇਸ ਮੌਕੇ ਵਿਧਾਇਕ ਸ. ਸੁਖਬੀਰ ਸਿੰਘ ਮਾਈਸਰਖਾਨਾ ਨੇ ਬਾਲਿਆਂਵਾਲੀ ਖੇਤਰ ਦੇ 16 ਪਿੰਡਾਂ ਦੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਪੰਜਾਬੀ ਵਿਸ਼ੇ ਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਦੂਸਰਾ ਅੰਤਰ ਸਕੂਲ ਕਵਿਤਾ ਤੇ ਲੇਖ ਮੁਕਾਬਲਿਆਂ ਚੋਂ ਵੱਖ-ਵੱਖ ਸਥਾਨ ਹਾਸਲ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਅਤੇ ਜਿਹੜੇ-ਜਿਹੜੇ ਅਧਿਆਪਕ ਸਾਹਿਬਾਨ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਂਦੇ ਸਨ ਉਹ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ।
ਇਸ ਮੌਕੇ ਉਨ੍ਹਾਂ ਪਹਿਲੇ ਸਥਾਨ ਤੇ ਆਏ ਵਿਦਿਆਰਥੀ ਨੂੰ 1100 ਰੁਪਏ ਸਮੇਤ ਸਰਟੀਫ਼ਿਕੇਟ, ਦੂਸਰੇ ਸਥਾਨ ਤੇ ਰਹੇ ਵਿਦਿਆਰਥੀ ਨੂੰ 800 ਰੁਪਏ ਸਮੇਤ ਸਰਟੀਫ਼ਿਕੇਟ ਅਤੇ ਤੀਸਰੇ ਸਥਾਨ ਤੇ ਆਏ ਵਿਦਿਆਰਥੀ ਨੂੰ 500 ਰੁਪਏ ਸਮੇਤ ਸਰਟੀਫ਼ਿਕੇਟ ਦੇ ਕੇ ਸਨਾਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਕਰਦਿਆਂ ਅੱਗੇ ਹੋਰ ਵਧੇਰੇ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਦੌਰਾਨ ਸ. ਸੁਖਬੀਰ ਸਿੰਘ ਮਾਈਸਰਖ਼ਾਨਾ ਨੇ ਪੇਂਡੂ ਸਾਹਿਤ ਸਭਾ (ਰਜਿ) ਬਾਲਿਆਂਵਾਲੀ ਵਲੋਂ ਸ. ਸੁਰਜੀਤ ਸਿੰਘ ਮਾਧੋਪੁਰੀ (ਕੈਨੇਡਾ ਸਰਕਾਰ ਪਾਸੋਂ ਸਰਵਸ਼ੇਸਠ ਅਵਾਰਡ ਵਿਜੇਤਾ) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਲਾਇਬ੍ਰੇਰੀ ਵਿਖੇ ਸਾਹਿਤਕਾਰਾਂ ਦੇ ਚਿੱਤਰਾਂ ਦੀ ਆਰਟ ਗੈਲਰੀ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਰਣਜੀਤ ਸਿੰਘ ਮਠਾੜੂ ਪੀ.ਏ (ਸੁਖਬੀਰ ਮਾਇਸਰਖਾਨਾ) ਡਾ. ਬਲਜੀਤ ਸਿੰਘ ਮਾਨ, ਸ਼੍ਰੀ ਸੁਖਬੀਰ ਸਿੰਘ ਮਾਨ, ਬਲਾਕ ਪ੍ਰਧਾਨ ਸ਼੍ਰੀ ਜਗਸੀਰ ਸ਼ਰਮਾ, ਸਰਕਲ ਪ੍ਰਧਾਨ ਸ਼੍ਰੀ ਗੁਰਵਿੰਦਰ ਸਿੰਘ ਲੇਲ, ਜਨਰਲ ਸਕੱਤਰ ਸ਼੍ਰੀ ਜਗਨ ਨਾਥ, ਸ. ਤੇਜਾ ਸਿੰਘ ਦੰਦੀਵਾਲ, ਪ੍ਰਧਾਨ ਸ਼੍ਰੀ ਸੁਖਦਰਸ਼ਨ ਗਰਗ, ਵਿੱਤ ਸਕੱਤਰ ਸ਼੍ਰੀ ਦਰਸ਼ਨ ਸਿੰਘ ਸਿੱਧੂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ. ਜਗਤਾਰ ਸਿੰਘ, ਪੰਚਾਇਤ ਅਫ਼ਸਰ ਸ਼੍ਰੀ ਬਲਜੀਤ ਸਿੰਘ, ਜੀਤ ਸਿੰਘ ਚਹਿਲ, ਅਜਮੇਰ ਦੀਵਾਨਾ, ਕੁਲਦੀਪ ਮਤਵਾਲਾ, ਅਮਰਜੀਤ ਸਿੰਘ ਪੇਂਟਰ ਬਠਿੰਡਾ, ਕਵੀਸ਼ਰ ਸਤਪਾਲ ਗਿੱਲ, ਸਮਾਜ ਸੇਵੀ ਮ. ਗੁਰਬਿੰਦਰ ਸਿੱਧੂ, ਦੇਵਰਾਜ ਗੋਇਲ, ਲੇਖਕ ਦਰਸ਼ਨ ਪ੍ਰੀਤੀਮਾਨ, ਪੋਰਿੰਦਰ ਸਿੰਗਲਾ, ਗੁਰਤੇਜ ਸਿੰਘ, ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਕ੍ਰਿਸ਼ਟਲ, ਮਹਿਕ, ਗੁਰਮੀਤ ਕੁਮਾਰ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਆਦਿ ਹਾਜ਼ਰ ਸਨ।
0 comments:
Post a Comment