----ਸ਼ਗਨ ਲਾਲ ਮਲੂਜਾ ਸਨ, ਮਲੋਟ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਸਿਆਸਤਦਾਨ
----ਦੋ ਵਾਰ ਮਿਊਂਸੀਪਲਰ ਕੌਂਸਲਰ ਅਤੇ ਮਲੋਟ ਮਿਊਂਸੀਪਲ ਕੌਂਸਲ ਦੇ ਦੂਸਰੇ ਪ੍ਰਧਾਨ ਰਹੇ ਸਨ ਮਲੂਜਾ
ਫਰੀਦਕੋਟ 19 ਜੁਲਾਈ
ਡੀ.ਆਈ.ਜੀ ਫਰੀਦਕੋਟ ਰੇਂਜ ਸ੍ਰੀ ਅਜੇ ਮਲੂਜਾ ਦੇ 88 ਸਾਲਾਂ ਪਿਤਾ ਸ਼ਗਨ ਲਾਲ ਮਲੂਜਾ ਜੋ ਕਿ ਮੰਗਲਵਾਰ ਸ਼ਾਮ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਲੋਟ ਦੇ ਰਾਮ ਬਾਗ ਵਿਖੇ ਪੂਰੇ ਧਾਰਮਿਕ ਰਸਮਾਂ ਰਿਵਾਜਾਂ ਨਾਲ ਪੰਜਾਬ ਦੀਆਂ ਉੱਘੀਆਂ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਸ੍ਰੀ ਸ਼ਗਨ ਲਾਲ ਮਲੂਜਾ ਦਾ ਜਨਮ 1935 ਵਿੱਚ ਸੇਂਖੂ ਖੰਡ ਵਾਲਾ ਪਿੰਡ ਨੇੜੇ ਮਲੋਟ, ਜਿਲ੍ਹਾ ਮੁਕਤਸਾਰ ਵਿਖੇ ਹੋਇਆ ਸੀ ਅਤੇ ਸ਼ੁਰੂਆਤੀ ਕਾਰਜਕਾਲ ਦੌਰਾਨ ਉਨ੍ਹਾਂ ਨੇ ਟਰੈਕਟਰ ਰਿਪੇਅਰ ਦਾ ਕੰਮ ਕੀਤਾ, ਜਿਸ ਉਪਰੰਤ ਉਹ ਸਿਆਸਤ ਵਿੱਚ ਆ ਗਏ ਅਤੇ 29 ਸਾਲਾਂ ਦੀ ਉਮਰ ਵਿੱਚ ਮਿਊਸੀਪਲ ਕੌਂਸਲ ਮਲੋਟ ਦੇ ਦੂਸਰੇ ਪ੍ਰਧਾਨ ਬਣੇ ਅਤੇ ਆਪਣਾ ਪੰਜ ਸਾਲ ਦਾ ਕਾਰਜਕਾਲ ਸਫਲਤਾਪੂਰਵਕ ਸੰਪੰਨ ਕੀਤਾ। ਇਨ੍ਹਾਂ ਦੇ ਤਿੰਨ ਬੇਟੇ ਅਤੇ ਇੱਕ ਬੇਟੀ ਸਨ। ਤਿੰਨੇ ਬੇਟੇ ਲਾਅ ਗ੍ਰੈਜੂਏਟ ਅਤੇ ਬੇਟੀ ਨੇ ਵੀ ਉੱਚ ਸਿੱਖਿਆ ਪ੍ਰਾਪਤ ਕੀਤੀ।
ਸ੍ਰੀ ਸ਼ਗਨ ਲਾਲ ਜੀ ਦੇ ਕੰਮਾਂ ਨੂੰ ਯਾਦ ਕਰਦਿਆਂ ਅੱਜ ਮਲੋਟ ਵਾਸੀਆਂ ਨੇ ਦੱਸਿਆ ਕਿ ਇੱਕ ਉੱਘੇ ਸਿਆਸਤਦਾਨ ਦੇ ਨਾਲ ਨਾਲ ਇੱਕ ਸਫਲ ਸਮਾਜ ਸੇਵੀ ਵਜੋਂ ਵੀ ਇਨ੍ਹਾਂ ਨੇ ਅਣਥੱਕ ਸੇਵਾਵਾਂ ਦਿੱਤੀਆਂ। ਸ੍ਰੀ ਸ਼ਗਨ ਲਾਲ ਜੀ ਦੀ ਅੰਤਿਮ ਯਾਤਰਾ ਦੇ ਸਮੇਂ ਉਨ੍ਹਾਂ ਦੇ ਜੱਦੀ ਘਰ ਵਿਖੇ ਲੋਕਾਂ ਨੇ ਮਾਰਕਿੰਟ ਬੰਦ ਕਰਕੇ ਜਿੱਥੇ ਸੋਗ ਪ੍ਰਗਟ ਕੀਤਾ, ਉੱਥੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਜੀ.ਪੀ.(ਪੀ.ਐਸ.ਪੀ.ਸੀ.ਐਲ) ਜਤਿੰਦਰ ਜੈਨ, ਐਸ.ਐਸ.ਪੀ. ਫਰੀਦਕੋਟ ਹਰਜੀਤ ਸਿੰਘ, ਡੀ.ਪੀ.ਆਰ.ਓ ਫਰੀਦਕੋਟ ਸ. ਗੁਰਦੀਪ ਸਿੰਘ ਮਾਨ, ਅਮਰ ਚਹਿਲ ਰਿਟਾ. ਡੀ.ਆਈ.ਜੀ., ਏ.ਆਈ.ਜੀ. ਸੁਰਿੰਦਰਪਾਲ, ਡੀ.ਐਸ.ਪੀ. ਗਿੱਦੜਬਾਹਾ ਜਸਵੀਰ ਸਿੰਘ ਪੰਨੂ, ਸਾਬਕਾ ਆਰ.ਟੀ.ਆਈ ਕਮਿਸ਼ਨਰ ਚੰਦਰ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਲੋਟ ਦੇ ਸਿਆਸੀ ਨੁਮਾਇੰਦੇ ਹਾਜ਼ਰ ਸਨ।
0 comments:
Post a Comment