punjabfly

Jul 25, 2023

ਵਿਧਾਇਕ ਰੂਪਨਗਰ ਵਿਰੁੱਧ ਡੀ.ਸੀ. ਦਫਤਰ ਕਰਮਚਾਰੀਆਂ ਨੇ ਦਿੱਤਾ ਧਰਨਾ

DC against MLA Rupnagar. Office workers staged a strike


 ਰੂਪਨਗਰ ਵਿਧਾਇਕ ਦਿਨੇਸ਼ ਚੱਡਾ ਮਾਫੀ ਮੰਗੇ,

ਅਪਣਾ ਨਾਮ ਚਮਕਾਉਣ ਲਈਦਫਤਰਾਂ ਵਿੱਚ ਰਾਜਨੀਤੀ ਕਿਸੇ ਵੀ ਸੂਰਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀਸੁਨਿਲ

ਫਾਜ਼ਿਲਕਾ,* ਰੂਪਨਗਰ ਵਿਧਾਇਕ ਵੱਲੋਂ ਤਹਿਸੀਲ ਦਫਤਰ ਵਿੱਚ ਚੈਂਕਿੰਗ ਕਰਨ ਅਤੇ ਬਿਨਾ ਵਜਾ ਸੋ਼ਸ਼ਲ ਮੀਡੀਆ ਤੇ ਆਨ ਲਾਇਨ ਹੋ ਕੇ ਮੁਲਾਜਮਾਂ ਨੂੰ ਪਰੇਸ਼ਾਨ ਕਰਨ ਦੇ ਵਿਰੋਧ ਵਿੱਚ ਅੱਜ ਜਿਲ੍ਹਾ ਫਾਜ਼ਿਲਕਾ ਦੇ ਸਮੂਹ ਡੀ.ਸੀਦਫਤਰ ਕਾਮੇ ਹੜਤਾਲ ਤੇ ਰਹੇ ਅਤੇ ਵਿਧਾਇਕ ਦਿਨੇਸ਼ ਚੱੜਾ ਵਿਰੋਧ ਜਮ੍ਹ ਕੇ ਨਾਰੇਬਾਜੀ ਕੀਤੀ ਇਸ ਧਰਨੇ ਵਿੱਚ ਡੀ.ਸੀਦਫਤਰ ਕਰਮਚਾਰੀਆਂ ਦੇ ਨਾਲ ਨਾਲਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ ਦਫਤਰਾਂ ਦੇ ਕਰਮਾਰੀਆਂ ਨੇ ਵੀ ਹਿੱਸਾ ਲਿਆ ਕਰਮਚਾਰੀਆਂ ਦੀ ਹੜਤਾਲ ਦੇ ਚੱਲੇ ਦੋਰ ਦਰਾਜੇ ਤੋਂ ਆਪਣਾ ਕੰਮ ਕਰਵਾਉਣ ਆਏ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪਿਆ

          ਜਾਣਕਾਰੀ ਦਿੰਦੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਨਿਲ ਕੁਮਾਰਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਦਫਤਰਾਂ ਵਿੱਚ ਰਾਜਨੀਤੀ ਕਿਸੇ ਵੀ ਸੂਰਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਸੂਬਾ ਭਰ ਵਿੱਚ ਕੁਝ ਰਾਜ ਨੇਤਾ ਸੁਰਖਿਆਂ ਵਿੱਚ ਆਉਣ ਲਈ ਸਰਕਾਰੀ ਦਫਤਰਾਂ ਵਿੱਚ  ਕੇ ਆਨ ਲਾਇਨ ਹੋ ਜਾਂਦੇ ਹਨ ਅਤੇ ਕਰਮਚਾਰੀਆਂ ਨੂੰ ਪਰੇਸ਼ਾਨ ਕਰਦੇ ਹਨ ਉਨ੍ਹਾਂ ਦੱਸਿਆ ਕਿ ਸੂਬਾ ਭਰ ਵਿੱਚ ਕਰਮਚਾਰੀਆਂ ਪਾਸ ਪਹਿਲਾਂ ਕੰਮ ਜਿਆਦਾ ਹੈ ਅਤੇ ਦਫਤਰੀ ਕੰਮ ਦੇ ਨਾਲ ਨਾਲ ਉਨ੍ਹਾ ਪਾਸ ਫਿਲਡ ਦਾ ਵੀ ਕੰਮ ਹੁੰਦਾ ਹੈ  ਅਤੇ ਹੁਣ ਕਰਮਚਾਰੀ ਹੜ੍ਹਾ ਵਿੱਚ ਦਿਨ ਰਾਤ ਆਪਣੀ ਡਿਊਟੀ ਕਰ ਰਹੇ ਹਨ ਬਿਨ੍ਹਾਂ ਤਫਤੀਸ਼ ਕੀਤੇ ਹੀ ਫਿਲਡ ਵਿੱਚ ਗਏ ਕਰਮਚਾਰੀਆਂ ਨੂੰ ਵੀ ਰਾਜਨੇਤਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਬਿਨ੍ਹਾਂ ਸਬੂਤਾਂ ਦੇ ਹੀ ਕਰਮਚਾਰੀਆਂ ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਉਂਦੇ ਹਨ  ਉਨ੍ਹਾ ਦੱਸਿਆ ਕਿ ਹਲਕਾ ਰੂਪਨਗਰ ਦੇ ਵਿਧਾਇਕ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ ਉਨ੍ਹਾਂ ਦੱਸਿਆ ਕਿ ਰੂਪ ਨਗਰ ਵਿਧਾਇਕ ਨੇ ਬਿਨ੍ਹਾਂ ਸਬੂਤਾ ਦੇ ਸਾਡੇ ਕਰਮਚਾਰੀਆਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਹੈ ਅਤੇ  ਦਫਤਰੀ ਰਿਕਾਰਡ  ਆਪਣੇ ਦਫਤਰ ਵਿੱਚ ਮੰਗਵਾਕੇ ਆਪਣੀ ਪਾਵਰਾਂ ਦਾ ਗਲਤ ਇਸਤੇਮਾਲ ਕੀਤਾ ਹੈਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ  ਉਨ੍ਹਾ ਦੱਸਿਆ ਕਿ ਇਸ ਗਲ ਨੂੰ ਲੈ ਕੇ ਸੂਬਾ ਭਰ ਦੇ ਕਰਮਚਾਰੀ ਰੋਸ਼ ਵਿੱਚ ਹਨ ਜਦੋਂ ਤੱਕ ਰੂਪ ਨਗਰ ਦੇ ਵਿਧਾਇਕ ਸ਼੍ਰੀ ਚੱਡਾ ਮਾਫੀ ਨਹੀਂ ਮੰਗਦੇ ਉਦੋਂ ਤੱਕ ਯੂਨੀਅਨ ਦਾ ਰੋਸ਼ ਜਾਰੀ ਰਹੇਗਾ

          ਇਸ ਮੌਕੇ ਯੂਨੀਅਨ ਦੇ ਸੂਬਾ ਮਿਤ ਪ੍ਰਧਾਨ ਅਸ਼ੋਕ ਕੁਮਾਰਸਰਪਰਸਤ ਜਗਜੀਤ ਸਿੰਘਕੈਸ਼ੀਅਰ ਪ੍ਰਦੀਪ ਸ਼ਰਮਾਪਵਨ ਕੁਮਾਰਰਾਮ ਸਿੰਘਅੰਕੁਰ ਸ਼ਰਮਾਪ੍ਰਦੀਪ ਸਿੰਘਅਮਰਜੀਤ ਸਿੰਘਰਾਮ ਰਤਨਨਰਿੰਦਰ ਕੁਮਾਰਸਤਪ੍ਰੀਤ ਕੰਬੋਜਮੋਹਨ ਲਾਲਪਰਮਜੀਤ ਸ਼ਰਮਾਮਤਿੰਦਰ ਸਿੰਘਅਨਕਿਤ ਕੁਮਾਰਸੁਭਾਸ਼ ਕੁਮਾਰਅਰਪੀਤ ਬਤਰਾਮਹਿੰਦਰ ਕੁਮਾਰਗੁਰਪਿੰਦਰ ਸਿੰਘਅਮਿਤ ਧਮਿਜਾਰਾਹੁਲ ਕੁਮਾਰਵਰਿੰਦਰ ਕੁਮਾਰਵਿਦਿਆ ਰਾਣੀਬਲਵਿੰਦਰ ਕੌਰਉਸ਼ਾ ਰਾਣੀਚੇਤਨਾਅਮਨਪ੍ਰੀਤ ਕੌਰਹਿਨਾ ਧਵਨਨਿਰੂਡਿਮਪਲਬਬਲੀ ਰਾਣੀ ਸਹਿਤ ਯੂਨੀਅਨ ਮੈਂਬਰ ਹਾਜ਼ਰ ਸਨ

ਨੱਥੀ:    ਐਮ.ਐਲ.ਰੂਪਨਗਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਦੇ ਡੀ.ਸੀਦਫਤਰ ਕਰਮਚਾਰੀ ਯੂਨੀਅਨ ਅਹੁਦੇਦਾਰ ਅਤੇ ਮੈਂਬਰ

Share:

0 comments:

Post a Comment

Definition List

blogger/disqus/facebook

Unordered List

Support