ਮਿਹਨਤੀ ਵਿਦਿਆਰਥੀ ਨੇ ਪਿੰਡ ਅਤੇ ਸਕੂਲ ਦਾ ਮਾਣ - ਹੈੱਡ ਟੀਚਰ ਰਮੇਸ਼ ਕੁਮਾਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਿਸ ਨੂੰ ਵੇਖ ਕੇ ਹਰ ਵਿਦਿਆਰਥੀ,ਹਰ ਅਧਿਆਪਕ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਸਮਾਜ ਸੇਵੀ ਵੀ ਪੂਰੀ ਤਰ੍ਹਾਂ ਉਤਸ਼ਾਹਿਤ ਹਨ।
ਪਿਛਲੇ ਦਿਨੀ ਐਲਾਨੇ ਪੰਜਵੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਵਿੱਚੋ ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਿਵਾਨਾ ਦੇ ਪਹਿਲੀਆ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸਿਵਾਨਾ ਦੇ ਹੈੱਡ ਟੀਚਰ ਰਮੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਸਮਾਜਸੇਵੀ ਕ੍ਰਿਸ਼ਨ ਲਾਲ ਵੱਲੋਂ ਪੰਜਵੀ ਜਮਾਤ ਵਿੱਚੋ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਪ੍ਰਤਿਗਿਆ ਅਤੇ ਦੂਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਮਨੀਸ਼ ਕੁਮਾਰ ਨੂੰ ਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸਕੂਲ ਦੀ ਜ਼ਰੂਰਤ ਪੂਰੀ ਕਰਦਿਆਂ ਸਕੂਲ ਨੂੰ ਇੱਕ ਪ੍ਰਿੰਟਰ ਵੀ ਮੁਹੱਇਆ ਕਰਵਾਇਆ।
ਇਸ ਮੌਕੇ ਤੇ ਸਕੂਲ ਵਿੱਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸਰਪੰਚ ਕ੍ਰਿਸਨ ਲਾਲ ਨੇ ਕਿਹਾ ਕਿ ਸਾਡੇ ਇਹ ਨਿੱਕੇ ਜੀਨੀਅਸ ਸਾਡੇ ਦੇਸ ਦਾ ਭਵਿੱਖ ਹਨ। ਇਹਨਾਂ ਨੂੰ ਸਨਮਾਨਿਤ ਕਰਕੇ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ।
ਇਸ ਮੌਕੇ ਤੇ ਸਕੂਲ ਮੁੱਖੀ ਰਮੇਸ਼ ਕੁਮਾਰ ,ਅਧਿਆਪਕ ਰਣਬੀਰ ਸਿੰਘ ਅਧਿਆਪਕ ਬਲਵੰਤ ਕੁਮਾਰ, ਸੁਰਿੰਦਰ ਕੁਮਾਰ, ਸਤੀਸ਼ ਕੁਮਾਰ,ਸਕੂਲ ਪ੍ਰਬੰਧਕ ਕਮੇਟੀ ਮੈਂਬਰ , ਪੰਚਾਇਤ ਨੁਮਾਇੰਦੇ ਵਿਦਿਆਰਥੀਆਂ ਦੇ ਮਾਪੇ ਅਤੇ ਪਿੰਡ ਵਾਸੀ ਮੌਜੂਦ ਸਨ।
0 comments:
Post a Comment