punjabfly

Jul 18, 2023

ਸਰਹੱਦੀ ਪਿੰਡਾਂ ਵਿਚ ਪਾਣੀ ਘੱਟਣ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਪੁਖਤਾ ਜਾਰੀ ਹਨ—ਡਿਪਟੀ ਕਮਿਸ਼ਨਰ

Despite the decrease in water in the border villages, the district administration continues to make arrangements - Deputy Commissioner


ਪਿੰਡ ਵਾਸੀਆਂ ਨੂੰ ਲੋੜੀਂਦੀ ਰਾਹਤ ਸਮੱਗਰੀ ਕਰਵਾਈ ਜਾ ਰਹੀ ਹੈ ਮੁਹੱਈਆ
ਫਾਜ਼ਿਲਕਾ, 18 ਜੁਲਾਈ
ਫਾਜਿਲਕਾ ਦੇ ਸਰਹੱਦੀ ਪਿੰਡਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ।ਕਾਵਾਂ ਵਾਲੀ ਪੁਲ ਦੀ ਹੇਠਲੀ ਸਲੈਬ ਤੋਂ ਪਾਣੀ ਦਾ ਪੱਧਰ 3.10 ਫੁੱਟ ਤੱਕ ਨੀਵਾਂ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲੇ ਵੀ ਲੋਕਾਂ ਅਤੇ ਬੇਜੁਬਾਨਾਂ ਦੀ ਜਾਨ—ਮਾਲ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ।ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਸਰਹੱਦੀ ਪਿੰਡਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਮੈਡੀਕਲ ਟੀਮਾਂ ਵੱਲੋਂ ਰਾਹਤ ਕੈਂਪਾਂ ਦੇ ਨਾਲ—ਨਾਲ ਘਰਾਂ ਵਿਚ ਜਾ ਕੇ ਚੈਕਅਪ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਹਾਲੇ ਵੀ ਲੋਕਾਂ ਦੀ ਜਾਨ—ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਸੰਤ ਕਬੀਰ ਕਾਲਜ ਅਤੇ ਝੰਗੜ ਭੈਣੀ ਵਿਖੇ ਰਾਹਤ ਕੈਂਪ ਦੌਰਾਨ ਆਉਣ ਵਾਲੇ ਲੋਕਾਂ ਦਾ ਮੈਡੀਕਲ ਟੀਮਾਂ ਵੱਲੋਂ ਚੈਕਅਪ ਕੀਤਾ ਜਾ ਰਿਹਾ ਹੈ ਤੇ ਲੋੜੀਂਦੀ ਦਵਾਈ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੜ੍ਹ ਉਪਰੰਤ ਕਿਸੇ ਵੀ ਬਿਮਾਰੀ ਦਾ ਫੈਲਾਅ ਨਾ ਹੋ ਸਕੇ, ਬਾਰੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅਗਾਉਂ ਸੂਚਿਤ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਮੁਹਾਰ ਜਮਸ਼ੇਰ ਦੇ ਨਾਲ—ਨਾਲ ਹੋਰਨਾਂ ਪਿੰਡਾਂ ਵਿਖੇ ਹਰੇ ਚਾਰੇ ਦੀ ਵੰਡ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਵੱਲੋਂ ਚਾਰੇ ਦੀ ਮੰਗ ਮੁਤਾਬਕ ਲਗਾਤਾਰ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਵਿਚ ਤਾਇਨਾਤ ਹਨ, ਸਮੇਂ—ਸਮੇਂ *ਤੇ ਪਸ਼ੂਆਂ ਦਾ ਚੈਕਅਪ ਕਰ ਰਹੀਆਂ ਹਨ ਤੇ ਲੋੜ ਮੁਤਾਬਕ ਇਲਾਜ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਲੋਕਾਂ ਨੁੰ ਅਪੀਲ ਕਰਦਿਆਂ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਸਹਾਇਤਾ ਲਈ 24 ਘੰਟੇ ਚੱਲਣ ਵਾਲੇ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਤੇ ਫੋਨ ਨੰਬਰ 01638—262153 *ਤੇ ਸੰਪਰਕ ਕੀਤਾ ਜਾ ਸਕਦਾ ਹੈ।
Share:

0 comments:

Post a Comment

Definition List

blogger/disqus/facebook

Unordered List

Support