punjabfly

Jul 19, 2023

ਪੰਜਾਬ ਵਕਫ਼ ਬੋਰਡ ਵੱਲੋਂ ਬਠਿੰਡਾ ਵਿੱਚ ਮਸਜਿਦਾਂ ਦੇ ਵਿਕਾਸ

 ਅਤੇ ਕਬਰਸਤਾਨਾਂ ਦੀਆਂ ਚਾਰਦੀਵਾਰੀਆਂ ਦੇ ਵਿਕਾਸ ਲਈ 10.64 ਲੱਖ ਦੇ ਫੰਡ ਜਾਰੀ

Development of mosques in Bathinda by Punjab Waqf Board


 

ਮੁਸਲਿਮ ਭਾਈਚਾਰੇ ਲਈ ਕਬਰਸਤਾਨਾਂ ਲਈ ਜ਼ਮੀਨ ਰਾਖਵੀਂ ਕੀਤੀ ਜਾ ਰਹੀ ਹੈ

 

ਪੰਜਾਬ ' ਸਿਹਤ ਤੇ ਸਿੱਖਿਆ ਦੇ ਖੇਤਰ ' ਵੀ ਕੀਤਾ ਜਾ ਰਿਹਾ ਹੈ ਵਿਕਾਸ : ਐੱਮਐੱਫ ਫਾਰੂਕੀ

 

ਬਠਿੰਡਾ, 19 ਜੁਲਾਈ:- ਪੰਜਾਬ ਵਕਫ਼ ਬੋਰਡ ਵੱਲੋਂ ਸੂਬੇ ਵਿੱਚ ਮਸਜਿਦਾਂ ਦੇ ਵਿਕਾਸ ਦੇ ਨਾਲ-ਨਾਲ ਕਬਰਸਤਾਨਾਂ ਦੀ ਚਾਰਦੀਵਾਰੀ ਦਾ ਕੰਮ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਪਿਛਲੇ 5 ਮਹੀਨਿਆਂ ਵਿੱਚ ਪੰਜਾਬ ਵਕਫ਼ ਬੋਰਡ ਵੱਲੋਂ ਆਪਣੇ ਬਠਿੰਡਾ ਸਰਕਲ ਵਿੱਚ 10.65 ਲੱਖ ਰੁਪਏ ਦੀ ਵਿਕਾਸ ਗਰਾਂਟ ਜਾਰੀ ਕੀਤੀ ਗਈ ਹੈਜਿਸ ਤਹਿਤ ਬਠਿੰਡਾ ਅਤੇ ਮਾਨਸਾ ਦੀਆਂ ਮਸਜਿਦਾਂ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਕਬਰਸਤਾਨਾਂ ਨੂੰ ਚਾਰਦੀਵਾਰੀ ਨਾਲ ਢੱਕਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐਮਐਫ ਫਾਰੂਕੀ ਆਈਪੀਐਸ ਏਡੀਜੀਪੀ ਨੇ ਦੱਸਿਆ ਕਿ ਬਠਿੰਡਾ ਵਿੱਚ ਮਸਜਿਦਾਂ ਦੇ ਵਿਕਾਸ ਦੇ ਨਾਲ-ਨਾਲ ਕਬਰਸਤਾਨਾਂ ਨੂੰ ਲਗਾਤਾਰ ਰਾਖਵਾਂ ਕੀਤਾ ਜਾ ਰਿਹਾ ਹੈ
 
         
         ਸ੍ਰੀ ਐਮਐਫ ਫਾਰੂਕੀ ਆਈਪੀਐਸ ਏਡੀਜੀਪੀ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਮੁਸਲਿਮ ਭਾਈਚਾਰੇ ਨੂੰ ਕਬਰਸਤਾਨਾਂ ਦੀ ਲੋੜ ਹੈ, ਉਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾ ਰਿਹਾ ਹੈ ਅਤੇ ਹੁਣ ਵਕਫ਼ ਬੋਰਡ ਦੀ ਜ਼ਮੀਨ ਤੇ ਨਾਜਾਇਜ਼ ਤੌਰਤੇ ਬੈਠੇ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਲੀਜ਼ਤੇ ਦਿੱਤੀ ਜਾ ਰਹੀ ਹੈ। ਪੰਜਾਬ ਵਕਫ਼ ਬੋਰਡ ਵੱਲੋਂ ਮਸਜਿਦਾਂ ਨੂੰ ਹਰ ਮਹੀਨੇ 6-6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ, ਜਿਸ ਤਹਿਤ ਬਠਿੰਡਾ ਦੇ ਚੱਕ ਰੁਲਦੂ ਸਿੰਘ ਵਾਲਾ ਅਤੇ ਫੂਲ ਪਿੰਡ ਦੀਆਂ ਮਸਜਿਦਾਂ ਨੂੰ ਇਸੇ ਕੜੀ ਤਹਿਤ ਹਰ ਮਹੀਨੇ 6-6 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। 

 

         ਇਸੇ ਸਬੰਧੀ ਸ੍ਰੀ ਐਮਐਫ ਫਾਰੂਕੀ ਆਈਪੀਐਸ ਏਡੀਜੀਪੀ ਨੇ ਕਿਹਾ ਕਿ ਅਸੀਂ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਕਬਰਸਤਾਨ ਨੂੰ ਰਾਖਵਾਂ ਕਰ ਰਹੇ ਹਾਂ, ਜਿੱਥੇ ਬੋਰਡ ਦੀ ਜ਼ਮੀਨ ਨਹੀਂ ਹੈ, ਉੱਥੇ ਪੰਜਾਬ ਵਕਫ਼ ਬੋਰਡ ਆਪਣੇ ਫੰਡ ਵਿੱਚੋਂ ਪੈਸੇ ਖਰਚ ਕੇ ਲੋਕਾਂ ਨੂੰ ਕਬਰਸਤਾਨ ਦੀ ਜ਼ਮੀਨ ਮੁਹੱਈਆ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਕਬਰਸਤਾਨਾਂ ਦੀ ਚਾਰਦੀਵਾਰੀ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ

 

 

         ਸ੍ਰੀ ਮੁਹੰਮਦ ਅਲੀ ਨੇ ਬਠਿੰਡਾ ਅਤੇ ਮਾਨਸਾ ‘ਚ ਮਸਜਦਾਂ ਅਤੇ ਕਬਰਸਤਾਨਾਂ ਦੀਆਂ ਚਾਰਦੀਵਾਰੀਆਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਮਸਜਿਦ ਮੁਹੱਲਾ ਮੌਲਵੀ ਨੂੰ 1.50 ਲੱਖ ਰੁਪਏ, ਮਸਜਿਦ ਪਿੰਡ ਜਲਾਲ ਤਹਿਸੀਲ ਰਾਮਪੁਰਾ ਫੂਲ 90 ਹਜ਼ਾਰ, ਮਸਜਿਦ ਆਹਲੂਪੁਰ ਤਹਿਸੀਲ ਸਰਦੂਲਗੜ੍ਹ ਮਾਨਸਾ ਨੂੰ 4.50 ਲੱਖ, ਮਸਜਿਦ ਪਿੰਡ ਕੁਲਰੀਆਂ 1 ਲੱਖ, ਮਸਜਿਦ ਖੀਵਾਂ ਕਲਾਂ ਮਾਨਸਾ ਨੂੰ 1.50 ਲੱਖ, ਮਸਜਿਦ ਤਹਿਸੀਲ ਬੁਢਲਾਡਾ ਨੂੰ 75 ਹਜ਼ਾਰ, ਕਬਰਸਤਾਨ ਨੂੰ 50 ਹਜ਼ਾਰ ਰੁਪਏ ਦਿੱਤੇ, ਕੁੱਲ 10.65 ਲੱਖ ਵਿਕਾਸ ਰਾਸ਼ੀ ਜਾਰੀ ਕੀਤੀ ਗਈ ਹੈ।
 
         ਸ੍ਰੀ ਮੁਹੰਮਦ ਅਲੀ ਨੇ ਦੱਸਿਆ ਕਿ ਸ੍ਰੀ ਐਮ.ਐਫ.ਫਾਰੂਕੀ ਆਈ.ਪੀ.ਐਸ .ਡੀ.ਜੀ.ਪੀ ਅਤੇ ਲਤੀਫ ਅਹਿਮਦ ਸੀ.. ਦੀ ਅਗਵਾਈ ਹੇਠ ਪੰਜਾਬ ਵਕਫ ਬੋਰਡ ਲਗਾਤਾਰ ਵਧੀਆ ਕੰਮ ਕਰ ਰਿਹਾ ਹੈ ਅਤੇ ਲੋਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੇਂ-ਸਿਰ ਹੱਲ ਕੀਤਾ ਜਾ ਰਿਹਾ ਹੈ
Share:

0 comments:

Post a Comment

Definition List

blogger/disqus/facebook

Unordered List

Support