-ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਪ੍ਰੋਡੈਕਟਾਂ ਬਾਰੇ ਦਿੱਤੀ ਜਾਣਕਾਰੀ
-ਪਿੰਡ ਕਰਮਗੜ੍ਹ ਢਾਣੀਆਂ ਵਿਖੇ ਕੰਪਨੀ ਨੇ ਦਿਖਾਇਆ ਡਰੋਨ ਡੈਮੋ
ਬਲਰਾਜ ਸਿੰਘ ਸਿੱਧੂ
ਮਲੋਟ , 2 ਅਗਸਤ
ਸਿਜੰਟਾ ਇੰਡੀਆ ਲਿਮਟਿਡ ਕੰਪਨੀ ਵਲੋਂ ਕਿਸਾਨਾਂ ਨੂੰ ਡਰੋਨ ਟੈਕਨਾਲੋਜੀ ਨਾਲ ਜੋੜਨ ਲਈ ਡਰੋਨ ਯਾਤਰਾ ਸਮਾਗਮ ਪਿੰਡ ਕਰਮਗੜ੍ਹ ਢਾਣੀ ਵਿਚ ਕਰਵਾਇਆ ਗਿਆ। ਇੱਥੇ ਕੰਪਨੀ ਵਲੋਂ ਇਕ ਖੇਤ ਵਿਚ ਡਰੋਨ ਡੈਮੋ ਵੀ ਕਰਵਾਇਆ ਗਿਆ । ਜਿਸ ਨੂੰ ਕਿਸਾਨਾਂ ਨੇ ਉਤਸਕਤਾ ਨਾਲ ਦੇਖਿਆ। ਇਸ ਸਮਾਗਮ ਵਿਚ ਕੰਪਨੀ ਵਲੋਂ ਡਿਵੀਜਨ ਮੈਨੇਜ਼ਰ ਕਰਨਵੀਰ ਨਾਗਪਾਲ , ਡਿਵੀਜਨ ਮਾਰਕੀਟਿੰਗ ਲੀਡ ਦੀਪਕ ਕੁਮਾਰ ਅਪਵੇਜਾ, ਬਿਜਨਸ ਮੈਨੇਜਰ ਰਮਨਦੀਪ ਸਿੰਘ ਅਤੇ ਟੈਰੇਟਰੀ ਮੈਨੇਜਰ ਗੁਰਮੀਤ ਸਿੰਘ , ਰਮੇਸ਼ਵਰ ਸ਼ਰਮਾ , ਰਣਵਿਜੈ ਚੌਧਰੀ , ਗੁਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਸਿਜੰਟਾ ਕੰਪਨੀ ਵਲੋਂ ਡਰੋਨ ਅਤੇ ਇੰਨਸੀਪੀਓ ਲਾਂਚ ਕੀਤਾ ਗਿਆ। ਇੰਨ੍ਹਾਂ ਪ੍ਰੋਡੈਕਟਾਂ ਨੂੰ ਲਾਂਚ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਰਣਧੀਰ ਸਿੰਘ ਧੀਰਾ ਖੁੱਡੀਆਂ ਵਲੋਂ ਰਿਬਨ ਕੱਟ ਕੀਤਾ ਗਿਆ। ਇਸ ਸਮਾਗਮ ਵਿਚ ਸਿਜੰਟਾ ਕੰਪਨੀ ਵਲੋਂ ਵਰਟਾਕੋ , ਕੂਕਲ ਵਰਗੇ ਪ੍ਰੋਡੈਕਟ ਦੇ ਝੋਨੇ ਦੀ ਫ਼ਸਲ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕਰਨਵੀਰ ਨਾਗਪਾਲ ਨੇ ਕਿਸਾਨਾਂ ਨੂੰ ਡਰੋਨ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਨਾਲ ਕਿਸਾਨ ਆਪਣੇ ਸਮੇਂ ਅਤੇ ਪੈਸੇ ਦੀ ਬਚੱਤ ਕਰਨ ਦੇ ਨਾਲ ਨਾਲ ਫ਼ਸਲਾਂ ਦੀ ਸਹੀ ਜਾਣਕਾਰੀ ਵੀ ਰੱਖ ਸਕਣਗੇ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਕਿਸਾਨਾਂ ਨੂੰ ਡਰੋਨ ਨਾਲ ਸਪ੍ਰੇਅ ਕਰਨ ਤੇ 300 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿਜੰਟਾ ਵਲੋਂ ਆਪਣਾ ਨਵਾਂ ਕੀਟਨਾਸ਼ਕ ਐਨਸੀਪੀਓ ਲਾਂਚ ਕੀਤਾ ਗਿਆ। ਇਹ ਕੀਟਨਾਸ਼ਕ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੋਵੇਗਾ। ਇਹ ਕੀਟਨਾਸ਼ਕ ਗੋਭ ਅਤੇ ਪੱਤਾ ਲਪੇਟ ਸੁੰਡੀ ਤੋਂ ਝੋਨੇ ਦੀ ਫ਼ਸਲ ਨੂੰ ਛੁਟਕਾਰਾ ਦੇਵੇਗਾ। ਇਸ ਦਾ ਲੰਮਾ ਰਿਜਲਟ ਕਿਸਾਨਾਂ ਲਈ ਵਰਦਾਨ ਬਣੇਗਾ ਅਤੇ ਨਵਾਂ ਇਤਿਹਾਸ ਲਿਖੇਗਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ. ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਸਿਜੰਟਾ ਵਲੋਂ ਨਵੀਆਂ ਤਕਨੀਕਾਂ ਨਾਲ ਜੋੜ ਕੇ ਨਵੇਂ ਯੁੱਗ ਦੇ ਹਾਣੀ ਬਣਾਇਆ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਦੀ ਜਿੱਥੇ ਆਮਦਨ ਵਿਚ ਵਾਧਾ ਹੋਵੇਗਾ ਉਥੇ ਹੀ ਉਹ ਖੇਤੀ ਦੇ ਨਵੇਂ ਪੱਖਾਂ ਤੋਂ ਵੀ ਜਾਣੂੰ ਹੋਣਗੇ। ਇਸ ਨਾਲ ਕਿਸਾਨਾਂ ਦੇ ਗਿਆਨ ਵਿਚ ਵਾਧਾ ਹੋਵੇਗਾ ਅਤੇ ਉਹ ਨਵੀਆਂ ਤਕਨੀਕਾਂ ਨਾਲ ਖੇਤੀ ਕਰਕੇ ਦੇਸ਼ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਉਣਗੇ। ਡਾ. ਮੰਗਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਡਰੋਨ ਤਕਨੀਕ ਨੂੰ ਕਿਸਾਨਾਂ ਲਈ ਕ੍ਰਾਂਤੀਕਾਰੀ ਕਦਮ ਦੱਸਿਆ। ਇਸ ਕਿਸਾਨ ਮੀਟਿੰਗ ਵਿਚ ਨਿਰਮਲ ਸਿੰਘ ਉਪ ਪ੍ਰਧਾਨ ਸ੍ਰੀ ਮੁਕਤਸ ਸਾਹਿਬ, ਸੌਰਵ ਬਾਂਸਲ ਪੈਸਟੀਸਾਈਡ ਐਸੋਸੀਏਸ਼ਨ ਪ੍ਰਧਾਨ ਮਲੋਟ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਮੰਗਲ ਸਿੰਘ, ਡਾ. ਸੱਭਕਰਨਜੀਤ ਸਿੰਘ ਵੀ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸਮਾਗਮ ਵਿਚ ਮੱਕੜ ਪੈਸਟੀਸਾਈਡ ਐਂਡ ਫਰਟੀਲਾਈਜਰ ਵਲੋਂ ਵਿੱਕੀ ਮੱਕੜ, ਸਰਾਂ ਬੀਜ ਭੰਡਾਰ ਵਲੋਂ ਸੁਰਖਾਬ ਸਿੰਘ, ਔਲਖ ਬ੍ਰਦਰਜ਼ ਵਲੋਂ ਮਨਪ੍ਰੀਤ ਸਿੰਘ, ਸਹਾਰਾ ਟਰੇਡਰਜ਼ ਵਲੋਂ ਰਾਜੀਵ ਕੰਬੋਜ, ਰਾਸ਼ੀ ਕੰਪਨੀ ਤੋਂ ਲਖਵਿੰਦਰ ਸਿੰਘ, ਹਿੰਦ ਪੈਸਟੀਸਾਈਡਜ ਵਲੋਂ ਸੁਭਾਸ਼ ਕੁਮਾਰ ਚੰਦਰ ਜੇ.ਐਨ ਪੈਸਟੀਸਾਈਡ ਵਲੋਂ ਵਿੱਕੀ ਗਰਮ ਵੀ ਪਹੁੰਚੇ। ਆਏ ਹੋਏ ਮਹਿਮਾਨਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
0 comments:
Post a Comment