Aug 7, 2023

ਪੀ.ਐੱਸ.ਟੀ.ਐੱਸ.ਈ.ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ 'ਚ ਚੱਕ ਮੋਚਣ ਵਾਲਾ ਨੇ ਫਿਰ ਮਾਰੀ ਬਾਜੀ




14 ਵਿਦਿਆਰਥੀ ਸਿਲੈਕਟ ਹੋਣ ਨਾਲ ਪੰਜਾਬ ਭਰ ਚੋਂ ਪਹਿਲਾ ਸਥਾਨ


ਪਿਛਲੇ ਮਹੀਨੇ ਹੀ NMMS ਦੀ ਪ੍ਰੀਖਿਆ ਚ ਵੀ ਸੀ ਪੰਜਾਬ ਭਰ ਚੋਂ ਅਵੱਲ 


19 ਵਿਦਿਆਰਥੀ ਹੋਏ ਮੇਰੀਟੋਰਿਯਸ ਸਕੂਲ ਲਈ ਸਿਲੈਕਟ 




 ਪੀ.ਐੱਸ. ਟੀ. ਐੱਸ. ਈ .ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ ਸਾਲ 2022-23 ਦੇ ਐਲਾਨੇ ਨਤੀਜੀਆਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਣ ਵਾਲਾ ਨੇ ਇਕ ਵਾਰ ਫਿਰ ਇਤਿਹਾਸ ਸਿਰਜਿਆ ਹੈ।ਜਿਥੇ ਇਸ ਸਾਲ ਦੇ ਨਤੀਜੇ ਵਿਚ 14  ਵਿਦਿਆਰਥੀ ਸਿਲੈਕਟ ਹੋਣ ਨਾਲ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਥੇ ਹੀ  ਜ਼ਿਕਰਯੋਗ ਹੈ ਕੇ ਪਿਛਲੇ ਮਹੀਨੇ ਹੀ ਐਨ ਐਮ ਐਮ ਐਸ ਦੀ ਪ੍ਰੀਖਿਆ ਵਿਚ ਵੀ ਇਹ ਸਕੂਲ ਪੰਜਾਬ ਭਰ ਚ 21 ਵਿਦਿਆਰਥੀਆਂ ਦੀ ਸੇਲੇਕਸ਼ਨ ਨਾਲ ਅਵਲ ਸਥਾਨ ਤੇ ਰਿਹਾ ਸਿਲੈਕਟ ਹੋਣ ਵਾਲੇ ਵਿਦਿਆਰਥੀਆਂ ਵਿਚ  ਅਵਨੀਤ ਕੌਰ,ਗੌਰਵ ਬੇਰੀ,ਸਾਨੀਆ, ਸ਼੍ਰੇਇਆ ਸੇਤੀਆ, ਕੋਮਲਪ੍ਰੀਤ ਕੌਰ, ਜਸਪ੍ਰੀਤ ਸਿੰਘ, ਕਵਲਦੀਪ ਰਾਏ,ਅਨੀਸ਼ਾ ਰਾਣੀ,ਅਰਪਨਪ੍ਰੀਤ ,ਅਰਚਿਤਾ, ਵੰਸ਼ਦੀਪ, ਅਰਮਾਨ ਕੰਬੋਜ਼, ਅਰਸ਼ਦੀਪ, ਜਗਜੀਤ ਕੁਮਾਰ,  ਦੇ ਨਾਮ ਸ਼ਾਮਿਲ ਹਨ।ਸਕੂਲ ਪ੍ਰਿੰਸੀਪਲ ਮਨਦੀਪ ਥਿੰਦ ਅਤੇ ਸਮੂਹ ਅਧਿਆਪਕਾ ਵੱਲੋਂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰੀਖਿਆ ਦੀ ਤਿਆਰੀ ਵਿਚ ਗੌਤਮ,ਹਰਜੀਤ ਸਿੰਘ, ਸੁਖਦੇਵ ਕੁਮਾਰ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ ।


ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਟੀ.ਐੱਸ.ਈ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਇਸ ਵਜ਼ੀਫਾ ਮੁਕਾਬਲਾ ਪ੍ਰੀਖਿਆ ਵਿੱਚ ਸਫ਼ਲ ਹੋ ਕੇ ਮੈਰਿਟ ਅਤੇ ਪੱਧਤੀ ਅਨੁਸਾਰ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ 200 ਰੁਪਏ ਪ੍ਰਤੀ ਮਹੀਨਾ ਮਿਲੇਗਾ। ਚੁਣੇ ਹੋਏ ਹਰੇਕ ਵਿਦਿਆਰਥੀ ਨੂੰ ਬਾਰ੍ਹਵੀਂ ਜਮਾਤ ਤੱਕ 9600 ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਮਿਲੇਗੀ। ਉਹਨਾਂ ਇਸ ਪ੍ਰਖਿਆ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਵੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਨਿਰੰਤਰ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਵੀ ਤਿਆਰੀ ਹੁੰਦੀ ਰਹਿੰਦੀ ਹੈ। ਇਥੇ ਜਿਕਰਯੋਗ ਇਹ ਵੀ ਹੈ ਕਿ ਇਸ ਸਕੂਲ ਵਿਚੋਂ ਮੈਰੀਟੋਰੀਅਸ ਸਕੂਲ ਦੇ ਦਾਖਲੇ ਦੀ ਪ੍ਰੀਖਿਆ ਵਿੱਚ ਵੀ ਪੰਜਾਬ ਭਰ ਤੋਂ ਸਭ ਤੋਂ ਵੱਧ ਕੁੱਲ 19  ਵਿਦਿਆਰਥੀਆਂ ਨੇ ਸਫਲਤਾ ਹਾਸਿਲ ਕੀਤੀ ਹੈ, ਜੋ ਹੁਣ ਵੱਖ ਵੱਖ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈ ਚੁੱਕੇ ਹਨ। ਇਸ ਮੌਕੇ ਕ੍ਰਿਸ਼ਨ ਸਿੰਘ,ਰਾਜਿੰਦਰ  ਸਿੰਘ,ਬਲਵਿੰਦਰ ਸਿੰਘ, ਰਾਜ ਕੁਮਾਰ, ਕੁਲਵਿੰਦਰ ਕੌਰ, ਸੋਨਮ, ਸੁਨੀਤਾ, ਮੀਨਾਕਸ਼ੀ, ਰਣਜੀਤ ਸਿੰਘ, ਰਾਜੇਸ਼, ਨਵਜੀਤ, ਸ਼ਾਵੇਤਾ,ਰੀਤਾ, ਰਜਨੀ, ਪ੍ਰਿਯੰਕਾ, ਸਰੋਜ, ਪ੍ਰਿਯੰਕਾ ਰਾਣੀ,ਸੰਦੀਪ,ਜਸਵਿੰਦਰ ਸਿੰਘ, ਰਛਪਾਲ ਮੌਜੂਦ ਸਨ

No comments:

Post a Comment