Balraj singh sidhu
ਫਾਜਿਲਕਾ - 7 ਅਕਤੂਬਰ 23 - ਪੰਜਾਬ ਦੇ ਮੁਲਾਜਮਾ ਤੇ ਪੈਨਸ਼ਨਰਜ ਦੀਆ ਸਾਝੀਆ ਮੰਗਾਂ ਪੇ ਰਵੀਜਨ ਦਾ 5-1/2 ਸਾਲ ਦਾ ਏਰੀਅਰ ਰਲੀਜ ਕਰਨਾ , ਕੇਦਰੀ ਪੈਟਰਨ ਤੇ 8% ਡੀ ਏ ਜਾਰੀ ਕਰਨ, ਛੇਵੇ ਪੇ ਕਮਿਸ਼ਨ ਅਨੁਸਾਰ ਪੈਨਸ਼ਨਰਜ ਦੀ ਪੈਨਸ਼ਨ ਸੋਧ 2.59 ਗੁਣਾਂਕ ਨਾਲ ਕਰਨ , ਮੈਡੀਕਲ ਭਤਾ 2000/- ਰੁਪਏ ਮਹੀਨਾ ਕਰਨ , ਇਲਾਜ ਲਈ ਕੈਸ਼ਲੈਸ ਹੈਲਥ ਕਾਰਡ ਸਕੀਮ ਲਾਗੂ ਕਰਨ , ਐਨ ਪੀ ਓ ਦੀ ਥਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , ਪਰੋਬੇਸ਼ਨ ਤੇ ਕੰਮ ਕਰ ਰਹੇ ਕਰਮਚਾਰੀਆ ਨੂੰ ਪੂਰੀ ਤਨਖਾਹ ਦੇਣ , ਆਉਟ ਸੋਰਸਿੰਗ ਤੇ ਠੇਕਾ ਅਧਾਰਤ ਕਾਮਿਆ ਦੀਆ ਸੇਵਾਵਾ ਰੈਗੂਲਰ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੈਕਟਰ 39 ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾ ਪਧਰੀ ਰੈਲੀ ਨੂੰ ਸਫਲ ਬਨਾਉਣ ਲਈ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਜਿਲਾ ਫਾਜਿਲਕਾ ਅਧੀਨ ਸਾਰੇ ਤਸੀਲ ਹੈਡਕੁਆਰਟਰਾ ਤੋ ਵੱਡੀ ਗਿਣਤੀ ਵਿਚ ਪੈਨਸ਼ਨਰਜ ਸਾਥੀ ਸ਼ਾਮਲ ਹੋਣਗੇ । ਰੈਲੀ ਦੀਆ ਤਿਆਰੀਆ ਦਾ ਕੰਮ ਜੋਰਾ ਤੇ ਹੈ ।
ਸੂਬਾ ਪਧਰੀ ਰੈਲੀ ਨੂੰ ਕਾਮਯਾਬ ਕਰਨ ਲਈ ਇਥੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਫਾਜਿਲਕਾ ਦੇ ਜਿਲਾ ਪ੍ਰਧਾਨ ਹਰਭਜਨ ਸਿੰਘ ਖੁੰਗਰ, ਪ੍ਰੇਮ ਕੁਮਾਰ ਜਨਰਲ ਸਕੱਤਰ, ਰੇਸ਼ਮ ਲਾਲ ਰੰਗੀਲਾ ਅਡੀਸ਼ਨਲ ਜਨਰਲ ਸਕੱਤਰ, ਮਾਸਟਰ ਸੁਰਿੰਦਰ ਕੁਮਾਰ ਵਿੱਤ ਸਕੱਤਰ , ਰਜਿੰਦਰ ਸਿੰਘ ਰਾਜ ਕੰਵਰ ਦੀਵਾਨ , ਹਰੀਸ਼ ਕਬੋਜ , ਪ੍ਰਕਾਸ਼ ਦੋਸ਼ੀ ਸੀਨੀਅਰ ਮੀਤ ਪ੍ਰਧਾਨ , ਜੰਗੀਰ ਸਿੰਘ, ਗੁਰਨਾਮ ਸਿੰਘ , ਸੁਖਦੇਵ ਮਸੀਹ, ਦੇਸ ਰਾਜ , ਭਜਨ ਚੰਦ , ਬਨਵਾਰੀ ਲਾਲ , ਕੁਲਜੀਤ ਸਿੰਘ ਆਹੁਜਾ , ਰਮੇਸ਼ ਚੰਦਰ ਬਜਾਜ , ਜੀਤ ਸਿੰਘ ਛਾਬੜਾ ਮੀਤਪ੍ਰਧਾਨ , ਸੁਖਵਿੰਦਰ ਸਿੰਘ ਬੱਲ,ਮੋਹਨ ਲਾਲ ਚੁੱਘ, ਸੁਰਿੰਦਰ ਮਦਾਨ, ਸੁਖਵੰਤ ਸਿੰਘ , ਸਰਵਨ ਸਿੰਘ , ਵਾਇਸ ਸਕੱਤਰ, ਸ਼ਸ਼ੀ ਕਾਂਤ ਪ੍ਰੈਸ ਸਕੱਤਰ , ਸਰਪ੍ਰਸਤ ਗੁਰਚਰਨ ਸਿੰਘ ਅਰੋੜਾ , ਮੁੱਖ ਸਲਾਹਕਾਰ ਲਛਮਣ ਦਾਸ ਕਬੋਜ ਨੇ ਜਿਲਾ ਭਰ ਦੇ ਪੈਨਸ਼ਨਰਜ ਸਾਥੀਆ ਨੂੰ 14 ਅਕਤੂਬਰ 2023 ਨੂੰ ਮੁਲਾਜਮ ਤੇ ਪੈਨਸ਼ਨਰਜ ਫਰੰਟ ਵਲੋ ਚੰਡੀਗੜ੍ਹ ਵਿਖੇ ਭਗਵੰਤ ਮਾਨ ਸਰਕਾਰ ਦੀ ਮੁਲਾਜਮ ਤੇ ਪੈਨਸ਼ਨਰਜ ਵਿਰੋਧੀ ਨੀਤੀਆ ਖਿਲਾਫ ਹੋਣ ਜਾ ਰਹੀ ਮਹਾਂ ਰੈਲੀ ਵਿਚ ਹੁਣ ਹੁਮਾ ਕੇ ਜਾਣ ਲਈ ਤੇ ਇਹਦੀ ਤਿਆਰੀਆ ਲਈ ਵਹੀਕਲਾ ਦੇ ਖਰਚਿਆ ਲਈ ਫੰਡ ਦੇਣ ਦੀ ਅਪੀਲ ਕਰਦਿਆ ਰੈਲੀ ਨੂੰ ਸਫਲ ਬਨਾਉਣ ਦਾ ਸਦਾ ਦਿਤਾ ਹੈ
ਜਿਲਾ ਪ੍ਰਧਾਨ ਹਰਭਜਨ ਸਿੰਘ ਖੁੰਗਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆ ਨੀਤੀਆ ਕਾਰਪੋਰੇਟ ਪਖੀ ਤੇ ਆਉਟਸੋਰਸਿੰਗ ਪੈਦਾ ਕਰਨ ਵਾਲੀਆ ਹਨ ਤੇ ਫੈਕਟਰੀ ਮਜਦੂਰਾ ਦੀ ਦਿਹਾੜੀ ਦਾ ਸਮਾ 8 ਘੰਟੇ ਤੋ 12 ਘੰਟੇ ਕਰਨ ਵਾਲੀ ਪੰਜਾਬ ਸਰਕਾਰ ਤੇ ਪੰਜਾਬ ਦੇਸ਼ ਭਰ ਵਿਚ ਪਹਿਲਾ ਸੂਬਾ ਬਣ ਗਿਆ ਹੈ ਤੇ ਇਸ ਦੇ ਸਿਟੇ ਦੂਰਗਾਮੀ ਨਿਕਲਣਗੇ , ਸਾਥੀ ਖੁੰਗਰ ਨੇ ਕਿਹਾ ਕਿ ਮੁਲਾਜਮਾ ਦੀਆ ਹੱਕੀ ਮੰਗਾ ਮੰਨਣ ਦੀ ਬਿਜਾਏ ਭਗਵੰਤ ਮਾਨ ਸਰਕਾਰ ਐਸਮਾ ਤੇ ਉਤਰ ਆਈ ਤੇ ਪੰਜਾਬ ਵਿਚ ਐਸਮਾ ਲਾਉਣ ਵਾਲੇ ਤੇ ਮਜਦੂਰਾ ਮੁਲਾਜਮਾ ਦੀਆ ਮੰਗਾਂ ਨੂੰ ਸਾਬੋਟਾਈਜ ਕਰਨ ਵਾਲੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਪੈਰੋਕਾਰ ਨਹੀ ਹੋ ਸਕਦੇ । । ਉਨਾ ਕਿਹਾ ਕਿ ਛੇਵੇ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾ ਦੇ ਬਾਵਜੂਦ ਭਗਵੰਤ ਸਿੰਘ ਸਰਕਾਰ ਨੇ ਪੈਨਸ਼ਨਰਜ ਦੀ ਪੈਨਸ਼ਨ ਸੋਧ ਲਈ 2.59 ਦਾ ਫੈਕਟਰ ਲਾਗੂ ਨਹੀ ਕੀਤਾ । ਪੈਨਸ਼ਨਰਜ ਆਗੂ ਸਾਥੀ ਖੁੰਗਰ ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ ਆ ਰਹੀਆ ਪਾਰਲੀਮੈਂਟ ਚੋਣਾ ਤਕ ਪੰਜਾਬ ਸਰਕਾਰ ਵਿਰੁੱਧ ਲੜਾਈ ਨੂੰ ਲਗਾਤਾਰ ਜਾਰੀ ਰਖਿਆ ਜਾਏਗਾ ।।
0 comments:
Post a Comment