Oct 12, 2023

ਜ਼ਿਲ੍ਹਾ ਪੱਧਰੀ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੋਇਆ ਸੰਪਨ ਵਿਦਿਆਰਥੀਆਂ ਨੇ ਚਾਅ ਅਤੇ ਉਤਸ਼ਾਹ ਨਾਲ ਲਿਆ ਹਿੱਸਾ




ਵਿਦਿਆਰਥੀਆਂ ਨੂੰ ਮਿਲਿਆ ਆਪਣੀ ਕਲਾ ਨਿਖਾਰਨ ਦਾ ਮੌਕਾ-ਡਾਂ ਸੁਖਵੀਰ ਸਿੰਘ ਬੱਲ, ਪੰਕਜ ਕੁਮਾਰ ਅੰਗੀ 


ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਦੀ ਅਗਵਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ  ਵੱਲੋਂ ਵਿਦਿਆਰਥੀਆਂ ਵਿੱਚ ਜਨਸੰਖਿਆ ਸਿੱਖਿਆ ਦਾ ਪ੍ਰਸਾਰ, ਪ੍ਰਚਾਰ ਕਰਨ ਅਤੇ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਕੌਮੀ ਮੰਚ ਤੱਕ ਪਹਿਚਾਣ ਦੇਣ ਲਈ ਜਿ਼ਲ੍ਹਾ ਪੱਧਰੀ ਰਾਸ਼ਟਰੀ ਜਨ ਸੰਖਿਆ ਸਿੱਖਿਆ ਪ੍ਰੋਗਰਾਮ ਕਰਵਾਇਆਂ ਗਿਆ। 

ਇਸ ਸਬੰਧੀ ਜਾਣਕਾਰੀ ਜਿ਼ਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ ਕੁਮਾਰ ਨੇ ਦਿੱਤੀ ਹੈ। 

ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੌੜਿਆਂ  ਵਿਖੇ ਕਰਵਾਇਆ ਗਿਆ।

ਜਿਲ੍ਹਾ ਪੱਧਰ ਤੋਂ ਬਾਅਦ ਜ਼ੋਨ, ਰਾਜ ਅਤੇ ਫਿਰ ਕੌਮੀ ਪੱਧਰ ਤੇ ਮੁਕਾਬਲੇ ਹੋਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ  ਨੇ ਦੱਸਿਆ ਜ਼ਿਲ੍ਹਾ ਪੱਧਰ ਤੋ ਸ਼ੁਰੂ ਹੋ ਕੇ ਆਪਣੇ ਸਿਖ਼ਰਲੇ ਪੱਧਰ ਰਾਸ਼ਟਰ ਪੱਧਰ ਤੇ ਪਹੁੰਚਣ ਤੇ  ਇੰਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਇਕ ਦੂਜ਼ੇ ਰਾਜ ਦੇ ਸਭਿਆਚਾਰ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲੇਗਾ।

ਇਸ ਪ੍ਰੋਗਰਾਮ ਦੌਰਾਨ  ਰੋਲ ਪਲੇਅ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਦਿਵਾਨ ਖੇੜਾ ਨੇ ਪਹਿਲਾਂ ,ਲੋਕ ਨਾਚ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਪਾਂ ਵਾਲੀ ਨੇ ਪਹਿਲਾਂ,ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਰਕਾਰੀ ਹਾਈ ਮਾਡਲ ਸਕੂਲ ਅਬੋਹਰ ਨੇ ਪਹਿਲਾਂ ਅਤੇ ਰਚਨਾਤਮਕ ਲੇਖਣ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਗੁੰਮਜਾਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।

ਡਾਇਟ ਪ੍ਰਿੰਸੀਪਲ ਡਾਂ ਰਚਨਾ ਵੱਲੋਂ ਇਸ ਪ੍ਰੋਗਰਾਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਹਰ ਵਰਗ ਵਿੱਚੋਂ ਜੇਤੂ ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਰਜਿੰਦਰ ਕੁਮਾਰ,ਡਾਇਟ ਪ੍ਰਿੰਸੀਪਲ ਮੈਡਮ ਰਚਨਾ,ਪ੍ਰਿੰਸੀਪਲ ਮਨੋਜ ਕੁਮਾਰ,ਹੈੱਡ ਮਾਸਟਰ ਹਰਪਾਲ ਸਿੰਘ,ਹੈੱਡ ਮਿਸਟ੍ਰੈਸ ਮਜਯੋਤੀ ਸੇਤੀਆ, ਹੈੱਡ ਮਿਸਟ੍ਰੈਸ  ਵੀਨੂੰ ਅਰੋੜਾ, ਅੰਜੂ ਰਾਣੀ,ਆਰਟ ਐਂਡ ਕਰਾਫਟ ਟੀਚਰ ਮਨਪ੍ਰੀਤ ਸਿੰਘ ਵੱਲੋਂ ਵੱਲੋਂ ਬਤੌਰ ਜੱਜ ਭੂਮਿਕਾ ਨਿਭਾਈ ਗਈ।

ਇਸ ਦੇ ਨਾਲ ਪ੍ਰੋਗਰਾਮ ਦੀ ਸਫਲਤਾ ਹੈੱਡ ਮਾਸਟਰ ਸਤਿੰਦਰ ਬੱਤਰਾ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ , ਸਤਿੰਦਰ ਸਚਦੇਵਾ ਅਤੇ ਅਮਨ ਸੇਠੀ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਜੇਤੂ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

No comments:

Post a Comment