punjabfly

Oct 20, 2023

ਮਾਸਟਰ ਕੇਡਰ ਯੂਨੀਅਨ ਨੇ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ ਜਤਾਇਆ ਸਰਕਾਰ ਖਿਲਾਫ ਰੋਸ




ਫ਼ਾਜਿ਼ਲਕਾ -ਬਲਰਾਜ ਸਿੰਘ ਸਿੱਧੂ 


ਅਧਿਆਪਕਾਂ ਦੀ  ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ਤੇ   ਜਿਲਾ ਇਕਾਈ ਫਾਜ਼ਿਲਕਾ ਦੇ ਸਰਪ੍ਰਸਤ ਧਰਮਿੰਦਰ ਗੁਪਤਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਧਿਆਪਕਾ ਦੀਆਂ ਜਾਇਜ ਮੰਗਾਂ ਨੂੰ ਹਲ ਕਰਨ ਵਾਸਤੇ ਸੰਜੀਦਾ ਨਹੀਂ ਜਿਸ ਕਰਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਰਕਾਰ ਖਿਲਾਫ ਸੰਘਰਸ਼ ਵਿੱਢ ਦਿੱਤਾ ਹੈ ਅਤੇ ਸੰਘਰਸ਼ਾਂ ਦੀ ਲੜੀ ਤਹਿਤ 20 ਅਕਤੂਬਰ ਨੂੰ ਸੂਬੇ ਦੇ ਸਾਰੇ ਅਧਿਆਪਕ ਆਪਣੇ ਆਪਣੇ ਪਿਤਰੀ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ ਆਪਣੀ ਡਿਊਟੀ ਕੀਤੀ  ਅਤੇ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ  ।ਆਗੂਆਂ ਨੇ ਅੱਗੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ ਮੰਗਾਂ ਜਿਵੇਂ  ਪੇ ਕਮਿਸ਼ਨ ਦਾ ਬਕਾਇਆ , ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਅਧਿਆਪਕਾਂ  ਨੂੰ 2.59 ਦੇ ਗੁਣਾਂਕ ਨਾਲ ਤਨਖਾਹ ਫਿਕਸ ਕਰਨਾ,ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨਾ,4-9-14 ਤਰੱਕੀ ਦੀ ਬਹਾਲੀ,ਪੇਂਡੂ ਭੱਤਾ,ਬਾਰਡਰ ਭੱਤਾ,ਪੁਰਾਣੀ ਪੈਨਸ਼ਨ ਬਹਾਲੀ,ਅਤੇ ਨਵ ਨਿਯੁਕਤ ਅਧਿਆਪਕਾਂ ਤੇ ਅਖੌਤੀ ਕੇਂਦਰੀ ਸਕੇਲ ਲਾਗੂ ਕਰਨਾ,ਕੇਡਰ ਅਨੁਸਾਰ ਭਰਤੀ ਪੱਕੇ ਨਿਯਮਾਂ ਅਨੁਸਾਰ ਨਾ ਕਰਕੇ ਸਗੋੰ ਕਈ ਤਰਾਂ ਦੇ ਨਾਵਾਂ ਹੇਠ ਇੱਕ ਹੀ ਕੇਡਰ ਤੇ ਕਈ ਕਈ ਤਰਾਂ ਦੇ ਅਣਲੋੜੀੰਦੇ ਨਿਯਮ ਲਾਗੂ ਕਰਕੇ ਅਧਿਆਪਕਾਂ ਦਾ ਸ਼ੋਸ਼ਣ ਨਾ ਕਰਨਾ ਅਤੇ ਵਿਭਾਗ ਦਾ ਕੀਮਤੀ ਸਮਾਂ ਕੋਰਟ ਕਚਹਿਰੀ ਦੀ ਭੇੰਟ ਨਾ ਚੜਨਾ,ਪੱਕੇ ਨਿਯਮਾਂ ਰਾਹੀੰ ਅਧਿਆਪਕ ਭਰਤੀ ਕਰਨਾ ਅਤੇ ਹਰ ਤਰਾਂ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਪੱਕੇ ਕਰਨਾ ,

ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਹੈਡਮਾਸਟਰ ਦੀ ਜਲਦ ਤਰੱਕੀ ਕਰਨਾ,ਅਧਿਆਪਕਾਂ ਤੇ ਅਣਲੋੜੀੰਦੇ ਬੋਝ ਜਿਵੇਂ ਕਿ ਵਜੀਫਾ ਸਕੀਮ ਭਲਾਈ ਵਿਭਾਗ ਰਾਹੀੰ ਦੇਣਾ ,ਬੀ ਐਲ ਓ ਦੀ ਡਿਊਟੀ ਨਾ ਲਗਾਉਣਾ,ਅਣਲੋੜੀੰਦਾ ਡਾਟਾ ਵੱਖ-ਵੱਖ ਸਾਈਟਾਂ ਜਿਵੇੰ ਕਿ ਸ਼ਾਲਾ ਸਿੱਧੀ , ਯੂ ਡਾਈਸ,ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹੋਰ ਕਈ ਸਾਈਟਾਂ ਅਤੇ ਕਈ ਤਰਾਂ ਦੇ ਗੂਗਲ ਫਾਰਮਾਂ ਰਾਹੀੰ ਭਰਵਾਉਣ ਦੀ ਜਗਾਹ ਕੇਵਲ ਈ ਪੰਜਾਬ ਤੇ ਹੀ ਭਰਵਾਉਣਾ,ਵਿਭਾਗ ਵੱਲੋੰ ਭੇਜੀਆਂ ਗਰਾਂਟਾਂ ਨੂੰ ਵੱਖ -ਵੱਖ ਢੰਗਾਂ ਰਾਹੀਂ ਅਤੇ ਵੱਖ ਵੱਖ ਤਰਾਂ ਦੀਆਂ ਗੁੰਝਲਦਾਰ ਹਦਾਇਤਾਂ ਨਾਲ ਖਰਚਣ ਵਿੱਚ ਉਲਝਾਈ ਰੱਖ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰਨ ,ਪੰਚਾਇਤ ਚੋਣਾ੍ਂ ਦੀ ਗਿਣਤੀ ਬਲਾਕ ਪੱਧਰ ਤੇ ਕਰਨ,ਅਣਲੋੜੀੰਦਾ ਡਾਟਾ ਈ ਪੰਜਾਬ ਤੋਂ ਲੈਣ ਦੀ ਜਗਾਹ ਵਾਰ-ਵਾਰ ਡਾਕ ਨਾ ਮੰਗਵਾਉਣ ,ਇਮਾਰਤਾਂ ਦੀਆਂ ਗਰਾਂਟਾਂ ਪੀ ਡਬਲਿਊ ਡੀ ਦੇ ਇੰਜੀਨੀਅਰਾਂ ਦੀ ਬਜਾਏ ਕੋਈ ਜਾਣਕਾਰੀ ਨਾਂ ਰੱਖਦੇ ਹੋਏ ਅਧਿਆਪਕਾਂ ਕੋਲੋੰ ਧੱਕੇ ਨਾਲ ਇੰਜੀਨੀਅਰਿੰਗ ਨਜਰੀਏ ਤੋਂ ਸਖ਼ਤ ਅਤੇ 

ਨਾ ਸਮਝ ਆਉਣ ਵਾਲੀਆਂ ਹਦਾਇਤਾਂ ਨਾਲ ਸਮਾਬੱਧ ਕਰਵਾ ਕੇ ਵਰਤੋਂ ਸਰਟੀਫਿਕੇਟ ਦੇਣ ਅਤੇ ਲੱਗਣ ਵਾਲੇ ਖਰਚ ਦਾ ਅਗੇਤਾ ਅਨੁਮਾਨ ਲਗਾਉਣ ਜਿਹੇ ਹੁਕਮ /ਹਦਾਇਤਾਂ ਜਾਰੀ ਕਰਕੇ ਸਕੂਲ ਸਿੱਖਿਆ ਦਾ ਤਹਿਸ ਨਹਿਸ ਨਾ ਕਰਨ ਆਦਿ ਭੱਖਦੇ ਮਸਲੇ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ।।ਇਸ ਬੇਰੁਖੀ ਦਾ ਨੋਟਿਸ ਲੈਂਦੇ ਹੋਏ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ਤੇ 20 ਅਕਤੂਬਰ ਦਿਨ ਸ਼ੁਕਰਵਾਰ ਨੂੰ ਸਮੂਹ ਅਧਿਆਪਕ ਵਰਗ ਨੇ  ਅਪਨੇ ਅਪਨੇ ਸਤੇਸ਼ਨਾ ਕਾਲੇ ਬਿੱਲੇ ਲਗਾ ਕੇ ਆਪਣੀ ਡਿਊਟੀ ਕੀਤੀ ਫਾਜ਼ਿਲਕਾ ਜਿਲ੍ਹੇ ਦੀਆਂ ਤਿੰਨੋਂ ਤਹਿਸੀਲਾਂ ਅਬੋਹਰ ਫਾਜ਼ਿਲਕਾ ਜਲਾਲਾਬਾਦ ਦੇ ਮਿਡਲ ਹਾਈ ਤੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੱਜ ਦਾ ਐਕਸ਼ਨ ਮੁਕੰਮਲ ਸਫਲ ਰਿਹਾ ਅਤੇ 25 ਅਕਤੂਬਰ ਨੂੰ ਬਲਾਕ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਜਥੇਬੰਦੀ ਵੱਲੋਂ ਪੰਜਾਬ ਦੇ  ਸਮੂਹ ਅਧਿਆਪਕ ਸਾਥੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਸ ਐਕਸ਼ਨ ਨੂੰ ਪੂਰੀ ਤਨਦੇਹੀ ਨਾਲ  ਕੀਤਾ ਜਾਵੇਗਾ  ।

Share:

0 comments:

Post a Comment

Definition List

blogger/disqus/facebook

Unordered List

Support