Oct 31, 2023

ਸੈਂਟਰ ਕਰਨੀ ਖੇੜਾ ਬਣਿਆ ਸਰਕਲ ਕਬੱਡੀ ਦਾ ਚੈਂਪੀਅਨ




ਫਸਵੇਂ ਮੁਕਾਬਲੇ ਵਿੱਚ ਸੈਂਟਰ ਨੰ 3 ਦੀ  ਟੀਮ ਨੂੰ ਹਰਾਇਆ 


ਆਸਫ਼ਵਾਲਾ ਸਕੂਲ ਦੇ ਪ੍ਰਿਸ ਨੇ ਲਗਾਏ ਗਿਆਰਾਂ ਜੱਫੇ

ਫ਼ਾਜਿ਼ਲਕਾ -ਬਲਰਾਜ ਸਿੰਘ ਸਿੱਧੂ 

ਪਿਛਲੇ ਦਿਨੀਂ ਹੋਈਆ ਬਲਾਕ ਫਾਜ਼ਿਲਕਾ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜਿੱਥੇ ਵੱਖ ਵੱਖ ਖੇਡ ਵਿੱਚ ਰੌਚਕ ਮੁਕਾਬਲੇ ਹੋਏ।

ਉੱਥੇ ਸਭ ਤੋਂ ਫ਼ਸਵਾ ਮੁਕਾਬਲਾ ਸਰਕਲ ਕਬੱਡੀ ਵਿੱਚ ਵੇਖਣ ਨੂੰ ਮਿਲਿਆ।

ਜਿਸ ਵਿੱਚ ਸੈਂਟਰ ਕਰਨੀ ਖੇੜਾ ਦੀ ਟੀਮ ਨੇ ਸੈਂਟਰ ਨੰ 3 ਦੀ ਟੀਮ ਨੂੰ 20 ਦੇ ਮੁਕਾਬਲੇ 21 ਅੰਕਾਂ ਨਾਲ ਹਰਾ ਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਆਪਣੀ ਥਾਂ ਪੱਕੀ ਕੀਤੀ। ਮੁਕਾਬਲੇ ਵਿੱਚ ਸੈਂਟਰ ਨੰ 3 ਦੀ ਟੀਮ ਵੱਲੋਂ ਅੰਤਿਮ ਪਲਾਂ ਤੱਕ ਸੈਂਟਰ ਕਰਨੀ ਖੇੜਾ ਦੀ ਟੀਮ ਨੂੰ ਕਾਂਟੇ ਦੀ ਟੱਕਰ ਦਿੱਤੀ ਗਈ।

ਦੋਹਾਂ ਟੀਮਾਂ ਦੇ ਇੱਕੋ ਜਿਹੀਆਂ ਮਜ਼ਬੂਤ ਹੋਣ ਕਾਰਨ ਜਿੱਤ ਹਾਰ ਦਾ ਫੈਸਲਾ ਮੈਚ ਦੇ ਅਖੀਰਲੇ ਮਿੰਟਾਂ ਵਿੱਚ ਹੋਇਆ।

ਇਸ ਮੈਚ ਵਿੱਚ ਆਸਫ‌ ਵਾਲਾ ਸਕੂਲ ਦੇ ਖਿਡਾਰੀ ਪ੍ਰਿਸ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ 11 ਜੱਫੇ ਲਗਾ ਕੇ ਵਿਰੋਧੀ ਟੀਮ ਨੂੰ ਪਛਾੜਿਆ ਦਿੱਤਾ ।ਇਸ ਨਿੱਕੇ ਖਿਡਾਰੀ ਦੀ ਕਮਾਲ ਦੀ ਖੇਡ ਵੇਖ ਕੇ ਦਰਸ਼ਕ ਵਾਹ ਵਾਹ ਕਰਕੇ ਹੌਂਸਲਾ ਵਧਾ ਰਹੇ ਸਨ।

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਮੋਦ ਕੁਮਾਰ, ਸੀਐਚਟੀ ਮਨੋਜ ਕੁਮਾਰ ਧੂੜੀਆ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਸਮੇਤ ਸਮੂਹ ਅਧਿਆਪਕਾਂ ਨੇ ਟੀਮ ਦੇ ਕੋਚ ਸੁਖਦੇਵ ਸਿੰਘ ਸੈਣੀ ਨੂੰ ਇਸ ਜਿੱਤ ਲਈ ਵਧਾਈਆ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਆਸਫਵਾਲਾ ਸਕੂਲ ਦੇ ਅਧਿਆਪਕਾਂ ਮੈਡਮ ਪਵਨੀਤ ਅਤੇ ਮੈਡਮ ਪੂਨਮ ਨੇ ਕਿਹਾ ਕਿ ਪ੍ਰਿਸ ਸਾਡੇ ਸਕੂਲ ਦਾ ਹੋਣਹਾਰ ਖਿਡਾਰੀ ਹੈ ਜ਼ੋ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ।

No comments:

Post a Comment