ਪੰਚਾਇਤੀ ਚੋਣਾ ਦੀ ਗਿਣਤੀ ਬਲਾਕ ਪੱਧਰ ਤੇ ਕਰਵਾਈ ਜਾਵੇ
ਅੱਜ ਮਿਤੀ (03/10/23) ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲ੍ਹਾ ਇਕਾਈ ਫਾਜ਼ਿਲਕਾ ਦੇ ਸ਼ਰਪ੍ਰਸਤ ਧਰਮਿੰਦਰ ਗੁਪਤਾ ਪ੍ਰਧਾਨ ਬਲਵਿੰਦਰ ਸਿੰਘ ਅਤੇ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸਿੰਘ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲਾਂ ਵਿੱਚ ਪੜਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਰੋਜਾਨਾ ਦੀਆਂ ਗਤੀਵਿਧੀਆਂ ਕਰਵਾਉਣ ਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਪੰਜਾਬ ਸਰਕਾਰ ਦੀ ਨਿੰਦਿਆ ਕੀਤੀ ਹੈ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਵੀਪ ਨਾਲ ਸੰਬੰਧਤ ਗਤੀਵਿਧੀਆਂ ਰੰਗੋਲੀ ਮੁਕਾਬਲੇ,ਭੰਡ ਮੁਕਾਬਲਾ,ਮੇਰੀ ਮਿੱਟੀ ਮੇਰਾ ਦੇਸ਼, ਪੰਚ ਪਰਾਣ ਪਲੈਜ,ਸ਼ਾਲਾਸਿਧੀ, ਵੀਰ ਗਾਥਾ, ਪੋਸ਼ਣ ਮਾਹ ਅਤੇ ਨਿਲਿਪ ਆਦਿ ਬੇਲੋੜੀਆਂ ਗਤੀਵਿਧੀਆਂ ਵਿੱਚ ਅਧਿਆਪਕਾ ਨੂੰ ਪੂਰੀ ਤਰ੍ਹਾਂ ਉਲਝਿਆ ਹੋਇਆ ਹੈ ਅਤੇ ਸਕੂਲਾਂ ਵਿੱਚ ਪੜਾਈ ਦਾ ਮਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ।ਪੰਜਾਬ ਸਰਕਾਰ ਵਲੋਂ ਸੱਤਾ ਵਿੱਚ ਆਉਣ ਸਮੇਂ ਵਾਅਦਾ ਕੀਤਾ ਸੀ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਅਧਿਆਪਕਾ ਤੋ ਗੈਰ ਵਿੱਦਿਅਕ ਕੰਮ ਅਤੇ ਬੇਲੋੜੀਆਂ ਗਤੀਵਿਧੀਆਂ ਨਹੀਂ ਕਰਵਾਈਆਂ ਜਾਣਗੀਆਂ ਪਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਅਤੇ ਸਤੰਬਰ ਮਹੀਨੇ ਵਿੱਚ ਵੱਖ ਵੱਖ ਪ੍ਰੋਜੈਕਟਾਂ ਅਧੀਨ ਸਾਰਾ ਮਹੀਨਾ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਪੜਾਈ ਤੋ ਵਾਂਝੇ ਰੱਖ ਕੇ ਬੇਲੋੜੀਆਂ ਗਤੀਵਿਧੀ ਕਰਨ ਵਾਸਤੇ ਮਜਬੂਰ ਕੀਤਾ ਗਿਆ ਅਤੇ ਬੇਲੋੜੀਆਂ ਗਤੀਵਿਧੀਆਂ ਤੋ ਬਾਅਦ ਅਧਿਆਪਕਾ ਨੂੰ ਗਤੀਵਿਧੀਆਂ ਦੀਆਂ ਫੋਟੋਆਂ ਅਤੇ ਵੀਡੀਓ ਪੋਰਟਲ ਤੇ ਸ਼ੇਅਰ ਕਰਨ ਦਾ ਨਾਦਰਸ਼ਾਹੀ ਫਰਮਾਨ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਜਾਂਦਾ ਹੈ । ਬੇਲੋੜੀਆ ਗਤੀਵਿਧੀਆਂ ਨਾਲ ਅਧਿਆਪਕ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਿਸ ਨਾਲ ਪੰਜਾਬ ਦੇ ਸਾਰੇ ਅਧਿਆਪਕ ਵਰਗ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ।ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੋ ਮੰਗ ਕੀਤੀ ਜਾਦੀ ਹੈ ਕਿ ਪੰਚਾਇਤੀ ਚੋਣਾ ਵਿੱਚ ਹਮੇਸ਼ਾ ਡਰ ਤੇ ਸਹਿਮ ਧੱਕੇਸ਼ਾਹੀ ਹੁੰਦੀ ਹੈ ਚੋਣਾ ਤੇ ਤਾਇਨਾਤ ਸਟਾਫ਼ ਤੇ ਬੇਲੋੜਾ ਪ੍ਰੈਸ਼ਰ ਪਾਇਆ ਜਾਦਾ ਹੈ ਸੁਰੱਖਿਅ ਪ੍ਰਬੰਧ ਵੀ ਢਿਲੇ ਹੋਣ ਕਾਰਨ ਵੋਟਾਂ ਦੀ ਗਿਣਤੀ ਬਲਾਕ ਪੱਧਰ ਤੇ ਕਰਵਾਈ ਜਾਵੇ। ਅਤੇ ਸਿੱਖਿਆ ਵਿਭਾਗ ਬੇਲੋੜੀਆਂ ਗਤੀਵਿਧੀਆਂ ਵਿੱਚ ਅਧਿਆਪਕਾ ਨੂੰ ਉਲਝਾਉਣ ਦੀ ਬਜਾਏ ਅਧਿਆਪਕਾ ਨੂੰ ਪੜਾਉਣਾ ਹੀ ਦਿੱਤਾ ਜਾਵੇ ਇਸ ਸਮੇਂ ਹੋਰਨਾ ਤੋਂ ਇਲਾਵਾ ਮਾਸਟਰ ਕੇਡਰ ਯੂਨੀਅਨ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸਟੇਟ ਅਵਾਰਡੀ ਮੈਡਮ ਸੋਨਿਕਾ, ਅਕਾਸਡੋਡਾ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਟੇਟ ਕਮੇਟੀ ਮੈਂਬਰ ,ਵਾਇਸ ਪ੍ਰਧਾਨ ਮੋਹਨ ਲਾਲ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੰਬੋਜ ਰਜੇਸ਼ ਤਨੇਜਾ ਪਰਮਜੀਤ ਕੈਸੀਅਰ ਰਜੇਸ ਸ਼ਰਮਾ ਨਵਦੀਪ ਮੈਨੀ ਵਿਜੇ ਨਰੂਲਾ ਸਨੀ ਕੁਮਾਰ ਰਾਹੁਲ ਸਵੇਨ ਕਾਲਰਾ ਕਰਨਪਾਲ ਸਰ ਅਲਿਆਣਾ ਸੁਮਿਤ ਕੁਮਾਰ ਸੁਖਮੰਦਰ ਸਿੰਘ ਕ੍ਰਾਤੀ ਕਿਮਾਰ ਵਿਕਾਸ ਕੰਬੋਜ ਲਕਸ਼ਮੀ ਨਾਰਾਇਣ ਸ਼ਤੋਸ਼ ਸਿੰਘ ਹਰਨੇਕ ਸਿੰਘ ਰੌਕਸੀ ਬਸਿਸਰ ਸਿੰਘ ਅਮਰਜੀਤ ਸਿੰਘ ਪਵਨ ਕੁਮਾਰ ਰੋਹਿਤ ਸ਼ਰਮਾ ਵਰਿੰਦਰ ਕੁਮਾਰ ਪਰਮਪਾਲ ਪ੍ਰਧਾਨ ਅਰਨੀ ਵਾਲਾ ਦਿਨੇਸ਼ ਸ਼ਰਮਾ ਲਵਲੀ ਸ਼ਰਮਾ ਤੇ ਅੈਗਜੀਕਿਉਟਵ ਮੈਂਬਰ ਤੇ ਹੋਰ ਸਾਥੀ ਹਾਜ਼ਰ ਸਨ ।
0 comments:
Post a Comment