punjabfly

Nov 4, 2023

ਪਰਾਲੀ ਨੂੰ ਅੱਗ ਲਾਉਣ ਲਈ ਕਿਸਾਨ ਕਹਾਲੇ ਪਰ ਉਧਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸੰਭਾਲ ਲਿਆ ਮੋਰਚਾ

 ਛੁੱਟੀ ਵਾਲੇ ਦਿਨ ਵੀ ਅਫਸਰਾਂ ਨੇ ਖੇਤਾਂ ਵਿਚ ਜਾ ਕੇ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਲਈ ਕੀਤੇ ਯਤਨ



ਸ੍ਰੀ ਮੁਕਤਸਰ ਸਾਹਿਬ,  4 ਨਵੰਬਰ

ਸ਼ਨੀਵਾਰ ਨੁੰ ਛੁੱਟੀ ਵਾਲੇ ਦਿਨ ਵੀ ਸਾਰੇ ਅਧਿਕਾਰੀਆਂ ਨੇ ਸਾਰਾ ਦਿਨ ਖੇਤਾਂ ਵਿਚ ਬਿਤਾਇਆ ਅਤੇ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਅਤੇ ਜਿੱਥੇ ਕਿਤੇ ਅੱਗ ਲਗਾਈ ਗਈ ਸੀ ਉਸਨੂੰ ਬੁਝਾਉਣ ਦੇ ਉਪਰਾਲੇ ਕਰਨ ਦੇ ਨਾਲ ਨਾਲ ਅੱਗ ਲਗਾਉਣ ਵਾਲਿਆਂ ਦੇ ਜਮੀਨੀ ਰਿਕਾਰਡ ਦੀ ਜਾਂਚ ਕੀਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਮੁੜ ਤੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਐਕਸ ਸਿਟੂ ਜਾਂ ਇਨ ਸਿਟੂ ਤਰੀਕੇ ਨਾਲ ਪਰਾਲੀ ਦਾ ਨਿਪਟਾਰਾ ਕਰਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਕਿਸਾਨ ਦਾ ਸ਼ਰਮਾਇਆ ਹੈ ਅਤੇ ਇਸ ਵਿਚ ਬਹੁਤ ਸਾਰੇ ਖੁਰਾਕੀ ਤੱਤ ਹਨ, ਜਿਸਨੂੰ ਜੇਕਰ ਜਮੀਨ ਵਿਚ ਮਿਲਾਇਆ ਜਾਵੇ ਤਾਂ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਇਸ ਲਈ ਇਸਨੂੰ ਸਾੜਨ ਦੀ ਬਜਾਏ ਇਸਦਾ ਨਿਪਟਾਰਾ ਖੇਤ ਵਿਚ ਹੀ ਇਸਨੂੰ ਵਾਹ ਕੇ ਕੀਤਾ ਜਾਵੇ।


ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ.ਗਿੱਦੜਬਾਹਾ ਨੇ ਪਿੰਡ ਸ਼ੇਖ,ਰਖਾਲਾ, ਡਾ.ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਉਦੇਕਰਨ, ਝਬੇਲਵਾਲੀ, ਸ੍ਰੀ ਸੁਖਬੀਰ ਸਿੰਘ ਬਰਾੜ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਸੰਗੂਧੋਣ ਨੇ ਮੌਕੇ ਤੇ ਜਾ ਕੇ ਅੱਗ ਬੁਝਵਾਈ ਅਤੇ ਬੀ.ਡੀ.ਪੀ.ਓ ਮਲੋਟ ਸ੍ਰੀ ਜਸਵੰਤ ਸਿੰਘ ਨੇ  ਪਿੰਡ ਘੁਮਿਆਰ ਖੇੜਾ, ਸ੍ਰੀ ਸਵਰਨ ਸਿੰਘ ਨੇ ਪਿੰਡ ਮੌੜ ਤੋਂ ਇਲਾਵਾ ਜਿ਼ਲ੍ਹੇ ਵਿੱਚ  ਤਾਇਨਾਤ ਕੀਤੇ ਨੋਡਲ ਅਤੇ ਕਲਸਟਰ ਅਧਿਕਾਰੀਆਂ ਵਲੋਂ ਪਰਾਲੀ  ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡਾਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।  
    ਜਿਵੇਂ ਹੀ ਜਿ਼ਲ੍ਹੇ ਵਿੱਚ ਤਾਇਨਾਤ ਨੋਡਲ ਅਤੇ ਕਲਸਟਰ ਅਫਸਰਾਂ ਨੂੰ ਅੱਗ ਲੱਗਣ ਦੀ ਸੂਚਨਾਂ ਪ੍ਰਾਪਤ ਹੁੰਦੀ ਹੈ ਉਸਨੂੰ ਮੌਕੇ ਤੇ ਜਾ ਕੇ ਬੁਝਵਾਇਆ ਜਾ ਰਿਹਾ ਹੈ ਅਤੇ
ਅਤੇ ਵਾਤਾਵਰਣ ਨੂੰ ਆਮ ਵਰਗਾ ਬਣਾਈ ਰੱਖਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ
Share:

0 comments:

Post a Comment

Definition List

blogger/disqus/facebook

Unordered List

Support