ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦਾ ਸਲਾਨਾ ਸਮਾਰੋਹ ਸੱਭਿਆਚਾਰ ਦੀਆਂ ਵਿਲੱਖਣ ਪੇਸ਼ਕਾਰੀਆਂ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ



ਜਲਾਲਾਬਾਦ ,15 ਦਸੰਬਰ  (ਸੁਖਦੇਵ ਸਿੰਘ ਸੰਧੂ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਦੋ ਰੋਜ਼ਾ ਸਲਾਨਾ ਸੱਭਿਆਚਾਰ ਸਮਾਰੋਹ ਆਪਣੀਆਂ ਵਿਲੱਖਣ ਪੇਸ਼ਕਾਰੀਆਂ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਵਕ ਸਮਾਪਤ ਹੋਇਆ। ਖੇਡਾਂ,ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਵਾਲੇ ਇਸ ਚਾਨਣ ਮੁਨਾਰੇ ਦੇ ਵਿਦਿਆਰਥੀਆਂ, ਨੰਨੇ -ਮੁੰਨੇ ਬੱਚਿਆਂ ਵੱਲੋਂ ਸਲਾਨਾ ਸਮਾਰੋਹ ਵਿੱਚ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਪੰਡਾਲ ਵਿਚ ਬੈਠੇ ਸਰੋਤਿਆਂ, ਪ੍ਰਬੰਧਕਾਂ, ਹਾਜ਼ਰ ਸਖਸ਼ੀਅਤਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਆਦਿ ਤੋਂ ਵਾਹ- ਵਾਹ ਖੱਟੀ । ਸੱਭਿਆਚਾਰਕ ਪ੍ਰੋਗਰਾਮ ਦੇ ਪਹਿਲੇ ਦਿਨ ਵਿਸ਼ੇਸ਼ ਮਹਿਮਾਨ ਵਜੋਂ  ਬਾਬਾ ਖੁਸ਼ਦਿਲ  ਗੁਰਦੁਆਰਾ ਸਾਹਿਬ ਦੇ ਸੰਤ ਬਾਬਾ ਮੋਹਨ ਸਿੰਘ ਅਤੇ ਮਾਰਕੀਟ ਕਮੇਟੀ ਮੰਡੀ ਅਰਨੀਵਾਲਾ ਦੇ ਚੇਅਰਮੈਨ ਕੁਲਦੀਪ ਸਿੰਘ ਸੰਧੂ ਕੰਧਵਾਲਾ ਨੇ ਸ਼ਮੂਲੀਅਤ ਕੀਤੀ । ਸਕੂਲ ਚੇਅਰਮੈਨ ਰਾਜਿੰਦਰ ਸਿੰਘ ਹੰਸ, ਪ੍ਰਿੰਸੀਪਲ ਪ੍ਰੇਮ ਕੰਬੋਜ, ਵਾਇਸ ਪ੍ਰਿੰਸੀਪਲ ਕੁਲਵਿੰਦਰ ਕੌਰ ਹੰਸ , ਸਮੂਹ ਸਟਾਫ਼  ਵੱਲੋਂ ਸੰਤ ਮੋਹਨ ਸਿੰਘ ਜੀ ਤੋਂ ਅਰਦਾਸ ਬੇਨਤੀ ਕਰਵਾਉਣ ਉਪਰੰਤ ਬੱਚਿਆਂ ਦੀ ਤਰਫੋਂ ਸ਼ਬਦ ਗਾਇਨ ਤੇ ਵੈਲਕਮ ਗੀਤ ਨਾਲ ਸੱਭਿਆਚਾਰ ਪ੍ਰੋਗਰਾਮ ਸ਼ੁਰੂ ਹੋਇਆ । 

ਮੰਚ ਤੋਂ ਮਾਤਾ ਦਾ ਪਿਆਰ ਦਰੱਖਤਾਂ ਦੀ ਸੰਭਾਲ ਮਾਈਮ, ਗਿੱਧਾ, ਭੰਗੜਾ ਝੂਮਰ ਤੇ ਫੌਜੀ ਵਰਦੀ ਵਿੱਚ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ ਤੇ ਕੀਤੀ ਕੋਰੀਉਗਰਾਫੀ ਆਦਿ ਅਦਾਕਾਰੀ ਨੇ ਅਲੋਪ ਹੋ ਰਹੇ ਸਾਡੇ ਅਸਲੀ ਵਿਰਸੇ ਦੀ ਯਾਦ  ਨੂੰ ਤਾਜ਼ਾ ਕਰ ਦਿੱਤਾ। ਦੂਸਰੇ ਦਿਨ ਸਵੇਰੇ 10 ਵਜੇ ਸੰਗੀਤ ਦੀਆਂ ਧੁਨਾਂ ਨਾਲ ਮੰਚ ਤੋਂ ਰੰਗਾ-ਰੰਗ ਪ੍ਰਰੋਗਰਾਮ ਮੁੜ ਸ਼ੁਰੂ ਹੋ ਗਿਆ। ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ  ਵਿਧਾਇਕ ਜਗਦੀਪ ਕੰਬੋਜ ਗੋਲਡੀ ਪੁੱਜੇ ਜਿੰਨਾ ਦਾ  ਸਕੂਲ ਚੇਅਰਮੈਨ ਰਾਜਿੰਦਰ ਸਿੰਘ ਹੰਸ ਅਤੇ ਸਕੂਲ ਪ੍ਰਬੰਧਕਾਂ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦੇ ਸਤਿਕਾਰ ਵਿੱਚ  ਬੱਚਿਆਂ ਵੱਲੋਂ ਆਉ ਜੀ ਜੀ ਆਇਆਂ ਨੂੰ,ਡਰੱਗਜ਼ ਤੇ ਸਕਿੱਟ ,ਗਿੱਧਾ, ਭੰਗੜਾ,ਲੁੱਡੀ,ਫਨੀ , ਸੋਸ਼ਲ ਮੀਡੀਆ ਸਕਿੱਟ,ਲਾਸਟ ਰਾਈਡਰ, ਕਠਪੁਤਲੀ ਨਾਚ ਕਾਬਿਲ-ਏ- ਤਾਰੀਫ਼ ਸੀ। ਇਸ ਸਮੇਂ ਚੇਅਰਮੈਨ ਦੇਵ ਰਾਜ ਸ਼ਰਮਾ, ਚੇਅਰਮੈਨ ਕੁਲਦੀਪ ਸਿੰਘ ਸੰਧੂ ਕੰਧਵਾਲਾ, ਜੋਨ ਇੰਚਾਰਜ ਸਾਜਨ ਖੇੜਾ ਸਿਕੰਦਰ ਬਤਰਾ ਪ੍ਰਧਾਨ ਨਗਰ ਪੰਚਾਇਤ ਮੰਡੀ ਅਰਨੀਵਾਲਾ ਸ਼ੇਖ ਸੁਭਾਨ,ਡਾ. ਬੀ. ਡੀ. ਕਾਲੜਾ, ਅਜੇ ਕੁੱਕੜ ਐਮ.ਸੀ., ਬਰਜਿੰਦਰ ਭੱਟੀ ਐਮ.ਸੀ. , ਸੋਨੂੰ ਸੰਧੂ ਲਾਡੀ  ਪੀ ਏ, ਪ੍ਰਵੀਨ ਕੰਬੋਜ, ਸੰਦੀਪ , ਅਮਰਜੀਤ ਰਾਏ, ਸ਼ਿੰਦਰਪਾਲ ਗੋਸ਼ਾ, ਰਾਜਿੰਦਰ ਪੀ ਐਸ ਉ ਅੰਕੁਰ ਭਟਨੇਜਾ, ਹਰਕ੍ਰਿਸ਼ਨ, ਕੇਵਲ ਕ੍ਰਿਸ਼ਨ, ਸਾਗਰ ਕੰਬੋਜ ਆਦਿ  ਸਖਸ਼ੀਅਤਾਂ ਹਾਜਰ ਸਨ। ਸਕੂਲ ਚੇਅਰਮੈਨ ਰਾਜਿੰਦਰ ਸਿੰਘ ਹੰਸ ਪ੍ਰਿੰਸੀਪਲ ਪ੍ਰੇਮ ਕੰਬੋਜ ਅਤੇ ਅਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਬੋਰਡ ਪਰੀਖਿਆ ਵਿੱਚ  ਫਸਟ ਰਹਿਣ ਵਾਲੇ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ , ਹਾਜ਼ਰ ਸਖਸ਼ੀਅਤਾਂ, ਪੱਤਰਕਾਰਾਂ ਦਾ ਸਨਮਾਨ  ਸਕੂਲ ਮੈਨੇਜਮੈਂਟ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਆ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਵੀ ਸਕੂਲ ਦੇ ਚੇਅਰਮੈਨ ਰਾਜਿੰਦਰ ਸਿੰਘ ਹੰਸ ਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾਂਸ ਸੁਖਦੇਵ ਸਿੰਘ ਜਲਾਲਾਬਾਦ, ਮਿਊਜ਼ਿਕ ਟੀਚਰ ਰਿਸ਼ੂ ਕੁਮਾਰ ਅਬੋਹਰ ਨੇ ਬੱਚਿਆਂ ਨੂੰ ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਵਿਚ ਅਹਿਮ ਯਗਦਾਨ ਦਿੱਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਕਾਜਲ ਬੱਤਰਾ, ਸੁਮਨ ਬਾਲਾ ਵਲੋਂ ਬਾਖ਼ੂਬੀ ਨਿਭਾਈ ਗਈ। ਸਕੂਲ ਦਾ ਦੋ ਰੋਜ਼ਾ ਸਲਾਨਾ ਸਮਾਰੋਹ ਆਪਣੀਆਂ ਵਿਲੱਖਣ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਵਕ ਸਮਾਪਤ ਹੋਇਆ । 


Comments