Mar 7, 2023

ਗੋਪੀਚੰਦ ਕਾਲਜ ਵਿੱਚ ਅਲੂਮਨੀ ਮੀਟ ਦਾ ਸਫਲ ਆਯੋਜਨ



ਅਬੋਹਰ, 7 ਮਾਰਚ ( ਬਲਰਾਜ ਸਿੰਘ ਸਿੱਧੂ )

ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਸਮੇਂ ਸਮੇਂ ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੁਆਰਾ ਇਲਾਕੇ ਭਰ ਵਿੱਚ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਮਿਤੀ ਮਾਰਚ 2023 ਨੂੰ ਕੋਆਰਡੀਨੇਟਰ ਮੈਡਮ ਅਮਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਅਲੂਮਨੀ ਮੀਟ 2023 'ਸ਼ਾਮ--ਅਹਿਸਾਸਦਾ ਆਯੋਜਨ ਕੀਤਾ ਗਿਆਜਿਸ ਵਿੱਚ ਕਾਲਜ ਦੀ ਸਥਾਪਨਾ ਵਰ੍ਹੇ ਤੋਂ ਲੈ ਕੇ 2022 ਤੱਕ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਪ੍ਰੋਗਰਾਮ ਦਾ ਆਰੰਭ ਮੁੱਖ ਮਹਿਮਾਨ ਅਤੇ ਅਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਜਯੋਤੀ ਪ੍ਰਜਵੱਲਿਤ ਕਰਕੇ ਕੀਤਾ ਗਿਆ ਉਪਰੰਤ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਆਏ ਹੋਏ ਮਹਿਮਾਨਾਂ ਦਾ ਵਿਧੀਵਤ ਢੰਗ ਨਾਲ ਸਵਾਗਤ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਗੋਪੀਚੰਦ ਕਾਲਜ ਨੇ ਆਪਣੀ ਸਥਾਪਤੀ ਤੋਂ ਹੁਣ ਤੱਕ ਪੰਜਾਹ ਹਜ਼ਾਰ ਦੇ ਕਰੀਬ ਗ੍ਰੈਜੂਏਟ ਇਸ ਸਮਾਜ ਨੂੰ ਪ੍ਰਦਾਨ ਕੀਤੇ ਹਨ ਜੋ ਆਈਐਸਅਫਸਰਵਕੀਲਪ੍ਰੋਫ਼ੈਸਰਅਧਿਆਪਕ ਅਤੇ ਸਮਾਜ ਸੇਵੀ ਵਜੋਂ ਆਪਣਾ ਯੋਗਦਾਨ ਦੇ ਰਹੇ ਹਨ। ਇਸ ਮੌਕੇ ਡਾਕਟਰ ਉਰਮਿਲ ਸੇਠੀ (ਰਿਟਾਇਰਡ ਪ੍ਰਿੰਸੀਪਲਡੀ..ਵੀਕਾਲਜ ਆਫ ਐਜੂਕੇਸ਼ਨਅਬੋਹਰਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਮੈਡਮ ਸੁਮੇਧਾ ਕਟਾਰੀਆ (ਰਿਟਾਇਰਡ ਆਈ..ਐਸਹਰਿਆਣਾਸ੍ਰੀਮਤੀ ਕੁਸੁਮ ਖੁੰਗਰ (ਰਿਟਾਇਰਡ ਪ੍ਰਿੰਸੀਪਲਐਲ ਆਰ ਐਸ ਡੀ  ਵੀ ਸਕੂਲਅਬੋਹਰਡਾਕਟਰ ਇੰਦੂ ਪ੍ਰਭਾ (ਰਿਟਾਇਡ ਮੁਖੀਅੰਗਰੇਜ਼ੀ ਵਿਭਾਗਗੋਪੀਚੰਦ ਆਰੀਆ ਮਹਿਲਾ ਕਾਲਜ ) ਸ੍ਰੀਮਤੀ ਊਸ਼ਾ ਰਾਣਾਡੇ (ਰਿਟਾਇਰਡ ਮੁਖੀਸੰਸਕ੍ਰਿਤ ਵਿਭਾਗਗੋਪੀਚੰਦ ਆਰੀਆ ਮਹਿਲਾ ਕਾਲਜਅਬੋਹਰਡਾਕਟਰ ਕਿਰਨ ਗਰੋਵਰ (ਮੁਖੀਹਿੰਦੀ ਵਿਭਾਗਡੀ.ਏ.ਵੀ ਕਾਲਜ ਅਬੋਹਰਮੈਡਮ ਪ੍ਰਵੀਨ ਭਾਰਦਵਾਜਮੈਡਮ ਰਮਾ ਛਾਬੜਾ (ਪ੍ਰਧਾਨਲੇਡੀਜ਼ ਕਲੱਬ ਅਬੋਹਰਮੈਡਮ ਇਨਾਇਤ ਵਿੱਜ (ਪ੍ਰਧਾਨਇਨਰਵਹੀਲ ਕਲੱਬਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਏ। ਅਲੂਮਨੀ ਐਸੋਸੀਏਸ਼ਨ ਦੇ ਇਨ੍ਹਾਂ ਸਾਰੇ ਮੈਂਬਰ ਸਾਹਿਬਾਨਾਂ ਨੇ ਗੋਪੀਚੰਦ ਆਰਯ ਮਹਿਲਾ ਕਾਲਜ ਵਿੱਚ ਬਿਤਾਏ ਆਪਣੇ ਸੁਨਹਿਰੀ ਪਲਾਂ ਨੂੰ ਯਾਦ ਕਰਦਿਆਂਆਪਣੇ ਤਜ਼ੁਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਸੰਸਥਾ ਨੌਜੁਆਨ ਬੱਚੀਆਂ ਨੂੰ ਇਕੱਲਿਆਂ ਕਿਤਾਬੀ ਪੜ੍ਹਾਈਕਿਤਾਬੀ ਇਲਮ ਨਾਲ ਹੀ ਮਾਲਾਮਾਲ ਨਹੀਂ ਕਰਦੀ ਸਗੋਂ  ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਵਿਚ ਵਿਚਰਦਿਆਂ ਜ਼ਿੰਦਗੀ ਜੀਊਣ ਦਾ ਸਲੀਕਾ ਵੀ ਪ੍ਰਦਾਨ ਕਰਦੀ ਹੈ,  ਇਹ ਸੰਸਥਾ ਵਿਦਿਆਰਥੀਆਂ ਨੂੰ ਅਜਿਹੇ  ਖੰਭ ਪ੍ਰਦਾਨ ਕਰਦੀ ਹੈ ਤਾਂ ਕਿ ਉਹ ਜ਼ਿੰਦਗੀ ਦੀ ਉਚੀ ਪਰਵਾਜ਼ ਭਰ ਸਕਣ। ਮੈਡਮ ਕੁਸਮ ਖੁੰਗਰ ਨੇ ਆਪਣੇ ਵਿਚਾਰਾਂ ਵਿਚ ਵਿਦਿਆਰਥੀਆਂ ਨੂੰ NSS Camp ਦੀ ਸਾਰਥਕਤਾਂ ਨੂੰ ਆਪਣੇ ਹੱਥੀਂ ਮਿਹਨਤ ਕਰਨ ਦੀ ਉਦਾਹਰਣ ਰਾਹੀਂ ਸਮਝਾਇਆਕਿਉਂ ਜੋ ਅੱਜ ਦੀ ਨੌਜਵਾਨ ਪੀੜੀ ਹੱਥੀਂ ਮਿਹਨਤ ਕਰਨ ਤੋਂ ਗੁਰੇਜ਼ ਕਰਦੀ ਨਜ਼ਰ  ਰਹੀ ਹੈ।  ਮੈਡਮ ਸੁਮੇਧਾ ਕਟਾਰੀਆਂ ਨੇ ਆਪਣੇ ਗੀਤ ਰਾਹੀਂ ਜਿੱਥੇ ਮਾਹੌਲ ਨੂੰ ਹੋਰ ਖੁਸ਼ਨੁਮਾ ਬਣਾਇਆ ਉਥੇ ਇਕ ਪੌਦਾਇਸ ਸੰਸਥਾ ਦੁਆਰਾ ਕਿਵੇਂ ਇਕ ਹਰੇ ਭਰੇ ਬ੍ਰਿਛ ਦੇ ਰੂਪ ਵਿਚ ਆਪਣੀ ਪ੍ਰਫੁੱਲਤਾ ਗ੍ਰਹਿਣ ਕਰਦਾ ਹੈਦੀ ਸ਼ਾਖਸ਼ਾਤ ਉਦਾਹਰਣ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ। ਡਾਉਰਮਿਲ ਸੇਠੀ ਦੀ ਇਸ ਸੰਸਥਾ ਪ੍ਰਤੀ ਵਿਚਾਰਾਂ ਦੀ ਸਾਕਾਰਾਤਮਕਤਾ, ਹਾਲ ਵਿਚ ਹਾਜ਼ਿਰ ਸਾਰੇ ਅਲ਼ੂਮਨੀਜ਼ ਲਈ ਪ੍ਰੇਰਨਾ ਸ੍ਰੋਤ ਬਣੀ। ਕੁਮਾਰੀ ਹਰਮਨਪ੍ਰੀਤ ਅਤੇ ਕੁਮਾਰੀ ਤਰਨਪ੍ਰੀਤ (ਅਲੂਮਨੀਨੇ ਵੀ ਸੰਸਥਾ ਪ੍ਰਤੀ  ਆਪਣੇ ਸਾਕਾਰਤਮਕ ਭਾਵ ਪ੍ਰਗਟ ਕੀਤੇ।

ਮਾਣਯੋਗ ਗੱਲ ਇਹ ਹੈ ਉਪਰੋਕਤ ਸਾਰੇ ਮਹਿਮਾਨ ਹੀ ਗੋਪੀਚੰਦ ਆਰੀਆ ਮਹਿਲਾ ਕਾਲਜ ਦੇ ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਹਨ।

ਵਿਧਾਨ ਸਭਾ ਦੇ ਸਮਾਂਤਰ ਮੁਲਾਜ਼ਮਾਂ-ਪੈਨਸ਼ਨਰਾਂ ਦੇ ਸੈਸ਼ਨ ਵਿੱਚ ਡੀ.ਟੀ.ਐੱਫ. ਕਰੇਗਾ ਭਰਵੀਂ ਸਮੂਲੀਅਤ




ਪੁਰਾਣੀ ਪੈਨਸ਼ਨ, ਪੇਂਡੂ ਤੇ ਬਾਰਡਰ ਏਰੀਆ ਭੱਤੇ ਅਤੇ ਪੰਜਾਬ ਸਕੇਲ ਬਹਾਲ ਕੀਤੇ ਜਾਣ: ਡੀ.ਟੀ.ਐੱਫ.



7 ਮਾਰਚ, ਫਾਜ਼ਿਲਕਾ (ਬਲਰਾਜ ਸਿੰਘ ਸਿੱਧੂ   ):

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 9- 11 ਮਾਰਚ ਤੱਕ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਮਾਨੰਤਰ ਸ਼ੈਸ਼ਨ ਵਿੱਚ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਹੋਈ ਸੂਬਾ ਕਮੇਟੀ ਮੀਟਿੰਗ ਦੇ ਫੈਸਲੇ ਅਨੁਸਾਰ 11 ਮਾਰਚ ਨੂੰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਝੰਡਿਆਂ ਨਾਲ਼ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ਹੈ।


ਡੀ.ਟੀ.ਐੱਫ. ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਮਹਿੰਦਰ ਕੌੜਿਆਂਵਾਲੀ, ਜ਼ਿਲ੍ਹਾ ਸਕੱਤਰ ਸੁਰਿੰਦਰ ਬਿੱਲਾਪੱਟੀ ਅਤੇ ਸਰਪ੍ਰਸਤ ਕੁਲਜੀਤ ਡੰਗਰ ਖੇੜਾ ਨੇ ਦੱਸਿਆ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 28 ਫਰਵਰੀ ਨੂੰ 'ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ' ਨਾਲ ਤਹਿ ਕੀਤੀ ਗਈ ਮੀਟਿੰਗ ਕਰਨ ਤੋਂ ਭੱਜਣ ਕਾਰਨ ਸਾਂਝੇ ਫਰੰਟ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦੌਰਾਨ 9-11 ਮਾਰਚ ਤੱਕ ਚੰਡੀਗੜ੍ਹ ਦੇ 17 ਸੈਕਟਰ ਵਿਖੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਮਾਨੰਤਰ ਸ਼ੈਸ਼ਨ ਸੱਦਿਆ ਗਿਆ ਹੈ, ਜਿਸ ਵਿੱਚ ਸਮੂਹ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਹਕੀਕੀ ਮੁੱਦਿਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਡੀ.ਟੀ.ਐੱਫ. ਆਗੂਆਂ ਨੇ ਕਿਹਾ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਗਿਆ ਸੀ, ਕਿ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਓ.ਡੀ.ਐੱਲ. ਅਧਿਆਪਕਾਂ ਦਾ ਮਾਮਲਾ ਹੱਲ ਕੀਤਾ ਜਾਵੇਗਾ, ਕੰਪਿਊਟਰ ਅਧਿਆਪਕਾਂ 'ਤੇ ਵਿਭਾਗੀ ਮਾਰਜ਼ਿੰਗ ਤੇ ਹੋਰ ਲਾਭ ਲਾਗੂ ਕੀਤੇ ਜਾਣਗੇ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇਗੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇਗਾ,17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਵੀ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ ਅਤੇ ਪੇਂਡੂ ਭੱਤਾ, ਸਫਰੀ ਭੱਤਾ ਤੇ ਬਾਰਡਰ ਏਰੀਆ ਭੱਤੇ ਸਮੇਤ ਕੱਟੇ ਗਏ 37 ਕਿਸਮਾਂ ਦੇ ਭੱਤੇ ਅਤੇ ਏ.ਸੀ.ਪੀ. (4-9-14 ਸਾਲਾਂ ਲਾਭ) ਆਦਿ ਬਹਾਲ ਕੀਤੇ ਜਾਣਗੇ, ਪ੍ਰੰਤੂ ਅਜੇ ਤੱਕ ਇਹ ਸਾਰੇ ਮਾਮਲੇ ਜਿਉਂ ਦੇ ਤਿਉਂ ਖੜ੍ਹੇ ਹਨ। ਇਸੇ ਤਰ੍ਹਾਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 01-01-2016 ਤੋਂ ਪੈਨਸ਼ਨਰਾਂ ਲਈ 113% ਡੀ.ਏ. ਦੀ ਬਜਾਏ 119% ਡੀ.ਏ. ਅਨੁਸਾਰ ਪੈਨਸ਼ਨ ਦੁਹਰਾਈ ਕਰਨ ਦੇ ਦਿੱਤੇ ਗਏ ਫੈਸਲੇ ਨੂੰ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ 'ਤੇ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਜਦਕਿ ਸਾਂਝੇ ਫਰੰਟ ਵੱਲੋਂ 01-01-2016 ਨੂੰ 125% ਡੀ.ਏ. ਅਨੁਸਾਰ ਗੁਣਾਂਕ ਤਹਿ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪਰਖ ਸਮਾਂ ਐਕਟ ਰੱਦ ਕਰਨ ਦਾ ਅਦਾਲਤੀ ਫੈਸਲਾ ਵੀ ਸਮੂਹ ਮੁਲਾਜ਼ਮਾਂ ਤੇ ਲਾਗੂ ਕਰਕੇ ਪਰਖ ਸਮੇਂ ਦੌਰਾਨ ਪੂਰਾ ਤਨਖਾਹ ਸਕੇਲ ਤੇ ਭੱਤੇ ਸਹਿਤ ਬਕਾਏ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ।

ਜਿ਼ਲ੍ਹੇ ਵਿੱਚ 13,15 ਅਤੇ 18 ਮਾਰਚ ਨੂੰ ਲੱਗਣਗੇ ਰੋਜ਼ਗਾਰ ਮੇਲੇ

 ਸਹਾਇਕ ਕਮਿਸ਼ਨਰ ਨੇ ਬੇਰੁਜ਼ਗਾਰ ਯੁਵਕਾਂ ਨੂੰ ਮੇਲੇ ਵਿੱਚ ਹੁੰਮ ਹੁਮਾਂ ਕੇ ਪਹੁੰਚਣ ਦੀ ਕੀਤੀ ਅਪੀਲ



- ਬੇਰੁਜ਼ਗਾਰਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਸੁਨਹਿਰੀ ਮੌਕਾ

ਸ੍ਰੀ ਮੁਕਤਸਰ ਸਾਹਿਬ 7 ਮਾਰਚ
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਲੋਂ ਜਿ਼ਲ੍ਹੇ ਵਿੱਚ ਰੋਜ਼ਗਾਰ ਮੇਲੇ ਆਯੋਜਿਤ ਕਰਨ ਸਬੰਧੀ ਸ੍ਰੀ ਰਿਸ਼ਭ ਬਾਂਸਲ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਮੀਟਿੰਗ ਦਫਤਰ ਡਿਪਟੀ ਕਮਿਸ਼਼ਨਰ ਵਿਖੇ ਹੋਈ।
ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ 13 ਮਾਰਚ ਤੋਂ 18 ਮਾਰਚ ਤੱਕ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਹਨਾ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਜ਼ਗਾਰ ਮੇਲੇ 13 ਮਾਰਚ ਨੂੰ ਮਿਮਿਟ ਕਾਲਜ ਮਲੋਟ,  15 ਮਾਰਚ ਨੂੰ ਸਰਕਾਰੀ ਆਈ.ਟੀ.ਆਈ ਖਿਉਵਾਲੀ ਅਤੇ 18 ਮਾਰਚ ਨੂੰ ਦੇਸ਼ ਭਗਤ ਯੂਨੀਵਰਸਿਟੀ ਐਕਸੀਲੈਂਸ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਏ ਜਾ ਰਹੇ ਹਨ।
ਇਹਨਾਂ ਮੇਲਿਆਂ ਦੇ ਪ੍ਰਬੰਧਕਾਂ ਨੂੰ ਸਹਾਇਕ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮੇਲੇ ਵਾਲੀ ਥਾਂ ਤੇ ਸਾਫ ਸਫਾਈ, ਪੀਣ ਵਾਲਾ ਸਾਫ ਸੁਥਰਾ ਪਾਣੀ, ਬੈਠਣ ਲਈ ਹਾਲ ਅਤੇ ਕੁਰਸੀਆਂ ਦਾ ਪ੍ਰਬੰਧ ਕੀਤਾ ਜਾਵੇ।
ਉਹਨਾਂ ਜਿ਼ਲ੍ਹੇ ਦੇ ਸਾਰੇ ਕਾਲਜਾਂ ਨੂੰ ਇਹ ਵੀ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ, ਉਹਨਾਂ ਨੂੰ ਰੋਜ਼ਗਾਰ ਮੇਲਿਆ ਵਿੱਚ ਸਪੈਸ਼ਲ ਤੌਰ ਤੇ ਬੁਲਾਇਆ ਜਾਵੇ ਤਾਂ ਜੋ ਇਹਨਾਂ ਵਿਦਿਆਰਥੀਆਂ ਨੂੰ ਜਿੱਥੇ ਰੋਜ਼ਗਾਰ ਦਾ ਮੌਕਾ ਮਿਲੇਗਾ, ਉਥੇ ਉਹਨਾਂ ਨੂੰ ਇੰਟਰਵਿਊ ਤੇ ਜਾਣ ਸਮੇਂ ਆਪਣਾ ਪਹਿਰਾਵਾਂ ਅਤੇ ਬੋਲਣ ਦੇ ਢੰਗ ਤਰੀਕਿਆਂ ਸਬੰਧੀ ਵੀ ਜਾਣਕਾਰੀ ਮਿਲੇਗੀ।
ਉਹਨਾਂ ਬੇਰੁਜ਼ਗਾਰ ਯੁਵਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਮਿਤੀ ਅਨੁਸਾਰ  ਰੋਜ਼ਗਾਰ ਮੇਲਿਆ ਵਿੱਚ ਹੁੰਮ-ਹੁੰਮਾ ਕੇ  ਸਵੇਰੇ 10 ਵਜੇ ਤੱਕ ਪਹੁੰਚਣ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ।
x

ਅਬੋਹਰ ਸ਼ਹਿਰ ਵਿਚੋਂ 350 ਬੇਸਹਾਰਾ ਜਾਨਵਰਾਂ ਨੂੰ ਭੇਜਿਆ ਗਊਸ਼ਾਲਾ—ਡਿਪਟੀ ਕਮਿਸ਼ਨਰ



ਅਬੋਹਰ, ਫਾਜਿ਼ਲਕਾ, 7 ਮਾਰਚ ( ਹਰਵੀਰ ਬੁਰਜਾਂ ) 
ਜਿ਼ਲ੍ਹਾ ਪ੍ਰ਼ਸ਼ਾਸਨ ਫਾਜਿ਼ਲਕਾ ਵੱਲੋਂ ਅਬੋਹਰ ਸ਼ਹਿਰ ਵਿਚੋਂ ਬੇਸਹਾਰਾ ਜਾਨਵਰਾਂ ਨੂੰ ਗਊਸਾ਼ਲਾ ਭੇਜਣ ਦੀ ਮੁਹਿੰਮ ਤਹਿਤ ਹੁਣ ਤੱਕ 350 ਤੋਂ ਵੱਧ ਜਾਨਵਰਾਂ ਨੂੰ ਗਉ਼ਸ਼ਾਲਾਵਾਂ ਵਿਚ ਭੇਜਿਆ ਗਿਆ ਹੈ। ਇੰਨ੍ਹਾਂ ਵਿਚੋਂ ਕੁਝ ਨੂੰ ਸਰਕਾਰੀ ਕੈਂਡਲ ਪੌਂਡ ਵਿਚ ਭੇਜਿਆ ਗਿਆ ਹੈ ਜਦੋਂ ਕਿ ਕੁਝ ਨੂੰ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਉਸ਼ਾਲਾਵਾਂ ਵਿਚ ਭੇਜਿਆ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਬੇਸਹਾਰਾ ਜਾਨਵਰਾਂ ਕਾਰਨ ਕਈ ਵਾਰ ਹਾਦਸੇ ਹੋ ਜਾਂਦੇ ਹਨ ਜਿਸ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਲਈ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਬੇਸਹਾਰਾ ਜਾਨਵਰਾਂ ਦੀ ਸਹੀ ਸੰਭਾਲ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਆਰੰਭ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿ਼ਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਬਸਹਾਰਾ ਨਾ ਛੱਡਣ ਅਤੇ ਇਸ ਮੁਹਿੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਇਸ ਮੁਹਿੰਮ ਦੀ ਦੇਖਰੇਖ ਕਰ ਰਹੇ ਅਬੋਹਰ ਦੇ ਐਸਡੀਐਮ ਸ੍ਰੀ ਅਕਾਸ ਬਾਂਸਲ ਨੇ ਦੱਸਿਆ ਕਿ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ ਅਤੇ 200 ਹੋਰ ਜਾਨਵਰਾਂ ਨੂੰ ਗਉਸਾਲਾਵਾਂ ਵਿਚ ਭੇਜਿਆ ਜਾਵੇਗਾ।

ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਦਾਖਲਾਂ ਮੁਹਿੰਮ ਜ਼ੋਰਾਂ ਤੇ ਦਾਖਲਾ ਬੂਥਾਂ ਰਾਹੀ ਵਿਭਾਗੀ ਪ੍ਰਾਪਤੀਆਂ ਦਾ ਕੀਤਾ ਜਾ ਰਿਹਾ ਹੈ ਪ੍ਰਚਾਰ




ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ , ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਦਾਖਲਾ ਮੁਹਿੰਮ ਦੀ ਕੀਤੀ ਜਾ ਰਹੀ ਹੈ ਅਗਵਾਈ

ਫ਼ਾਜਿ਼ਲਕਾ, 7 ਮਾਰਚ (ਬਲਰਾਜ ਸਿੰਘ ਸਿੱਧੂ )

ਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਯਤਨ ਜਾਰੀ ਹਨ। ਇਸ ਪ੍ਰੋਗਰਾਮ ਨੂੰ ਅੱਗੇ ਵਧਾਊਦਿਆ  ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ `ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਮੋਬਾਇਲ ਦਾਖ਼ਲਾ ਵੈਨ ਚਲਾਉਣ ਤੋਂ ਬਾਅਦ ਜ਼ਿਲ੍ਹੇ ਦੇ ਅੱਠ ਬਲਾਕਾ ਵਿੱਚ ਭੀੜਭਾੜ ਵਾਲੇ ਸਥਾਨਾਂ  ਤੋਂ ਇਲਾਵਾ ਸਮੂਹ ਸਕੂਲਾਂ ਵੱਲੋਂ ਦਾਖਲਾ ਬੂਥ ਲਗਾ ਕੇ ਦਾਖਲੇ ਕੀਤੇ ਜਾ ਰਹੇ ਹਨ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ ਨੇ ਸਰਕਾਰੀ ਹਾਈ ਸਕੂਲ ਬੰਨਵਾਲਾ ,ਸਰਕਾਰੀ ਮਿਡਲ  ਸਕੂਲ ਕੌੜਿਆਂਵਾਲੀ , ਸਰਕਾਰੀ ਹਾਈ ਸਕੂਲ ਕੇਰੀਆਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵੱਲੋਂ  ਲਗਾਏ ਦਾਖ਼ਲਾ ਬੂਥਾਂ ਦਾ ਦੌਰਾ ਕਰਨ ਮੌਕੇ ਕੀਤਾ ।



ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਬਿਸ਼ੇਸ਼ਰਨਾਥ ਦਾ ਦੌਰਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਪਿੰਡਾਂ ਵਿੱਚ ਮੋਬਾਇਲ ਦਾਖ਼ਲਾ ਵੈਨ ਰਾਹੀਂ ਅਤੇ ਦਾਖਲਾ ਬੂਥਾਂ ਰਾਹੀ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕਰਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 




ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਸਕੂਲ ਨੰ 3 ਫਾਜ਼ਿਲਕਾ ਵਿਖੇ ਦਾਖਲਾ ਮੁਹਿੰਮ ਦੀ ਅਗਵਾਈ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਚਲਾਈ ਗਈ ਇਸ ਦਾਖ਼ਲਾ ਮੁਹਿੰਮ ਨੂੰ ਮਾਪਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਮੂਹ ਸਕੂਲ ਮੁੱਖੀਆ ਵੱਲੋਂ ਇਹ ਬੂਥ ਭੀੜਭਾੜ ਵਾਲੇ ਇਲਾਕਿਆਂ ਵਿੱਚ ਲਗਾਏ ਗਏ ਹਨ ਤਾਂ ਜੋ ਵੱਧ ਤੋਂ ਵੱਧ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਉਪਲੱਬਧੀਆਂ ਨੂੰ ਗਿਣਾ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਬੀਐਨਓ ਗੁਰਦੀਪ ਕਰੀਰ,ਬੀਐਨਓ ਗੁਲਸ਼ਨ ਮਦਾਨ,ਪ੍ਰਿਸੀਪਲ ਮੈਡਮ ਸੁਤੰਤਰ ਪਾਠਕ, ਕਲੱਸਟਰ ਕਰਨੀ ਖੇੜਾ ਇੰਚਾਰਜ  ਪ੍ਰਿਸੀਪਲ ਮੰਜੂ ਠਕਰਾਲ,ਕਲੱਸਟਰ ਲਾਲੋ ਵਾਲੀ ਇੰਚਾਰਜ ਪ੍ਰਿਸੀਪਲ ਮਨੋਜ ਸ਼ਰਮਾ ਮੁੱਖ ਅਧਿਆਪਕ ਵਿਕਰਾਂਤ ਸਚਦੇਵਾ,ਮੈਡਮ ਰਜਨੀ, ਅਸ਼ਵਨੀ ਸ਼ਹਿਗਲ, ਸਿੱਖਿਆ ਸੁਧਾਰ ਟੀਮ ਮੈਂਬਰ ਅਮਨ ਸੇਠੀ,ਸੀਐਚਟੀ ਮੈਡਮ ਪੁਸ਼ਪਾ ਕੁਮਾਰੀ,ਸੀਐਚਟੀ ਮੈਡਮ ਮਨਜੀਤ ਕੌਰ, ਮੁੱਖ ਅਧਿਆਪਕਾ ਮੈਡਮ ਗੁਰਵਿੰਦਰ ਕੌਰ,ਬੀਐਮਟੀ ਸੰਜੇ ਕੁਮਾਰ,ਬੀਐਮਟੀ ਰਾਜਦੀਪ, ਅਧਿਆਪਕ ਮਨਿੰਦਰ ਕੰਬੋਜ,ਮੈਡਮ ਮੀਨਾਕਸ਼ੀ,ਮੈਡਮ ਰਾਖੀ ਅਤੇ ਸਬੰਧਿਤ ਸਕੂਲਾਂ ਦਾ ਸਟਾਫ ਮੌਜੂਦ ਸੀ।

ਬਾਲ/ਕਿਸ਼ੋਰ ਮਜ਼ਦੂਰੀ ਇੱਕ ਅਪਰਾਧ ਹੈ


ਡਿਪਟੀ ਕਮਿਸ਼ਨਰ

—ਪੈਨਸਿਲ ਪੋਰਟਲ ਤੇ ਕੀਤੀ ਜਾ ਸਕਦੀ ਹੈ ਆਨਲਾਈਨ ਸਿ਼ਕਾਇਤ

ਫਾਜਿ਼ਲਕਾ, 7 ਮਾਰਚ

ਸਰਕਾਰ ਵੱਲੋਂ ਬਾਲ ਮਜਦੂਰੀ ਰੋਕਣ ਹਿੱਤ ਸ਼ੁਰੂ ਕੀਤੇ ਪੈਨਸਿਲ ਪੋਰਟਲ ਸਬੰਧੀ ਇਕ ਬੈਠਕ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ।

ਬੈਠਕ ਵਿਚ ਦੱਸਿਆ ਗਿਆ ਕਿ ਸਰਕਾਰ ਵੱਲੋਂ ਇਕ ਪੈਨਸਿਲ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸਦਾ ਲਿੰਕ ਹੈ https://pencil.gov.in/ , ਇਸ ਪੋਰਟਲ ਤੇ ਕੋਈ ਵੀ ਨਾਗਰਿਕ ਬਾਲ ਮਜਦੂਰੀ ਹੋਣ ਸਬੰਧੀ ਆਨਲਾਈਨ ਸਿ਼ਕਾਇਤ ਕਰ ਸਕਦਾ ਹੈ ਜਿਸਤੇ ਸਬੰਧਤ ਵਿਭਾਗ 48 ਘੰਟੇ ਵਿਚ ਕਾਰਵਾਈ ਕਰਨ ਲਈ ਪਾਬੰਦ ਹੈ।

ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਬਾਲ ਮਜਦੂਰੀ ਦੀ ਕੁਰੀਤੀ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦ ਚਾਈਲਡ ਲੇਬਰ (ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ) ਐਕਟ, 1986 (ਸੰਵਿਧਾਨ ਦਾ ਆਰਟੀਕਲ 61) 23 ਦਸੰਬਰ, 1986 ਅਤੇ ਦ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ) ਅਮੈਂਡਮੈਂਟ ਐਕਟ 2016 ਤੋਂ ਦੇਸ਼ ਵਿੱਚ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਣੀ ਇੱਕ ਅਪਰਾਧ ਹੈ। ਜ਼ੇਕਰ ਜਿਲ੍ਹੇ ਵਿੱਚ ਕੋਈ ਵੀ ਮਾਲਕ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਂਦਾ ਹੈ ਤਾਂ ਸਿ਼ਕਾਇਤ ਮਿਲਣ ਦੇ 48 ਘੰਟੇ ਅੰਦਰ ਹੀ ਜਿਲ੍ਹਾ/ਸਬ—ਡਵੀਜਨਲ ਟਾੱਸਕ ਫੋਰਸ ਕਮੇਟੀ ਮੌਕੇ ਤੇ ਪਹੁੰਚ ਕੇ ਬਾਲ/ਕਿਸ਼ੋਰ ਮਜ਼ਦੂਰ ਨੂੰ ਛੁਡਵਾਏਗੀ ਅਤੇ ਬਾਲ/ਕਿਸ਼ੋਰ ਮਜ਼ਦੂਰ ਦੇ ਪੁਨਰਵਾਸ ਸੰਬੰਧੀ ਬਣਦੀ ਸਹਾਇਤਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਣ ਵਾਲੇ ਮਾਲਕ ਖਿਲਾਫ ਉਕਤ ਐਕਟ ਦੀ ਧਾਰਾ 3 ਅਤੇ 3 ਏ ਅਨੁਸਾਰ ਘੱਟੋ—ਘੱਟ 6 ਮਹੀਨੇ ਤੋਂ ਦੋ ਸਾਲ ਤੱਕ ਦੀ ਸਜਾ ਜਾਂ ਘੱਟੋ—ਘੱਟ 20,000 ਰੁਪਏ ਤੋਂ 50,000 ਰੁਪਏ ਤੱਕ ਜੁਰਮਾਨਾ ਜਾਂ ਫਿਰ ਦੋਨੋਂ ਹੋ ਸਕਦੇ ਹਨ।

ਇਸ ਸਬੰਧੀ ਦਫਤਰ ਡਿਪਟੀ ਕਮਿਸ਼ਨਰ, ਫਾਜਿਲਕਾ/ਦਫਤਰ ਉੱਪ—ਮੰਡਲ ਮੈਜਿਸਟੇ੍ਰਟ, ਫਾਜਿਲਕਾ/ਜਲਾਲਾਬਾਦ/ਅਬੋਹਰ ਜਾਂ ਦਫਤਰ ਕਿਰਤ ਤੇ ਸੁਲਾਹ ਅਫਸਰ, ਫਾਜਿਲਕਾ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।  

ਬੈਠਕ ਵਿਚ ਏਡੀਸੀ ਵਿਕਾਸ ਸ੍ਰੀ ਸੰਦੀਪ ਕੁਮਾਰ ਆਈਏਐਸ, ਐਸਡੀਐਮ ਸ੍ਰੀ ਅਕਾਸ਼ ਬਾਂਸਲ ਆਈਏਐਸ, ਸ੍ਰੀ ਨਿਕਾਸ ਖੀਂਚੜ ਆਈਏਐਸ, ਸ੍ਰੀ ਰਵਿੰਦਰ ਸਿੰਘ ਅਰੋੜਾ ਪੀਸੀਐਸ, ਸਹਾਇਕ ਕਿਰਤ ਕਮਿਸ਼ਨਰ ਸ੍ਰੀ ਜਤਿੰਦਰਪਾਲ ਸਿੰਘ, ਕਿਰਤ ਇੰਸਪੈਕਟਰ ਸ੍ਰੀ ਰਾਜਬੀਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸੁਖਵੀਰ ਸਿੰਘ ਬੱਲ ਨੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਦਾਖਲਾ ਮੁਹਿੰਮ ਦਾ ਲਿਆ ਜਾਇਜ਼ਾ

 



ਸਰਕਾਰੀ ਸਕੂਲਾਂ ਵੱਲੋਂ ਦਾਖ਼ਲੇ ਲਈ ਵੱਖ ਵੱਖ ਸਥਾਨਾ ਤੇ ਲਗਾਏ ਦਾਖ਼ਲਾ ਬੂਥਾਂ ਤੋਂ ਮਾਪਿਆਂ ਨੂੰ ਸੰਬੋਧਨ ਕਰਕੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ 


ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 

ਫ਼ਾਜਿ਼ਲਕਾ, 7 ਮਾਰਚ (ਬਲਰਾਜ ਸਿੰਘ ਸਿੱਧੂ )

ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ `ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਮੋਬਾਇਲ ਦਾਖ਼ਲਾ ਵੈਨ ਚਲਾਉਣ ਤੋਂ ਬਾਅਦ ਜ਼ਿਲ੍ਹੇ ਦੇ ਅੱਠ ਬਲਾਕਾ ਵਿੱਚ ਭੀੜਭਾੜ ਵਾਲੇ ਸਥਾਨਾਂ  ਤੋਂ ਇਲਾਵਾ ਸਮੂਹ ਸਕੂਲਾਂ ਵੱਲੋਂ ਦਾਖਲਾ ਬੂਥ ਲਗਾ ਕੇ ਦਾਖਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ ਨੇ ਸਰਕਾਰੀ ਪ੍ਰਾਇਮਰੀ ਬੇਸਿਕ ਸਕੂਲ ਅਬੋਹਰ ,ਸਰਕਾਰੀ ਮਿਡਲ ਬੇਸਿਕ ਸਕੂਲ ਅਬੋਹਰ, ਸਰਕਾਰੀ ਹਾਈ ਸਕੂਲ ਘੱਲੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਵੱਲੋਂ  ਲਗਾਏ ਦਾਖ਼ਲਾ ਬੂਥਾਂ ਦਾ ਦੌਰਾ ਕਰਨ ਮੌਕੇ ਕੀਤਾ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ  ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਪਿੰਡਾਂ ਵਿੱਚ ਮੋਬਾਇਲ ਦਾਖ਼ਲਾ ਵੈਨ ਰਾਹੀਂ ਅਤੇ ਦਾਖਲਾ ਬੂਥਾਂ ਰਾਹੀ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕਰਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਚਲਾਈ ਗਈ ਇਸ ਦਾਖ਼ਲਾ ਮੁਹਿੰਮ ਨੂੰ ਮਾਪਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਬੰਧਿਤ ਸਕੂਲ ਮੁੱਖੀਆ ਵੱਲੋਂ ਇਹ ਬੂਥ ਭੀੜਭਾੜ ਵਾਲੇ ਇਲਾਕਿਆਂ ਵਿੱਚ ਲਗਾਏ ਗਏ ਹਨ ਤਾਂ ਜੋ ਵੱਧ ਤੋਂ ਵੱਧ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਉਪਲੱਬਧੀਆਂ ਨੂੰ ਗਿਣਾ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। 



 ਇਸ ਮੌਕੇ ਤੇ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ, ਬੀਪੀਈਓ ਅਜੇ ਛਾਬੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਦੇ ਪ੍ਰਿਸੀਪਲ ਸਤੀਸ਼ ਕੁਮਾਰ, ਸਰਕਾਰੀ ਹਾਈ ਸਕੂਲ ਘੱਲੂ ਦੇ ਮੁੱਖ ਅਧਿਆਪਕ ਹਰਪਾਲ ਸਿੰਘ, ਸਰਕਾਰੀ ਮਿਡਲ ਬੇਸਿਕ ਸਕੂਲ ਅਬੋਹਰ ਦੇ ਇੰਚਾਰਜ ਮੈਡਮ ਸਰੋਜ ਰਾਣੀ,ਸੀਐਚਟੀ ਮੈਡਮ ਮਨਜੀਤ ਕੌਰ, ਅਧਿਆਪਕ ਗੌਤਮ ਗੌੜ੍ਹ, ਪਵਨ ਕੁਮਾਰ ਅਤੇ ਸਬੰਧਿਤ ਸਕੂਲਾਂ ਦਾ ਸਟਾਫ ਮੌਜੂਦ ਸੀ।

ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਫਿਜ਼ੀਕਲ ਅਤੇ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਕੈਂਪ ਸੁਰੂ


ਫਾਜਿਲਕਾ 7 ਮਾਰਚ ( ਬਲਰਾਜ ਸਿੰਘ ਸਿੱਧੂ )
ਸੀ-ਪਾਈਟ ਕੈਂਪ, ਹਕੂਮਤ ਸਿੰਘ ( ਫਿਰੋਜ਼ਪੁਰ ) ਦੇ ਕੈਂਪ ਇੰਨਚਾਰਜ ਸ੍ਰੀ ਦਵਿੰਦਰ ਪਾਲ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੀ-ਪਾਈਟ ਕੈਂਪ, ਹੁਕਮਤ ਸਿੰਘ ਵਾਲਾ ਵਿਖੇ ਫੌਜ ਦੀਆਂ ਭਰਤੀਆਂ ਰੈਲੀਆਂ ਦਾ ਲਿਖਤੀ ਪੇਪਰ ਜੋ ਕਿ 17 ਅਪ੍ਰੈਲ 2023 ਨੂੰ ਹੋ ਰਿਹਾ ਹੈ ਉਸ ਲਿਖਤੀ ਪੇਪਰ ਅਤੇ ਫਿਜ਼ੀਕਲ ਦੀ ਟ੍ਰੇਨਿੰਗ 20 ਫਰਵਰੀ 2023 ਤੋਂ ਸੁਰੂ ਹੋ ਰਹੀ ਹੈ। ਜਿਸ ਤਰ੍ਹਾਂ ਦਾ ਲਿਖਤੀ ਪੇਪਰ  17 ਅਪ੍ਰੈਲ 2023 ਨੂੰ ਹੋਣਾ ਹੈ ਉਸ ਤਰ੍ਹਾਂ ਹੀ ਲਿਖਤੀ ਪੇਪਰ ਦੀ ਤਿਆਰੀ ਕੰਪਿਊਟਰ ਦੇ ਕਰਵਾਈ ਜਾਵੇਗੀ ਲਿਖਤੀ ਪੇਪਰ ਦੀ ਆਨ ਲਾਈਨ ਰਿਜ਼ਟਰੇਸ਼ਨ  16 ਫਰਵਰੀ 2023 ਤੋਂ 15 ਮਾਰਚ 2023 ਤੱਕ www.joinindianarmy.nic.in ਤੇ ਕਰਵਾਈ ਜਾ ਸਕਦੀ ਹੈ। ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਯੁਵਕ ਜੋ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹ ਯੁਵਕ ਦਫਤਰੀ ਕੰਮਕਾਜ ਦੇ ਸਮੇ ਸਵੇਰੇ 9  ਵਜੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਸਕਰੀਨਿੰਗ ਲਈ ਆਉਣ ਸਮੇਂ ਦਸਤਾਵੇਜ ਜਿਵੇ ਕਿ ਆਨਲਾਈਨ ਅਪਲਾਈ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤਿ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ  ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ।
ਉਨ੍ਹਾਂ ਕਿਹਾ ਕਿ ਯੁਵਕ ਦੀ ਉਮਰ ਸਾਡੇ 17 ਸਾਲ ਤੋਂ 21 ਸਾਲ ਤੱਕ ਹੋਵੇ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ । ਯੁਵਕ ਘੱਟੋ-ਘੱਟ 10ਵੀਂ 45% ਅੰਕਾਂ ਨਾਲ ਪਾਸ ਹੋਵੇ ਜਾਂ 10+2 ਪਾਸ ਹੋਵੇ ।
ਇਸ ਤੋਂ ਇਲਾਵਾ ਯੁਵਕਾਂ ਨੂੰ ਸਰਕਾਰ ਵੱਲੋਂ ਵਜੀਫਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400/-ਰੁ: ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜ਼ੀਫਾ ਵੀ ਦਿੱਤਾ ਜਾਵੇਗਾ । ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ
ਫਿਜੀਕਲ ਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ । ਵਧੇਰੇ ਜਾਣਕਾਰੀ ਲਈ 83601-63527, 94638-31615 ਅਤੇ 94639-03533 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਚੱਕ ਸੋਹਣਾ ਸਾਂਦੜ ਵਿਚ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ



—ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ
ਜਲਾਲਾਬਾਦ,
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮਨਾਏ ਜਾ ਰਹੇ ਹਫਤੇ ਦੀ ਲੜੀ ਤਹਿਤ ਪਿੰਡ ਚੱਕ ਸੋਹਣਾ ਸਾਂਦੜ ਵਿਚ ਬਲਾਕ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏ ਐਸ ਨੇ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਸਨ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪਿੰਡਾਂ ਦੀ ਸਵੱਛਤਾ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਚੱਕ ਸੋਹਣਾ ਸਾਂਦੜ ਵਿਖੇ ਠੋਸ ਕਚਰੇ ਅਤੇ ਤਰਲੇ ਕਚਰੇ ਦੇ ਨਿਪਟਾਰੇ ਲਈ ਯੁਨਿਟ ਲਗਾਏ ਗਏ ਹਨ ਜਦ ਕਿ ਇੱਥੇ ਪਲਾਸਟਿਕ ਕਚਰੇ ਦੇ ਨਿਪਟਾਰੇ ਲਈ ਵੀ ਯੁਨਿਟ ਬਣਾਇਆ ਜਾ ਰਿਹਾ ਹੈ ਜਿੱਥੇ ਪੂਰੇ ਬਲਾਕ ਦੇ ਪਿੰਡਾਂ ਤੋਂ ਪਲਾਸਟਿਕ ਕਚਰਾ ਇੱਕਠਾ ਕੀਤਾ ਜਾਵੇਗਾ।


ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਜ਼ੇਕਰ ਘਰਾਂ ਦੇ ਪੱਧਰ ਤੇ ਹੀ ਕੂੜੇ ਦਾ ਵਰਗੀਕਰਨ ਕਰ ਲਿਆ ਜਾਵੇ ਤਾਂ ਇਸ ਨਾਲ ਕੂੜੇ ਦਾ ਪ੍ਰਬੰਧਨ ਬਹੁਤ ਆਸਾਨ ਹੋ ਜਾਂਦਾ ਹੈ ਅਤੇ ਅਸੀਂ ਆਪਣੇ ਪਿੰਡਾਂ ਨੂੰ ਸਵੱਛ ਰੱਖ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਸਵੱਛਤਾ ਨਾਲ ਹੀ ਸਾਡੀ ਆਪਣੀ ਸਿਹਤ ਸੁਰੱਖਿਆ ਜ਼ੁੜੀ ਹੋਈ ਹੈ ਇਸ ਲਈ ਸਾਰੇ ਪਿੰਡ ਵਾਸੀ ਇਸ ਮੁਹਿੰਮ ਵਿਚ ਸਹਿਯੋਗ ਕਰਨ।
ਡਾ: ਸੇਨੂੰ ਦੁੱਗਲ ਨੇ ਇਸ ਮੌਕੇ ਵਿਸੇਸ਼ ਤੌਰ ਤੇ ਹਾਜਰ ਕੁੜੀਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਨੂੰ ਪੁਰੀ ਮਿਹਨਤ ਨਾਲ ਆਪਣੀ ਪੜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਸੀਡੀਐਸ ਸਪੈਸ਼ਲਿਸਟ ਸਿਵਿਆ ਸ਼ਰਮਾ ਨੇ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਦ ਕਿ ਆਈਈਸੀ ਸਪੈਸ਼ਲਿਸਟ ਪੂਨਮ ਖੁੰਗਰ ਨੇ ਸਾਫ ਪੀਣ ਦੇ ਪਾਣੀ ਅਤੇ ਸਵੱਛਤਾ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ।ਪਿੰਡ ਦੀ ਸਰਪੰਚ ਸੁਨੀਤਾ ਰਾਣੀ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਐਸਡੀਓ ਅਰਵਿੰਦ ਬਲਾਨਾ ਵੀ ਹਾਜਰ ਸਨ।