punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Mar 12, 2023

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆਂ ਸਫ਼ਲਤਾ ਪੂਰਵਕ ਹੋਈ ਸੰਪਨ



 ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਵਿੱਚ ਕਰਵਾਈ ਜਾ ਰਹੀ  ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆਂ ਜੋ ਕਿ ਐਸ ਸੀ ਈ ਆਰ ਟੀ ਵੱਲੋਂ ਆਯੋਜਿਤ ਕੀਤੀ ਗਈ 

ਜਿਲ੍ਹਾ ਫਾਜਿਲਕਾ ਵਿੱਚ ਸਫਲਤਾ ਪੂਰਵਕ ਮੁਕੰਮਲ  ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ। ਜ਼ਿਲ੍ਹਾ ਨੋਡਲ ਅਫਸਰ ਪ੍ਰਿਸੀਪਲ ਮਨੋਜ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਦੀ ਅਗਵਾਈ ਵਿੱਚ ਜ਼ਿਲ੍ਹਾ ਫਾਜਿਲਕਾ ਵਿੱਚ ਇਹ ਪ੍ਰੀਖਿਆ ਸਵੇਰ ਅਤੇ ਸ਼ਾਮ ਦੇ ਬੈਂਚ ਵਿੱਚ ਜ਼ਿਲ੍ਹਾ ਹੈਡਕੁਆਰਟਰ ਤੇ ਬਣਾਏ 11 ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਗਈ। 

ਸਵੇਰ ਦੀ ਸ਼ਿਫਟ ਵਿੱਚ 3408 ਪ੍ਰੀਖਿਆਰਥੀਆਂ ਵਿੱਚੋਂ 3260 ਪ੍ਰੀਖਿਆਰਥੀਆਂ ਵੱਲੋਂ ਅਧਿਆਪਕ ਯੋਗਤਾ ਪਰੀਖਿਆ 1 ਦਿੱਤੀ ਗਈ ਅਤੇ 148 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ।

ਇਸ ਤਰ੍ਹਾਂ ਅਤੇ ਸ਼ਾਮ ਦੀ ਸ਼ਿਫਟ ਵਿੱਚ ਵੀ 3408 ਪ੍ਰੀਖਿਆਰਥੀਆਂ ਵਿੱਚੋਂ 3325 ਪ੍ਰੀਖਿਆਰਥੀਆਂ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ 2 ਦਿੱਤੀ ਗਈ ਅਤੇ 83 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਐਸ ਸੀ ਈ ਆਰ ਟੀ ਵੱਲੋਂ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਗਾ ਚਮਕੌਰ ਸਿੰਘ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਹਰਿੰਦਰ ਸਿੰਘ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਇਸ ਪ੍ਰੀਖਿਆ ਦੀ ਨਿਗਰਾਨੀ ਲਈ ਤੈਨਾਤ ਕੀਤਾ ਸੀ। ਜਿਹਨਾਂ ਦੀ ਦੇਖਰੇਖ ਹੇਠ ਵਿੱਚ ਇਹ ਪ੍ਰੀਖਿਆਂ ਸਫ਼ਲਤਾ ਪੂਰਵਕ ਸੰਪਨ ਹੋਈ ਅਤੇ ਨਕਲ ਆਦਿ ਦਾ ਕੋਈ ਕੇਸ ਸਾਹਮਣੇ ਨਹੀ ਆਇਆ।

 ਪ੍ਰੀਖਿਆ ਕੇਂਦਰਾ ਤੇ ਸਭ ਤਰਾ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ 

ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ। ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਸੀਨੀਅਰ ਅਸਿਸਟੈਂਟ ਸ਼ੁਭਾਸ਼ ਕੁਮਾਰ , ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ ,ਅਧਿਆਪਕ ਸੰਦੀਪ ਸਿੰਘ, ਸਮੂਹ ਕੇਂਦਰ ਸੁਪਰੀਡੈਂਟ ਅਤੇ ਨਿਗਰਾਨ ਅਮਲੇ ਵੱਲੋਂ ਪ੍ਰੀਖਿਆਂ ਦੀ ਸਫਲਤਾ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ

Share:

ਜ਼ਿਲ੍ਹੇ 'ਚ ਇੱਕੋ ਦਿਨ ਹੋਏ 6053 ਵਿਦਿਆਰਥੀਆਂ ਦੇ ਨਵੇਂ ਦਾਖਲੇ : ਡਿਪਟੀ ਕਮਿਸ਼ਨਰ

 "ਦਾਖ਼ਲਿਆਂ ਦਾ ਮਹਾਂ-ਅਭਿਆਨ"



·        ਕਿਹਾ, ਬਲਾਕ ਬਠਿੰਡਾ ਨੇ 1801 ਦਾਖਲੇ ਕਰਕੇ ਪੰਜਾਬ ਚੋਂ ਕੀਤਾ ਪਹਿਲਾ ਸਥਾਨ ਹਾਸਿਲ

·        ਡਿਪਟੀ ਕਮਿਸ਼ਨਰ ਨੇ ਦਿੱਤੀ ਅਧਿਆਪਕਾਂ ਨੂੰ ਵਧਾਈ

          ਬਠਿੰਡਾ, 11 ਮਾਰਚ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਕਰਕੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੇ ਸੱਦੇ ਨੂੰ ਕਬੂਲਦਿਆਂ ਜ਼ਿਲ੍ਹੇ ਬਠਿੰਡਾ ਦੇ ਮਾਪਿਆਂ ਨੇ ਮਿਸਾਲੀ ਹੁੰਗਾਰਾ ਦਿੱਤਾ ਹੈ। ਇਸੇ ਤਹਿਤ ਬੀਤੇ ਕੱਲ੍ਹ ਇੱਕੋ ਦਿਨ ਵਿੱਚ ਜ਼ਿਲ੍ਹੇ ਦੇ ਸਕੂਲਾਂ ਵਿੱਚ 6053 ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ। ਬਲਾਕ ਬਠਿੰਡਾ ਨੇ ਰਿਕਾਰਡ ਕਾਇਮ ਕਰਦਿਆਂ 1801 ਦਾਖਲੇ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ 1 ਦਿਨ ਵਿੱਚ ਇੱਕ ਲੱਖ ਨਵੇਂ ਦਾਖਲੇ ਕਰਨ ਦਾ ਟੀਚਾ ਮਿਥਿਆ ਸੀ ਜਿਸ ਤਹਿਤ ਹਰੇਕ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਮਿਡ-ਡੇ-ਮੀਲ ਵਰਕਰ ਨੇ ਘੱਟੋ-ਘੱਟ ਇੱਕ-ਇੱਕ ਨਵਾਂ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣਾ ਸੀ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਸ਼ਿਵਪਾਲ ਗੋਇਲ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ. ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਵਿਭਾਗੀ ਟੀਚੇ ਅਨੁਸਾਰ ਜ਼ਿਲ੍ਹੇ ਵਿੱਚ 5435 ਨਵੇਂ ਵਿਦਿਆਰਥੀ ਦਾਖਲ ਕਰਨੇ ਸਨ ਪਰ ਸਮੁੱਚੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਅੰਕੜਾ 6053 ਤੱਕ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਅਧਿਆਪਕ ਵਰਗ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਾ ਟੀਮਾਂ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਤਾਂ ਸਵੇਰੇ 8 ਵਜੇ ਤੋਂ ਦੇਰ ਰਾਤ ਤੱਕ ਗਲੀ-ਮੁਹੱਲਿਆਂ ਅਤੇ ਸਲੱਮ ਏਰੀਏ ਤੱਕ ਪਹੁੰਚ ਕਰਕੇ ਦਾਖਲੇ ਕੀਤੇ।

          ਉਨ੍ਹਾਂ ਕਿਹਾ ਕਿ ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਵਿੱਚ ਬੀਤੇ ਕੱਲ੍ਹ ਇੱਕੋ ਦਿਨ ਵਿੱਚ ਐੱਲ.ਕੇ.ਜੀ. ਤੇ ਯੂ.ਕੇ.ਜੀ. ਜਮਾਤ ਵਿੱਚ 2739, ਪਹਿਲੀ ਤੋਂ ਪੰਜਵੀਂ ਜਮਾਤ ਵਿੱਚ 960, ਛੇਵੀਂ ਤੋਂ ਅੱਠਵੀਂ ਜਮਾਤ ਵਿੱਚ 1213, ਨੌਂਵੀਂ ਤੋਂ ਦਸਵੀਂ ਜਮਾਤ ਵਿੱਚ 659, ਅਤੇ ਗਿਆਰਵੀਂ ਤੋਂ ਬਾਰਵੀਂ ਜਮਾਤ ਵਿੱਚ 482 ਵਿਦਿਆਰਥੀਆਂ ਨੇ ਨਵੇਂ ਦਾਖਲੇ ਹੋਏ ਹਨ।

          ਇਸ ਮੌਕੇ ਸੈਕੰਡਰੀ ਤੇ ਐਲੀਮੈਂਟਰੀ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇਕਬਾਲ ਸਿੰਘ ਬੁੱਟਰ ਤੇ ਸ. ਮਹਿੰਦਰਪਾਲ ਸਿੰਘ ਭਗਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੱਤ ਵਿੱਦਿਅਕ ਬਲਾਕਾਂ ਵਿੱਚ ਦਾਖਲਿਆਂ ਨੂੰ ਲੈ ਕੇ ਤਿਓਹਾਰ ਵਰਗਾ ਮਾਹੌਲ ਬਣਿਆ ਰਿਹਾ। ਸ. ਬੁੱਟਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਆਦਰਸ਼ ਸਕੂਲ ਕੈਨਾਲ ਕਾਲੋਨੀ ਸਕੂਲ ਵਿੱਚ ਕੱਲ 184 ਨਵੇਂ ਦਾਖਲੇ ਹੋਏ ਹਨ। ਇਸੇ ਤਰ੍ਹਾਂ ਸੈਕੰਡਰੀ ਸਕੂਲ ਪਰਸ ਰਾਮ ਨਗਰ ਚ 85 ਨਵੇਂ ਦਾਖਲੇ ਤੇ ਪ੍ਰਾਇਮਰੀ ਸਕੂਲ ਸੰਜੇ ਨਗਰ ਚ 90 ਨਵੇਂ ਦਾਖਲੇ ਹੋਏ ਹਨ।

          ਸ. ਇਕਬਾਲ ਸਿੰਘ ਬੁੱਟਰ ਨੇ ਦੱਸਿਆ ਕਿ ਪਿੰਡ ਬੁਰਜ ਮਾਨਸ਼ਾਹੀਆਂ ਦੀ ਅਧਿਆਪਕਾਂ ਪ੍ਰਵੀਨ ਸ਼ਰਮਾ ਸਮੇਤ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਇੱਟਾਂ ਦੇ ਭੱਠਿਆਂ ਅਤੇ ਉਦਯੋਗਿਕ ਅਦਾਰਿਆਂ ਤੱਕ ਪਹੁੰਚ ਕਰਕੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਕੇ ਦਾਖਲਿਆਂ ਸਬੰਧੀ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਮੌੜ ਮੰਡੀ ਨਿਵਾਸੀ ਕ੍ਰਿਸ਼ਨ ਲਾਲ ਅਨੁਸਾਰ ਸਿੱਖਿਆ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਨੇ ਵਿਦਿਆਰਥੀਆਂ ਦੇ ਸਿਰਫ ਨਵੇਂ ਦਾਖਲੇ ਹੀ ਨਹੀਂ ਕੀਤੇ ਸਗੋਂ ਨਵੀਂ ਰੂਹ ਵੀ ਫੂਕੀ ਹੈ ਜਿਸਦੇ ਬਹੁਤ ਸਾਰਥਕ ਨਤੀਜੇ ਮਿਲਣਗੇ।

          ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਦਾਖ਼ਲਾ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਵਾਸਤੇ ਸਿੱਖਿਆ ਵਿਭਾਗ ਵੱਲੋਂ 31 ਮਾਰਚ ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਬਾਹਰ ਮੇਨ ਗੇਟ ਤੇ ਦਾਖਲਾ ਬੂਥ ਲਾਉਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿੱਥੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਰੋਜ਼ਾਨਾ ਡਿਊਟੀ ਤੇ ਬੈਠੇਗਾ ਅਤੇ ਰਜਿਸਟਰ ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ।

          ਇਸ ਮੌਕੇ ਮੁੱਖ ਅਧਿਆਪਕ ਸੁਖਦੀਪ ਸਿੰਘ, ਪ੍ਰਿੰਸੀਪਲ ਗੁਰਮੇਲ ਸਿੰਘ ਤੇ ਮੁੱਖ ਅਧਿਆਪਕਾਂ ਮੀਨੂ ਸਿੰਗਲਾ ਆਦਿ ਹਾਜ਼ਰ ਸਨ।






Share:

Mar 11, 2023

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆਂ ਦੀਆਂ ਤਿਆਰੀਆਂ ਮੁਕੰਮਲ



 ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 

ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਵਿੱਚ ਕਰਵਾਈ ਜਾ ਰਹੀ  ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆਂ ਜੋ ਕਿ ਐਸ ਸੀ ਈ ਆਰ ਟੀ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ ਸਬੰਧੀ 

ਜਿਲ੍ਹਾ ਫਾਜਿਲਕਾ ਵਿੱਚ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ ਅਤੇ ਜ਼ਿਲ੍ਹਾ ਨੋਡਲ ਅਫਸਰ ਪ੍ਰਿਸੀਪਲ ਮਨੋਜ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ ਇਹ ਪ੍ਰੀਖਿਆ ਸਵੇਰ ਅਤੇ ਸ਼ਾਮ ਦੇ ਬੈਂਚ ਵਿੱਚ ਜ਼ਿਲ੍ਹਾ ਹੈਡਕੁਆਰਟਰ ਤੇ ਬਣਾਏ 11  ਪ੍ਰੀਖਿਆ ਕੇਂਦਰਾਂ ਵਿੱਚ ਲਈ ਜਾਵੇਗੀ। ਸਵੇਰ ਦੀ ਸ਼ਿਫਟ ਵਿੱਚ 3432 ਉਮੀਦਵਾਰਾਂ ਵੱਲੋਂ ਅਧਿਆਪਕ ਯੋਗਤਾ ਪਰੀਖਿਆ 1 ਅਤੇ ਸ਼ਾਮ ਦੀ ਸ਼ਿਫਟ ਵਿੱਚ ਵੀ 3432 ਉਮੀਦਵਾਰਾਂ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ 2 ਦਿੱਤੀ ਜਾ ਰਹੀ ਹੈ। 

ਡਾ ਬੱਲ ਨੇ ਕਿਹਾ ਕਿ ਪ੍ਰੀਖਿਆ ਕੇਂਦਰਾ ਤੇ ਸਭ ਤਰਾ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਸੀਨੀਅਰ ਅਸਿਸਟੈਂਟ ਸ਼ੁਭਾਸ਼ ਕੁਮਾਰ ਅਤੇ ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ ਵੱਲੋਂ ਪ੍ਰੀਖਿਆਂ ਦੀਆਂ ਤਿਆਰੀਆਂ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪ੍ਰੀਖਿਆ ਦੀ ਸਫਲਤਾ ਲਈ ਜਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਜਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

Share:

ਕੰਮ ਤੇ ਜਾ ਰਹੇ ਮਿਸਤਰੀ ਨੂੰ ਰੋਕ ਕੇ ਨਕਾਬਪੋਸ਼ ਲੁਟੇਰਿਆਂ ਨੇ ਲੁੱਟੀ ਨਗਦੀ

 


ਅਬੋਹਰ, 11 ਮਾਰਚ ( ਬਲਰਾਜ ਸਿੰਘ ਸਿੱਧੂ /ਹਰਵੀਰ ਬੁਰਜਾਂ  )-ਸ਼ਹਿਰ ਵਿਚ ਪਿੱਛਲੇ ਕੁਝ ਦਿਨਾਂ ਤੋਂ ਗੁੰਡਾਂ ਤੱਤਾਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਬੀਤੇ ਦਿਨੀਂ ਅਣਪਛਾਤੇ ਲੁਟੇਰਿਆਂ ਨੇ ਨਕਾਬਪੋਸ਼ ਲੁਟੇਰਿਆਂ ਨੇ ਆਲਮਗੜ੍ਹ ਬਾਈ ਪਾਸ ਤੇ ਇਕ ਵਿਅਕਤੀ ਨੂੰ ਲੁੱਟਿਆ ਸੀ। ਪਰ ਅੱਜ ਕਿੱਲਿਆਂ ਵਾਲੀ ਬਾਈਪਾਸ ਦੇ ਨੇੜੇ ਇਕ ਬਾਈਕ ਸਵਾਰ ਨੂੰ ਦੋ ਨਕਾਬਪੋਸ਼ ਲੁਟੇਰਿਆਂ ਨੇ ਬਾਈਕ ਦੀ ਚਾਬੀ ਕੱਢ ਕੇ ਨਗਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਵਨ ਦੀ ਪੁਲਿਸ ਮੌਤੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦ ਨਗਰੀ ਵਾਸੀ ਰਾਮ ਕੁਮਾਰ ਜੋ ਕਿ ਮਿਸਤਰੀ ਦਾ ਕੰਮ ਕਰਦਾ ਹੈ। ਅੱਜ ਆਪਣੇ ਬਾਈਕ ਤੇ ਸਵਾਰ ਹੋ ਕੇ ਬਾਂਸਲ ਭੱਠੇ ਤੋਂ ਕਿੱਲਿਆਂ ਵਾਲੀ ਬਾਈਪਾਸ ਦੇ ਨੇੜੇ ਜਾ ਰਿਹਾ ਸੀ ਤਾਂ ਇਸ ਦੌਰਾਨ ਬਾਈਕ ਤੇ ਆਏ ਦੋ ਨਕਾਬਪੋਸ਼ ਨੌਜਾਵਨਾਂ ਨੇ ਗੰਡਾਸਾ ਦਿਖਾਉਦਿਆਂ ਹੋਇਆਂ ਉਸਦੇ ਬਾਈਕ ਦੀ ਚਾਬੀ ਕੱਢ ਲਈ ਅਤੇ ਉਸਦੀ ਜੇਬ ਵਿਚੋਂ 2 ਹਜ਼ਾਰ ਰੁਪਏ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਰਾਮ ਕੁਮਾਰ ਦੁਆਰਾ ਵਿਰੋਧ ਕਰਨ ਤੇ ਉਸ ਨੂੰ ਗੰਡਾਸੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ।

ਫੋਟੋ ਫਾਇਲ 6ZK_S1N48”_11_02


Share:

ਸੀਡੀ ਪ੍ਰੋਗਰਾਮ ਵਿੱਚ ਖੇਤੀ ਮਸ਼ੀਨਾਂ ਲਈ ਡਰਾਅ ਨਿਕਲ ਚੁੱਕੇ ਹਨ, ਸਬੰਧਤ ਕਿਸਾਨ ਮਸ਼ੀਨਾਂ ਦੀ ਖਰੀਦ ਕਰਨ ਮੁੱਖ ਖੇਤੀਬਾੜੀ ਅਫ਼ਸਰ


ਫਾਜ਼ਿਲਕਾ 11 ਮਾਰਚ- ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 
ਮੁੱਖ ਖੇਤੀਬਾੜੀ ਅਫਸਰ ਸਰਵਣ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਵੀਆਂ ਮਸ਼ੀਨਾਂ ਖਰੀਦਣ ਲਈ ਕਿਸਾਨਾਂ ਨੂੰ ਸਬਸਿਡੀ ਦੇਣ ਲਈ ਡਰਾਅ ਕੱਢੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੇ ਨਾਂ ਡਰਾਅ ਰਾਹੀਂ ਚੁਣੇ ਗਏ ਹਨ ਉਹ ਕਿਸਾਨ ਅਪਣੇ ਨਾਂ ਦਾ ਪਤਾ ਲਗਾਉਣ ਲਈ ਤੁਰੰਤ ਪੋਰਟਲ ਤੇ ਆਪਣੇ ਵੇਰਵੇ ਚੈਕ ਕਰਨ। ਉਨ੍ਹਾਂ ਕਿਹਾ ਕਿ ਨਿਰਧਾਰਤ ਸਮੇਂ ਵਿਚ ਮਸ਼ੀਨ ਦੀ ਖਰੀਦ ਕਰਨੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਪੋਰਟਲ ਤੋਂ ਜਾਣਕਾਰੀ ਪ੍ਰਾਪਤ ਕਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਅਜਿਹੇ ਕਿਸਾਨ ਜਿਨ੍ਹਾਂ ਨੇ ਮਸ਼ੀਨਰੀ ਖਰੀਦਣ ਲਈ ਆਨਲਾਈਨ ਸਬਸਿਡੀ ਲੈਣ ਲਈ ਅਪਲਾਈ ਕੀਤਾ ਸੀ ਉਹ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਤੁਰੰਤ ਸੰਪਰਕ ਕਰਨ।
Share:

ਸਿੱਖੋ ਤੇ ਵੱਧੋ ਪ੍ਰੋਗਰਾਮ ਤਹਿਤ ਬਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਕਰਵਾਇਆ ਜਾਣੂੰ



ਫਾਜ਼ਿਲਕਾ, 11 ਮਾਰਚ   ਬਲਰਾਜ ਸਿੰਘ ਸਿੱਧੂ/ਹਰਵੀਰ ਬੁਰਜਾਂ 

ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂੰ ਦੁਗਲ ਦੇ ਦਿਸ਼ਾਨਿਰਦੇਸ਼ਾ ਤਹਿਤ ਜ਼ਿਲੇ੍ਹ ਅੰਦਰ ਚਲਾਏ ਜਾ ਰਹੇ ਸਿੱਖੋ ਤੇ ਵਧੋ ਪ੍ਰੋਗਰਾਮ ਤਹਿਤ ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋ ਪਿੰਡ ਝੁੱਗੇ ਮਹਿਤਾਬ ਸਿੰਘ  ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰੀਤੂ ਬਾਲਾ ਵੱਲੋਂ ਸਿੱਖੋ ਤੇ ਵੱਧੋ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਝੁੱਗੇ ਮਹਿਤਾਬ ਸਿੰਘ  ਵਿਖੇ  ਸਕੂਲੀ ਬੱਚਿਆਂ  ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਈ ਸਾਨੂੰ ਛੁੰਦਾ ਹੈ ਤਾਂ ਸਾਨੂੰ ਉਸਦੇ ਛੂਹਣ ਤੋਂ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਗੁੱਡ ਹੈ ਜਾਂ ਬੈਡ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਨੂੰ ਕੁਝ ਗਲਤ ਲਗਦਾ ਹੈ ਤਾਂ ਇਸ ਸਬੰਧੀ ਆਪਣੇ ਮਾਤਾਪਿਤਾ ਨਾਲ ਗਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਮਾਤਾਪਿਤਾ ਤੋਂ ਕੋਈ ਗੱਲ ਲੁਕਾਉਣੀ ਨਹੀਂ ਚਾਹੀਦੀ।

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਗੁੱਡ ਟੱਚਬੈਡ ਟੱਚਬਾਲ ਸ਼ੋਸ਼ਣ ਅਤੇ ਬਾਲ ਮਜ਼ਦੂਰੀ ਸਬੰਧੀ ਵੀਡਿਓ ਦਿਖਾ ਕੇ ਬਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਅਤੇ ਸਕੂਲੀ ਸਟਾਫ ਨੂੰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਸਕੂਲ ਵਿੱਚ ਕੋਈ ਅਨਾਥ ਜਾਂ ਸਿੰਗਲ ਪੇਰੈਂਟਸ ਬੱਚਾ ਹੈ ਤਾਂ ਉਸਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ 4000 ਰੁਪਏ ਪ੍ਰਤੀ ਮਹੀਨਾ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

ਇਸ ਮੌਕੇ ਰਜਿੰਦਰ ਕੁਮਾਰਰੰਜਨਾ ਰਾਣੀਸੁਨੀਤਾ ਰਾਣੀਸੰਤੋਸ਼ ਰਾਣੀਹੀਨਾ ਰਾਜਦੇਵਸੰਦੀਪ ਕੁਮਾਰਵਿਜੈ ਕੁਮਾਰਚੰਨਾ ਸਿੰਘਕੁਲਵੰਤ ਸਿੰਘਸੁਮਨ ਰਾਣੀਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਰਮਚਾਰੀ ਰੁਪਿੰਦਰ ਸਿੰਘਨਿਸ਼ਾਨ ਸਿੰਘ ਹਾਜ਼ਰ ਸਨ।

Share:

ਪ੍ਰੰਪਰਾ ਅਤੇ ਤਕਨਾਲੋਜੀ ਦਾ ਸੁਮੇਲ ਫਾਜਿ਼ਲਕਾ ਵਿਰਾਸਤ ਮੇਲਾ ਦਿਖਾਏਗਾ ਬਣਾਉਟੀ ਬੌਧਿਕਤਾ ਦੀ ਸ਼ਕਤੀ


—ਫਾਜਿ਼ਲਕਾ ਵਿਰਾਸਤ ਮੇਲਾ ਪ੍ਰੰਪਰਾ ਅਤੇ ਤਕਨਾਲੋਜੀ ਦੇ ਮੇਲ ਦਾ ਆਪਣੀ ਕਿਸਮ ਦਾ ਦੇਸ਼ ਦਾ ਅਨੋਖਾ ਆਯੋਜਨ
—13 ਤੋਂ 16 ਅਪ੍ਰੈਲ ਤੱਕ ਹੋਵੇਗਾ 15ਵਾਂ ਫਾਜਿ਼ਲਕਾ ਵਿਰਾਸਤ ਮੇਲਾ
ਫਾਜਿ਼ਲਕਾ, 11 ਮਾਰਚ  ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 
ਦੀ ਗ੍ਰੈਜ਼ੁਏਟ ਵੇਲਫੇਅਰ ਐਸੋਸੀਏਸ਼ਨ ਫਾਜਿ਼ਲਕਾ ਵੱਲੋਂ 13 ਤੋਂ 16 ਅਪ੍ਰੈਲ 2023 ਤੱਕ 15ਵੇਂ ਫਾਜਿ਼ਲਕਾ ਹੈਰੀਟੇਜ਼ ਫੈਸਟੀਵਲ (ਫਾਜਿ਼ਲਕਾ ਵਿਰਾਸਤੀ ਮੇਲਾ) ਦੇ ਆਯੋਜਨ ਦਾ ਐਲਾਨ ਕੀਤਾ ਹੈ। ਇਸ ਸਾਲ ਦਾ ਫਾਜਿ਼ਲਕਾ ਵਿਰਾਸਤ ਮੇਲਾ ਜਿੱਥੇ ਫਾਜਿ਼ਲਕਾ ਦੇ ਅਮੀਰ ਸਭਿਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰੇਗਾ ਉਥੇ ਹੀ ਇਹ ਬਣਾਉਟੀ ਬੌਧਿਕਤਾ ਦੀ ਤਾਕਤ ਨੂੰ ਵੀ ਪ੍ਰਦਰਸ਼ਤ ਕਰੇਗਾ। ਇਸ ਤਰਾਂ ਇਹ ਵਿਰਾਸਤ ਅਤੇ ਬਣਾਉਟੀ ਬੌਧਿਕਤਾ (ਆਰਟੀਫਿਸੀ਼ਅਲ ਇੰਟੈਲੀਜੈਂਸ) ਦਾ ਅਨੋਖਾ ਸੁਮੇਲ ਹੋਵੇਗਾ।
ਦੀ ਗ੍ਰੈਜ਼ੁਏਟ ਵੇਲਫੇਅਰ ਐਸੋਸੀਏਸ਼ਨ ਫਾਜਿ਼ਲਕਾ ਦੇ ਸੱਕਤਰ ਅਤੇ ਸੰਸਥਾਪਕ ਡਾ: ਨਵਦੀਪ ਅਸੀਜਾ ਇਸ ਬਾਰੇ ਆਖਦੇ ਹਨ ਕਿ ਇਸ ਸਾਲ ਦਾ ਫਾਜਿ਼ਲਕਾ ਵਿਰਾਸਤ ਮੇਲਾ ਵਿਰਾਸਤ ਅਤੇ ਤਕਨਾਲੌਜੀ ਦੇ ਸੁਮੇਲ ਦਾ ਤਿਓਹਾਰ ਬਣੇਗਾ ਕਿਉਂਕਿ ਇਸ ਆਯੋਜਨ ਵਿਚ ਥਾਂ ਥਾਂ ਬਣਾਉਟੀ ਬੋਧਿਕਤਾ ਦਾ ਇਸਤੇਮਾਲ ਕੀਤਾ ਜਾਵੇਗਾ।ਉਨ੍ਹਾਂ  ਨੇ ਕਿਹਾ ਕਿ ਸੱਦਾ ਪੱਤਰ ਤੋਂ ਪ੍ਰੈਸ ਨੋਟ, ਬ੍ਰਾਡਿੰਗ, ਸੰਗੀਤ, ਵਿਡੀਓਜ਼, ਰੋਬੋਟਿਕ ਸੋ਼ਅ ਸਮੇਤ ਹਰ ਜਗਾ ਬਣਾਉਟੀ ਬੌਧਿਕਤਾ ਦਾ ਇਸਤੇਮਾਲ ਹੋਵੇਗਾ। ਇਸ ਲਈ ਇਸ ਸਾਲ ਦਾ ਥੀਮ ਵੀ,  ਨਵੀਨਤਾ ਦਾ ਵਿਰਾਸਤ ਨਾਲ ਸੁਮੇਲ: ਬਣਾਉਟੀ ਬੌਧਿਕਤਾ ਦਾ ਜ਼ਸ਼ਨ, ਰੱਖਿਆ ਗਿਆ ਹੈ।
ਫੈਸਟੀਵਲ ਵਿੱਚ ਚਾਰ ਵੱਖ—ਵੱਖ ਥੀਮ ਵਾਲੀਆਂ ਰਾਤਾਂ ਦਿਖਾਈਆਂ ਜਾਣਗੀਆਂ, ਪਹਿਲੀ ਫਾਜਿ਼ਲਕਾ ਬਾਰਡਰ ਏਰੀਆ ਸੈਰ—ਸਪਾਟੇ ਨੂੰ ਸਮਰਪਿਤ, ਦੂਜੀ ਫੌਜੀ ਅਤੇ ਪੁਲਿਸ ਬਲ ਦੇ ਬਹਾਦਰ ਪੁਰਸ਼ਾਂ ਅਤੇ ਔਰਤਾਂ ਨੂੰ ਜੋ ਸਮਾਜ ਦੀ ਸੇਵਾ ਅਤੇ ਸੁਰੱਖਿਆ ਕਰਦੇ ਹਨ, ਤੀਸਰੀ ਔਰਤਾਂ ਦੀ ਸ਼ਕਤੀ ਅਤੇ ਉਨ੍ਹਾਂ ਦੇ ਸਮਾਜ ਵਿੱਚ ਅਨਮੋਲ ਯੋਗਦਾਨ ਨੂੰ ਅਤੇ ਸਾਡੇ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਲਈ ਆਖਰੀ ਸਮਾਪਤੀ ਰਾਤ। ਸੈਲਾਨੀ ਇਸ ਮੇਲੇ ਵਿਚ ਕਈ ਤਰਾਂ ਦੀਆਂ ਗਤੀਵਿਧੀਆਂ ਦੀ ਉਮੀਦ ਕਰ ਸਕਦੇ ਹਨ, ਜਿਸ ਵਿੱਚ ਸਰਹੱਦੀ ਖੇਤਰ ਦੀਆਂ ਭੋਜਨ ਵਿਸ਼ੇਸ਼ਤਾਵਾਂ, ਸੱਭਿਆਚਾਰਕ ਪ੍ਰਦਰਸ਼ਨ, ਅਤੇ ਖੇਤਰ ਦੇ ਦਸਤਕਾਰੀ ਅਤੇ ਕਾਰੀਗਰੀ ਨੂੰ ਪ੍ਰਦਰਸ਼ਤ  ਕਰਨ ਵਾਲੀਆਂ ਪ੍ਰਦਰਸ਼ਨੀਆਂ ਸ਼ਾਮਲ ਹਨ।
ਫਾਜਿ਼ਲਕਾ  ਦੇ ਡਿਪਟੀ ਕਮਿਸ਼ਨਰ, ਡਾ: ਸੇਨੂ ਦੁੱਗਲ, ਆਈ.ਏ.ਐਸ. ਇਸ ਬਾਰੇ ਆਖਦੇ ਹਨ ਕਿ ਅਸੀਂ ਫਾਜਿ਼ਲਕਾ ਬਾਰੇ ਕਹਿੰਦੇ ਹਾਂ ਕਿ ਇੱਥੋਂ ਭਾਰਤ ਸ਼ੁਰੂ ਹੁੰਦਾ ਹੈ ਅਤੇ ਏ.ਆਈ. ਟੈਕਨਾਲੋਜੀ (ਬਣਾਉਟੀ ਬੌਧਿਕਤਾ) ਨਾਲ ਵਿਰਾਸਤ ਮੇਲੇ ਦਾ ਇਹ ਸੁਮੇਲ, ਦੁਨੀਆ ਨੂੰ ਬਾਰਡਰ ਖੇਤਰ ਦੀ ਸੰਭਾਵਨਾ ਬਾਰੇ ਇੱਕ ਪ੍ਰਦਰਸ਼ਨੀ ਹੈ। ਇਹ ਮੇਲਾ ਵਿਖਾਏਗਾ ਕਿ ਕਿਸ ਤਰਾਂ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਨਾਲ ਸਮਝੌਤਾ ਕੀਤੇ ਬਿਨਾਂ ਅੱਗੇ ਵਧਦੇ ਹੋਏ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਸਨੇ ਫਾਜਿ਼ਲਕਾ ਦੇ ਇਸ ਜਸ਼ਨ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਦਿਲੋਂ ਸੁਆਗਤ ਕੀਤਾ।
ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜਿ਼ਲਕਾ ਦੇ ਸਕੱਤਰ ਸ੍ਰੀ ਨਵਦੀਪ ਅਸੀਜਾ ਆਖਦੇ ਹਨ ਕਿ ਸਾਨੂੰ ਭਰੋਸਾ ਹੈ ਕਿ ਇਹ ਤਿਉਹਾਰ ਇੱਕ ਸ਼ਾਨਦਾਰ ਅਤੇ ਸਫਲ ਹੋਵੇਗਾ, ਅਤੇ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਸਾਡੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਅਤੇ ਤਕਨੀਕੀ ਤਰੱਕੀ ਦਾ ਜਸ਼ਨ ਮਨਾਉਣ ਵਿੱਚ ਸਾਡੇ ਨਾਲ ਸ਼ਾਮਲ ਹੋਣ।
ਫਾਜਿ਼ਲਕਾ ਹੈਰੀਟੇਜ ਫੈਸਟੀਵਲ ਦਾ ਉਦੇਸ਼ ਨਾ ਸਿਰਫ ਸਰਹੱਦੀ ਖੇਤਰ ਦੇ ਜੀਵੰਤ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਉਤਸ਼ਾਹਿਤ ਕਰਨਾ ਹੈ, ਸਗੋਂ ਫਾਜਿ਼ਲਕਾ ਨੂੰ ਇੱਕ ਬ੍ਰਾਂਡ ਸਿਟੀ ਵਜੋਂ ਸਥਾਪਿਤ ਕਰਨਾ, ਸਥਾਨਕ ਦਸਤਕਾਰੀ ਅਤੇ ਕਾਰੀਗਰੀ ਨੂੰ ਸਮਰਥਨ ਦੇਣਾ ਅਤੇ ਖੇਤਰ ਵਿੱਚ ਸੈਰ—ਸਪਾਟੇ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।
ਆਪਣੇ ਬਿਆਨ ਵਿੱਚ, ਸੰਸਥਾ ਦੇ ਪ੍ਰਧਾਨ, ਉਮੇਸ਼ ਕੁੱਕੜ, ਨੇ ਆਉਣ ਵਾਲੇ ਤਿਉਹਾਰ ਲਈ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਤਿਉਹਾਰ ਫਾਜਿ਼ਲਕਾ ਦੇ ਇਕ ਵੱਡੀ ਪਰਿਵਾਰ ਦੀ ਵੱਡੀ ਮਿਲਣੀ ਦਾ ਰੂਪ ਧਾਰਨ ਕਰ ਗਿਆ ਹੈ, ਜਿੱਥੇ ਦੇਸ਼ ਅਤੇ ਦੁਨੀਆ ਦੇ ਵੱਖ—ਵੱਖ ਹਿੱਸਿਆਂ ਵਿੱਚ ਰਹਿੰਦੇ ਫਾਜਿ਼ਲਕਾ ਦੇ ਲੋਕ ਫਾਜਿ਼ਲਕਾ ਦੀ ਯਾਤਰਾ ਦੀ ਯੋਜਨਾ ਬਣਾਉਂਦੇ ਹਨ ਅਤੇ ਆਪਣੇ ਫਾਜਿ਼ਲਕਾ ਦੀ ਪਰਾਹੁਣਚਾਰੀ ਅਤੇ ਜੀਵੰਤਤਾ ਦਾ ਆਨੰਦ ਲੈਣ ਲਈ ਆਪਣੇ ਦੋਸਤਾਂ ਨਾਲ ਇਸ ਵਿਰਾਸਤ ਮੇਲੇ ਵਿਚ ਪਹੁੰਚਦੇ ਹਨ।
ਮੇਲਾ ਚੌਥੀ ਰਾਤ ਨੂੰ ਸਮਾਪਤ ਹੋਵੇਗਾ, ਜਿੱਥੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਵੇਗਾ ਅਤੇ ਫਾਜਿ਼ਲਕਾ ਦਾ ਨਾਂ ਰੌਸ਼ਨ ਕਰਨ ਵਾਲੀਆਂ ਹੋਣਹਾਰ ਸ਼ਖਸੀਅਤਾਂ ਨੂੰ ਫਾਜਿ਼ਲਕਾ ਯੂਥ ਆਈਕਨ ਅਤੇ ਫਾਜਿ਼ਲਕਾ ਰਤਨ ਐਵਾਰਡ ਦਿੱਤੇ ਜਾਣਗੇ। ਇਹ ਦੋਵੇਂ ਵੱਕਾਰੀ ਪੁਰਸਕਾਰ ਫਾਜਿ਼ਲਕਾ ਦੇ ਨਾਗਰਿਕਾਂ ਵੱਲੋਂ ਆਪਣੇ ਹੁਨਰਮੰਦ ਨੌਜਵਾਨਾਂ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਹਨ। ਸੰਸਥਾ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਹਿਯੋਗ ਦੇ ਨਾਲ—ਨਾਲ ਜਿ਼ਲ੍ਹਾ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ ਨਗਰ ਕੌਂਸਲ ਫਾਜਿ਼ਲਕਾ ਦੇ ਸਰਗਰਮ ਸਹਿਯੋਗ ਲਈ ਧੰਨਵਾਦੀ ਹੈ।
ਇਹ ਤਿਉਹਾਰ ਇਤਿਹਾਸਕ ਸੰਜੇ ਗਾਂਧੀ ਮੈਮੋਰੀਅਲ ਮਿਊਂਸਪਲ ਪਾਰਕ ਅਤੇ ਕਾਰ—ਫ੍ਰੀ ਜ਼ੋਨ ਫਾਜਿ਼ਲਕਾ (ਸਿਟੀ ਸੈਂਟਰ ਕਲਾਕ ਟਾਵਰ) ਵਿਖੇ ਹੋਵੇਗਾ, ਪਾਰਕ ਨੂੰ ਕਲਾ, ਭੋਜਨ ਅਤੇ ਸੱਭਿਆਚਾਰਕ ਜ਼ੋਨਾਂ ਵਿੱਚ ਵੰਡਿਆ ਜਾਵੇਗਾ। ਕਲਾਕ ਟਾਵਰ ਸਿਟੀ ਸੈਂਟਰ ਨੂੰ ਤਿਉਹਾਰ ਦੌਰਾਨ ਸਜਾਇਆ ਜਾਵੇਗਾ, ਅਤੇ ਜਸ਼ਨ ਦੇ ਹਿੱਸੇ ਵਜੋਂ ਨਿਰੰਤਰ ਸੰਗੀਤ ਵਜਾਇਆ ਜਾਵੇਗਾ। ਸਾਰੇ ਸਮਾਗਮਾਂ ਦੀ ਯੋਜਨਾ ਕਿਸੇ ਰਿਹਾਇਸ਼ੀ ਖੇਤਰਾਂ ਤੋਂ ਦੂਰ ਖੁੱਲੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ।
ਫੈਸਟੀਵਲ ਵਿੱਚ ਦੇਸ਼ ਭਰ ਤੋਂ ਪਤਵੰਤਿਅ ਸਮੇਤ ਇੱਕ ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ, ਜੋ ਫਾਜਿ਼ਲਕਾ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਅਤਿ ਆਧੁਨਿਕ ਤਕਨਾਲੋਜੀ ਦੇ ਚਾਰ ਦਿਨਾਂ ਦੇ ਜਸ਼ਨ ਵਿੱਚ ਹਿੱਸਾ ਲੈਣਗੇ। ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜਿ਼ਲਕਾ ਤਿਉਹਾਰ ਦੇ ਹਰ ਪਹਿਲੂ ਵਿੱਚ ਬਣਾਉਟੀ ਬੌਧਿਕਤਾ ਦੀ ਸ਼ਕਤੀ ਨੂੰ ਪ੍ਰਦਰਸਿ਼ਤ ਕਰਦੇ ਹੋਏ, ਪਰੰਪਰਾ ਅਤੇ ਤਕਨਾਲੋਜੀ ਦੇ ਮੇਲ ਨੂੰ ਮਨਾਉਣ ਲਈ ਉਤਸ਼ਾਹਿਤ ਹੈ। ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਨੂੰ ਭਰੋਸਾ ਹੈ ਕਿ ਇਹ ਤਿਉਹਾਰ ਇੱਕ ਸ਼ਾਨਦਾਰ ਸਫਲਤਾ ਹੋਵੇਗਾ ਅਤੇ ਸਾਡੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਅਤੇ ਤਕਨੀਕੀ ਤਰੱਕੀ ਦਾ ਜਸ਼ਨ ਮਨਾਉਣ ਲਈ ਸਾਡੇ ਨਾਲ ਆਉਣ ਅਤੇ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ ਸੱਦਾ ਦਿੰਦਾ ਹੈ।
Share:

Innovation Mission Punjab enriches opportunities for burgeoning entrepreneurs with Startup Day, Abohar



~ Startup community in Abohar discusses potential ideas that would shape the future ~

Abohar, March 10, 2023: Innovation Mission Punjab, a unique private-public partnership that aims to build, empower and act as a catalyst for local startup communities in Punjab, held Startup Day at Hotel Sethi Recency, Abohar. IMPunjab aims to assist new startups and entrepreneurs in Punjab by introducing them to the stakeholders in their respective industries and creating opportunities for their startups to grow further.
Speaking at the event, Fazilka Deputy Commissioner Dr. Senu Duggal IAS said that the Punjab government led by Chief Minister Bhagwant Mann is making a lot of efforts to encourage new entrepreneurs. She said that this event is also being organized under the same motive so that more information can be provided to  startups .

The goal of the Startup Day in Abohar was to provide regional access to mentorship for the region's startup community. The platform also assists with start-up ideation, development, and growth acceleration. Additionally, by connecting with global mentors and advisors at IMPunjab, participants at Startup Day received feedback and validation for their idea, a possible match with the right incubator, and guidance from the entrepreneurial ecosystem. This is also the beginning of their entrepreneurial journey with the Mission.

Talking about the event, Somveer Anand, CEO and Mission Director of IMPunjab said, “Punjab has an innovative and striving population that is solving daily life problems with innovative ideas. We want to create a rich network of investors, industrialists, and founders of the startup communities to engage with these entrepreneurs to help them strive by upscaling their functioning and hence, shaping the future of their businesses. 

With more than 1500+ initiatives onboarded at the Mission & Top 16 startups accelerated through our flagsgip program, Startup day is an opportunity for youngpreneurs to begin their entrepreneurial journey with us at Innovation Mission Punjab. The Abohar edition received over 60 registrations from diverse industries, including F&B, Education, Agriculture etc, and had Ms. Anushka Neyol, Founder – ThreeOneFarms inspire a next generation of entrepreneurs through her venture experience.

About IMPunjab:
IMPunjab is backed by some of the marquee names in the private sector as well as strong support from the Punjab Government. The Mission is chaired by Pramod Bhasin, Founder of Genpact, Clix Capital, and Asha Impact. The Board of Directors includes eminent leaders such as Saurabh Srivastava, widely acknowledged as an architect of the Indian IT Industry, noted economist and author Ajay Shah, D.S. Brar, Promoter-Chairman, GVK Bio, and award-winning film producer Bobby Bedi. The Mission also has Naina LalKidwai, Manoj Kohli, Rajan Anandan, Ido Arahoni, architect of Brand Israel, and other business leaders on its Advisory Board.
Share:

Mar 10, 2023

ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋ 2023-24 ਦਾ ਪੇਸ਼ ਕੀਤਾ ਗਿਆ ਬਜਟ ਦਿਸ਼ਾਹੀਣ ਤੇ ਨਿਰਾਸ਼ਾਜਨਕ - ਖੁੰਗਰ

  


 ਬਲਰਾਜ ਸਿੰਘ ਸਿੱਧੂ /ਹਰਵੀਰ ਬੁਰਜਾਂ 

ਫਾਜਿਲਕਾ - 10 ਮਾਰਚ 

ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ  ਚੀਮਾ ਵਲੋ ਪੇਸ਼ ਕੀਤੇ ਗਏ ਸਾਲ 2023-24 ਦੇ ਬਜਟ ਤੇ ਆਪਣੀ  ਪ੍ਰਤੀਕਿਰਿਆ  ਪ੍ਰੈਸ ਨੂੰ ਜਾਰੀ ਕਰਦਿਆ  ਹਰਭਜਨ ਸਿੰਘ  ਖੁੰਗਰ  ਜ਼ਿਲ੍ਹਾ ਕਨਵੀਨਰ ਪੰਜਾਬ ਯੂ ਟੀ  ਮੁਲਾਜਮ ਤੇ ਪੈਨਸ਼ਨਰਜ ਸਾਝਾਂ ਫਰੰਟ ਫਾਜਿਲਕਾ ਅਤੇ ਸੂਬਾ ਮੀਤ ਪ੍ਰਧਾਨ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਨੇ ਕਿਹਾ ਕਿ ਪੰਜਾਬ  ਦੇ ਬਜਟ  ਵਿਚ ਨਵਾਂ ਕੁਝ ਨਹੀ ਤੇ ਬਜਟ ਵਿਚ ਵੱਖ ਵੱਖ ਵਿਭਾਗਾ  ਨੂੰ ਚਲਾਉਣ  ਲਈ ਹਰ ਸਾਲ ਦੀ ਤਰ੍ਹਾਂ  ਰੱਖੀਆ ਗਈਆ ਰਕਮਾਂ ਅਨੁਮਾਨਤ  ਖਰਚੇ ਹਨ ਇਸ ਵਿਚ ਨਵਾ ਕੁਝ ਦੇਖਣ ਨੂੰ ਨਹੀ ਮਿਲਿਆ ਤੇ ਇਹ ਹਰ ਸਾਲ ਦੀ ਤਰਾਂ ਰੱਖੀਆ ਗਰਾਟਾਂ ਹਨ । ਵਿਤ ਮੰਤਰੀ ਪੰਜਾਬ ਵਲੋ 196000/- ਕਰੋੜ ਦਾ  ਬਜਟ ਪੇਸ਼ ਕੀਤਾ ਗਿਆ ਤੇ 123000/- ਕਰੋੜ ਦੇ ਮਾਲੀਆ ਆਉਣ ਦਾ ਅਨੁਮਾਨ  ਦਸਿਆ ਹੈ ਇਸ ਵਿਚ 73000/- ਕਰੋੜ ਦਾ ਘਾਟਾ ਖੁੱਲਾ ਛਡ ਦਿਤਾ ਗਿਆ ਹੈ । ਇਹ ਪੈਸਾ ਕਿਥੇ ਆਉਣਾ ਹੈ । ਪੰਜਾਬ ਦਾ ਬਜਟ ਮਾਈਨਿੰਗ ਪਾਲਸੀ ਬਾਰੇ ਵੀ ਕੋਈ ਸਾਰਥਕ ਤੇ ਆਮਦਨੀ ਵਾਲੀ ਤਜਵੀਜ ਪੇਸ਼ ਨਹੀ  ਕਰ ਸਕਿਆ , ਗਰੰਟੀਆ  ਵੰਡਦੇ ਸਮੇ ਆਮ ਆਦਮੀ ਦੇ ਸੁਪਰੀਮੋ ਕੇਜਰੀਵਾਲ  ਤੇ ਸਾਡੇ ਵਿਤ ਮੰਤਰੀ ਕਹਿ ਰਹੇ ਸੀ ਕਿ ਸਾਡੇ ਪਾਸ ਰੋਡ ਮੈਪ ਹੈ ਤੇ 20000/- ਕਰੋੜ  ਰੇਤ ਮਾਈਨਿੰਗ  ਤੋ ਪੈਸਾ ਆਏਗਾ ਪਰ ਸਾਲ 2022-23 ਦੇ ਵਿੱਤੀ ਵਰੇ ਵਿਚ ਮਹਿਜ 150/- ਕਰੋੜ  ਰੁਪਏ  ਹੀ ਆ ਰਹੇ ਹਨ ਤਾ ਬਾਕੀ ਪੈਸਾ 19850/- ਕਰੋੜ ਰੁਪਏ ਕਿਥੇ ਗਿਆ ਇਸ ਦਾ ਮਤਲਬ ਸਾਫ ਹੈ ਇਸ ਪੈਸੇ ਦੀ ਲੀਕੇਜ ਹੋਈ ਹੈ ਪਰ ਸਰਕਾਰ ਦਾ ਬਜਟ ਖਾਮੋਸ਼ੀ ਭਰਿਆ ਹੈ। ਬਜਟ ਵਿਚ ਸਿਰਫ ਗੱਲਾ ਨਾਲ ਹੀ ਕੜਾਹ ਬਣਾਉਣ  ਦਾ ਯਤਨ ਹੋਇਆ ਹੈ । ਖੁੰਗਰ  ਨੇ ਪੰਜਾਬ ਦੀ ਭਗਵੰਤ ਸਰਕਾਰ  ਦੇ ਪੇਸ਼ ਹੋਏ ਬਜਟ ਦੀ ਕਰੜੀ ਅਲੋਚਨਾ ਕਰਦਿਆ ਕਿਹਾ ਕਿ ਪਿਛਲੇ ਸਾਲ  ਸਰਕਾਰ ਕਹਿ ਰਹੀ ਸੀ ਖੇਤੀ ਦੀਆ ਨਵੀਆ ਤਕਨੀਕਾ ਲਈ ਬੀ ਐਸ ਸੀ ਐਗਰੀਕਲਚਰ ਨੌਜਵਾਨਾ ਨੂੰ  ਪਿੰਡਾ ਵਿਚ  ਨਵੇ ਖੇਤੀਬਾੜੀ ਅਫਸਰ ਲਾਵਾਂਗੇ ਪਰ ਇਸ ਬਜਟ ਵਿਚ ਹੁਣ ਸਿਖਿਅਤ  ਕਿਸਾਨਾ ਨੂੰ ਲਾਉਣ ਦੀ ਗਲ ਕਰ ਰਹੇ ਹਨ । ਸਾਥੀ ਖੁੰਗਰ  ਨੇ ਕਿਹਾ ਕਿ ਪੰਜਾਬ ਦਾ ਬਜਟ ਦਿਸ਼ਾਹੀਣ ਤੇ  ਨਿਰਾਸ਼ਾਜਨਕ ਹੈ ਇਹ ਆਉਟਸੋਰਸਿੰਗ  ਕਾਮਿਆ ਨੂੰ ਵਿਭਾਗ ਵਿਚ ਕਨਟੈਕਟ  ਤੇ ਕਰਨ ਲਈ  ਕੋਈ ਤਜਵੀਜ ਪੇਸ਼ ਨਹੀ ਕਰ ਸਕਿਆ , ਇਸ ਬਜਟ ਵਿਚ ਮੁਲਾਜਮਾ ਤੇ ਪੈਨਸ਼ਨਰਜ  ਲਈ 5-1/2 ਸਾਲ ਦਾ ਤਨਖਾਹ ਕਮਿਸ਼ਨ  ਵਲੋ ਦਿਤਾ ਗਿਆ ਲਾਭ ਦਾ ਏਰੀਅਰ  ਦੇਣ ਬਾਰੇ ਕੋਈ  ਪ੍ਰਬੰਧ ਨਹੀ ਕੀਤਾ ਗਿਆ । ਬਜਟ ਵਿਚ ਪੈਨਸ਼ਨਰਜ  ਲਈ  ਛੇਵੇ ਤਨਖਾਹ ਕਮਿਸ਼ਨ ਦੀਆ  ਸ਼ਿਫਾਰਸ਼ਾ ਅਨੁਸਾਰ  2.59 ਦਾ ਗੁਣਾਕ  ਲਾਗੂ ਕਰਨ ਬਾਰੇ ਵੀ ਵਿਤ ਮੰਤਰੀ ਦੇ ਦਾਅਵੇ ਝੂਠੇ ਸਾਬਤ ਹੋਏ ਹਨ । ਪੰਜਾਬ ਵਿਚ ਪੁਰਾਣੀ ਪੈਨਸ਼ਨ  ਦੀ ਬਹਾਲੀ ਬਾਰੇ ਵੀ ਬਜਟ ਵਿਚ ਕੋਈ ਸਾਰਥਕ ਅਜੰਡਾ ਤਜਵੀਜ  ਪੇਸ਼ ਨਹੀ ਹੋਈ ਤੇ ਸਰਕਾਰ ਪੁਰਾਣੀ ਪੈਨਸ਼ਨ  ਬਹਾਲੀ  ਤੋ ਦੋੜ ਰਹੀ ਹੈ ਤੇ ਕਾਰਪੋਰੇਟਾ ਦੀ ਸੇਵਾ ਵਿਚ ਜਾਪਦੀ ਹੈ । ਕੇਂਦਰੀ ਪੈਟਰਨ  ਤੇ ਜੁਲਾਈ 2022 ਤੋ 4% ਡਿਊ ਮਹਿੰਗਾਈ  ਭਤਾ / ਡੀ ਏ ਬਾਰੇ ਵੀ ਖਾਮੋਸ਼  ਹੈ ਇਸ ਬਾਰੇ ਕੋਈ ਐਲਾਨ ਨਹੀ ਕੀਤਾ ਗਿਆ ।   ਚੋਣਾ ਤੋ ਪਹਿਲਾ  ਔਰਤਾ ਨੂੰ ਇਕ ਹਜਾਰ ਰੁਪਏ  ਦੇਣ ਦੀ ਕੀਤੀ ਗਈ  ਗਰੰਟੀ ਵਾਅਦਾ ਵੀ ਪੰਜਾਬ ਦੇ  ਇਸ ਬਜਟ ਵਿਚ ਵਫਾ ਨਹੀ ਹੋਇਆ । ਉਨ੍ਹਾਂ ਕਿਹਾ ਕਿ ਬਜਟ ਦੇ ਅੰਕੜੇ ਦਸਦੇ ਹਨ ਕਿ ਸਰਕਾਰ ਦਾ ਏਜੰਡਾ ਸਿਰਫ ਧੰਨ ਕੁਬੇਰਾ ਦੀ ਰਾਖੀ ਵਾਲਾ ਹੈ । ਆਮਦਨੀ ਦੇ ਸਾਧਨਾ ਤੇ ਧੰਨ ਕੁਬੇਰਾ ਦਾ ਕਬਜਾ ਹੀ ਰਹੇਗਾ ਨਵਾ ਕੁਝ  ਵੀ ਨਹੀ ਹੈ । ਨਿਜੀਕਰਨ  ਆਉਟ ਸੋਰਸਿੰਗ  ਨੂੰ ਉਤਸ਼ਾਹਿਤ  ਕੀਤਾ ਜਾ ਰਿਹਾ ਹੈ । ਸਾਥੀ ਖੰਗਰ ਨੇ ਕਿਹਾ ਕਿ 196000/- ਕਰੋੜ  ਦੇ ਪੇਸ਼ ਬਜਟ ਵਿਚ  ਸਾਲ 2023-24 ਵਿਚ  123000/- ਕਰੋੜ ਦੀ ਆਮਦਨੀ ਦਾ  ਅਨੁਮਾਨ ਹੈ 74000/- ਕਰੋੜ ਤਨਖਾਹ  ਦੇ ਖਰਚੇ ਚਲਾਉਣ  ਲਈ ਹੈ ਤੇ 73000/- ਕਰੋੜ ਦਾ ਘਾਟਾ ਖੁਲਾ ਛਡ ਦਿਤਾ ਗਿਆ ਹੈ । ਉਨਾ ਕਿਹਾ ਕਿ ਸਰਕਾਰ ਗੰਭੀਰ  ਨਹੀ ਹੈ ਸਾਥੀ ਖੁੰਗਰ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾ ਵਿਚ  ਪੰਜਾਬ ਵਿਚ ਮਜਦੂਰਾ ਮੁਲਾਜਮਾ ਪੈਨਸ਼ਨਰਜ ਤੇ ਹੋਰ ਵਖ ਵਖ ਵਰਗਾ ਦੇ  ਲੋਕਾ ਨੇ ਆਪਣੀਆ ਮੰਗਾਂ ਨੂੰ ਲੈ ਕੇ ਮੈਦਾਨ ਵਿਚ ਆਉਣਾ ਹੈ ਤੇ ਇਹ ਵਰਗ ਪਹਿਲਾ ਵੀ ਲਗਾਤਾਰ ਲੜ ਰਹੇ ਹਨ ਤੇ ਸਾਝਾਂ ਫਰੰਟ ਪਹਿਲਾ ਹੀ ਮੁਲਾਜਮਾ ਤੇ ਪੈਨਸ਼ਨਰਜ  ਦੀਆ ਮੰਗਾਂ ਲਈ ਚੰਡੀਗੜ੍ਹ  ਵਿਖੇ ਸਮਾਨਾਂਤਰ ਸ਼ੈਸ਼ਨ ਚਲਾ ਰਿਹਾ ਹੈ । ਪ੍ਰੰਤੂ ਪੰਜਾਬ ਸਰਕਾਰ ਦੇ ਅਜ ਦੇ ਪੇਸ਼ ਹੋਏ ਬਜਟ ਨੇ ਸਭ  ਵਰਗਾ ਨੂੰ ਨਿਰਾਸ਼ ਕੀਤਾ ਹੈ । ਆਉਣ ਵਾਲੇ ਦਿਨਾ ਵਿਚ ਭਗਵੰਤ ਸਰਕਾਰ ਵਿਰੁੱਧ ਹੋਰ ਵੀ  ਤਿੱਖੇ ਸ਼ੰਘਰਸ਼ ਦੇਖਣ ਨੂੰ ਮਿਲਣਗੇ ।।


Share:

ਕੌਮੀ ਕਾਨੂਨੀ ਸੇਵਾਵਾਂ ਅਥਾਰਟੀ ਵੱਲੋਂ ਭਾਗ ਸਿੰਘ ਹੇਅਰ ਖਾਲਸਾ ਕਾਲਜ ਅਬੋਹਰ ਵਿਖੇ ਕਾਨੂੰਨੀ ਜਾਗਰੁਕਤਾ ਸੈਮੀਨਾਰ



—ਭਾਗ ਸਿੰਘ ਹੇਅਰ ਖਾਲਸਾ ਕਾਲਜ ਵਿਚ ਕਾਨੂੰਨੀ ਸਹਾਇਤਾ ਕਲੀਨਿਕ ਦਾ ਉਦਘਾਟਨ
—ਡੀਏਵੀ ਕਾਲਜ ਵਿਖੇ ਕੌਮੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਕੌਮੀ ਕਾਨੂਨੀ ਸੇਵਾਵਾਂ ਅਥਾਰਟੀ ਵੱਲੋਂ ਮਹਿਲਾ ਅਧਿਕਾਰਾਂ ਬਾਰੇ ਸੈਮੀਨਾਰ
ਫਾਜਿ਼ਲਕਾ, 10 ਮਾਰਚ  ਬਲਰਾਜ ਸਿੰਘ/ ਸਿੱਧੂ ਹਰਵੀਰ ਬੁਰਜਾਂ 
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪਹਿਲਕਦਮੀ ਨਾਲ ਭਾਗ ਸਿੰਘ ਹੇਅਰ ਖਾਲਸਾ ਮਹਿਲਾ ਕਾਲਜ ਅਬੋਹਰ ਵਿਖੇ ਇਕ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਨਯੋਗ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ ਨੇ ਵਿਸੇਸ਼ ਤੌਰ ਤੇ ਸਿ਼ਰਕਤ ਕੀਤੀ।ਸਮਾਗਮ ਵਿਚ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸੱਕਤਰ ਸ੍ਰੀ ਅਰੁਣ ਗੁਪਤਾ ਅਤੇ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਫਾਜਿ਼ਲਕਾ ਜਤਿੰਦਰ ਕੌਰ ਵੀ ਵਿਸੇਸ਼ ਤੌਰ ਤੇ ਹਾਜਰ ਰਹੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਨਯੋਗ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਿੱਖਿਆ ਤੇ ਸਹਾਰੇ ਖੁਦ ਦੀ ਆਰਥਿਕ ਆਤਮਨਿਰਭਰਤਾ ਹਾਸਲ ਕਰਦਿਆਂ ਖੁਦ ਦੇ ਫੈਸਲੇ ਆਪ ਕਰਨ ਦੇ ਯੋਗ ਹੋਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਸੋਚ ਵਿਚ ਵੀ ਬਦਲਾਅ ਆ ਰਿਹਾ ਹੈ। ਪਰ ਔਰਤਾਂ ਲਈ ਚੁਣੌਤੀਆਂ ਘੱਟ ਨਹੀਂ ਹੈ ਪਰ ਅਸੀਂ ਹੌਸਲੇ ਨਾਲ ਇੰਨ੍ਹਾ ਚੁਣੋਤੀਆਂ ਨੂੰ ਸਰ ਕਰਨਾ ਹੈ। ਉਨ੍ਹਾਂ ਨੇ ਲੜਕੀਆਂ ਦੀ ਪੜਾਈ ਤੇ ਵਿਸੇਸ਼ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਨਯੋਗ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ ਨੇ ਭਾਗ ਸਿੰਘ ਹੇਅਰ ਖਾਲਸਾ ਕਾਲਜ ਵਿਚ ਕਾਨੂੰਨੀ ਸਹਾਇਤਾ ਕਲੀਨਿਕ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ੍ਰੀ ਅਰੁਣ ਗੁਪਤਾ ਨੇ ਕਾਨੂੰਨੀ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਕਿਸ ਕਿਸ ਨੂੰ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੀੜਤ ਮੁਆਵਜਾ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਿੱਛਲੇ ਸਾਲ ਪੰਜਾਬ ਵਿਚ 15 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਮਾਨ ਸੀਜੀਐਮ ਮੋਹਾਲੀ ਨੇ ਲੋਕਾਂ ਅਦਾਲਤਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਝਗੜੇ ਦਾ ਸਥਾਈ ਹੱਲ ਹੋ ਜਾਂਦਾ ਹੈ ਅਤੇ ਇਸ ਵਿਚ ਕਿਸੇ ਵੀ ਧਿਰ ਦੀ ਜਿੱਤ ਜਾ ਹਾਰ ਨਹੀਂ ਹੁੰਦੀ ਹੈ। ਉਨ੍ਹਾਂ ਨੇ ਜਨਉਪਯੋਗੀ ਸਥਾਈ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ।
ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ: ਅਮਨਦੀਪ ਸਿੰਘ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਅਤੇ ਕਾਲਜ ਪ੍ਰਿੰਸੀਪਲ ਡਾ: ਹਰਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਰੱਖਿਆ।
ਇਸ ਮੌਕੇ ਅਬੋਹਰ ਦੇ ਐਸਡੀਜੇਐਮ ਸ੍ਰੀ ਅਨੀਸ਼ ਗੋਇਲ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਸ੍ਰੀ ਅਰਜੁਨ ਸਿੰਘ ਸੰਧੂ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਰੁਬੀਨਾ ਜ਼ੋਸਨ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਰਾਜਨ ਅਨੇਜਾ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਜ਼ਸਪ੍ਰੀਤ ਕੌਰ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ  ਲਖਬੀਰ ਸਿੰਘ, ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਗੁਰਲਾਲ ਸਿੰਘ ਬਰਾੜ ਵੀ ਹਾਜਰ ਸਨ।
ਇਸ ਤੋਂ ਬਾਅਦ ਡੀਏਵੀ ਕਾਲਜ ਵਿਖੇ ਕੌਮੀ ਮਹਿਲਾ ਕਮਿਸ਼ਨ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਇਸ ਵਿਚ ਮਹਿਲਾਵਾਂ ਦੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੁਕ ਕੀਤਾ ਗਿਆ। ਇੱਥੇ ਵੀ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸੱਕਤਰ ਸ੍ਰੀ ਅਰੁਣ ਗੁਪਤਾ ਅਤੇ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਫਾਜਿ਼ਲਕਾ ਜਤਿੰਦਰ ਕੌਰ ਨੇ ਸਿ਼ਰਕਤ ਕੀਤੀ। ਇੱਥੇ ਕਾਲਜ ਪ੍ਰਿੰਸੀਪਲ ਰਾਜੇਸ ਮਹਾਜਨ ਤੋਂ ਇਲਾਵਾ ਐਡਵੋਕੇਟ ਮੀਨੂ ਬਜਾਜ ਅਤੇ ਐਡਵੋਕੇਟ ਨਵੀਨ ਜ਼ਸੁਜਾ ਵੀ ਹਾਜਰ ਸਨ।

Share:

ਜਿ਼ਲ੍ਹਾ ਮੈਜਿਸਟਰੇਟ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਕਰਵਾਉਣ ਲਈ ਪ੍ਰੀਖਿਆਂ ਕੇਂਦਰਾਂ ਦੇ ਆਲੇ ਦੁਆਲੇ ਇਕੱਠੇ ਹੋਣ ਤੇ ਲਗਾਈ ਪਾਬੰਦੀ

 


ਸ੍ਰੀ ਮੁਕਤਸਰ ਸਾਹਿਬ 10 ਮਾਰਚ  ਬਲਰਾਜ ਸਿੰਘ ਸਿੱਧੂ /ਹਰਵੀਰ ਬੁਰਜਾਂ 
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਮੈਡਮ ਪੱਲਵੀ ਨੇ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ.ਐਸ.ਟੀ.ਈ.ਟੀ.) ਲਈ ਨਿਰਧਾਰਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਮਨਾਹੀ ਦੇ ਹੁਕਮ ਕੀਤੇ ਹਨ।
                              ਜਿ਼ਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿੱਚ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਕਾਲਜ,ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਸਰਕਾਰੀ ਕਾਲਜ, ਸਿ਼ਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ, ਲਿਟਿਲ ਫਲਾਵਰ ਕੋਨਵੈਂਟ ਸਕੂਲ, ਅਕਾਲ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ,ਡੀ.ਏ.ਵੀ.ਪਬਲਿਕ ਸਕੂਲ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ  ਲਗਾ ਦਿੱਤੀ ਹੈ। ਇਹ ਹੁਕਮ ਡਿਊਟੀ ਤੇ ਤਾਇਨਾਤ ਸਰਕਾਰੀ ਅਮਲੇ ਅਤੇ ਪ੍ਰੀਖਿਆ ਦੇ ਰਹੇ ਵਿਅਕਤੀਆਂ ਅਤੇ ਸੁਰੱਖਿਆ ਅਮਲੇ ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ ਪ੍ਰੀਖਿਆਂ ਕੇਂਦਰਾਂ ਦੀਆਂ ਸੀਮਾਵਾਂ ਅੰਦਰ 12 ਮਾਰਚ 2023 ਦਿਨ ਐਤਵਾਰ ਨੂੰ ਪੂਰਾ ਦਿਨ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 
Share:

ਆਈ.ਏ.ਐਸ. ਅਫ਼ਸਰ ਸ੍ਰੀਮਤੀ ਪੱਲਵੀ ਨੇ ਸੰਭਾਲਿਆ ਆਰਜ਼ੀ ਤੌਰ ’ਤੇ ਡੀ.ਸੀ. ਮੁਕਤਸਰ ਦਾ ਅਹੁਦਾ



ਸ੍ਰੀ ਮੁਕਤਸਰ ਸਾਹਿਬ, 10 ਮਾਰਚ: (ਬਲਰਾਜ ਸਿੰਘ ਸਿੱਧੂ/ਹਰਵੀਰ ਬੁਰਜਾਂ )

ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਵਿਨੀਤ ਕੁਮਾਰ ਦੀ ਸਰਕਾਰ ਵੱਲੋਂ ਤਕਰੀਬਨ ਇੱਕ ਮਹੀਨੇ ਦੀ ਛੁੱਟੀ ਮੰਨਜ਼ੂਰ ਹੋਣ ਉਪਰੰਤ ਆਈ.ਏ.ਐਸ. ਅਫ਼ਸਰ ਸ੍ਰੀਮਤੀ ਪੱਲਵੀ ਨੇ ਅੱਜ ਆਰਜ਼ੀ ਤੌਰ ’ਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ ਸੰਭਾਲ ਲਿਆ ਹੈ।

ਸ੍ਰੀਮਤੀ ਪੱਲਵੀ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਉਨ੍ਹਾਂ ਚਾਰਜ ਸੰਭਾਲਣ ਉਪਰੰਤ ਸੀਨੀਅਰ ਅਫ਼ਸਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਤੁਰੰਤ ਪ੍ਰਭਾਵ ਨਾਲ ਕਰਨ ਵਾਲੇ ਕੰਮਾਂ ਸਬੰਧੀ ਜਾਣਕਾਰੀ ਲਈ ਅਤੇ ਕਿਹਾ ਕਿ ਅਗਲੇ ਹਫ਼ਤੇ ਚੱਲ ਰਹੇ ਕੰਮਾਂ ਸਬੰਧੀ ਖੁਦ ਫੀਲਡ ਵਿੱਚ ਜਾ ਕੇ ਨਿਰੀਖਣ ਵੀ ਕਰਨਗੇ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਹਫ਼ਤੇ ਵਿੱਚ ਤਿੰਨ ਦਿਨ ਜਾਂ ਲੋੜ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਵਿਖੇ ਆਉਣ ਦੀ ਕੋਸ਼ਿਸ਼ ਕਰਨਗੇ।

Share:

ਕੌਮੀ ਕਾਨੂਨੀ ਸੇਵਾਵਾਂ ਅਥਾਰਟੀ ਵੱਲੋਂ ਭਾਗ ਸਿੰਘ ਹੇਅਰ ਖਾਲਸਾ ਕਾਲਜ ਅਬੋਹਰ ਵਿਖੇ ਕਾਨੂੰਨੀ ਜਾਗਰੁਕਤਾ ਸੈਮੀਨਾਰ



—ਭਾਗ ਸਿੰਘ ਹੇਅਰ ਖਾਲਸਾ ਕਾਲਜ ਵਿਚ ਕਾਨੂੰਨੀ ਸਹਾਇਤਾ ਕਲੀਨਿਕ ਦਾ ਉਦਘਾਟਨ
—ਡੀਏਵੀ ਕਾਲਜ ਵਿਖੇ ਕੌਮੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਕੌਮੀ ਕਾਨੂਨੀ ਸੇਵਾਵਾਂ ਅਥਾਰਟੀ ਵੱਲੋਂ ਮਹਿਲਾ ਅਧਿਕਾਰਾਂ ਬਾਰੇ ਸੈਮੀਨਾਰ
ਫਾਜਿ਼ਲਕਾ, 10 ਮਾਰਚ  ਬਲਰਾਜ ਸਿੰਘ ਸਿੱਧੂ/ ਹਰਵੀਰ ਬੁਰਜਾਂ 
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪਹਿਲਕਦਮੀ ਨਾਲ ਭਾਗ ਸਿੰਘ ਹੇਅਰ ਖਾਲਸਾ ਮਹਿਲਾ ਕਾਲਜ ਅਬੋਹਰ ਵਿਖੇ ਇਕ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਨਯੋਗ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ ਨੇ ਵਿਸੇਸ਼ ਤੌਰ ਤੇ ਸਿ਼ਰਕਤ ਕੀਤੀ।ਸਮਾਗਮ ਵਿਚ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸੱਕਤਰ ਸ੍ਰੀ ਅਰੁਣ ਗੁਪਤਾ ਅਤੇ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਫਾਜਿ਼ਲਕਾ ਜਤਿੰਦਰ ਕੌਰ ਵੀ ਵਿਸੇਸ਼ ਤੌਰ ਤੇ ਹਾਜਰ ਰਹੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਨਯੋਗ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਿੱਖਿਆ ਤੇ ਸਹਾਰੇ ਖੁਦ ਦੀ ਆਰਥਿਕ ਆਤਮਨਿਰਭਰਤਾ ਹਾਸਲ ਕਰਦਿਆਂ ਖੁਦ ਦੇ ਫੈਸਲੇ ਆਪ ਕਰਨ ਦੇ ਯੋਗ ਹੋਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਸੋਚ ਵਿਚ ਵੀ ਬਦਲਾਅ ਆ ਰਿਹਾ ਹੈ। ਪਰ ਔਰਤਾਂ ਲਈ ਚੁਣੌਤੀਆਂ ਘੱਟ ਨਹੀਂ ਹੈ ਪਰ ਅਸੀਂ ਹੌਸਲੇ ਨਾਲ ਇੰਨ੍ਹਾ ਚੁਣੋਤੀਆਂ ਨੂੰ ਸਰ ਕਰਨਾ ਹੈ। ਉਨ੍ਹਾਂ ਨੇ ਲੜਕੀਆਂ ਦੀ ਪੜਾਈ ਤੇ ਵਿਸੇਸ਼ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਨਯੋਗ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ ਨੇ ਭਾਗ ਸਿੰਘ ਹੇਅਰ ਖਾਲਸਾ ਕਾਲਜ ਵਿਚ ਕਾਨੂੰਨੀ ਸਹਾਇਤਾ ਕਲੀਨਿਕ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ੍ਰੀ ਅਰੁਣ ਗੁਪਤਾ ਨੇ ਕਾਨੂੰਨੀ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਕਿਸ ਕਿਸ ਨੂੰ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੀੜਤ ਮੁਆਵਜਾ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਿੱਛਲੇ ਸਾਲ ਪੰਜਾਬ ਵਿਚ 15 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਮਾਨ ਸੀਜੀਐਮ ਮੋਹਾਲੀ ਨੇ ਲੋਕਾਂ ਅਦਾਲਤਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਝਗੜੇ ਦਾ ਸਥਾਈ ਹੱਲ ਹੋ ਜਾਂਦਾ ਹੈ ਅਤੇ ਇਸ ਵਿਚ ਕਿਸੇ ਵੀ ਧਿਰ ਦੀ ਜਿੱਤ ਜਾ ਹਾਰ ਨਹੀਂ ਹੁੰਦੀ ਹੈ। ਉਨ੍ਹਾਂ ਨੇ ਜਨਉਪਯੋਗੀ ਸਥਾਈ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ।
ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ: ਅਮਨਦੀਪ ਸਿੰਘ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਅਤੇ ਕਾਲਜ ਪ੍ਰਿੰਸੀਪਲ ਡਾ: ਹਰਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਰੱਖਿਆ।
ਇਸ ਮੌਕੇ ਅਬੋਹਰ ਦੇ ਐਸਡੀਜੇਐਮ ਸ੍ਰੀ ਅਨੀਸ਼ ਗੋਇਲ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਸ੍ਰੀ ਅਰਜੁਨ ਸਿੰਘ ਸੰਧੂ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਰੁਬੀਨਾ ਜ਼ੋਸਨ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਰਾਜਨ ਅਨੇਜਾ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ ਜ਼ਸਪ੍ਰੀਤ ਕੌਰ, ਸਿਵਲ ਜੱਜ ਜ਼ੁਨੀਅਰ ਡਵੀਜਨ ਅਬੋਹਰ  ਲਖਬੀਰ ਸਿੰਘ, ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਗੁਰਲਾਲ ਸਿੰਘ ਬਰਾੜ ਵੀ ਹਾਜਰ ਸਨ।
ਇਸ ਤੋਂ ਬਾਅਦ ਡੀਏਵੀ ਕਾਲਜ ਵਿਖੇ ਕੌਮੀ ਮਹਿਲਾ ਕਮਿਸ਼ਨ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਇਸ ਵਿਚ ਮਹਿਲਾਵਾਂ ਦੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੁਕ ਕੀਤਾ ਗਿਆ। ਇੱਥੇ ਵੀ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸੰਤੋਸ਼ ਸਨੇਹੀ ਮਾਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸੱਕਤਰ ਸ੍ਰੀ ਅਰੁਣ ਗੁਪਤਾ ਅਤੇ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਫਾਜਿ਼ਲਕਾ ਜਤਿੰਦਰ ਕੌਰ ਨੇ ਸਿ਼ਰਕਤ ਕੀਤੀ। ਇੱਥੇ ਕਾਲਜ ਪ੍ਰਿੰਸੀਪਲ ਰਾਜੇਸ ਮਹਾਜਨ ਤੋਂ ਇਲਾਵਾ ਐਡਵੋਕੇਟ ਮੀਨੂ ਬਜਾਜ ਅਤੇ ਐਡਵੋਕੇਟ ਨਵੀਨ ਜ਼ਸੁਜਾ ਵੀ ਹਾਜਰ ਸਨ।

Share:

Definition List

blogger/disqus/facebook

Unordered List

Support