ਅਬੋਹਰ, 30 ਅਕਤੂਬਰ (ਕੁਲਦੀਪ ਸਿੰਘ ਸੰਧੂ )-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਵਾਅਦਾ ਕਰਕੇ ਆਈ ਸੀ। ਪਰ ਸੱਤਾ ਵਿਚ ਆਉਦਿਆਂ ਹੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਵਿਰੋਧੀਆਂ ਨੂੰ ਖੂੰਜੇ ਲਾਉਣ ਵਾਲੀ ਰਾਜਨੀਤੀ ਦੀ ਸ਼ੁਰੂਆਤ ਕਰ ਦਿੱਤੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੀ ਸਟੇਟ ਕੁਆਰਡੀਨੇਟਰ ਕਵਿਤਾ ਰਾਣੀ ਬੱਲੂਆਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿੰਡਾਂ ਦੇ ਆਮ ਲੋਕਾਂ ਨਸ਼ਿਆਂ, ਚੋਰੀਆਂ ਅਤੇ ਡਕੈਤੀਆਂ ਕਾਰਨ ਭੈਅ ਅਤੇ ਡਰ ਦੇ ਸਾਏ ਹੇਠ ਜ਼ਿੰਦਗੀ ਜਿਉਂ ਰਹੇ ਹਨ। ਪਰ ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ ਨੂੰ ਕਾਨੂੰਨ ਵਿਵਸਥਾ ਵਾਲਾ ਢਾਂਚਾ ਮੁਹੱਈਆ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਿੱਥੇ ਨਸ਼ਿਆਂ ਨੇ ਪੈਰ ਪਸਾਰ ਲਏ ਹਨ। ਉਥੇ ਹੀ ਪਿੰਡਾਂ ਵਿਚ ਰਾਤਾਂ ਨੂੰ ਚੋਰੀਆਂ ਅਤੇ ਡਕੈਤੀਆਂ ਕਾਰਨ ਵੀ ਲੋਕਾਂ ਨੁੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਵੇਲੇ ਪੰਜਾਬ ਦੀ ਕਿਰਸਾਨੀ ਵੱਡੇ ਦੁਖਾਂਤ ਵਿਚੋਂ ਗੁਜਰ ਰਹੀ ਹੈ। ਇਸ ਦੀ ਬਾਂਹ ਫੜ੍ਹਨ ਦੀ ਵੀ ਲੋੜ ਹੈ। ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਸਰਕਾਰ ਨੂੰ ਜਲਦੀ ਜਾਰੀ ਕਰਨਾ ਚਾਹੀਦਾ ਹੈ।
Oct 30, 2023
Oct 28, 2023
Narma kapas rate today 28 Oct
cotton mandi rate
कपास का भाव | Narma rate today 28 अक्टूबर 2023 | नरमा का भाव | आज नरमा का भाव | Narma Ka Bhav | Narma Mandi Bhav Today | कपास का भाव | Kapas Ka Bhav | Narma rate today | Kapas rate today | cotton rate today | आज नरमा का बताओ | आज नरमा कपास का भाव | हरियाणा नरमा का भाव | राजस्थान नरमा का भाव | haryana narma rate | सिरसा नरमा का भाव | आदमपुर नरमा का भाव | कपास का भाव today | कपास भाव आज का 2023 | नरमा तेजी मंदी रिपोर्ट | कपास तेजी मंदी रिपोर्ट
ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ
https://whatsapp.com/channel/0029VaAAKgh5Ui2ZrSH0Ms1b
Oct 26, 2023
ਰਾਜਸਥਾਨ ਵਿਧਾਨ ਸਭਾ ਚੋਣਾਂ: ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਪੰਜਾਬ-ਰਾਜਸਥਾਨ ਸਰਹੱਦ 'ਤੇ ਲਗਾਏ ਵਿਸ਼ੇਸ਼ ਨਾਕੇ
ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਦਾ ਨਸਿ਼ਆਂ ਖਿਲਾਫ ਵੱਡਾ ਉਪਰਾਲਾ
ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਪੁਲਿਸ ਵਿਭਾਗ ਨਾਲ ਮਿਲਕੇ ਫਾਜਿ਼ਲਕਾ ਵਿਖੇ ਨਸਿ਼ਆਂ ਖਿਲਾਫ ਜਾਗਰੂਕਤਾ ਲਈ ਕਰਵਾਈ ਦੌੜ
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਹਰੀ ਝੰਡੀ ਵਿਖਾ ਕੇ ਕੀਤਾ ਦੌੜ ਨੂੰ ਰਵਾਨਾ
ਵਿਦਿਆਰਥੀਆਂ ਵੱਲੋਂ ਸੇ ਨੋ ਟੂ ਡਰੱਗਸ ਨੂੰ ਦਰਸ਼ਾਉਂਦੀ ਮਨੁੱਖੀ ਲੜੀ ਪੇਸ਼
ਫਾਜਿ਼ਲਕਾ, 26 ਅਕਤੂਬਰ
ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਅੱਜ ਇੱਥੇ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੁਲਿਸ ਵਿਭਾਗ ਨਾਲ ਮਿਲ ਕੇ ਨਸਿ਼ਆਂ ਖਿਲਾਫ ਜਾਗਰੂਕਤਾ ਲਈ ਕਰਵਾਈ ਦੌੜ ਫਾਜਿ਼ਲਕਾ ਦੇ ਲੋਕਾਂ ਨੇ ਵੱਡੇ ਉਤਸਾਹ ਨਾਲ ਭਾਗ ਲਿਆ। ਇਸ ਮੌਕੇ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਇਸ ਦੌੜ ਦੀ ਅਗਵਾਈ ਕੀਤੀ ਅਤੇ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਵਿਖਾ ਕੇ ਦੌੜ ਨੂੰ ਰਵਾਨਾ ਕੀਤਾ।ਦੌੜ ਦੀ ਸ਼ੁਰੂਆਤ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਭ ਨੂੰ ਨਸਿ਼ਆਂ ਖਿਲਾਫ ਸਮਾਜਿਕ ਮੁਹਿੰਮ ਵਿਚ ਕੰਮ ਕਰਨ ਦੀ ਸਹੁੰ ਚੁੱਕਾਈ।ਇਸਦੇ ਨਾਲ ਹੀ ਇਸ ਦੌੜ ਦੌਰਾਨ ਬੇਟੀ ਬਚਾਓ ਬੇਟੀ ਪੜਾਓ ਦਾ ਵੀ ਸੰਦੇ਼ਸ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੇ ਨੋ ਟੂ ਡਰੱਗਸ ਨੂੰ ਦਰਸ਼ਾਉਂਦੀ ਮਨੁੱਖੀ ਲੜੀ ਪੇਸ਼ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਖਿਆ ਕਿ ਪ੍ਰਸ਼ਾਸਨਿਕ ਪੱਧਰ ਤੇ ਤਾਂ ਨਸਿ਼ਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਮੁਹਿੰਮ ਵਿਚ ਸਮਾਜਿਕ ਭਾਗੀਦਾਰੀ ਬਹੁਤ ਜਰੂਰੀ ਹੈ। ਇਸੇ ਲਈ ਇਸ ਤਰਾਂ ਦੇ ਆਯੋਜਨ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੋਰ ਅਵਸਥਾ ਦੇ ਬੱਚੇ ਅਤੇ ਨੌਜਵਾਨ ਕੋਮਲ ਮਾਨਸਿਕ ਅਵਸਥਾ ਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਾੜੇ ਅਨਸਰਾਂ ਵੱਲੋਂ ਵਰਗਲਾਉਣ ਦੀਆਂ ਕੋਸਿ਼ਸਾਂ ਵੀ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਲਗਾਤਾਰ ਸੁਚੇਤ ਕਰਦੇ ਰਹਿਣ ਵਿਚ ਵੀ ਇਸ ਤਰਾਂ ਦੇ ਆਯੋਜਨ ਕਾਰਗਾਰ ਸਿੱਧ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਦੇ ਪੀੜਤਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ।
ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਨੇ ਆਯੋਜਨ ਦੀ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਸਾਂਝੇ ਉਪਰਾਲਿਆਂ ਨਾਲ ਹੀ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਰੱਖ ਸਕਦੇ ਹਾਂ। ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਅਮਨਦੀਪ ਸਿੰਘ ਵੱਲੋਂ ਅਥਾਰਟੀ ਵੱਲੋਂ ਸਮਾਜਿਕ ਜਾਗਰੂਕਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਐਸਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਨਸਿ਼ਆਂ ਖਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ ਪਰ ਜ਼ੇਕਰ ਲੋਕ ਵੀ ਇਸ ਮੁਹਿੰਮ ਵਿਚ ਸਾਥ ਦੇਣ ਤਾਂ ਨਤੀਜੇ ਹੋਰ ਵੀ ਚੰਗੇ ਮਿਲਣਗੇ।
ਦੌੜ ਡੀਸੀ ਦਫ਼ਤਰ ਤੋਂ ਸੁ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੱਕ ਗਈ। ਦੌੜ ਵਿਚ ਜ਼ੋਸ਼ੀਲੇ ਨਾਰਿਆਂ ਨਾਲ ਫਾਜਿਲ਼ਕਾ ਦਾ ਆਸਮਾਨ ਗੂੰਜ ਉਠਿਆ। ਸਟੇਡੀਅਮ ਵਿਖੇ ਬਹੁਤ ਸਾਰੀਆਂ ਰੋਚਕ ਖੇਡਾਂ ਵੀ ਕਰਵਾਈਆਂ ਗਈਆਂ। ਡਾ: ਪਿਕਾਕਸ਼ੀ ਨੇ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਬਾਰੇ ਤੇ ਸਤਿੰਦਰ ਕੌਰ ਨੇ ਮਹਿਲਾ ਸ਼ਸਕਤੀਕਰਨ ਬਾਰੇ ਭਾਸ਼ਣ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜਿ਼ਲ੍ਹਾ ਤੇ ਸੈਸ਼ਨ ਜੱਜ ਵਲੋਂ ਨਸਿ਼ਆਂ ਖਿਲਾਫ ਚੰਗਾ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ, ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਜਿ਼ਲ੍ਹਾ ਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘਾ, ਏਡੀਸੀ ਸ੍ਰੀ ਰਵਿੰਦਰ ਸਿੰਘ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ ਔਜਲਾ, ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਨਵਦੀਪ ਕੌਰ, ਜਿ਼ਲ੍ਹਾ ਸਿੱਖਿਆ ਅਫ਼ਸਰ ਸੁਖਬੀਰ ਸਿੰਘ ਬੱਲ, ਜਿ਼ਲ੍ਹਾ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਆਦਿ ਵੀ ਹਾਜਰ ਸਨ।
ਅਬੋਹਰ ਬਲਾਕ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬੱਚਿਆਂ ਨੇ ਦਿਖਾਏ ਤਾਕਤ ਦੇ ਜੌਹਰ
ਬਲਾਕ ਪੱਧਰੀ ਖੇਡਾਂ ਵਿੱਚ ਪਹਿਲੇ ਦਿਨ ਝੂੰਮਿਆਵਾਲ਼ੀ ਸੈਂਟਰ ਦਾ ਦਬਦਬਾ ਰਿਹਾ
ਫ਼ਾਜਿ਼ਲਕਾ -ਬਲਰਾਜ ਸਿੰਘ ਸਿੱਧੂ
ਬਲਾਕ 2 ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਦੋ ਰੋਜ਼ਾ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਝੂੰਮਿਆਂ ਵਾਲ਼ੀ ਵਿਖੇ ਸ਼ੁਰੂ ਹੋਈਆਂ। ਜਿਸ ਵਿਚ 8 ਸੈਂਟਰਾਂ ਦੇ ਸੈਂਟਰ ਪੱਧਰ 'ਤੇ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਖੇਡਾਂ ਦਾ ਉਦਘਾਟਨ ਬੀਪੀਈਓ ਭਾਲਾ ਰਾਮ ਬੀ ਪੀ ਈ ਓ ਅਬੋਹਰ-2, ਬੀਪੀਈਓ-1 ਅਜੈ ਛਾਬੜਾ ਨੇ ਕੀਤਾ। ਐਸਬੀਆਈ ਲਾਈਫ ਇੰਸ਼ੋਰੈਂਸ ਦੀ ਮੁੱਖੀ ਮਮਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੀਪੀਈਓ ਭਾਲਾ ਰਾਮ ਨੇ ਬੱਚਿਆਂ ਨੂੰ ਅਨੁਸ਼ਾਸਨ ਬਣਾ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਦਾ ਮਤਲਬ ਜਿੱਤਣਾ ਜਾਂ ਹਾਰਨਾ ਨਹੀਂ ਸਗੋਂ ਖੇਡ ਭਾਵਨਾ ਨਾਲ ਖੇਡਣਾ ਅਤੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨਾ ਹੈ। ਮੈਡਮ ਮਮਤਾ ਨੇ ਜਿੱਥੇ ਖੇਡਾਂ ਦੇ ਸੁਚੱਜੇ ਪ੍ਰਬੰਧ ਲਈ ਸੀ.ਐਚ.ਟੀ.ਮਹਾਵੀਰ ਟਾਂਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਵਧੀਆ ਉਪਰਾਲਾ ਹੈ ਕਿ ਜੇਕਰ ਬੱਚੇ ਸ਼ੁਰੂ ਵਿੱਚ ਖੇਡਾਂ ਵਿੱਚ ਭਾਗ ਲੈਣ ਤਾਂ ਉਹ ਭਵਿੱਖ ਵਿੱਚ ਚੰਗੇ ਖਿਡਾਰੀ ਬਣ ਸਕਣਗੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ। ਉਨ੍ਹਾਂ ਆਪਣੀ ਤਰਫੋਂ ਸਾਰੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰਖੇੜਾ ਦੀ ਬੈਂਡ ਟੀਮ ਨਾਲ ਸ਼ਾਨਦਾਰ ਮਾਰਚ ਪਾਸਟ ਕੀਤਾ। ਸੀ.ਐਚ.ਟੀ ਮਹਾਵੀਰ ਟਾਂਕ ਨੇ ਦੱਸਿਆ ਕਿ ਖੇਡਾਂ ਦੇ ਆਯੋਜਨ ਲਈ ਉਹ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਮੀਂਹ ਕਾਰਨ ਖੇਡਾਂ ਵਿੱਚ ਵਿਘਨ ਪਿਆ ਸੀ। ਉਨ੍ਹਾਂ ਸਾਰੇ ਸੈਂਟਰਾਂ ਦੇ ਖਿਡਾਰੀਆਂ, ਸੀ.ਐਚ.ਟੀਜ਼ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟ ਕੀਤਾ। ਪਹਿਲੇ ਦਿਨ ਦੀਆਂ ਖੇਡਾਂ ਵਿੱਚ ਲੜਕੀਆਂ ਦੀ ਕਬੱਡੀ ਵਿੱਚ ਝੁਮੀਆਂ ਸੈਂਟਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸੈਂਟਰ ਨੰਬਰ ਇੱਕ ਦੀ ਟੀਮ ਦੂਜੇ ਸਥਾਨ ’ਤੇ ਰਹੀ। ਲੜਕੇ ਅਤੇ ਲੜਕੀਆਂ ਦੀ ਰਿਲੇਅ ਦੌੜ ਵਿੱਚ ਵੀ ਝੁਮਿਆਂਵਾਲੀ ਸੈਂਟਰ ਦੀ ਟੀਮ ਜੇਤੂ ਰਹੀ। ਜਦੋਂ ਕਿ ਲੜਕੀਆਂ ਦੀ ਟੀਮ ਵਿੱਚ ਗੋਬਿੰਦਗੜ੍ਹ ਸੈਂਟਰ ਨੇ ਦੂਜਾ ਅਤੇ ਲੜਕਿਆਂ ਦੀ ਟੀਮ ਵਿੱਚ ਮਾਹੂਆਣਾ ਬੋਦਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ ਬੁਰਜ ਹਨੂੰਮਾਨਗੜ੍ਹ ਸੈਂਟਰ ਦਾ ਖਿਡਾਰੀ ਪਹਿਲੇ ਅਤੇ ਗੋਬਿੰਦ ਸੈਂਟਰ ਦਾ ਖਿਡਾਰੀ ਦੂਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਸੈਂਟਰ ਨੰਬਰ ਇੱਕ ਛੋਟੇ ਸੂਰਜ ਨਗਰੀ ਨੇ 200 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ। ਜਦਕਿ ਦੂਜੇ ਸਥਾਨ 'ਤੇ ਹੈਅਰਨੀਵਾਲਾ ਅਨਮੋਲ ਸੀ। 100 ਮੀਟਰ ਦੌੜ ਵਿੱਚ ਮੌਆਣਾ ਸੈਂਟਰ ਦੇ ਖਿਡਾਰੀ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ। 600 ਮੀਟਰ ਦੌੜ ਵਿੱਚ ਝੂੰਮਿਆਵਾਲ਼ੀ ਦੀ ਟੀਮ ਪਹਿਲੇ ਅਤੇ ਗੋਬਿੰਦਗੜ੍ਹ ਦੀ ਟੀਮ ਦੂਜੇ ਸਥਾਨ ’ਤੇ ਰਹੀ। ਲੜਕੀਆਂ ਦੀ ਖੋ ਖੋ ਗੋਬਿੰਦਗੜ੍ਹ ਪਹਿਲੇ ਸਥਾਨ ਅਤੇ ਬੁਰਜ ਹਨੂੰਮਾਨਗੜ੍ਹ ਦੂਸਰੇ ਸਥਾਨ ਤੇ ਅਤੇ ਸਰਕਲ ਕਬੱਡੀ ਵਿੱਚ ਨਿਹਾਲ ਖੇੜਾ ਪਹਿਲੇ ਅਤੇ ਮਾਹੂਆਣਾ ਬੋਦਲਾ ਦੂਸਰੇ ਸਥਾਨ ਤੇ ਰਹੀ । ਇਸ ਮੌਕੇ ਸਮੂਹ ਸੀ ਐਚ ਟੀ ਅਤੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
Oct 20, 2023
ਮਾਸਟਰ ਕੇਡਰ ਯੂਨੀਅਨ ਨੇ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ ਜਤਾਇਆ ਸਰਕਾਰ ਖਿਲਾਫ ਰੋਸ
ਫ਼ਾਜਿ਼ਲਕਾ -ਬਲਰਾਜ ਸਿੰਘ ਸਿੱਧੂ
ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲਾ ਇਕਾਈ ਫਾਜ਼ਿਲਕਾ ਦੇ ਸਰਪ੍ਰਸਤ ਧਰਮਿੰਦਰ ਗੁਪਤਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਧਿਆਪਕਾ ਦੀਆਂ ਜਾਇਜ ਮੰਗਾਂ ਨੂੰ ਹਲ ਕਰਨ ਵਾਸਤੇ ਸੰਜੀਦਾ ਨਹੀਂ ਜਿਸ ਕਰਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਰਕਾਰ ਖਿਲਾਫ ਸੰਘਰਸ਼ ਵਿੱਢ ਦਿੱਤਾ ਹੈ ਅਤੇ ਸੰਘਰਸ਼ਾਂ ਦੀ ਲੜੀ ਤਹਿਤ 20 ਅਕਤੂਬਰ ਨੂੰ ਸੂਬੇ ਦੇ ਸਾਰੇ ਅਧਿਆਪਕ ਆਪਣੇ ਆਪਣੇ ਪਿਤਰੀ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ ਆਪਣੀ ਡਿਊਟੀ ਕੀਤੀ ਅਤੇ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ ।ਆਗੂਆਂ ਨੇ ਅੱਗੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ ਮੰਗਾਂ ਜਿਵੇਂ ਪੇ ਕਮਿਸ਼ਨ ਦਾ ਬਕਾਇਆ , ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਅਧਿਆਪਕਾਂ ਨੂੰ 2.59 ਦੇ ਗੁਣਾਂਕ ਨਾਲ ਤਨਖਾਹ ਫਿਕਸ ਕਰਨਾ,ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨਾ,4-9-14 ਤਰੱਕੀ ਦੀ ਬਹਾਲੀ,ਪੇਂਡੂ ਭੱਤਾ,ਬਾਰਡਰ ਭੱਤਾ,ਪੁਰਾਣੀ ਪੈਨਸ਼ਨ ਬਹਾਲੀ,ਅਤੇ ਨਵ ਨਿਯੁਕਤ ਅਧਿਆਪਕਾਂ ਤੇ ਅਖੌਤੀ ਕੇਂਦਰੀ ਸਕੇਲ ਲਾਗੂ ਕਰਨਾ,ਕੇਡਰ ਅਨੁਸਾਰ ਭਰਤੀ ਪੱਕੇ ਨਿਯਮਾਂ ਅਨੁਸਾਰ ਨਾ ਕਰਕੇ ਸਗੋੰ ਕਈ ਤਰਾਂ ਦੇ ਨਾਵਾਂ ਹੇਠ ਇੱਕ ਹੀ ਕੇਡਰ ਤੇ ਕਈ ਕਈ ਤਰਾਂ ਦੇ ਅਣਲੋੜੀੰਦੇ ਨਿਯਮ ਲਾਗੂ ਕਰਕੇ ਅਧਿਆਪਕਾਂ ਦਾ ਸ਼ੋਸ਼ਣ ਨਾ ਕਰਨਾ ਅਤੇ ਵਿਭਾਗ ਦਾ ਕੀਮਤੀ ਸਮਾਂ ਕੋਰਟ ਕਚਹਿਰੀ ਦੀ ਭੇੰਟ ਨਾ ਚੜਨਾ,ਪੱਕੇ ਨਿਯਮਾਂ ਰਾਹੀੰ ਅਧਿਆਪਕ ਭਰਤੀ ਕਰਨਾ ਅਤੇ ਹਰ ਤਰਾਂ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਪੱਕੇ ਕਰਨਾ ,
ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਹੈਡਮਾਸਟਰ ਦੀ ਜਲਦ ਤਰੱਕੀ ਕਰਨਾ,ਅਧਿਆਪਕਾਂ ਤੇ ਅਣਲੋੜੀੰਦੇ ਬੋਝ ਜਿਵੇਂ ਕਿ ਵਜੀਫਾ ਸਕੀਮ ਭਲਾਈ ਵਿਭਾਗ ਰਾਹੀੰ ਦੇਣਾ ,ਬੀ ਐਲ ਓ ਦੀ ਡਿਊਟੀ ਨਾ ਲਗਾਉਣਾ,ਅਣਲੋੜੀੰਦਾ ਡਾਟਾ ਵੱਖ-ਵੱਖ ਸਾਈਟਾਂ ਜਿਵੇੰ ਕਿ ਸ਼ਾਲਾ ਸਿੱਧੀ , ਯੂ ਡਾਈਸ,ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹੋਰ ਕਈ ਸਾਈਟਾਂ ਅਤੇ ਕਈ ਤਰਾਂ ਦੇ ਗੂਗਲ ਫਾਰਮਾਂ ਰਾਹੀੰ ਭਰਵਾਉਣ ਦੀ ਜਗਾਹ ਕੇਵਲ ਈ ਪੰਜਾਬ ਤੇ ਹੀ ਭਰਵਾਉਣਾ,ਵਿਭਾਗ ਵੱਲੋੰ ਭੇਜੀਆਂ ਗਰਾਂਟਾਂ ਨੂੰ ਵੱਖ -ਵੱਖ ਢੰਗਾਂ ਰਾਹੀਂ ਅਤੇ ਵੱਖ ਵੱਖ ਤਰਾਂ ਦੀਆਂ ਗੁੰਝਲਦਾਰ ਹਦਾਇਤਾਂ ਨਾਲ ਖਰਚਣ ਵਿੱਚ ਉਲਝਾਈ ਰੱਖ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰਨ ,ਪੰਚਾਇਤ ਚੋਣਾ੍ਂ ਦੀ ਗਿਣਤੀ ਬਲਾਕ ਪੱਧਰ ਤੇ ਕਰਨ,ਅਣਲੋੜੀੰਦਾ ਡਾਟਾ ਈ ਪੰਜਾਬ ਤੋਂ ਲੈਣ ਦੀ ਜਗਾਹ ਵਾਰ-ਵਾਰ ਡਾਕ ਨਾ ਮੰਗਵਾਉਣ ,ਇਮਾਰਤਾਂ ਦੀਆਂ ਗਰਾਂਟਾਂ ਪੀ ਡਬਲਿਊ ਡੀ ਦੇ ਇੰਜੀਨੀਅਰਾਂ ਦੀ ਬਜਾਏ ਕੋਈ ਜਾਣਕਾਰੀ ਨਾਂ ਰੱਖਦੇ ਹੋਏ ਅਧਿਆਪਕਾਂ ਕੋਲੋੰ ਧੱਕੇ ਨਾਲ ਇੰਜੀਨੀਅਰਿੰਗ ਨਜਰੀਏ ਤੋਂ ਸਖ਼ਤ ਅਤੇ
ਨਾ ਸਮਝ ਆਉਣ ਵਾਲੀਆਂ ਹਦਾਇਤਾਂ ਨਾਲ ਸਮਾਬੱਧ ਕਰਵਾ ਕੇ ਵਰਤੋਂ ਸਰਟੀਫਿਕੇਟ ਦੇਣ ਅਤੇ ਲੱਗਣ ਵਾਲੇ ਖਰਚ ਦਾ ਅਗੇਤਾ ਅਨੁਮਾਨ ਲਗਾਉਣ ਜਿਹੇ ਹੁਕਮ /ਹਦਾਇਤਾਂ ਜਾਰੀ ਕਰਕੇ ਸਕੂਲ ਸਿੱਖਿਆ ਦਾ ਤਹਿਸ ਨਹਿਸ ਨਾ ਕਰਨ ਆਦਿ ਭੱਖਦੇ ਮਸਲੇ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ।।ਇਸ ਬੇਰੁਖੀ ਦਾ ਨੋਟਿਸ ਲੈਂਦੇ ਹੋਏ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ਤੇ 20 ਅਕਤੂਬਰ ਦਿਨ ਸ਼ੁਕਰਵਾਰ ਨੂੰ ਸਮੂਹ ਅਧਿਆਪਕ ਵਰਗ ਨੇ ਅਪਨੇ ਅਪਨੇ ਸਤੇਸ਼ਨਾ ਕਾਲੇ ਬਿੱਲੇ ਲਗਾ ਕੇ ਆਪਣੀ ਡਿਊਟੀ ਕੀਤੀ ਫਾਜ਼ਿਲਕਾ ਜਿਲ੍ਹੇ ਦੀਆਂ ਤਿੰਨੋਂ ਤਹਿਸੀਲਾਂ ਅਬੋਹਰ ਫਾਜ਼ਿਲਕਾ ਜਲਾਲਾਬਾਦ ਦੇ ਮਿਡਲ ਹਾਈ ਤੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੱਜ ਦਾ ਐਕਸ਼ਨ ਮੁਕੰਮਲ ਸਫਲ ਰਿਹਾ ਅਤੇ 25 ਅਕਤੂਬਰ ਨੂੰ ਬਲਾਕ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਜਥੇਬੰਦੀ ਵੱਲੋਂ ਪੰਜਾਬ ਦੇ ਸਮੂਹ ਅਧਿਆਪਕ ਸਾਥੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਸ ਐਕਸ਼ਨ ਨੂੰ ਪੂਰੀ ਤਨਦੇਹੀ ਨਾਲ ਕੀਤਾ ਜਾਵੇਗਾ ।
Oct 19, 2023
25, 26 ਅਤੇ 27 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਈਆ ਜਾਣਗੀਆ ਬਲਾਕ ਫਾਜ਼ਿਲਕਾ 2 ਦੀਆਂ ਖੇਡਾਂ -ਬੀਪੀਈਓ ਪ੍ਰਮੋਦ ਕੁਮਾਰ
ਬਲਾਕ ਦੇ ਅਧਿਆਪਕਾਂ ਨਾਲ ਮੀਟਿੰਗ ਕਰਕੇ ਬਲਾਕ ਪੱਧਰੀ ਖੇਡ ਮਿੱਤੀਆ ਦਾ ਕੀਤਾ ਐਲਾਨ
ਖੇਡ ਪਾਲਿਸੀ 2022-23 ਅਨੁਸਾਰ ਕਰਵਾਇਆ ਜਾਣਗੀਆਂ ਜ਼ਿਲ੍ਹਾ ਪ੍ਰਾਇਮਰੀ ਖੇਡਾਂ - ਲਵਜੀਤ ਸਿੰਘ ਗਰੇਵਾਲ
ਪ੍ਰਾਇਮਰੀ ਸਕੂਲ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨਾ ਸਭ ਦੀ ਸਾਂਝੀ ਜਿੰਮੇਵਾਰੀ
ਫ਼ਾਜਿ਼ਲਕਾ -ਬਲਰਾਜ ਸਿੰਘ ਸਿੱਧੂ
ਜ਼ਿਲ੍ਹਾ ਫ਼ਾਜ਼ਿਲਕਾ ਦੀਆ ਪ੍ਰਾਇਮਰੀ ਸਕੂਲ ਖੇਡਾਂ 2023-24 ਦੇ ਸੰਚਾਲਨ ਲਈ ਅੱਜ ਬਲਾਕ ਫਾਜ਼ਿਲਕਾ 2 ਦੇ ਖੇਡ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਦੀ ਅਹਿਮ ਮੀਟਿੰਗ ਬੀਪੀਈਓ ਪ੍ਰਮੋਦ ਕੁਮਾਰ ਅਤੇ ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਰਨੀ ਖੇੜਾ ਵਿੱਚ ਹੋਈ। ਜਿਸ ਵਿੱਚ ਵੱਖ ਵੱਖ ਸੈਂਟਰਾਂ ਦੇ ਸੀਐਚਟੀ ਅਤੇ ਅਧਿਆਪਕਾਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਬਲਾਕ ਫਾਜ਼ਿਲਕਾ 2 ਦੀਆਂ ਖੇਡਾਂ 25,26 ਅਤੇ 27 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਰਵਾਈਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਖੇਡਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਹਿਣਸ਼ੀਲਤਾ,ਟੀਮ ਵਰਕ ,ਖੇਡ ਭਾਵਨਾ ਅਜਿਹੇ ਅਨੇਕ ਗੁਣਾ ਨਾਲ ਭਰਦੀਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਜਲਦੀ ਹੀ ਖੇਡਾਂ ਦੇ ਸੰਚਾਲਨ ਦਾ ਤਜਰਬਾ ਰੱਖਣ ਵਾਲੇ ਅਧਿਆਪਕਾਂ ਦੀਆਂ ਵੱਖ ਵੱਖ ਖੇਡਾਂ ਦੇ ਸੰਚਾਲਨ ਲਈ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ ਤਾਂ ਜ਼ੋ ਇਸ ਖੇਡ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।ਹਰ ਖੇਡ ਵਿੱਚ ਤਜਰਬਾ ਰੱਖਣ ਵਾਲੇ ਅਧਿਆਪਕਾਂ ਦੀ ਵਿਸ਼ੇਸ਼ ਡਿਊਟੀ ਲਗਾਈ ਜਾਵੇਗੀ। ਸੀਐਚਟੀ ਮਨੋਜ ਕੁਮਾਰ ਧੂੜੀਆ ਵੱਲੋਂ ਮੀਟਿੰਗ ਲਈ ਇਸ ਮੀਟਿੰਗ ਸੁਚੱਜੇ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਤੇ ਸੀਐਚਟੀ ਮੈਡਮ ਪੁਸ਼ਪਾ ਕੁਮਾਰੀ,ਮੈਡਮ ਨੀਲਮ ਬਜਾਜ ਜ਼ਿਲ੍ਹਾ ਖੇਡ ਕਮੇਟੀ ਮੈਂਬਰ ਰਜੀਵ ਚੰਗਤੀ,ਮੈਡਮ ਮਮਤਾ ਸਚਦੇਵਾ ਸਟੇਟ ਐਵਾਰਡੀ, ਨਿਸ਼ਾਂਤ ਅਗਰਵਾਲ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।
Oct 16, 2023
ਪਰਾਲੀ ਦੇ ਮਾਮਲੇ ਤੇ ਨੰਬਰਦਾਰਾਂ ਲਈ ਜਾਰੀ ਹੋਇਆ ਇਹ ਫੁਰਮਾਨ
ਫਾਜ਼ਿਲਕਾ 16 ਅਕਤੂਬਰ
ਹਰ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜ਼ਿਲਾ ਪ੍ਰਸਾਸ਼ਨ ਨੇ ਇਸ ਵਾਰ ਸਖ਼ਤ ਰੁਖ਼ ਅਖਤਿਆਰ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਵਾਰ ਜੇਕਰ ਕੋਈ ਨੰਬਰਦਾਰ ਖੁਦ ਆਪਣੇ ਖੇਤ ਨੂੰ ਅੱਗ ਲਗਾਏਗਾ ਤਾਂ ਉਸਦੀ ਨੰਬਰਦਾਰੀ ਵੀ ਜਾ ਸਕਦੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਸਪੱਸ਼ਟ ਕੀਤਾ ਕਿ ਪ੍ਰਸਾਸ਼ਨ ਦੀ ਮਨਾਹੀ ਦੇ ਬਾਵਜੂਦ ਜੋ ਵੀ ਵਿਅਕਤੀ ਪਰਾਲੀ ਨੂੰ ਅੱਗ ਲਗਾਵੇਗਾ ਚਾਹੇ ਉਹ ਨੰਬਰਦਾਰ ਜਾਂ ਕਿਸਾਨ ਹੋਵੇ। ਜੇਕਰ ਨੰਬਰਦਾਰ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਉਸਨੂੰ ਨੰਬਰਦਾਰੀ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਵੇਗਾ ਤੇ ਜੇਕਰ ਕੋਈ ਕਿਸਾਨ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਉਸਦਾ ਵੀ ਅਸਲਾ ਲਾਇਸੰਸ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਾਲੀ ਸਾੜਨ ਵਾਲਿਆਂ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਗਿਣਤੀ ਵਿੱਚ ਮਸ਼ੀਨਰੀ ਉਪਲਬਧ ਹੈ। ਇਸ ਮਸ਼ੀਨਰੀ ਦੀ ਜਾਣਕਾਰੀ ਆਈ ਖੇਤ ਐਪ ਉੱਤੇ ਅਪਲੋਡ ਕੀਤੀ ਗਈ ਹੈ। ਕਿਸਾਨਾਂ ਨੂੰ ਇਸ ਮਸ਼ੀਨਰੀ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਉਹਨਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਜਮੀਨ ਵਿੱਚ ਹੀ ਵਾਹੁਣ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸਕਤੀ ਵਧੇਗੀ ਤੇ ਅਗਲੀ ਫਸਲ ਦਾ ਝਾੜ ਵਧੇਗਾ।
Oct 14, 2023
ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਨੇ ਨਿਵੇਕਲੀ ਪਹਿਲ ਕਰਦਿਆਂ ਵਿਦਿਆਰਥੀਆਂ ਨੂੰ ਫਾਜ਼ਿਲਕਾ ਦੇ ਮਹੱਤਵਪੂਰਨ ਸਥਾਨਾਂ ਦਾ ਕਰਵਾਇਆ ਟੂਰ
ਵਿੱਦਿਅਕ ਟੂਰ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਵਿੱਚ ਹੋਣਗੇ ਸਹਾਈ -ਲਵਜੀਤ ਸਿੰਘ ਗਰੇਵਾਲ
ਫਾਜਿਲਕਾ 14 ਅਕਤੂਬਰ 2023....
ਸਰਹੱਦੀ ਖੇਤਰ ਦੇ ਚਾਨਣ ਮੁਨਾਰੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਵੱਲੋਂ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਹੀ ਸ਼ਹਿਰ ਫਾਜ਼ਿਲਕਾ ਦੇ ਮਹੱਤਵਪੂਰਨ ਸਥਾਨਾਂ ਦਾ ਵਿੱਦਿਅਕ ਟੂਰ ਕਰਵਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਿਕ ਗਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਮੇਂ-ਸਮੇਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਕਿਤੇ ਬਾਹਰ ਲੈ ਕੇ ਜਾਣ ਦੀ ਬਜਾਏ ਆਪਣੇ ਹੀ ਸ਼ਹਿਰ ਦੇ ਫਾਇਰ ਬ੍ਰਿਗੇਡ, ਡਾਕ ਘਰ, ਬੀਐਸਐਨਐਲ ਐਕਸਏਚ, ਪੁਲਿਸ ਸਟੇਸ਼ਨ, ਸਾਂਝ ਕੇਂਦਰ, ਰੇਲਵੇ ਸਟੇਸ਼ਨ ਅਤੇ ਅੰਤਰਰਾਸ਼ਟਰੀ ਬਾਰਡਰ ਸਾਦਕੀ ਦਾ ਦੌਰਾ ਕਰਵਾਇਆ ਗਿਆ।
ਸਕੂਲ ਦੇ ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਦਾ ਬੜੇ ਉਤਸ਼ਾਹ ਨਾਲ ਦੌਰਾ ਕੀਤਾ ਅਤੇ ਇਨ੍ਹਾਂ ਅਦਾਰਿਆਂ ਦੀ ਕਾਰਜ ਪ੍ਰਣਾਲੀ ਦੀ ਸੰਪੂਰਨ ਜਾਣਕਾਰੀ ਹਾਸਲ ਕੀਤੀ। ਸਬੰਧਿਤ ਅਦਾਰਿਆਂ ਦੇ ਅਫ਼ਸਰਾ ਵੱਲੋਂ ਬੜੀ ਗਰਮ ਜੋਸ਼ੀ ਨਾਲ ਨਿੱਕਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬੜੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਗਾਂਹ ਵੀ ਵਿਦਿਆਰਥੀਆਂ ਨੂੰ ਅਜਿਹੇ ਟੂਰ ਕਰਵਾਉਂਦੇ ਰਹਿਣਗੇ।
ਸਕੂਲ ਅਧਿਆਪਕ ਸਵੀਕਾਰ ਗਾਂਧੀ ਨੇ ਕਿਹਾ ਕਿ ਕਿਸੇ ਵੀ ਚੀਜ਼ ਦਾ ਪ੍ਰਾਪਤ ਵਿਹਾਰਿਕ ਗਿਆਨ ਵਿਦਿਆਰਥੀ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਅੰਤਰਰਾਸ਼ਟਰੀ ਸਰਹੱਦ ਤੇ ਪਹੁੰਚਣ ਤੇ ਵਿਦਿਆਰਥੀਆਂ ਪੂਰੀ ਤਰ੍ਹਾਂ ਜੋਸ਼ ਨਾਲ ਭਰ ਗਏ ਅਤੇ ਹੱਥਾਂ ਵਿੱਚ ਤਿਰੰਗੇ ਲੈ ਕੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਰਹੇ। ਇੱਥੇ ਵਿਦਿਆਰਥੀਆਂ ਨੇ ਬੀਐਸਐਫ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਤਜਰਬੇ ਹਾਸਲ ਕੀਤੇ।
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਮੈਡਮ ਸ਼ਵੇਤਾ ਧੂੜੀਆ, ਮੈਡਮ ਰੇਣੂ ਬੱਬਰ, ਮੈਡਮ ਸੈਲਿਕਾ, ਮੈਡਮ ਮੋਨਿਕਾ ਕੰਬੋਜ, ਮੈਡਮ ਨੈਨਸੀ ਬਾਂਸਲ, ਅਧਿਆਪਕ ਰਾਜ ਕੁਮਾਰ ਸੰਧਾ, ਗੌਰਵ ਮਦਾਨ, ਇਨਕਲਾਬ ਗਿੱਲ ਸਮੇਤ ਸਕੂਲੀ ਬੱਚੇ ਤੇ ਸਟਾਫ ਮੌਜੂਦ ਸਨ।
Oct 13, 2023
ਅਸਲੀ’’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਐਸ ਵਾਈ ਐਲ ’ਤੇ ਬਹਿਸ ਲਈ ਹਰ ਸਮੇਂ ਤਿਆਰ: ਸੁਖਬੀਰ ਸਿੰਘ ਬਾਦਲ
ਕਿਹਾ ਕਿ ਡੰਮੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਸਮਾਂ ਬਰਬਾਦ ਕਰਨ ਵਾਲੀ ਗੱਲ
ਜਲਾਲਾਬਾਦ, 13 ਅਕਤੂਬਰ:(Balraj singh sidhu ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਬਹਿਸ ਵਾਸਤੇ ਤਿਆਰ ਹਨ ਕਿਉਂਕਿ ਉਹ ਸੂਬੇ ਦੇ ’ਅਸਲੀ’ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਹਿਸ ਛੇਤੀ ਤੋਂ ਛੇਤੀ ਕੀਤੀ ਜਾ ਸਕਦੀ ਹੈ ਕਿਉਂਕਿ ਪੰਜਾਬੀ ਜਾਣਦੇ ਹਨ ਕਿ ਕਿਵੇਂ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਹਦਾਇਤ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਵਿਚ ਪੰਜਾਬ ਦੇ ਦਰਿਆਈ ਪਾਣੀਆਂ ਦੇ ਕੇਸ ਨੂੰ ਕਮਜ਼ੋਰ ਕਰਨ ਤਾਂ ਜੋ ਹਰਿਆਣਾ ਨੂੰ ਲਾਭ ਮਿਲ ਸਕੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡੰਮੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਬਲਕਿ ਇਹ ਸਮੇਂ ਦੀ ਬਰਬਾਦ ਹੈ ਕਿਉਂਕਿ ਪੰਜਾਬ ਵਿਚ ਸਰਕਾਰੀ ਮਾਮਲਿਆਂ ਬਾਰੇ ਸਾਰੇ ਫੈਸਲੇ ਤਾਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਲੈਂਦੇ ਹਨ। ਉਹਨਾਂ ਕਿਹਾ ਕਿ ਇਹ ਸ੍ਰੀ ਕੇਜਰੀਵਾਲ ਹੀ ਹਨ ਜਿਹਨਾਂ ਨੇ ਹਦਾਇਤ ਕੀਤੀ ਕਿ ਸੁਪਰੀਮ ਕੋਰਟ ਵਿਚ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਜਾਵੇ ਤਾਂ ਜੋ ਹਰਿਆਣਾ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਦਿੱਤਾ ਜਾ ਸਕੇ ਤੇ ਭਗਵੰਤ ਮਾਨ ਉਹੀ ਕਰ ਰਹੇ ਹਨ ਕਿਉਂਕਿ ਉਹ ਕੇਜਰੀਵਾਲ ਦੇਹੱਥਾਂ ਦੀ ਕਠਪੁਤਲੀ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਵਿਚ ਨਸ਼ਾ ਤਸਕਰੀ ਵਿਚ ਚੋਖਾ ਵਾਧਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਆਪ ਦੀ ਸਰਕਾਰ ਹੀ ਪੁਲਿਸ ਦੇ ਗਵਾਹਾਂ ਨੂੰ ਅਦਾਲਤਾਂ ਵਿਚ ਬਿਆਨ ਦੇਣ ਤੋਂ ਰੋਕ ਰਹੀ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਕਿਹਾ ਹੈ ਕਿ ਪੁਲਿਸ ਦੇ ਗਵਾਹ ਨਿਰੰਤਰ ਅਦਾਲਤਾਂ ਵਿਚ ਪੇਸ਼ ਨਹੀਂ ਹੋ ਰਹੇ ਜਿਸ ਕਾਰਨ ਨਸ਼ਾ ਤਸਕਰਾਂ ਨੂੰ ਜ਼ਮਾਨਤਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਨਸ਼ਾ ਮਾਫੀਆ ਵਿਚਾਲੇ ਗਠਜੋੜ ਹੈ। ਉਹਨਾਂ ਕਿਹਾ ਕਿ ਆਪ ਵਿਧਾਇਕ ਨਾ ਸਿਰਫ ਮਾਫੀਆ ਤੋਂ ਮਹੀਨੇ ਲੈ ਰਹੇ ਹਨ ਬਲਿਕ ਪੁਲਿਸ ਨੂੰ ਮਾਫੀਆ ਖਿਲਾਫ ਕਾਰਵਾਈ ਕਰਨ ਤੋਂ ਵੀ ਰੋਕ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਆਪ ਦੇ ਵਿਧਾਇਕ ਆਪ ਗੈਰਕਾਨੂੰਨੀ ਮਾਇਨਿੰਗ ਵਿਚ ਲੱਗੇ ਹਨ ਅਤੇ ਜਿਹੜੇ ਪੁਲਿਸ ਅਫਸਰ ਗੈਰਕਾਨੂੰਨੀ ਗਤੀਵਿਧੀਆਂ ਖਿਲਾਫ ਕਾਰਵਾਈ ਕਰਦੇ ਹਨ, ਉਹਨਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਵਿਚ ਸਰਕਾਰੀ ਨੌਕਰੀਆਂ ਬਾਹਰਲੇ ਰਾਜਾਂ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ 36 ਈ ਟੀ ਟੀ ਟੀਚਰ ਭਰਤੀ ਕੀਤੇ ਗਏ ਹਨ ਜਿਹਨਾਂ ਵਿਚ 15 ਹਰਿਆਣਾ ਤੋਂ ਹਨ, ਦੋ ਰਾਜਸਥਾਨ ਤੇ ਦੋ ਚੰਡੀਗੜ੍ਹ ਤੋਂ ਹਨ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਭਰਤੀ ਕੀਤੇ 644 ਵੈਟਨਰੀ ਅਫਸਰਾਂ ਵਿਚੋਂ 134 ਹਰਿਆਣਾ ਤੇ ਰਾਜਸਥਾਨ ਦੇ ਹਨ। ਉਹਨਾ ਦੱਸਿਆ ਕਿ 1700 ਸਹਾਇਕ ਲਾਇਨਮੈਨਾਂ ਵਿਚੋਂ 534 ਹਰਿਆਣਾ ਤੇ 94 ਰਾਜਸਥਾਨ ਤੋਂ ਹਨ। ਇਸੇ ਤਰੀਕੇ ਜੇ ਈ ਇਲੈਕਟ੍ਰਿਕਲ ਦੀ ਭਰਤੀ ਵਿਚ 500 ਵਿਚੋਂ 100 ਉਮੀਦਵਾਰ ਬਾਹਰਲੇ ਹਨ ਜਦੋਂ ਕਿ ਹੈਲਥ ਸਿਸਟਮ ਕਾਰਪੋਰੇਸ਼ਨ ਵਿਚ 300 ਬਾਹਰਲੇ ਉਮੀਦਵਾਰ ਭਰਤੀ ਕੀਤੇ ਗਏ ਹਨ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਠੇਕੇ ’ਤੇ ਭਰਤੀ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ ਤੇ ਕਈ ਨੌਕਰੀਆਂ ਡਿਨੋਟੀਫਾਈ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਸ੍ਰੀ ਭਗਵੰਤ ਮਾਨ ਵੱਲੋਂ ਇਕਰਾਰ ਕਰਨ ਦੇ ਬਾਵਜੂਦ ਕਿਵੇਂ ਖੇਤੀਬਾੜੀ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ।
ਇਸ ਮੌਕੇ ਪਾਰਟੀ ਦੇਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਤੇ ਗੁਰਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ।
ਅੱਜ ਸਰਕਾਰੀ ਆਈਟੀਆਈ ਜਲਾਲਾਬਾਦ ਪੱਛਮੀ ਵਿਖੇ ਪੂੰਜੀ ਨਿਵੇਸ਼ ਪ੍ਰੋਗਰਾਮ ਕਰਵਾਇਆ
ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ
ਅੱਜ ਸਰਕਾਰੀ ਆਈਟੀਆਈ ਜਲਾਲਾਬਾਦ ਪੱਛਮੀ ਵਿਖੇ ਪੂੰਜੀ ਨਿਵੇਸ਼ ਪ੍ਰੋਗਰਾਮ ਸੰਸਥਾ ਦੇ ਪ੍ਰਿੰਸੀਪਲ ਮਾਨਯੋਗ ਸ੍ਰੀ ਰਜਿੰਦਰ ਸਿੰਘ ਜੋਸ਼ਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਸਥਾ ਦੇ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਅਤੇ ਸੰਸਥਾ ਦੇ ਪਲੇਸਮੈਂਟ ਅਫਸਰ ਸ੍ਰੀ ਸੁਰਜੀਤ ਸਿੰਘ ਫਿਟਰ ਇੰਸਟਰਕਟਰ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੈਂਟਰਲ ਡਿਪੋਜਟਰੀ ਸਰਵਿਸਸ ਲਿਮਿਟਿਡ ਮੁੰਬਈ ਦੇ ਸ੍ਰੀ ਅਸ਼ੋਕ ਸਿੰਘਲਾ ਜੀ ਪਹੁੰਚੇ ਸਿੰਘਲਾ ਨੇ ਆਈਟੀਆਈਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਬੈਂਕਾਂ ਵੱਲੋਂ ਦਿੱਤੇ ਜਾ ਰਹੇ ਬਿਨਾਂ ਵਿਆਜ ਕਰਜਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਬਿਨਾਂ ਕਿਸੇ ਉਹਨਾਂ ਨੇ ਦੱਸਿਆ
-ਬੈਂਕਾਂ ਤੋਂ ਕਰਜ਼ਾ ਵਿਦਿਆਰਥੀ ਬਿਨਾਂ ਕਿਸੇ ਗਰੰਟੀ ਤੋਂ ਬਿਨਾਂ ਕਿਸੇ ਸਕਿਓਰਟੀ ਤੋਂ ਬਿਨਾਂ ਕਿਸੇ ਵਿਆਹ ਤੋਂ ਬਿਨਾਂ ਕਿਸੇ ਵਿਆਜ ਤੋਂ ਅਤੇ ਬਿਨਾਂ ਕਿਸੇ ਗਵਾਹੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਿਕਿਉਰਟੀ ਜਾ ਮਾਰਕੀਟ ਮਿਊਚਲ ਫੰਡ ਸੇਵਿੰਗ ਇਨਵੈਸਟਮੈਂਟ ਅਤੇ ਪ੍ਰੋਟੈਕਸ਼ਨ ਆਫ ਮਨੀ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ
ਇਸ ਪ੍ਰੋਗਰਾਮ ਦੇ ਵਿੱਚ ਗੂਗਲ ਸ਼ੀਟ ਫਾਰਮ ਭਰਵਾਉਣ ਲਈ ਕੋਪਾ ਦੇ ਇੰਸਟਰਕਟਰ ਸ੍ਰੀ ਅਮਰਜੀਤ ਸਿੰਘ ਅਤੇ ਸ੍ਰੀ ਗੁਰਵਿੰਦਰ ਸਿੰਘ ਨੇ ਡਿਊਟੀ ਤਨ ਦੇਹੀ ਨਾਲ ਨਿਭਾਈ ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਵਾਉਣ ਦੀ ਡਿਊਟੀ ਸ੍ਰੀ ਮਨਜੀਤ ਸਿੰਘ ਸਹਾਇਕ ਪਲੇਸਮੈਂਟ ਅਫਸਰ ਅਸਰਦਾਰ ਤਰੀਕੇ ਨਾਲ ਨਿਭਾਈ ਇਸ ਪ੍ਰੋਗਰਾਮ ਵਿੱਚ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਸ੍ਰੀ ਬਲਜੀਤ ਸਿੰਘ ਫਿਟਰ ਇੰਸਟਰਕਟਰ ਨੇ ਉੱਗਾ ਯੋਗ ਦਾਨ ਦਿੱਤਾ ਪ੍ਰੋਗਰਾਮ ਦੇ ਅਖੀਰ ਵਿੱਚ ਸ਼੍ਰੀ ਮਦਨ ਲਾਲ ਟ੍ਰੇਨਿੰਗ ਅਫਸਰ ਨੇ ਸ਼੍ਰੀ ਅਸ਼ੋਕ ਸਿੰਘਲਾ ਜੀ ਦਾ ਸੰਸਥਾ ਦੇ ਸਮੁੱਚੇ ਸਟਾਫ ਦਾ ਅਤੇ ਸਮੁੱਚੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ
ਸਿੱਖਿਆ ਸੁਧਾਰਾਂ ਨੂੰ ਗਤੀ ਦੇਣ ਲਈ ਜਿਲ੍ਹਾ ਪੱਧਰੀ ਪ੍ਰੇਰਨਾਤਮਕ ਮੀਟਿੰਗ ਉਤਸਾਹ ਭਰੇ ਮਾਹੌਲ ਵਿੱਚ ਹੋਈ ਸੰਪਨ
ਬੀਪੀਈਓ ਅਤੇ ਸੀਐਚਟੀ ਨਾਲ ਕੀਤੀ ਵਿਸਥਾਰਤ ਚਰਚਾ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਜਿਲ੍ਹਾ ਫਾਜਿਲਕਾ ਵਿੱਚ ਸਿੱਖਿਆ ਸੁਧਾਰਾਂ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨ, ਸਮਰੱਥ ਮਿਸ਼ਨ ਨੂੰ ਗਤੀਸ਼ੀਲ ਕਰਨ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਦੀ ਪ੍ਰੇਰਨਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਬੀਪੀਈਓਜ ਅਤੇ ਸੀਐਚਟੀ ਦੀ ਇੱਕ ਅਹਿਮ ਮੀਟਿੰਗ ਸਕੂਲ ਨੰ 3 ਫਾਜ਼ਿਲਕਾ ਵਿਖੇ ਹੋਈ । ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਆਪਾ ਸਾਰਿਆਂ ਨੇ ਮਿਲਕੇ ਮਿਸ਼ਨ ਸਮਰੱਥ ਦੇ ਟੀਚਿਆਂ ਨੂੰ ਪੂਰਾ ਕਰਨਾ ਹੈ।ਜਿਲ੍ਹੇ ਵਿੱਚ ਪੜ੍ਹਣ ਅਤੇ ਪੜਾਉਣ ਲਈ ਸੁਖਾਵਾਂ ਮਾਹੌਲ ਬਣਾਉਣਾ ਹੈ ,ਤਾ ਜੋ ਮਿੱਥੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।
ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਸਾਡੇ ਸਿੱਖਿਆ ਢਾਂਚੇ ਦੀ ਨੀਂਹ ਹੈ। ਜੇਕਰ ਇਹ ਨੀਂਹ ਮਜਬੂਤ ਹੋਵੇਗੀ ਤਾ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀ ਰਾਹ ਅਸਾਨ ਹੋਵੇਗੀ। ਉਹਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਕੂਲਾਂ ਅੰਦਰ ਨਵੀ ਤਕਨੀਕੀ ਦੀ ਖੁੱਲ ਕੇ ਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਦਿੱਤੀ ਜਾਵੇ।
ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਢਾਂਚਾਗਤ ਵਿਕਾਸ ਨੂੰ ਬੜਾਵਾ ਦੇਣ ਲਈ ਵਿਭਾਗ ਵੱਲੋਂ ਭੇਜੀਆਂ ਗਰਾਟਾਂ ਦੀ ਸੁਚੱਜੀ ਵਰਤੋਂ ਕਰਦਿਆਂ ਉਸਾਰੀ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।ਮਿਡ ਡੇ ਮੀਲ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਅਤੇ ਸਕੂਲ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ।ਸਕੂਲ ਛੱਡ ਚੁੱਕੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਕੂਲ ਨਾਲ ਜੋੜਿਆ ਜਾਵੇ। ਬੱਚਿਆਂ ਦੀ ਸੌ ਫ਼ੀਸਦੀ ਹਾਜਰੀ ਯਕੀਨੀ ਬਣਾਈ ਜਾਵੇ। ਸਵੱਛਤਾ ਹੀ ਸੇਵਾ ਅਤੇ ਏਕ ਭਾਰਤ ਸਰੇਸ਼ਟ ਭਾਰਤ ਤਹਿਤ ਵੱਧ ਤੋਂ ਵੱਧ ਗਤੀਵਿਧੀਆਂ ਕਰਵਾਈਆਂ ਜਾਣ। ਈ ਪੰਜਾਬ ਤੇ ਹਰ ਤਰ੍ਹਾਂ ਦਾ ਡਾਟਾ ਅਪਡੇਟ ਕੀਤਾ ਜਾਵੇ ।ਬਲਾਕ ਪੱਧਰੀ ਖੇਡਾਂ ਲਈ ਸਮੂਹ ਬੀਪੀਈਓਜ ਨੂੰ ਵਿਓਂਤਬੰਦੀ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਦੀ ਭਲਾਈ ਲਈ ਸਮਾਜ ਦਾ ਸਹਿਯੋਗ ਲਿਆ ਜਾਵੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਦਿਆ ਇੱਕ ਟੀਮ ਵਾਂਗ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਵਿਭਾਗੀ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦਾ ਰੋਲ ਪ੍ਰੇਰਨਾਤਮਕ ਹੋਣਾ ਚਾਹੀਦਾ ਹੈ।
ਇਸ ਮੌਕੇ ਤੇ ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਭਾਲਾ ਰਾਮ, ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓਜ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਮੈਡਮ ਸ਼ੁਸ਼ੀਲ ਕੁਮਾਰੀ, ਰਜਿੰਦਰ ਕੁਮਾਰ,ਸਮੂਹ ਸੀਐਚਟੀ ਅਤੇ ਵੱਖ ਵੱਖ ਕੰਪੋਨੈਟ ਇੰਚਾਰਜ ਮੌਜੂਦ ਸਨ।