ਫਾਜਿਲਕਾ - 2 ਨਵੰਬਰ ( ਬਲਰਾਜ ਸਿੰਘ ਸਿੱਧੂ ) - ਸੀ ਪੀ ਆਈ ਐਮ ਜਿਲਾ ਫਾਜਿਲਕਾ ਦੇ ਪਾਰਟੀ ਸਕੇਤਰੇਤ ਦੀ ਮੀਟਿੰਗ ਅਜ ਇਥੇ ਸ਼ਹੀਦ ਉਧਮ ਸਿੰਘ ਪਾਰਕ ਵਿਖੇ ਸਾਥੀ ਨੱਥਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਿਲਾ ਸਕਤਰ ਕਾਮਰੇਡ ਅਬਨਾਸ਼ ਚੰਦਰ ਤੇ ਸਾਥੀ ਐਚ ਐਸ ਖੁੰਗਰ ਤੇ ਸੂਬਾ ਕਮੇਟੀ ਮੈਬਰ ਕਾਮਰੇਡ ਸੁਰਜੀਤ ਸਿੰਘ ਗਗੜਾ ਸ਼ਾਮਲ ਹੋਏ ।
ਮੀਟਿੰਗ ਵਿਚ ਪਾਰਟੀ ਦੇ ਸੂਬਾਈ ਫੈਸਲਿਆ ਨੂੰ ਜਿਲਾ ਫਾਜਿਲਕਾ ਅੰਦਰ ਲਾਗੂ ਕਰਨ ਲਈ ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਪਾਰਟੀ ਫੈਸਲਿਆ ਦੀ ਰੀਪੋਟਿੰਗ ਕੀਤੀ ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਵਲੋ ਨਿਉਜ ਕਲਿਕ ਵਿਰੁੱਧ ਕੀਤੀ ਗਈ ਅਣਉਚਿਤ ਕਾਰਵਾਈ ਲੋਕਤੰਤਰ ਦਾ ਘਾਣ ਕਰਨ ਵਾਲੀ ਹੈ ਤੇ ਪਾਰਟੀ ਵਲੋ 6 ਨਵੰਬਰ 23 ਨੂੰ ਮੋਦੀ ਸਰਕਾਰ ਦੇ ਪੁਤਲੇ ਤੇ ਵਰੰਟਾ ਦੀਆ ਕਾਪੀਆ ਜਿਲਿਆ, ਤਸੀਲ ਕੇਦਰਾ ਤੇ ਸਾੜੀਆ ਜਾਣਗੀਆ ।
16 ਨਵੰਬਰ 2023 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰਨਾ ਸ਼ਹੀਦਾ ਦੀ ਯਾਦ ਵਿਚ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੀ ਪੀ ਆਈ ਐਮ ਵਲੋ ਸੂਬਾਈ ਕਾਨਫਰੰਸ/ ਰੈਲੀ ਕੀਤੀ ਜਾ ਰਹੀ ਹੈ । ਰੈਲੀ ਉਪਰੰਤ ਸ਼ਹਿਰ ਵਿਚ ਮਾਰਚ ਕੀਤਾ ਜਾਏਗਾ।
ਕਾਮਰੇਡ ਸੁਰਜੀਤ ਸਿੰਘ ਗਗੜਾ ਪਾਰਟੀ ਇੰਚਾਰਜ ਜਿਲਾ ਫਾਜਿਲਕਾ ਤੇ ਸੂਬਾ ਕਮੇਟੀ ਮੈਬਰ ਨੇ ਕਿਹਾ ਕਿ 16 ਨਵੰਬਰ ਦੀ ਰੈਲੀ ਇਤਿਹਾਸਕ ਹੋਵੇਗੀ ਤੇ ਇਸ ਰੈਲੀ ਨੂੰ ਸੀ ਪੀ ਆਈ ਐਮ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਤੇ ਸੀ ਪੀ ਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋ ਸਬੋਧਨ ਕਰਨਗੇ । ਕਾਮਰੇਡ ਗਗੜਾ ਨੇ ਕਿਹਾ ਕਿ ਰੈਲੀ ਉਪਰੰਤ ਜਲੰਧਰ ਸ਼ਹਿਰ ਵਿਚ ਮਾਰਚ ਕੀਤਾ ਜਾਏਗਾ ।
ਜਿਲਾ ਸਕੇਤਰੇਤ ਨੇ ਫੈਸਲਾ ਕੀਤਾ ਕਿ 16 ਨਵੰਬਰ ਦੀ ਪਾਰਟੀ ਕਾਨਫਰੰਸ ਰੈਲੀ ਵਿਚ 100 ਸਾਥੀਆ ਦੇ ਜਥੇ ਨਾਲ ਸ਼ਾਮਲ ਹੋਇਆ ਜਾਵੇਗਾ । ਪਾਰਟੀ ਦੇ ਜਿਲਾ ਸਕੇਤਰੇਤ ਨੇ ਜਿਲਾ ਅਧੀਨ ਸਾਰੀਆ ਤਸੀਲ ਕਮੇਟੀਆ ਅਬੋਹਰ , ਫਾਜਿਲਕਾ , ਜਲਾਲਾਬਾਦ ਦੇ ਪਾਰਟੀ ਕਾਰਕੁੰਨ / ਆਗੂਆ ਨੂੰ ਜੰਲਧਰ ਰੈਲੀ ਵਿਚ ਲਗਾਏ ਕੋਟੇ ਅਨੁਸਾਰ ਪੁਜਣ ਦੀ ਅਪੀਲ ਕੀਤੀ ।
ਜਿਲਾ ਸਕੇਤਰੇਤ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 19-20 ਨਵੰਬਰ ਨੂੰ ਜੰਡਿਆਲਾ ਮੰਜਕੀ ਵਿਖੇ ਡੀ ਵਾਈ ਐਫ ਆਈ ਤੇ ਐਸ ਐਫ ਆਈ ਦੀ ਸਕੂਲਿੰਗ ਲਈ ਜਿਲਾ ਫਾਜਿਲਕਾ ਤੋ 5 ਸਾਥੀਆ ਨੂੰ ਸਕੂਲਿੰਗ ਲਈ ਸ਼ਾਮਲ ਕਰਵਾਇਆ ਜਾਏਗਾ
26-27-28 ਨਵੰਬਰ 2023 ਨੂੰ ਮੁਹਾਲੀ ਵਿਖੇ ਸਯੁੰਕਤ ਕਿਸਾਨ ਮੋਰਚਾ ਵਲੋ ਰਾਜਭਵਨ ਅਗੇ ਲਾਏ ਜਾਣ ਵਾਲੇ ਧਰਨੇ ਵਿਚ ਜਿਲਾ ਫਾਜਿਲਕਾ ਤੋ ਕਿਸਾਨ ਸਭਾ ਤੇ ਖੇਤ ਮਜਦੂਰਾ ਦਾ 50 ਸਾਥੀਆ ਦਾ ਜਥਾ 27 ਨਵੰਬਰ ਨੂੰ ਮੁਹਾਲੀ ਵਿਖੇ ਸਯੁੰਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਵਿਚ ਸ਼ਾਮਲ ਸ਼ਾਮਲ ਹੋਏਗਾ ।
1 ਦਸੰਬਰ 2023 ਤੋ 15 ਦਸੰਬਰ 23 ਤਕ ਪੰਜਾਬ ਵਿਚ ਚਲਣ ਜਾ ਰਿਹਾ ਜਥਾ ਮਾਰਚ ਜੋ ਕਿ ਜਲਿਆ ਵਾਲੇ ਬਾਗ ਸ੍ਰੀ ਅਮ੍ਰਿਤਸਰ ਤੋ ਚਲ ਕੇ 15 ਦਸੰਬਰ ਨੂੰ ਹੁਸੈਨੀ ਵਾਲਾ ਫਿਰੋਜਪੁਰ ਵਿਖੇ ਪੁਜੇਗਾ ।
ਜਥਾ ਮਾਰਚ ਪੰਜਾਬ ਦੇ ਵਖ ਵਖ ਜਿਲਿਆ ਵਿਚੋ ਹੁੰਦਾ ਹੋਇਆ 14 ਦਸੰਬਰ 23 ਨੂੰ ਜਿਲਾ ਫਾਜਿਲਕਾ ਦੇ ਸ਼ਹਿਰ ਅਬੋਹਰ ਵਿਖੇ ਸਵੇਰੇ 9-00 ਵਜੇ ਪੁੱਜੇਗਾ ਇਥੇ ਜਥੇ ਮਾਰਚ ਨੂੰ ਕਾਮਰੇਡ ਕਾਲੂ ਰਾਮ ਪੰਜਾਵਾ ਤੇ ਹੋਰ ਸਾਥੀ ਰਸੀਵ ਕਰਨਗੇ ਤੇ ਅਬੋਹਰ ਵਿਖੇ ਰੈਲੀ ਹੋਵੇਗੀ ਤੇ ਜਥੇ ਮਾਰਚ ਦੇ ਆਗੂ ਇਥੇ ਲੋਕਾ ਨੂੰ ਸਬੋਧਨ ਕਰਨਗੇ ।
ਜਥਾ ਮਾਰਚ ਉਸੇ ਦਿਨ ਅਬੋਹਰ ਤੋ ਅਗੇ ਫਾਜਿਲਕਾ ਲਈ ਰਵਾਨਾ ਹੋਏਗਾ ਇਥੇ ਕਾਮਰੇਡ ਵਣਜਾਰ ਸਿੰਘ ਤੇ ਹੋਰ ਸਾਥੀ ਇਸ ਨੂੰ ਰਸੀਵ ਕਰਨਗੇ ਤੇ ਜਥਾ ਮਾਰਚ ਦਾ ਸਵਾਗਤ ਤੇ ਰੈਲੀ ਦਾ ਪ੍ਰਬੰਧ ਕਰਨਗੇ ।
14 ਦਸੰਬਰ ਨੂੰ ਹੀ ਬਾਅਦ ਦੁਪਹਿਰ ਜਥਾ ਮਾਰਚ ਫਾਜਿਲਕਾ ਤੋ ਜਲਾਲਾਬਾਦ ਲਈ ਰਵਾਨਾ ਹੋਏਗਾ ਜਿਥੇ ਸਾਥੀ ਨੱਥਾ ਸਿੰਘ ਤੇ ਹੋਰ ਸਾਥੀ ਜਥਾ ਮਾਰਚ ਨੂੰ ਰਸੀਵ ਕਰਨਗੇ ਤੇ ਰੈਲੀ ਕਰਨਗੇ
ਪਾਰਟੀ ਦੇ ਸੂਬਾਈ ਫੈਸਲੇ ਅਨੁਸਾਰ ਜਿਲਾ ਸਕੇਤਰੇਤ ਨੇ ਫੈਸਲਾ ਕੀਤਾ ਹੈ ਕਿ ਫਾਜਿਲਕਾ ਜਿਲਾ ਅੰਦਰ ਦਸਤਖਤੀ ਮੁਹਿੰਮ ਵਿਚ 15 ਹਜਾਰ ਲੋਕਾ ਤੋ ਦਸਖਤ ਕਰਵਾਏ ਜਾਣਗੇ ।।
ਪਾਰਟੀ ਦੀ ਮੀਟਿੰਗ ਉਪਰੰਤ ਕਾਮਰੇਡ ਅਬਨਾਸ਼ ਚੰਦਰ ਜਿਲਾ ਸਕੱਤਰ ਨੇ ਪਾਰਟੀ ਵਰਕਰਾ ਮੈਬਰਾ ਤਸੀਲ ਕਮੇਟੀਆ ਨੂੰ ਅਪੀਲ ਕੀਤੀ ਕਿ ਪਾਰਟੀ ਦੇ ਫੈਸਲਿਆ ਨੂੰ ਪੂਰੀ ਤਨਦੇਹੀ ਤੇ ਸ਼ਿਦਤ ਨਾਲ ਲਾਗੂ ਕੀਤਾ ਜਾਵੇ ।