punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Nov 9, 2023

ਜੇ ਹੁਣ ਨਿਯਮਾਂ ਦੀ ਉਲੰਘਣਾ ਕਰਕੇ ਪਰਾਲੀ ਸਾੜੂ ਤਾਂ ਫਿਰ ..... ਕਾਨੂੰਨ ਕਰੂ ਕੰਮ

 ਪ੍ਰਸ਼ਾਸਨ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਰੋਕਣ ਲਈ ਪੱਬਾਂ ਭਾਰ
ਡੀਸੀ ਤੇ ਐਸਐਸਪੀ ਦੋਨੋ ਪਹੁੰਚੇ ਖੇਤਾਂ ਵਿਚ, ਕੋਲ ਖੜਕੇ ਬੁਝਾਈ ਅੱਗ
—ਮੁੜ ਕੀਤੀ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ
—ਕਿਹਾ, ਉਲੰਘਣਾ ਕਰਨ ਤੇ ਨਿਯਮਾਂ ਅਨੁਸਾਰ ਹੋਵੇਗੀ ਕਾਰਵਾਈ



ਫਾਜਿਲ਼ਕਾ, 9 ਨਵੰਬਰ (ਬਲਰਾਜ ਸਿੰਘ ਸਿੱਧੂ )
ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਇਸ ਕਾਰਨ ਕਿਸਾਨਾਂ ਦੀਆਂ ਜਮੀਨਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ  ਮਨਜੀਤ ਸਿੰਘ ਢੇਸੀ ਦੋਨੋਂ ਅੱਜ ਕਿਸਾਨਾਂ ਦੇ ਖੇਤਾਂ ਵਿਚ ਪਹੁੰਚੇ ਅਤੇ ਦੋਨਾਂ ਅਧਿਕਾਰੀਆਂ ਨੇ ਥਾਂ ਥਾਂ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਇਸ ਦੌਰਾਨ ਜਿੱਥੇ ਕਿਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਜਾਂ ਪਰਾਲੀ ਦੀਆਂ ਗੱਠਾਂ ਬਣਾ ਕੇ ਉਸਦੀ ਰਹਿੰਦ ਖੁਹੰਦ ਨੂੰ ਅੱਗ ਲਗਾਈ ਗਈ ਸੀ ਉੁਥੇ ਮੌਕੇ ਤੇ ਹੀ ਇੰਨ੍ਹਾਂ ਅਧਿਕਾਰੀਆਂ ਨੇ ਇਹ ਅੱਗ ਬੁਝਵਾਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਹੋਣ ਵਾਲਾ ਪ੍ਰਦੁਸ਼ਣ ਤਾਂ ਇਕ ਵੱਖਰਾ ਵਿਸ਼ਾ ਹੈ ਪਰ ਅਸਲ ਵਿਚ ਪਰਾਲੀ ਸਾੜ ਕੇ ਕਿਸਾਨ ਆਪਣਾ ਸਭ ਤੋਂ ਵੱਡਾ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਕਿਸਾਨ ਆਪਣੀ ਜਮੀਨ ਦੇ ਪੋਸ਼ਕ ਤੱਤ ਸਾੜ ਰਿਹਾ ਹੈ ਜਿਸ ਨਾਲ ਜਮੀਨ ਲਗਾਤਾਰ ਬੰਜਰ ਹੁੰਦੀ ਜਾ ਰਹੀ ਹੈ। ਇਸ ਲਈ ਕਿਸਾਨ ਨੂੰ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਪਰਾਲੀ ਸਾੜਨੀ ਬੰਦ ਕਰਨੀ ਹੀ ਪਵੇਗੀ ਅਤੇ ਨਾਲ ਹੀ ਇਸ ਨੂੰ ਜਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰਨੀ ਪਵੇਗੀ ਤਾਂ ਜੋ ਜਮੀਨ ਦਾ ਕਾਰਬਨਿਕ ਮਾਦਾ ਵਧੇ ਅਤੇ ਜਮੀਨ ਉਪਜਾਊ ਬਣੇ।
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਇਸ ਮੌਕੇ ਕਿਸਾਨਾਂ ਨੂੰ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਵੀ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਹਨ ਅਤੇ ਜੇਕਰ ਕੋਈ ਨਿਯਮਾਂ ਦਾ ਉਲੰਘਣ ਕਰਕੇ ਪਰਾਲੀ ਨੂੰ ਅੱਗ ਲਗਾਏਗਾ ਤਾਂ ਮਜਬੂਰੀ ਵਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਫਾਜਿ਼ਲਕਾ ਜਲਾਲਾਬਾਦ ਰੋਡ ਤੇ ਪੈਂਦੇ ਪਿੰਡਾਂ ਤੋਂ ਇਲਾਵਾ ਪਿੰਡ, ਬਾਧਾ, ਝੁੱਗੇ ਗੁਲਾਬ ਸਿੰਘ, ਬਹਿਕ ਖਾਸ ਦਾ ਵੀ ਦੌਰਾ ਕੀਤਾ। ਪਿੰਡ ਬਹਿਕ ਖਾਸ ਵਿਚ ਮੌਕੇ ਤੇ ਫਾਇਰ ਬ੍ਰੀਗੇਡ ਬੁਲਾ ਕੇ ਡੀਸੀ ਅਤੇ ਐਸਐਸਪੀ ਨੇ ਕੋਲ ਖੜ੍ਹ ਕੇ ਖੇਤ ਨੂੰ ਲੱਗੀ ਅੱਗ ਬੁਝਵਾਈ।


ਜਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਸ ਕਿਸੇ ਇਲਾਕੇ ਵਿਚ ਪਰਾਲੀ ਸੜੇਗੀ ਉਸ ਇਲਾਕੇ ਦੇ ਐਸਐਚਓ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ, ਜਿਸਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਖੇਤਾਂ ਦੇ ਦੌਰੇ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹ ਟੀਮਾਂ ਪਿੰਡਾਂ ਅਤੇ ਖੇਤਾਂ ਦਾ ਦੌਰਾ ਕਰ  ਰਹੀਆਂ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ , ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਅਤੇ ਹਰਪ੍ਰੀਤ ਕੌਰ ਵੀ ਹਾਜਰ ਸਨ।



Share:

ਪੰਜਾਬ ਹੈਂਡੀਕਰਾਫਟ ਮੇਲੇ ਦਾ ਚੌਥਾ ਦਿਨ ਦੇਸ਼ ਭਗਤੀ ਅਤੇ ਪੰਜਾਬੀ ਲੋਕ ਗੀਤ ਨਾਲ ਗੂੰਜਿਆ ਪੰਡਾਲ, ਦਰਸ਼ਕਾਂ ਖੂਬ ਮਾਣਿਆ ਆਨੰਦ

 ਪੰਜਾਬ ਹੈਂਡੀਕਰਾਫਟ ਫੈਸਟੀਵਲ ਦੀਆਂ ਰੌਣਕਾਂ—



ਕਵਿਤਾਵਾਂ, ਸਕਿੱਟਾਂ, ਫੋਕ ਆਰਕੈਸਟਰਾ ਅਤੇ ਲੁੱਡੀ ਨੇ ਪਾਈ ਧਮਾਲ
ਫਾਜ਼ਿਲਕਾ 9 ਨਵੰਬਰ-( ਬਲਰਾਜ ਸਿੰਘ ਸਿੱਧੂ )
ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਹੈਂਡੀਕਰਾਫਟ ਮੇਲੇ  ਦੇ ਚੌਥਾ ਦਿਨ ਦੇਸ਼ ਭਗਤੀ ਅਤੇ ਪੰਜਾਬੀ ਲੋਕ ਗੀਤਾਂ ਨਾਲ ਗੂੰਜਦਾ ਨਜ਼ਰ ਆਇਆ ਤੇ ਫਾਜ਼ਿਲਕਾ ਵਾਸੀਆਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ। ਦੇਸ਼ ਭਗਤੀ ਦੇ ਗਾਣ, ਲੋਕ ਗੀਤ, ਫੋਕ ਆਰਕੈਸਟਰਾ, ਸਕਿੱਟ, ਕਲੀ ਤੇ ਲੁੱਡੀ ਆਦਿ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕਾਫੀ ਧਮਾਲ ਪਾਈ ਤੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।

ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਚੌਥੇ ਦਿਨ ਦੀ ਸ਼ੁਰੂਆਤ ਡੀ.ਏ.ਵੀ. ਕਾਲਜ ਅਬੋਹਰ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗਾਣ ਦੇ ਨਾਲ-ਨਾਲ ਲੋਕ ਗੀਤ, ਗਿਧਾ ਪੇਸ਼ ਕੀਤਾ ਗਿਆ। ਭਾਗ ਸਿੰਘ ਖਾਲਸਾ ਕਾਲਜ ਅਬੋਹਰ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ, ਵਾਰ, ਕਲੀ ਨੇ ਫਾਜ਼ਿਲਕਾ ਵਾਸੀਆਂ ਦਾ ਕਾਫੀ ਦਿਲ ਪਰਚਾਵਾ ਕੀਤਾ। ਇਸ ਤੋਂ ਬਾਅਦ ਗੁਰੂ ਨਾਨਕ ਖਾਲਸਾ ਕਾਲਜ ਦੀ ਸਕਿੱਟ (ਲਾਟਰੀ) ਤੇ ਸਰਕਾਰੀ ਕਾਲਜ ਫਾਜ਼ਿਲਕਾ ਦੀ ਮਮਿਕਰੀ ਤੇ ਲੋਕ ਗੀਤ ਹੀਰ ਵਾਰਸ ਦੀ ਪੇਸ਼ਕਾਰੀ ਦਾ ਦਰਸ਼ਕਾਂ ਖੂਬ ਆਨੰਦ ਮਾਣਿਆ । ਇਸ ਉਪਰੰਤ ਗੁਰੂ ਨਾਨਕ ਖਾਲਸਾ ਕਾਲਜ ਦੇ ਲੜਕਿਆਂ ਵੱਲੋਂ ਕਵਿਤਾ ਸਿੰਘਾਂ ਦਾ ਪੰਜਾਬ, ਨਾਚ, ਲੁੱਡੀ ਦੀ ਪੇਸ਼ਕਾਰੀ ਨੇ ਆਪਣੀ ਧਮਾਲ ਪਾਉਂਦਿਆਂ ਸਮੂਹ ਹਾਜ਼ਰੀਨ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ।ਇਸ ਮੌਕੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਵੱਲੋਂ ਲੋਕ ਗੀਤ, ਕਵੀਸ਼ਰੀ ਤੇ ਫੋਕ ਆਰਕੈਸਰਾ ਦੀ ਪੇਸ਼ਕਾਰੀ ਕੀਤੀ ਗਈ।


ਇਸ ਮੇਲੇ ਵਿੱਚ ਫਾਜ਼ਿਲਕਾ ਅਤੇ ਬਾਹਰਲੇ ਸੂਬਿਆਂ ਤੋਂ ਆਏ ਵੱਖ-ਵੱਖ ਸ਼ਿਲਪਕਾਰਾਂ ਦੀਆਂ ਹਸਤਕਾਰੀ ਪ੍ਰਦਰਸ਼ੀਆਂ ਜਿੱਥੇ ਮੇਲੇ ਦੀ ਸੋਭਾ ਵਧਾ ਰਹੀਆਂ ਸਨ ਤੇ ਉੱਥੇ ਫਾਜ਼ਿਲਕਾ ਵਾਸੀ ਪ੍ਰਦਰਸਨੀਆਂ ਵੱਲ ਖਿੱਚੇ ਜਾ ਰਹੇ ਹਨ ਤੇ ਪ੍ਰਦਰਸ਼ਨੀਆਂ ਦਾ ਆਨੰਦ ਮਾਣਦੇ ਹੋਏ ਖਰੀਦਦਾਰੀ ਵੀ ਕਰ ਰਹੇ ਸਨ। ਹਸਤਕਾਰੀ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਫਾਜ਼ਿਲਕਾ ਵਾਸੀ ਤੇ ਖਾਸ ਕਰ ਨੌਜਵਾਨ ਪੁਰਾਤਨ ਵਿਰਸੇ ਅਤੇ ਪੁਰਾਤਨ ਸੱਭਿਆਚਾਰ ਤੋਂ ਜਾਣੂੰ ਹੋ ਰਹੇ ਸਨ ਅਤੇ ਉੱਥੇ ਲੱਗੇ ਦਿਲ ਪਰਚਾਵੇ ਪੰਘੂੜਿਆਂ ਦਾ ਨੰਨ੍ਹੇ ਮੁੰਨ੍ਹੇ ਆਨੰਦ ਵੀ ਮਾਣ ਰਹੇ ਸਨ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਕੁਲਵਿੰਦਰ ਸੰਧੂ ਤੇ ਮੈਡਮ ਸਤਿੰਦਰਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਮੈਡਮ ਵਨੀਤਾ ਕਟਾਰੀਆਂ ਅਤੇ ਅਜੇ ਗੁਪਤਾ ਤੇ ਦਿਨੇਸ਼ ਸਰਮਾ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।



ਇਸ ਦੌਰਾਨ ਜ਼ਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪੰਕਜ ਅੰਗੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸੱਭਿਆਚਾਰਕ ਪ੍ਰੋਗਰਾਮ ਦੇ ਨੋਡਲ ਅਫਸਰ ਸਤਿੰਦਰ ਬੱਤਰਾ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਓਤਰੇਜਾ, ਪ੍ਰਫੈਸਰ ਗੁਰਰਾਜ ਚਹਿਲ, ਪ੍ਰੋਫੈਸਰ ਪਰਦੀਪ ਕੁਮਾਰ, ਪ੍ਰਿੰਸੀਪਲ ਪਰਦੀਪ ਕੰਬੋਜ ਅਤੇ ਪ੍ਰਿੰਸੀਪਲ ਰਜਿੰਦਰ ਵਿਖੋਣਾ ਆਦਿ ਹਾਜ਼ਰ ਸਨ।

Share:

Nov 5, 2023

ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ-2023 ਦੇ ਆਯੋਜਨ ਦੀ ਕੀਤੀ ਸ਼ੁਰੂਆਤ



ਬਠਿੰਡਾ, 5 ਨਵੰਬਰ : "ਖੇਲੋ ਇੰਡੀਆ" ਨਾਲ ਤਾਲਮੇਲ ਚ ਖੇਡਾਂ ਤੇ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਲੈਫਟੀਨੈਂਟ ਜਨਰਲ ਸੰਜੀਵ ਰਾਏ, ਜਨਰਲ ਆਫਿਸ ਕਮਾਂਡਿੰਗ, ਚੇਤਕ ਕੋਰ ਨੇ ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ 2023 ਦੇ ਆਯੋਜਨ ਦੀ ਸ਼ੁਰੂਆਤ ਕੀਤੀ। ਚੇਤਕ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਵੱਲੋਂ ਪਰਮਵੀਰ ਚੱਕਰ (ਮਰਨ ਉਪਰੰਤ) ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਯਾਦ ਨੂੰ ਸਮਰਪਿਤ ਸਲਾਰੀਆ ਖੇਡ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ।
ਇਸ ਮੌਕੇ ਟੀ-20 ਟੂਰਨਾਮੈਂਟ ਜੋ ਕਿ 23 ਅਕਤੂਬਰ 2023 ਨੂੰ ਸ਼ੁਰੂ ਹੋਇਆ ਸੀ ਤੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਵੱਖ-ਵੱਖ ਗਠਨ ਦੀਆਂ ਅੱਠ ਟੀਮਾਂ ਦੀ ਭਾਗੀਦਾਰੀ ਦੇਖੀ ਗਈ ਸੀ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਤੇ ਸ਼ੁਰੂਆਤੀ ਗਰੁੱਪ ਪੜਾਅ ਦੇ ਮੈਚਾਂ ਤੋਂ ਬਾਅਦ, ਗਰੁੱਪਾਂ ਵਿੱਚ ਚੋਟੀ ਦੀਆਂ ਦੋ ਟੀਮਾਂ ਨੇ ਸੈਮੀਫਾਈਨਲ ਮੈਚ ਖੇਡਿਆ। ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਫਾਈਨਲ ਮੈਚ ਖੇਡਿਆ ਗਿਆ ਅਤੇ ਚੇਤਕ ਪ੍ਰੀਮੀਅਰ ਲੀਗ ਦੀ ਟਰਾਫੀ ਨੂੰ ਹੇਲਸ ਏਂਜਲ ਟੀਮ ਨੇ ਆਪਣੇ ਹਿੱਸ ਲੈ ਲਿਆ। ਇਸ ਸਮਾਗਮ ਨੂੰ ਬਠਿੰਡਾ ਮਿਲਟਰੀ ਸਟੇਸ਼ਨ ਦੇ ਸਮੂਹ ਰੈਂਕਾਂ ਨੇ ਦੇਖਿਆ ਜਿਨ੍ਹਾਂ ਨੇ ਟੀਮਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਅੰਤ ਵਿੱਚ ਟੂਰਨਾਮੈਂਟ ਦੇ ਭਾਗੀਦਾਰ, ਉਪ ਜੇਤੂ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਚੇਤਕ ਕੋਰ ਦੀ ਇਸ ਪਹਿਲਕਦਮੀ ਨੇ ਨਵੀਂ ਪ੍ਰਤਿਭਾ ਵਾਲੇ ਖਿਡਾਰੀਆਂ ਨੂੰ ਪਛਾਣਨ ਦਾ ਮੌਕਾ ਦਿੱਤਾ ਜੋ ਖੇਡ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ। ਪਛਾਣੇ ਗਏ ਖਿਡਾਰੀਆਂ ਨੂੰ ਉਨ੍ਹਾਂ ਦੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਫੌਜ ਦੇ ਟਰਾਇਲਾਂ ਲਈ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
Share:

ਖਰੀਦ ਏਜੰਸੀਆ ਵਲੋਂ ਸਬੰਧਿਤ ਕਿਸਾਨਾਂ ਨੂੰ 1109.68 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੇੈ



-  ਵੱਖ-ਵੱਖ ਖਰੀਦ ਏਜੰਸੀਆਂ ਵਲੋਂ 602022 ਮੀਟਰਕ ਟਨ ਝੋਨੇ ਦੀ  ਕੀਤੀ ਜਾ ਚੁੱਕੀ ਹੈ ਖਰੀਦ
ਸ੍ਰੀ ਮੁਕਤਸਰ ਸਾਹਿਬ 5 ਨਵੰਬਰ
                           ਸ੍ਰੀ ਸੁਖਜਿੰਦਰ ਸਿੰਘ ਜਿ਼ਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿ਼ਲ੍ਹੇ ਦੀਆ ਅਨਾਜ ਮੰਡੀਆ ਵਿੱਚ ਪਿਛਲੇ ਦਿਨੀ ਤੱਕ  613576  ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਜਿ਼ਲ੍ਹੇ ਦੀਆ ਵੱਖ ਵੱਖ ਖਰੀਦ ਏਜੰਸੀਆ ਵਲੋਂ  602022 ਮੀਟਰਕ ਟਨ ਦੀ ਝੋਨੇ ਦੀ ਖਰੀਦ ਕੀਤੀ ਗਈ ਹੈ।
                        ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਪਨਗਰੇਨ ਏਜੰਸੀ ਵੱਲੋ 232374 ਮੀਟਰਕ ਟਨ, ਮਾਰਕਫੈਡ ਏਜੰਸੀ ਵੱਲੋ 155078 ਮੀਟਰਕ ਟਨ,ਪਨਸਪ ਏਜੰਸੀ ਵੱਲੋ 129170 ਮੀਟਰਕ ਟਨ,ਵੇਅਰਹਾਉਸ ਏਜੰਸੀ ਵੱਲੋ 84674 ਮੀਟਰਕ ਟਨ ਅਤੇ ਪ੍ਰਾਈਵੇਟ ਖਰੀਦ 726  ਮੀਟਰਕ ਟਨ ਖਰੀਦ ਕੀਤੀ ਜਾ ਚੁੱਕੀ ਹੇ।
                         ਉਹਨਾਂ ਦੱਸਿਆ ਕਿ ਖਰੀਦ ਏਜੰਸੀਆਂ ਵਲੋਂ  460373  ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਜਿ਼ਲ੍ਹੇ ਦੀ ਖਰੀਦ ਏਜੰਸੀਆ ਵਲੋਂ  1109.68 ਕਰੋੜ ਰੁਪਏ ਅਦਾਇਗੀ ਸਬੰਧਿਤ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।
                         ਉਹਨਾਂ ਦੱਸਿਆ ਕਿ ਝੋਨੇ ਦੀ ਸੁਚਾਰੂ ਢੰਗ ਨਾਲ ਢੋਆਂ - ਢੁਆਈ ਲਈ ਤਕਰੀਬਨ 2200 ਟਰਕਾਂ ਅਤੇ ਵਹੀਕਲ ਤੇ  ਵੀ.ਟੀ.ਐਸ / ਜੀ.ਪੀ.ਐਸ ਟਰੈਕਿੰਗ ਸਿਸਟਮ ਲਗਾ ਕੀਤੀ ਜਾ ਰਹੀ ਹੈ ਤਾਂ ਜੋ ਢੋਆਂ ਢੁਆਈ ਤੇ ਕੜੀ ਨਜ਼ਰ ਰੱਖੀ ਜਾ ਸਕੇ । ਉਹਨਾਂ ਇਹ ਵੀ ਦੱਸਿਆਂ ਕਿ ਲਿਫਟਿੰਗ ਦੀ ਕੋਈ ਸਮੱਸਿਆਂ ਨਹੀਂ ਹੈ।

Share:

Nov 4, 2023

ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ



ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫਜ਼ਾਈ

ਫਾਜ਼ਿਲਕਾ, 4 ਨਵੰਬਰ

ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਫਾਜਿ਼ਲਕਾ ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ  ਵਿਖੇ ਸ਼ਾਨਦਾਰ ਸਮਾਪਤੀ ਹੋਈ।

ਸਮਾਪਤੀ ਸਮਾਰੋਹ ਵਿੱਚ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਕੁਮਾਰ ਸਚਦੇਵਾ ਨੇ ਸ਼ਿਰਕਤ ਕਰਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਵਿਧਾਇਕ ਮੁਸਾਫ਼ਿਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਸ਼ਿਆਂ ਵਿਰੁੱਧ ਬੀਮਾ ਹਨ । ਜਿਹੜੇ ਨੌਜਵਾਨ ਖੇਡਾਂ ਨਾਲ ਜੁੜ ਜਾਂਦੇ ਹਨ ਉਹ ਨਸ਼ਿਆਂ ਵਰਗੀ ਦਲਦਲ ਚੋਂ ਬੱਚ ਜਾਂਦੇ ਹਨ। ਉਹਨਾਂ  ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ। ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ।


ਪਰਾਲੀ ਨੂੰ ਅੱਗ ਲਾਉਣ ਲਈ ਕਿਸਾਨ ਕਹਾਲੇ ਪਰ ਉਧਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸੰਭਾਲ ਲਿਆ ਮੋਰਚਾ


ਚੇਅਰਮੈਨ ਮਾਸਟਰ ਸੁਨੀਲ ਸਚਦੇਵਾ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਇਆ ਜਾ ਸਕੇ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਉਚੇਚੇ ਤੌਰ ਤੇ ਪਹੁੰਚ ਕੇ ਅਧਿਆਪਕਾਂ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਹਨਾਂ ਖੇਡਾਂ ਲਈ  ਵੱਖ ਵੱਖ  ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। ਸਮੁੱਚੇ ਖੇਡ ਪ੍ਰਬੰਧਾ ਦੀ ਨਿਗਰਾਨੀ ਬੀਪੀਈਓ ਫਾਜ਼ਿਲਕਾ 1 ਸੁਨੀਲ ਕੁਮਾਰ,ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ ਅਤੇ ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ।

 ਬੀਪੀਈਓ ਖੂਈਆਂ ਸਰਵਰ ਸਤੀਸ਼ ਮਿਗਲਾਨੀਬੀਪੀਈਓ ਜਲਾਲਾਬਾਦ 1 ਜਸਪਾਲ ਸਿੰਘਬੀਪੀਈਓ ਜਲਾਲਾਬਾਦ 2 ਨਰਿੰਦਰ ਸਿੰਘ,, ਬੀਪੀਈਓ ਗੁਰੂਹਰਸਹਾਏ 3 ਮੈਡਮ ਸੁਸ਼ੀਲ ਕੁਮਾਰੀਬੀਪੀਈਓ ਅਫ਼ਸਰ ਅਬੋਹਰ 2 ਭਾਲਾ ਰਾਮਬੀਪੀਈਓ ਅਬੋਹਰ 1 ਅਜੇ ਛਾਬੜਾ ਵੱਲੋਂ ਆਪਣੇ ਆਪਣੇ ਬਲਾਕ ਦੀਆਂ ਟੀਮਾਂ ਦੀ ਅਗਵਾਈ ਕੀਤੀ ਗਈ।


ਨੈਸ਼ਨਲ ਕਬੱਡੀ ਕੁੜੀਆਂ ਦੇ ਮੁਕਾਬਲੇ ਵਿੱਚ ਬਲਾਕ ਖੂਈਆਂ ਸਰਵਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਖੋ-ਖੋ  ਮੁੰਡੇ ਖੂਈਆਂ ਸਰਵਰ ਅਤੇ ਖੋ-ਖੋ ਕੁੜੀਆ ਦੇ ਮੁਕਾਬਲੇ ਵਿੱਚ ਅਬੋਹਰ 1  ਨੇ ਪਹਿਲਾਂ ਸਥਾਨ। ਰੱਸਾਕਸ਼ੀ ਮੁਕਾਬਲੇ ਵਿੱਚ ਅਬੋਹਰ 2 ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਹਾਕੀ ਮੁੰਡੇ ਅਤੇ ਹਾਕੀ ਕੁੜੀਆਂਸਤਰੰਜ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਬਲਾਕ ਅਬੋਹਰ 1 ਦੀ  ਝੰਡੀ ਰਹੀ।


ਜਿਸ ਨੂੰ ਮਾਂ ਦਾ ਆਸ਼ੀਰਵਾਦ ਮਿਲਿਆ ਹੋਵੇ, ਉਹ ਜ਼ਿੰਦਗੀ ਚ ਕਦੇ ਵੀ ਪਿੱਛੇ ਨਹੀਂ ਰਹਿੰਦਾ : ਕੁਲਤਾਰ ਸਿੰਘ ਸੰਧਵਾਂ

ਸੌ ਮੀਟਰ ਦੌੜ ਮੁੰਡਿਆ ਦੇ ਮੁਕਾਬਲੇ ਵਿੱਚ ਸ਼ਮਨਦੀਪ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਤਮੰਨਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਚਾਰ ਸੌ ਮੀਟਰ ਦੌੜ ਮੁੰਡਿਆ ਦੇ ਮੁਕਾਬਲੇ ਵਿਚ ਨੂਰਦੀਪ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਕੰਚਨ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਛੇ ਸੌ ਮੀਟਰ ਦੌੜ ਵਿੱਚ ਨੂਰਦੀਨ ਅਤੇ ਚੰਚਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਕੁੜੀਆਂ ਵਿੱਚੋ ਏਕਤਾ ਅਤੇ ਮੁੰਡਿਆਂ ਵਿੱਚੋ ਜਸਕਰਨ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਰਿਲੇਅ ਦੌੜ ਵਿੱਚ ਬਲਾਕ ਅਬੋਹਰ 1 ਦੀ ਟੀਮ ਜੇਤੂ ਰਹੀ।

ਸੀਐਚਟੀ ਮਨੋਜ ਧੂੜੀਆਮੈਡਮ ਪੁਸ਼ਪਾ ਕੁਮਾਰੀਮੈਡਮ ਨੀਲਮ ਬਜਾਜਮੈਡਮ ਸੀਮਾ ਰਾਣੀਮੈਡਮ ਪ੍ਰਵੀਨ ਕੌਰ ਅਤੇ ਮੈਡਮ ਅੰਜੂ ਬਾਲਾ ,ਪੂਰਨ ਸਿੰਘ ਮੈਡਮ ਸੋਨਮ ਠਕਰਾਲਕੁਲਬੀਰ ਸਿੰਘਸੁਭਾਸ਼ ਕਟਾਰੀਆਂਰਮੇਸ਼ ਕੁਮਾਰ ਨੇ ਇਸ ਖੇਡ ਪ੍ਰੋਗਰਾਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ।

ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਧਾਇਕਮੈਡਮ ਵੰਦਨਾ,ਮੈਡਮ ਮੀਨੂੰ ਬਾਲਾ,ਚਿਮਨ ਲਾਲ,ਰਾਮ ਕੁਮਾਰਮੁਕੇਸ਼ ਕੁਮਾਰਸਤਿੰਦਰ ਸਿੰਘ ਵੱਲੋਂ ਖੇਡਾਂ ਦੇ ਸੰਚਾਲਨ ਲਈ ਸੇਵਾਵਾਂ ਨਿਭਾਈਆਂ। ਸਟੇਟ ਸੰਚਾਲਨਕੁਲਬੀਰ ਸਿੰਘ,ਸੁਨੀਲ ਕੁਮਾਰ,ਮੈਡਮ ਨੀਤੂ ਅਰੋੜਾਵਰਿੰਦਰ ਕੁੱਕੜ,ਮੈਡਮ ਰੇਖਾ ਸ਼ਰਮਾਵਿਜੇ ਕੁਮਾਰ,ਅਤੇ ਗੋਬਿੰਦ ਵੱਲੋਂ ਬਾਖੂਬੀ ਕੀਤਾ ਗਿਆ। ਵੱਖ ਵੱਖ ਖੇਡ ਕਮੇਟੀਆ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

Share:

ਪਰਾਲੀ ਨੂੰ ਅੱਗ ਲਾਉਣ ਲਈ ਕਿਸਾਨ ਕਹਾਲੇ ਪਰ ਉਧਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸੰਭਾਲ ਲਿਆ ਮੋਰਚਾ

 ਛੁੱਟੀ ਵਾਲੇ ਦਿਨ ਵੀ ਅਫਸਰਾਂ ਨੇ ਖੇਤਾਂ ਵਿਚ ਜਾ ਕੇ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਲਈ ਕੀਤੇ ਯਤਨ



ਸ੍ਰੀ ਮੁਕਤਸਰ ਸਾਹਿਬ,  4 ਨਵੰਬਰ

ਸ਼ਨੀਵਾਰ ਨੁੰ ਛੁੱਟੀ ਵਾਲੇ ਦਿਨ ਵੀ ਸਾਰੇ ਅਧਿਕਾਰੀਆਂ ਨੇ ਸਾਰਾ ਦਿਨ ਖੇਤਾਂ ਵਿਚ ਬਿਤਾਇਆ ਅਤੇ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਅਤੇ ਜਿੱਥੇ ਕਿਤੇ ਅੱਗ ਲਗਾਈ ਗਈ ਸੀ ਉਸਨੂੰ ਬੁਝਾਉਣ ਦੇ ਉਪਰਾਲੇ ਕਰਨ ਦੇ ਨਾਲ ਨਾਲ ਅੱਗ ਲਗਾਉਣ ਵਾਲਿਆਂ ਦੇ ਜਮੀਨੀ ਰਿਕਾਰਡ ਦੀ ਜਾਂਚ ਕੀਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਮੁੜ ਤੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਐਕਸ ਸਿਟੂ ਜਾਂ ਇਨ ਸਿਟੂ ਤਰੀਕੇ ਨਾਲ ਪਰਾਲੀ ਦਾ ਨਿਪਟਾਰਾ ਕਰਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਕਿਸਾਨ ਦਾ ਸ਼ਰਮਾਇਆ ਹੈ ਅਤੇ ਇਸ ਵਿਚ ਬਹੁਤ ਸਾਰੇ ਖੁਰਾਕੀ ਤੱਤ ਹਨ, ਜਿਸਨੂੰ ਜੇਕਰ ਜਮੀਨ ਵਿਚ ਮਿਲਾਇਆ ਜਾਵੇ ਤਾਂ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਇਸ ਲਈ ਇਸਨੂੰ ਸਾੜਨ ਦੀ ਬਜਾਏ ਇਸਦਾ ਨਿਪਟਾਰਾ ਖੇਤ ਵਿਚ ਹੀ ਇਸਨੂੰ ਵਾਹ ਕੇ ਕੀਤਾ ਜਾਵੇ।


ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ.ਗਿੱਦੜਬਾਹਾ ਨੇ ਪਿੰਡ ਸ਼ੇਖ,ਰਖਾਲਾ, ਡਾ.ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਉਦੇਕਰਨ, ਝਬੇਲਵਾਲੀ, ਸ੍ਰੀ ਸੁਖਬੀਰ ਸਿੰਘ ਬਰਾੜ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਸੰਗੂਧੋਣ ਨੇ ਮੌਕੇ ਤੇ ਜਾ ਕੇ ਅੱਗ ਬੁਝਵਾਈ ਅਤੇ ਬੀ.ਡੀ.ਪੀ.ਓ ਮਲੋਟ ਸ੍ਰੀ ਜਸਵੰਤ ਸਿੰਘ ਨੇ  ਪਿੰਡ ਘੁਮਿਆਰ ਖੇੜਾ, ਸ੍ਰੀ ਸਵਰਨ ਸਿੰਘ ਨੇ ਪਿੰਡ ਮੌੜ ਤੋਂ ਇਲਾਵਾ ਜਿ਼ਲ੍ਹੇ ਵਿੱਚ  ਤਾਇਨਾਤ ਕੀਤੇ ਨੋਡਲ ਅਤੇ ਕਲਸਟਰ ਅਧਿਕਾਰੀਆਂ ਵਲੋਂ ਪਰਾਲੀ  ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡਾਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।  
    ਜਿਵੇਂ ਹੀ ਜਿ਼ਲ੍ਹੇ ਵਿੱਚ ਤਾਇਨਾਤ ਨੋਡਲ ਅਤੇ ਕਲਸਟਰ ਅਫਸਰਾਂ ਨੂੰ ਅੱਗ ਲੱਗਣ ਦੀ ਸੂਚਨਾਂ ਪ੍ਰਾਪਤ ਹੁੰਦੀ ਹੈ ਉਸਨੂੰ ਮੌਕੇ ਤੇ ਜਾ ਕੇ ਬੁਝਵਾਇਆ ਜਾ ਰਿਹਾ ਹੈ ਅਤੇ
ਅਤੇ ਵਾਤਾਵਰਣ ਨੂੰ ਆਮ ਵਰਗਾ ਬਣਾਈ ਰੱਖਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ
Share:

ਜਿਸ ਨੂੰ ਮਾਂ ਦਾ ਆਸ਼ੀਰਵਾਦ ਮਿਲਿਆ ਹੋਵੇ, ਉਹ ਜ਼ਿੰਦਗੀ ਚ ਕਦੇ ਵੀ ਪਿੱਛੇ ਨਹੀਂ ਰਹਿੰਦਾ : ਕੁਲਤਾਰ ਸਿੰਘ ਸੰਧਵਾਂ



·       ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਵਚਨਵੱਧ ਤੇ ਯਤਨਸ਼ੀਲ

·       ਬਠਿੰਡਾ ਫ਼ਿਲਮ ਫੈਸਟੀਵਲ (ਫ਼ਿਲਮ ਤੇ ਮਿਊਜ਼ਿਕ ਐਵਾਰਡ 2023) ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਬਠਿੰਡਾ, 4 ਨਵੰਬਰ : ਜਿਸ ਕਿਸੇ ਨੂੰ ਵੀ ਮਾਂ ਦਾ ਆਸ਼ੀਰਵਾਦ ਮਿਲਿਆ ਹੋਵੇ, ਉਹ ਜਿੰਦਗੀ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦਾ ਉਹ ਭਾਵੇਂ ਜਿਹੜੇ ਮਰਜ਼ੀ ਖੇਤਰ ਚ ਕੰਮ ਕਰਦਾ ਹੋਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਪੀਕਰਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਤੀਸਰੇ ਬਠਿੰਡਾ ਫ਼ਿਲਮ ਫੈਸਟੀਵਲ (ਫ਼ਿਲਮ ਤੇ ਮਿਊਜ਼ਿਕ ਐਵਾਰਡ 2023) ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟ੍ਰਰੀਜ਼ ਡਿਵੈਲਪਮੈਂਟ ਬੋਰਡ ਸ਼੍ਰੀ ਨੀਲ ਗਰਗਪੰਜਾਬੀ ਫ਼ਿਲਮ ਦੇ ਰਾਈਟਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਗਿੱਲ ਅਤੇ ਸ਼ਰਨ ਆਰਟ ਤੋਂ ਇਲਾਵਾ ਐਕਟਰ ਕੁਲ ਸਿੱਧੂ, ਪੰਜਾਬੀ ਕਲਾਕਾਰ ਯਾਸਿਰ ਹੁਸ਼ੈਨ ਹੋਰ ਕਲਾਕਾਰ ਤੇ ਐਕਟਰ ਆਦਿ ਹਾਜ਼ਰ ਸਨ।


ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਭਨਾ ਨਾਲ ਫ਼ਤਿਹ ਦੀ ਸਾਂਝ ਪਾਉਂਦਿਆਂ ਤੇ ਤੀਸਰੇ ਬਠਿੰਡਾ ਫ਼ਿਲਮ ਫੈਸਟੀਵਲ (ਫ਼ਿਲਮ ਤੇ ਮਿਊਜ਼ਿਕ ਐਵਾਰਡ 2023) ਦੀ ਸ਼ਲਾਘਾ ਤੇ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਚਨਵੱਧ ਅਤੇ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਟੈਲੈਂਟ ਭਰਿਆ ਹੋਇਆ ਹੈ ਜਿਸ ਨੂੰ ਉਨ੍ਹਾਂ ਅੱਗੇ ਲਿਆਉਣ ਦਾ ਸੱਦਾ ਦਿੱਤਾ।



ਇਸ ਦੌਰਾਨ ਸ. ਸੰਧਵਾਂ ਨੇ ਪੰਜਾਬ ਨੂੰ ਇੰਡਸਟਰੀ ਦਾ ਧੁਰਾ ਦੱਸਿਆ ਕਿਹਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਹਮੇਸ਼ਾ ਰਾਜ ਹੀ ਕਰਦੇ ਹਨ। ਇਸ ਮੌਕੇ ਸ. ਸੰਧਵਾਂ ਨੇ ਪੰਜਾਬੀ ਫ਼ਿਲਮ “ਮਸਤਾਨੇ” ਦੇ ਰਾਈਟਰ ਤੇ ਡਾਇਰੈਕਟਰ ਸ਼ਰਨ ਆਰਟ ਤੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ “ਮਸਤਾਨੇ” ਫ਼ਿਲਮ ਬੱਚਿਆ ਲਈ ਮੀਲ ਪੱਥਰ ਸਾਬਤ ਹੋਵੇਗੀ।


ਇਸ ਮੌਕੇ ਜਿੰਦਗੀ ਨੂੰ ਸੇਧ ਦੇਣ ਵਾਲੀਆਂ ਸ਼ਾਰਟ ਫ਼ਿਲਮਾਂ ਵੀ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚ ਵੱਖ-ਵੱਖ ਕਲਾਕਾਰਾਂ ਨੇ ਬਾਖੂਬੀ ਭੂਮਿਕਾ ਨਿਭਾਈਆਂ। ਇਸ ਮੌਕੇ ਸ. ਸੰਧਵਾਂ ਨੇ ਸਾਰੀ ਟੀਮ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਪੰਜਾਬੀ ਇੰਸਡਟਰੀ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇਗੀ  ਸੂਬਾ ਸਰਕਾਰ ਵਲੋਂ ਉਨ੍ਹਾਂ ਮਦਦ ਕੀਤੀ ਜਾਵੇਗੀ। 

Share:

ਪਰਾਲੀ ਸਾੜਨ ਦੀਆਂ ਘਟਨਾਂਵਾਂ ਤੇ ਉਪਗ੍ਰਹਿ ਨਾਲ ਰੱਖੀ ਜਾ ਰਹੀ ਹੈ ਨਜਰ

 


—ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ
—ਪਰਾਲੀ ਸਾੜਨ ਵਾਲਿਆਂ ਦੇ ਕੱਟੇ ਜਾ ਰਹੇ ਹਨ ਚਾਲਾਨ
ਫਾਜਿ਼ਲਕਾ, 4 ਨਵੰਬਰ
ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਉਪਗ੍ਰਹਿ ਨਾਲ ਨਜਰ ਰੱਖੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਪਰਾਲੀ ਦਾ ਨਿਬੇੜਾ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਸਾੜਨ ਵਾਲੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਹੋਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਬਿਹਤਰੀ ਲਈ ਹੀ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦ ਅਸੀਂ ਪਰਾਲੀ ਨੂੰ ਅੱਗ ਲਗਾ ਕੇ ਸਾੜਦੇ ਹਾਂ ਤਾਂ ਅਸੀਂ ਪ੍ਰਤੀ ਏਕੜ 25 ਤੋਂ 35 ਕੁਇੰਟਲ ਤੱਕ ਆਰਗੈਨਿਕ ਮਾਦਾ ਨਸ਼ਟ ਕਰ ਦਿੰਦੇ ਹਾਂ ਜੋ ਕਿ ਜਮੀਨ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਦ ਕਿ ਜੇਕਰ ਇਸ ਨੂੰ ਮਿੱਟੀ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰੀਏ ਦਾ ਇਸ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਇਸ ਨਾਲ ਜਮੀਨ ਦੀ ਊਪਜਾਊ ਸ਼ਕਤੀ ਵੱਧਦੀ ਹੈ।ਇਸੇ ਲਈ ਸਰਕਾਰ ਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਆਖ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਲਚਿੰਗ ਵਾਲੀ ਤਕਨੀਕ ਨਾਲ ਕਿਸਾਨ ਬਹੁਤ ਆਸਾਨੀ ਨਾਲ ਅਤੇ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨ ਮਸ਼ੀਨਾਂ ਕਿਰਾਏ ਤੇ ਲੈਣਾ ਚਾਹੁੰੰਦੇ ਹਨ ਉਹ ਆਈ ਖੇਤ ਐਪ ਰਾਹੀਂ ਮਸ਼ੀਨਾਂ ਦੀ ਜਾਣਕਾਰੀ ਲੈ ਕੇ ਮਸ਼ੀਨਾਂ ਕਿਰਾਏ ਤੇ ਲੈ ਸਕਦੇ ਹਨ।

Share:

ਪੰਜਾਬ ਹੈਂਡੀਕਰਾਫਟ ਮੇਲਾ ਫਾਜਿ਼ਲਕਾ ਨੂੰ ਦੇਵੇਗਾ ਨਵੀਂ ਪਹਿਚਾਣ—ਨਰਿੰਦਰ ਪਾਲ ਸਿੰਘ ਸਵਨਾ


—ਮੇਲੇ ਲਈ ਫਾਜਿ਼ਲਕਾ ਦੀ ਚੋਣ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
—ਜਿ਼ਲ੍ਹਾ ਵਾਸੀਆਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦਾ ਦਿੱਤਾ ਸੱਦਾ

ਫਾਜਿ਼ਲਕਾ, 4 ਨਵੰਬਰ( ਬਲਰਾਜ ਸਿੰਘ ਸਿੱਧੂ )
Fazilka ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ punjab ਹੈਂਡੀਕਰਾਫਟ ਮੇਲਾ ਫਾਜਿ਼ਲਕਾ ਨੂੰ ਨਵੀਂ ਪਹਿਚਾਣ ਦੇਵੇਗਾ ਅਤੇ ਇਸ ਨਾਲ ਇੱਥੋਂ ਦੇ ਊੱਧਮੀਆਂ ਨੂੰ ਲਾਭ ਹੋਵੇਗਾ। ਇਹ ਗੱਲ ਫਾਜਿਲ਼ਕਾ ਦੇ ਵਿਧਾਇਕ  ਨਰਿੰਦਰ ਪਾਲ ਸਿੰਘ ਸਵਨਾ ਨੇ ਆਖੀ।ਇਹ ਮੇਲਾ 6 ਤੋਂ 10 ਨਵੰਬਰ ਤੱਕ ਹੋ ਰਿਹਾ ਹੈ। ਇਹ ਮੇਲਾpartap bagh ਫਾਜਿਲਕਾ ਵਿਖੇ ਹੋਵੇਗਾ।
ਉਨ੍ਹਾਂ ਨੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਅਤੇ ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਹ ਵਕਾਰੀ ਮੇਲਾ ਫਾਜਿ਼ਲਕਾ ਵਿਖੇ ਕਰਵਾਉਣ ਦਾ ਫੈਸਲਾ ਕੀਤਾ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਪ੍ਰਯਟਨ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਇਸ ਨੂੰ ਹੋਰ ਵਾਧਾ ਦੇਣ ਲਈ ਉਪਰਾਲੇ ਆਰੰਭ ਕੀਤੇ ਹਨ।
ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬ ਦੇ ਨਾਮੀ ਕਲਾਕਾਰਾਂ ਤੋਂ ਇਲਾਵਾ ਵੱਖ ਵੱਖ ਸਿਲਪਕਾਰ ਵੀ ਆਪਣਾ ਸਮਾਨ ਲੈ ਕੇ ਪਹੁੰਚਣਗੇ। ਵੱਖ ਵੱਖ ਲੋਕ ਰੰਗ ਵੀ ਖਿੱਚ ਦਾ ਕੇਂਦਰ ਹੋਣਗੇ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਮੂਹ ਜਿ਼ਲ੍ਹਾ ਵਾਸੀ਼ ਇਸ ਮੇਲੇ ਵਿਚ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਮੇਲਾ 6 ਤੋਂ 10 ਨਵੰਬਰ ਤੱਕ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਚੱਲਿਆ ਕਰੇਗਾ।

Share:

Nov 3, 2023

ਆਹ ਚੱਕੋ ਹੁਣ ਇੰਝ ਬੁਝੋ ਖੇਤਾਂ ਵਿਚੋਂ ਪਰਾਲੀ ਦੀ ਅੱਗ , ਕਰਤੇ ਹੁਕਮ



 ਪਰਾਲੀ ਸੜਨ ਤੋਂ ਰੋਕਣ ਲਈ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਤਾਇਨਾਤ

—ਸੂਚਨਾ ਮਿਲਣ ਤੇ ਤੁਰੰਤ ਗੱਡੀਆਂ ਪਹੁੰਚਣਗੀਆਂ ਖੇਤਾਂ ਤੱਕ
—ਖੇਤੀਬਾੜੀ ਵਿਭਾਗ ਦਾ ਅਮਲਾ ਵੀ ਰਹੇਗਾ ਦਿਨ ਵੇਲੇ ਪਿੰਡਾਂ ਵਿਚ

ਫਾਜਿ਼ਲਕਾ, 3 ਨਵੰਬਰ
ਪਰਾਲੀ ਸੜਨ ਦੇ ਵੱਧਦੇ ਮਾਮਲਿਆਂ ਕਾਰਨ ਹਵਾ ਦੀ ਗੁਣਵਤਾ ਵਿਚ ਆ ਰਹੀ ਭਾਰੀ ਗਿਰਾਵਟ ਅਤੇ ਜਾਣਕਾਰੀ ਦੀ ਘਾਟ ਕਾਰਨ ਪੋਸ਼ਕ ਤੱਤਾਂ ਨੂੰ ਪਰਾਲੀ ਰਾਹੀਂ ਸਾੜਨ ਦੀ ਪ੍ਰਥਾ ਨੂੰ ਬੰਦ ਕਰਨ ਲਈ ਹੁਣ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਨੇ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਨੂੰ ਤਿਆਰ ਬਰ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਸ਼ਹਿਰ ਦੇ ਬਾਹਰ ਹੀ ਤਿਆਰ ਬਰ ਤਿਆਰ ਰਹਿਣਗੀਆਂ ਤਾਂ ਜੋ ਸੂਚਨਾ ਮਿਲਣ ਤੇ ਇਹ ਗੱਡੀਆਂ ਤੁਰੰਤ ਪਰਾਲੀ ਸੜਨ ਵਾਲੇ ਖੇਤ ਵਿਚ ਪਹੁੰਚ ਕੇ ਅੱਗ ਬੁਟਾ ਸਕਨ।
ਇਸ ਲਈ ਫਾਜਿ਼ਲਕਾ ਦੀ ਰਾਮਪੁਰਾ ਰੋਡ, ਮਲੋਟ ਰੋਡ, ਬਾਰਡਰ ਰੋਡ, ਫਿਰੋਜਪੁਰ ਰੋਡ ਅਤੇ ਅਰਨੀ ਵਾਲਾ ਵਿਖੇ, ਅਬੋਹਰ ਉਪਮੰਡਲ ਵਿਚ ਖੂਈਆਂ ਸਰਵਰ, ਮਲੋਟ ਰੋਡ, ਫਾਜਿ਼ਲਕਾ ਰੋਡ ਅਤੇ ਹਨੁੰਮਾਨਗੜ੍ਹ ਰੋਡ ਤੇ ਅਤੇ ਜਲਾਲਾਬਾਦ ਉਪਮੰਡਲ ਵਿਚ ਜਲਾਲਾਬਾਦ ਰੂਰਲ, ਸ੍ਰੀ ਮੁਕਤਸਰ ਸਾਹਿਬ ਰੋਡ, ਫਿਰੋਜਪੁਰ ਰੋਡ ਤੇ ਫਾਜਿ਼ਲਕਾ ਰੋਡ ਤੇ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤੋਂ ਬਿਨ੍ਹਾਂ ਸਾਰੇ ਨੋਡਲ ਅਫ਼ਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਕਿਤੇ ਵੀ ਅੱਗ ਲੱਗਣ ਦੀ ਸੂਚਨਾ ਮਿਲੇ ਤੁਰੰਤ ਫਾਇਰ ਬ੍ਰੀਗੇਡ ਦੀ ਮਦਦ ਨਾਲ ਅੱਗ ਬੁਝਾਈ ਜਾਵੇ। ਇਸੇ ਤਰਾਂ ਸਭ ਨੂੰ ਦਿਨ ਵੇਲੇ ਪਿੰਡਾਂ ਵਿਚ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ।
ਇਸ ਦੋਰਾਨ ਖੇਤੀਬਾੜੀ ਵਿਭਾਗ ਦੇ ਏਡੀਓ ਨੇ ਪਿੰਡ ਚਾਹਲਾਂ ਵਾਲੀ ਵਿਚ ਇਕ ਕਿਸਾਨ ਵੱਲੋਂ ਅੱਗ ਲਗਾਉਣ ਦੀ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਜਾ ਕੇ ਅੱਗ ਬੁਝਵਾਈ ਗਈ। ਇਸੇ ਤਰਾਂ ਅੱਜ ਪਿੰਡ ਕੁੰਡਲ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਵੀ ਤੁਰੰਤ ਖੇਤੀਬਾੜੀ ਵਿਭਾਗ ਦੀ ਟੀਮ ਮੌਕੇ ਤੇ ਪੁੱਜੀ ਅਤੇ ਅੱਗ ਬੁਝਾਉਣ ਦੇ ਯਤਨ ਕੀਤੇ
ਡਿਪਟੀ ਕਮਿਸ਼ਨਰ ਨੇ ਦੂਜੇ ਪਾਸੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੁੜ ਅਪੀਲ ਕੀਤੀ ਹੈ।



Share:

Nov 2, 2023

ਸੀ ਪੀ ਆਈ ਐਮ ਵਲੋ 16 ਨਵੰਬਰ ਨੂੰ ਜਲੰਧਰ ਵਿਖੇ ਕੀਤੀ ਜਾਣ ਵਾਲੀ ਸੂਬਾਈ ਕਾਨਫਰੰਸ ਨੂੰ ਕਾਮਰੇਡ ਸੀਤਾ ਰਾਮ ਯੈਚੁਰੀ ਤੇ ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋ ਸਬੋਧਨ ਕਰਨਗੇ - ਕਾਮਰੇਡ ਗਗੜਾ

 


ਫਾਜਿਲਕਾ - 2 ਨਵੰਬਰ ( ਬਲਰਾਜ ਸਿੰਘ ਸਿੱਧੂ )  - ਸੀ ਪੀ ਆਈ ਐਮ  ਜਿਲਾ ਫਾਜਿਲਕਾ ਦੇ ਪਾਰਟੀ ਸਕੇਤਰੇਤ  ਦੀ ਮੀਟਿੰਗ  ਅਜ ਇਥੇ ਸ਼ਹੀਦ ਉਧਮ ਸਿੰਘ ਪਾਰਕ  ਵਿਖੇ ਸਾਥੀ ਨੱਥਾ ਸਿੰਘ  ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ  ਵਿਚ ਜਿਲਾ ਸਕਤਰ ਕਾਮਰੇਡ ਅਬਨਾਸ਼ ਚੰਦਰ  ਤੇ ਸਾਥੀ ਐਚ ਐਸ ਖੁੰਗਰ  ਤੇ ਸੂਬਾ ਕਮੇਟੀ ਮੈਬਰ ਕਾਮਰੇਡ  ਸੁਰਜੀਤ ਸਿੰਘ  ਗਗੜਾ ਸ਼ਾਮਲ ਹੋਏ ।

    ਮੀਟਿੰਗ  ਵਿਚ ਪਾਰਟੀ ਦੇ ਸੂਬਾਈ  ਫੈਸਲਿਆ  ਨੂੰ ਜਿਲਾ ਫਾਜਿਲਕਾ ਅੰਦਰ  ਲਾਗੂ ਕਰਨ ਲਈ  ਕਾਮਰੇਡ  ਸੁਰਜੀਤ ਸਿੰਘ  ਗਗੜਾ ਨੇ  ਪਾਰਟੀ ਫੈਸਲਿਆ ਦੀ ਰੀਪੋਟਿੰਗ  ਕੀਤੀ ।


       ਮੀਟਿੰਗ  ਵਿਚ ਫੈਸਲਾ ਕੀਤਾ ਗਿਆ  ਕਿ ਮੋਦੀ ਸਰਕਾਰ  ਵਲੋ ਨਿਉਜ ਕਲਿਕ ਵਿਰੁੱਧ  ਕੀਤੀ ਗਈ  ਅਣਉਚਿਤ  ਕਾਰਵਾਈ   ਲੋਕਤੰਤਰ  ਦਾ ਘਾਣ  ਕਰਨ ਵਾਲੀ ਹੈ ਤੇ ਪਾਰਟੀ ਵਲੋ 6 ਨਵੰਬਰ 23 ਨੂੰ ਮੋਦੀ ਸਰਕਾਰ  ਦੇ ਪੁਤਲੇ ਤੇ ਵਰੰਟਾ ਦੀਆ ਕਾਪੀਆ ਜਿਲਿਆ, ਤਸੀਲ ਕੇਦਰਾ  ਤੇ ਸਾੜੀਆ ਜਾਣਗੀਆ ।


16 ਨਵੰਬਰ 2023 ਨੂੰ ਸ਼ਹੀਦ ਕਰਤਾਰ ਸਿੰਘ  ਸਰਾਭਾ ਤੇ ਹੋਰਨਾ  ਸ਼ਹੀਦਾ ਦੀ ਯਾਦ ਵਿਚ ਦੇਸ਼ਭਗਤ ਯਾਦਗਾਰ ਹਾਲ ਜਲੰਧਰ  ਵਿਖੇ ਸੀ ਪੀ ਆਈ ਐਮ  ਵਲੋ ਸੂਬਾਈ  ਕਾਨਫਰੰਸ/ ਰੈਲੀ ਕੀਤੀ ਜਾ ਰਹੀ ਹੈ । ਰੈਲੀ ਉਪਰੰਤ  ਸ਼ਹਿਰ  ਵਿਚ ਮਾਰਚ ਕੀਤਾ ਜਾਏਗਾ।

ਕਾਮਰੇਡ ਸੁਰਜੀਤ ਸਿੰਘ  ਗਗੜਾ  ਪਾਰਟੀ ਇੰਚਾਰਜ ਜਿਲਾ ਫਾਜਿਲਕਾ ਤੇ ਸੂਬਾ ਕਮੇਟੀ ਮੈਬਰ  ਨੇ ਕਿਹਾ ਕਿ 16 ਨਵੰਬਰ ਦੀ ਰੈਲੀ ਇਤਿਹਾਸਕ  ਹੋਵੇਗੀ ਤੇ ਇਸ ਰੈਲੀ ਨੂੰ ਸੀ ਪੀ ਆਈ ਐਮ  ਦੇ ਕੁਲ ਹਿੰਦ  ਜਨਰਲ ਸਕੱਤਰ  ਕਾਮਰੇਡ  ਸੀਤਾ ਰਾਮ ਯੈਚੁਰੀ ਤੇ ਸੀ ਪੀ ਆਈ ਐਮ  ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ  ਸ਼ੇਖੋ ਸਬੋਧਨ  ਕਰਨਗੇ । ਕਾਮਰੇਡ  ਗਗੜਾ ਨੇ ਕਿਹਾ ਕਿ ਰੈਲੀ ਉਪਰੰਤ  ਜਲੰਧਰ ਸ਼ਹਿਰ  ਵਿਚ ਮਾਰਚ ਕੀਤਾ ਜਾਏਗਾ ।

ਜਿਲਾ ਸਕੇਤਰੇਤ ਨੇ ਫੈਸਲਾ ਕੀਤਾ ਕਿ 16 ਨਵੰਬਰ ਦੀ ਪਾਰਟੀ ਕਾਨਫਰੰਸ  ਰੈਲੀ ਵਿਚ  100 ਸਾਥੀਆ ਦੇ ਜਥੇ ਨਾਲ ਸ਼ਾਮਲ  ਹੋਇਆ ਜਾਵੇਗਾ । ਪਾਰਟੀ ਦੇ ਜਿਲਾ ਸਕੇਤਰੇਤ  ਨੇ ਜਿਲਾ ਅਧੀਨ ਸਾਰੀਆ ਤਸੀਲ  ਕਮੇਟੀਆ  ਅਬੋਹਰ  , ਫਾਜਿਲਕਾ , ਜਲਾਲਾਬਾਦ  ਦੇ ਪਾਰਟੀ ਕਾਰਕੁੰਨ / ਆਗੂਆ ਨੂੰ ਜੰਲਧਰ  ਰੈਲੀ ਵਿਚ  ਲਗਾਏ  ਕੋਟੇ ਅਨੁਸਾਰ  ਪੁਜਣ ਦੀ ਅਪੀਲ  ਕੀਤੀ ।

 ਜਿਲਾ ਸਕੇਤਰੇਤ ਦੀ ਮੀਟਿੰਗ  ਵਿਚ ਫੈਸਲਾ ਕੀਤਾ ਗਿਆ ਕਿ 19-20 ਨਵੰਬਰ  ਨੂੰ ਜੰਡਿਆਲਾ ਮੰਜਕੀ  ਵਿਖੇ ਡੀ ਵਾਈ ਐਫ ਆਈ  ਤੇ ਐਸ ਐਫ ਆਈ  ਦੀ ਸਕੂਲਿੰਗ  ਲਈ  ਜਿਲਾ ਫਾਜਿਲਕਾ ਤੋ 5 ਸਾਥੀਆ ਨੂੰ  ਸਕੂਲਿੰਗ ਲਈ  ਸ਼ਾਮਲ ਕਰਵਾਇਆ ਜਾਏਗਾ 

       26-27-28 ਨਵੰਬਰ  2023 ਨੂੰ ਮੁਹਾਲੀ ਵਿਖੇ ਸਯੁੰਕਤ ਕਿਸਾਨ  ਮੋਰਚਾ ਵਲੋ ਰਾਜਭਵਨ ਅਗੇ ਲਾਏ ਜਾਣ ਵਾਲੇ ਧਰਨੇ ਵਿਚ  ਜਿਲਾ ਫਾਜਿਲਕਾ ਤੋ  ਕਿਸਾਨ  ਸਭਾ ਤੇ ਖੇਤ ਮਜਦੂਰਾ ਦਾ 50 ਸਾਥੀਆ ਦਾ  ਜਥਾ 27 ਨਵੰਬਰ  ਨੂੰ ਮੁਹਾਲੀ ਵਿਖੇ ਸਯੁੰਕਤ ਕਿਸਾਨ  ਮੋਰਚੇ ਦੇ ਪ੍ਰੋਗਰਾਮ  ਵਿਚ ਸ਼ਾਮਲ ਸ਼ਾਮਲ ਹੋਏਗਾ ।


1 ਦਸੰਬਰ 2023  ਤੋ 15 ਦਸੰਬਰ 23 ਤਕ  ਪੰਜਾਬ ਵਿਚ ਚਲਣ ਜਾ ਰਿਹਾ  ਜਥਾ ਮਾਰਚ ਜੋ ਕਿ  ਜਲਿਆ ਵਾਲੇ ਬਾਗ ਸ੍ਰੀ  ਅਮ੍ਰਿਤਸਰ  ਤੋ ਚਲ ਕੇ 15 ਦਸੰਬਰ  ਨੂੰ ਹੁਸੈਨੀ ਵਾਲਾ ਫਿਰੋਜਪੁਰ  ਵਿਖੇ ਪੁਜੇਗਾ ।

ਜਥਾ ਮਾਰਚ ਪੰਜਾਬ ਦੇ ਵਖ ਵਖ ਜਿਲਿਆ ਵਿਚੋ ਹੁੰਦਾ ਹੋਇਆ 14 ਦਸੰਬਰ 23 ਨੂੰ ਜਿਲਾ ਫਾਜਿਲਕਾ ਦੇ ਸ਼ਹਿਰ  ਅਬੋਹਰ  ਵਿਖੇ ਸਵੇਰੇ 9-00 ਵਜੇ ਪੁੱਜੇਗਾ ਇਥੇ ਜਥੇ ਮਾਰਚ ਨੂੰ ਕਾਮਰੇਡ  ਕਾਲੂ ਰਾਮ ਪੰਜਾਵਾ ਤੇ ਹੋਰ ਸਾਥੀ ਰਸੀਵ ਕਰਨਗੇ  ਤੇ ਅਬੋਹਰ  ਵਿਖੇ ਰੈਲੀ ਹੋਵੇਗੀ ਤੇ ਜਥੇ ਮਾਰਚ ਦੇ ਆਗੂ  ਇਥੇ ਲੋਕਾ ਨੂੰ ਸਬੋਧਨ ਕਰਨਗੇ ।

ਜਥਾ ਮਾਰਚ  ਉਸੇ ਦਿਨ ਅਬੋਹਰ ਤੋ  ਅਗੇ ਫਾਜਿਲਕਾ ਲਈ  ਰਵਾਨਾ ਹੋਏਗਾ ਇਥੇ ਕਾਮਰੇਡ  ਵਣਜਾਰ ਸਿੰਘ  ਤੇ ਹੋਰ ਸਾਥੀ ਇਸ ਨੂੰ ਰਸੀਵ ਕਰਨਗੇ ਤੇ ਜਥਾ ਮਾਰਚ ਦਾ ਸਵਾਗਤ ਤੇ ਰੈਲੀ ਦਾ ਪ੍ਰਬੰਧ  ਕਰਨਗੇ ।

14 ਦਸੰਬਰ ਨੂੰ ਹੀ ਬਾਅਦ  ਦੁਪਹਿਰ  ਜਥਾ ਮਾਰਚ ਫਾਜਿਲਕਾ ਤੋ  ਜਲਾਲਾਬਾਦ  ਲਈ  ਰਵਾਨਾ ਹੋਏਗਾ ਜਿਥੇ ਸਾਥੀ ਨੱਥਾ ਸਿੰਘ  ਤੇ ਹੋਰ ਸਾਥੀ ਜਥਾ ਮਾਰਚ ਨੂੰ ਰਸੀਵ ਕਰਨਗੇ  ਤੇ ਰੈਲੀ ਕਰਨਗੇ

   ਪਾਰਟੀ ਦੇ ਸੂਬਾਈ  ਫੈਸਲੇ ਅਨੁਸਾਰ ਜਿਲਾ  ਸਕੇਤਰੇਤ  ਨੇ ਫੈਸਲਾ ਕੀਤਾ ਹੈ ਕਿ  ਫਾਜਿਲਕਾ ਜਿਲਾ ਅੰਦਰ ਦਸਤਖਤੀ ਮੁਹਿੰਮ  ਵਿਚ 15 ਹਜਾਰ ਲੋਕਾ ਤੋ ਦਸਖਤ  ਕਰਵਾਏ  ਜਾਣਗੇ ।।

  ਪਾਰਟੀ ਦੀ ਮੀਟਿੰਗ  ਉਪਰੰਤ  ਕਾਮਰੇਡ  ਅਬਨਾਸ਼ ਚੰਦਰ  ਜਿਲਾ ਸਕੱਤਰ  ਨੇ ਪਾਰਟੀ ਵਰਕਰਾ ਮੈਬਰਾ ਤਸੀਲ ਕਮੇਟੀਆ  ਨੂੰ ਅਪੀਲ ਕੀਤੀ ਕਿ ਪਾਰਟੀ ਦੇ ਫੈਸਲਿਆ ਨੂੰ ਪੂਰੀ ਤਨਦੇਹੀ ਤੇ ਸ਼ਿਦਤ ਨਾਲ ਲਾਗੂ ਕੀਤਾ ਜਾਵੇ ।

Share:

ਕੀ ਵੱਧਣਗੇ ਬਾਸਮਤੀ ਦੇ ਭਾਅ ਪੜ੍ਹੋ ਇਸ ਖਾਸ ਰਿਪੋਰਟ ਵਿਚ



ਕਿਸਾਨ ਦੋਸਤੋ ਪਿੱਛਲੇ ਤਿੰਨ ਦਿਨਾਂ ਤੋਂ ਬਾਸਮਤੀ ਦੇ ਭਾਅ ਵਿਚ 300 ਰੁਪਏ ਪ੍ਰਤੀ ਕੁਇਟਲ ਤੱਕ ਟੁੱਟ ਚੁੱਕੇ ਹਨ। 28 ਅਕਤੂਬਰ ਨੂੰ ਬਾਸਮਤੀ 1718 ਦੇ ਭਾਅ ਵਿਚ 4590 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਸੀ ਪਰ ਬੁੱਧਵਾਰ ਨੂੰ ਕੇਵਲ 4300 ਰੁਪਏ ਦੇ ਆਸ ਪਾਸ ਦੇ ਖਰੀਦਦਾਰ ਹੀ ਦਿਖਾਈ ਦੇ ਰਿਹਾ ਹੈ। ਇਸ ਗਿਰਾਵਟ ਨੂੰ ਦੇਖਦੇ ਕਿਸਾਨਾਂ ਦੇ ਮਨ ਵਿਚ ਸੰਕੋਚ ਜ਼ਰੂਰ ਹੋ ਰਿਹਾ ਹੋਵੇਗਾ। ਉਹ ਸਚੇ ਰਹੇ ਹਨ ਕਿ ਬਾਸਮਤੀ ਆਪਣਾ ਟਾਪ ਭਾਅ ਤਾਂ ਦਿਖਾ ਚੁੱਕਿਆ ਹੈ ਹੁਣ ਭਾਅ ਨਹੀਂ ਵੱਧਣਗੇ। ਪਰ ਦੋਸਤੋ ਹਿਸ ਤਰ੍ਹਾਂ ਬਿਲਕੁੱਲ ਨਹੀਂ ਹੈ। ਜਲਦੀ ਹੀ ਬਾਸਮਤੀ ਵਿਚ ਗਿਰਾਵਟ ਰੁਕਣ ਵਾਲੀ ਹੈ ਅਤੇ ਫਿਰ ਤੋਂ ਬਜਾਰ ਵਿਚ ਤੇਜੀ ਦੀ ਬਹਾਰ ਵਾਪਸ ਆ ਸਕਦੀ ਹੈ। ਦੱਸਣਯੋਗ ਹੈ ਕਿ ਕੁਝ ਦੇਸ਼ਾਂ ਵਿਚ ਬਾਰਸ਼ ਘੱਟ ਹੋਣ ਕਾਰਨ ਚੌਲ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪਰ ਭਾਰਤ ਵਿਚ ਬਾਸਮਤੀ ਦੀ ਚੰਗੀ ਖੇਤੀ ਹੋਈ ਹੈ। ਬਾਹਰਲੇ ਮੁਲਕਾਂ ਵਿਚ ਬਾਸਮਤੀ ਦੀ ਮੰਗ ਵੱਧ ਰਹੀ ਹੈ। ਉਧਰ ਨਿਰਾਯਤਕਾਂ ਅਤੇ ਮਿਲਰਜ਼ ਦੇ ਕੋਲ ਵੀ ਸਟਾਕ ਨਾਂਅ ਦੇ ਬਰਾਬਰ ਹੈ। ਇਸ ਲਈ ਸਾਰੇ ਆਰਡਰਾਂ ਦੀ ਭਰਪਾਈ ਚਾਲੂ ਸੀਜਨ ਤੋਂ ਹੀ ਕੀਤੀ ਜਾਣੀ ਹੈ। ਪਿੱਛਲੇ ਦਿਨੀਂ ਸਰਕਾਰੀ ਏਜੰਸੀ ਨੇ 1121 ਨੂੰ 5300 ਰੁਪਏ ਪ੍ਰਤੀ ਕੁਇੰਟਲ ਦੇ ਉਚੇ ਭਾਅ ਤੇ ਵੇਚ ਚੁੱਕੀ ਹੈ। 


Share:

6 ਤੋਂ 12 ਨਵੰਬਰ ਤੱਕ ਫਾਜਿ਼ਲਕਾ ਵਿਖੇ ਹੋਣ ਵਾਲੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੀਆਂ ਤਿਆਰੀਆਂ ਜਾਰੀ


ਵੱਖ ਵੱਖ ਰਾਜਾਂ ਦੇ ਹਸਤ ਕਾਰੀਗਰ ਆਉਣਗੇਵਿਖਣਗੇ ਕਲਾ ਦੇ ਕਈ ਰੰਗ
ਫਾਜਿ਼ਲਕਾ, 2 ਨਵੰਬਰ   ਬਲਰਾਜ ਸਿੰਘ ਸਿੱਧੂ 
ਫਾਜਿ਼ਲਕਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇਪੂਰਾਤਤਵ ਅਤੇ ਅਜਾਇਬਘਰ ਵਿਭਾਗ ਵੱਲੋਂ ਨਵੰਬਰ ਤੋਂ 12 ਨਵੰਬਰ ਤੱਕ ਪੰਜਾਬ ਹੈਂਡੀਕਰਾਫਟ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਦੀਆਂ ਤਿਆਰੀਆਂ ਲਈ ਅੱਜ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਅਗਵਾਈ ਵਿਚ ਇਕ ਬੈਠਕ ਹੋਈ।
ਡਾ: ਸੇਨੂ ਦੁੱਗਲ ਨੇ ਕਿਹਾ ਕਿ ਇਸ ਮੇਲੇ ਵਿਚ ਫਾਜਿਲਕਾ  ਜਿ਼ਲ੍ਹੇ ਦੇ ਨਾਲ ਨਾਲ ਪੰਜਾਬ ਦੇ ਵੱਖ ਜਿ਼ਲਿ੍ਹਆਂ ਤੋਂ ਇਲਾਵਾਂ ਬਾਹਰਲੇ ਸੂਬਿਆਂ ਤੋਂ ਵੀ ਹਸਤ ਕਾਰੀਗਰ ਆਪਣਾ ਸਮਾਨ ਲੈ ਕੇ ਪੁੱਜਣਗੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਵੱਖ ਵੱਖ ਸੂਬਿਆਂ ਦੀਆਂ ਕਲਾਵਾਂ ਦੇ ਰੰਗ ਵੀ ਵੇਖਣ ਨੂੰ ਮਿਲਣਗੇ।ਇਹ ਮੇਲਾ ਫਾਜਿ਼ਲਕਾ ਦੇ ਪ੍ਰਤਾਪ ਬਾਗ ਵਿਚ ਹੋਵੇਗਾ।
ਇਸ ਮੌਕੇ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਖਾਣਿਆਂ ਦਾ ਸੁਆਦ ਵੀ ਚੱਖਣ ਨੂੰ ਮਿਲੇਗਾ। ਇਸ ਮੇਲੇ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗਾਂ ਨੂੰ ਤਨਦੇਹੀ ਨਾਲ ਤਿਆਰੀਆਂ ਕਰਨ ਦੀ ਹਦਾਇਤ ਉਨ੍ਹਾਂ ਨੇ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੇਲੇ ਵਿਚ ਸਿ਼ਰਕਤ ਕਰਨ ਲਈ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਵੀ ਸੱਦਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਫਾਜਿ਼ਲਕਾ ਦੇ ਕਲਾਕਾਰਾਂ ਨੂੰ ਵਿਸੇਸ਼ ਤੌਰ ਤੇ ਇਸ ਮੇਲੇ ਵਿਚ ਸਿ਼ਰਕਤ ਕਰਨ ਦਾ ਸੱਦਾ ਦਿੱਤਾ ਹੈ। ਇਸ ਮੇਲੇ ਦੌਰਾਨ ਹਰ ਰੋਜ਼ ਭਾਗ ਲੈਣ ਵਾਲੇ ਲੋਕਾਂ ਲਈ ਇਨਾਮ ਵੀ ਕੱਢੇ ਜਾਇਆ ਕਰਣਗੇ।
ਬੈਠਕ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਖਬੀਰ ਸਿੰਘ ਬੱਲ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਅਸ਼ੋਕ ਕੁਮਾਰਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।


Share:

Definition List

blogger/disqus/facebook

Unordered List

Support