Jan 5, 2023

ਸਾਲ 2022 ਦੌਰਾਨ ਸੇਵਾ ਕੇਂਦਰਾਂ ਤੋਂ 3 ਲੱਖ ਤੋਂ ਵਧੇਰੇ ਲੋਕਾਂ ਨੇ ਵੱਖ—ਵੱਖ ਸੇਵਾਵਾਂ ਦਾ ਲਿਆ ਲਾਹਾ—ਡਿਪਟੀ ਕਮਿਸ਼ਨਰ


ਫਾਜ਼ਿਲਕਾ ਜ਼ਿਲ੍ਹੇ ਅੰਦਰ ਚੱਲ ਰਹੇ ਹਨ 21 ਸੇਵਾ ਕੇਂਦਰ

ਫਾਜ਼ਿਲਕਾ, 5 ਜਨਵਰੀ
ਪੰਜਾਬ ਸਰਕਾਰ ਲੋਕਾਂ ਨੂੰ ਸੁਖਾਵੇਂ ਮਾਹੌਲ ਵਿਚ ਇਕ ਛੱਤ ਹੇਠ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਸਦਕਾ ਸੇਵਾ ਕੇਂਦਰ ਲੋਕਾਂ ਲਈ ਕਾਫੀ ਲਾਭਦਾਇਕ ਸਿੱਧ ਹੋਏ ਹਨ। ਇਸੇ ਤਹਿਤ ਸਾਲ 2022 ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਵੱਲੋਂ 3 ਲੱਖ 10 ਹਜ਼ਾਰ 189 ਲੋਕਾਂ ਨੂੰ ਵੱਖ—ਵੱਖ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਗਿਆ ਹੈ। ਇਹ ਜਾਣਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ 21 ਸੇਵਾ ਕੇਂਦਰ ਚੱਲ ਰਹੇ ਹਨ ਜ਼ੋ ਕਿ ਲੋਕਾਂ ਨੂੰ ਸੁਖਾਵੇਂ ਢੰਗ ਨਾਲ ਖੱਜਲ—ਖੁਆਰੀ ਤੋਂ ਨਿਜਾਤ ਦਿਵਾਉਂਦਿਆਂ ਇਕੋ ਥਾਈਂ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਸਕੀਮਾਂ ਦਾ ਲਾਭ ਲੈਣ ਲਈ ਵੱਖ—ਵੱਖ ਦਫਤਰਾਂ ਵਿਖੇ ਜਾਣ ਦੀ ਬਜਾਏ ਇਕ ਸੇਵਾ ਕੇਂਦਰ ਵਿਖੇ ਹੀ ਸੇਵਾਵਾਂ ਮਿਲਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਖੇ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਨੇ ਦੱਸਿਆ ਕਿ ਮਹੀਨਾ ਜਨਵਰੀ 2022 ਤੋਂ ਫਰਵਰੀ 2022 ਦੌਰਾਨ 38073 ਸੇਵਾਵਾਂ, ਮਾਰਚ 2022 ਤੋਂ ਮਈ 2022 ਦੌਰਾਨ 77211 ਸੇਵਾਵਾਂ, ਜੂਨ 2022 ਤੋਂ ਅਗਸਤ 2022 ਦੌਰਾਨ 87406 ਸੇਵਾਵਾਂ ਅਤੇ ਸਤੰਬਰ 2022 ਤੋਂ ਦਸੰਬਰ 2022 ਦੌਰਾਨ 107499 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਾਲ 2022 ਦੌਰਾਨ ਸੇਵਾ ਕੇਂਦਰ ਚੱਕ ਖੇੜੇ ਵਾਲਾ ਵਿਖੇ 10233, ਅਜੀਮਗੜ ਵਿਖੇ 12351, ਬਲੂਆਣਾ ਸੇਵਾ ਕੇਂਦਰ ਵਿਖੇ 8994, ਚੱਕ ਸੁਹੇਲੇ ਵਾਲਾ ਵਿਖੇ 7755, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ 51774, ਫਾਜ਼ਿਲਕਾ—ਮਲੋਟ ਰੋਡ ਅਰਨੀਵਾਲਾ ਵਿਖੇ 19559, ਘੱਲੂ ਵਿਖੇ 10698, ਘੁਬਾਇਆ ਵਿਖੇ 12592, ਦਾਣਾ ਮੰਡੀ ਅਬੋਹਰ ਵਿਖੇ 16580, ਕੇਰੀਆ ਵਿਖੇ 206, ਲਾਧੂਕਾ ਵਿਖੇ 12879, ਮੰਡੀ ਅਮੀਨ ਗੰਜ ਵਿਖੇ 10308, ਦਫਤਰ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ 18362, ਮਿਉਨਿਸੀਪਲ ਕਾਉਂਸਲ ਫਾਜ਼ਿਲਕਾ ਵਿਖੇ 22228, ਪੰਜਕੋਸੀ ਵਿਖੇ 9988, ਸੱਪਾਂ ਵਾਲੀ ਵਿਖੇ 13324, ਸੀਤੋ ਗੁਨੋ ਵਿਖੇ 10810, ਟਾਹਲੀ ਵਾਲਾ ਬੋਦਲਾ ਵਿਖੇ 194, ਤਹਿਸੀਲ ਕੰਪਲੈਕਸ ਅਬੋਹਰ ਵਿਖੇ 27212, ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ 25448 ਅਤੇ ਵਹਾਬ ਵਾਲਾ ਵਿਖੇ 8694 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਹਫਤੇ ਦੇ ਸਾਰੇ ਦਿਨ ਸੋਮਵਾਰ ਤੋਂ ਐਤਵਾਰ ਤੱਕ ਖੁੱਲ੍ਹੇ ਰਹਿੰਦੇ ਹਨ।ਉਨ੍ਹਾਂ ਦੱਸਿਆ ਕਿ 31 ਜਨਵਰੀ ਤੱਕ ਜ਼ਿਲੇ੍ਹ ਦੇ ਸਮੂਹ ਸੇਵਾ ਕੇਂਦਰ ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 9:30 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ।


Jan 4, 2023

ਪੋਲੀਓ ‘ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਨੇ ਸ਼ੁਰੂ ਕੀਤੀ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ



ਮਾਂਪੇ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ - ਡਾ. ਰਾਜਿੰਦਰਪਾਲ

ਫਿਰੋਜ਼ਪੁਰ, ਜਨਵਰੀ 2023:

            ਪੋਲੀਓ ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਅੱਜ ਨੂੰ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਿੰਦਰ ਪਾਲ ਅਤੇ ਐਸ.ਐਮ.ਓ. ਡਾ. ਵਨੀਤਾ ਭੁੱਲਰ ਦੀ ਹਾਜ਼ਰੀ ਵਿੱਚ ਨਵਜਾਤ ਬੱਚੇ ਨੂੰ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ ਦੇ ਕੇ ਜ਼ਿਲ੍ਹੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ।

            ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਲਈ ਰਾਸ਼ਟਰੀ ਟੀਕਾਕਰਨ ਸੂਚੀ ਮੁਤਾਬਿਕ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਇਸ ਮੰਤਵ ਲਈ ਸਿਹਤ ਸੰਸਥਾਵਾਂ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਨਿਰਧਾਰਤ ਸ਼ਡਿਊਲ ਮੁਤਾਬਕ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਰਕਾਰੀ ਦਾਇਤਾਂ ਅਨੁਸਾਰ ਬੁੱਧਵਾਰ ਤੋਂ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ ਦਾ ਟੀਕਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਖੁਰਾਕ ਬੱਚੇ ਨੂੰ 09 ਤੋਂ 12 ਮਹੀਨੇ ਦੀ ਉਮਰ ਵਿੱਚ ਮੀਜ਼ਲ ਰੁਬੈਲਾ ਦੇ ਟੀਕੇ ਨਾਲ ਦਿੱਤੀ ਜਾਵੇਗੀ। ਡਾ. ਰਾਜਿੰਦਰਪਾਲ ਨੇ ਕਿਹਾ ਕਿ ਬੇਸ਼ੱਕ ਭਾਰਤ ਵਿੱਚ ਆਖਰੀ ਪੋਲੀਓ ਕੇਸ ਸਾਲ 2011 ਵਿੱਚ ਸਾਹਮਣੇ ਆਇਆ ਸੀ ਪਰੰਤੂ ਅਜੇ ਵੀ ਕੁੱਝ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਲਈ ਵਿਸ਼ਵ ਸਿਹਤ ਸੰਸਥਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸਰਕਾਰ ਵੱਲੋਂ ਜਾਰੀ ਰੁਟੀਨ ਟੀਕਾਕਰਨ ਸਾਰਨੀ ਅਨੁਸਾਰ ਜ਼ੀਰੋ ਪੋਲੀਓ ਖੁਰਾਕਡੇਢ ਮਹੀਨੇਢਾਈ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਓਰਲ ਪੋਲੀਓ ਦੀਆਂ ਖੁਰਾਕਾਂ ਤੋਂ ਇਲਾਵਾ ਇਸ ਦੀ ਬੂਸਟਰ ਡੋਜ਼ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਅੰਦਰ ਪੋਲੀਓ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੁਖਤਾ ਕਰਨ ਲਈ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਤੇ ਪੋਲੀਓ ਵਿਰੁੱਧ ਇੰਜੈਕਟੇਬਲ ਵੈਕਸੀਨ (ਆਈ.ਪੀ.ਵੀ.) ਦੀਆਂ ਦੋ ਖੁਰਾਕਾਂ ਵੀ ਦਿੱਤੀਆਂ ਜਾਂਦੀਆਂ ਹਨ। ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਮਾਂਪੇ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਤਾਂ ਕਿ ਬੱਚਿਆਂ ਨੂੰ ਪੋਲੀਓ ਅਤੇ ਹੋਰ ਮਾਰੂ ਰੋਗਾਂ ਤੋ ਬਚਾਇਆ ਜਾ ਸਕੇ

            ਇਸ ਮੌਕੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਐਸ.ਐਮ.ਓ. ਡਾ.ਵਨੀਤਾ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ ਪੋਲੀਓ ਵਿਰੁੱਧ ਕੀਤੇ ਜਾਂਦੇ ਰੁਟੀਨ ਟੀਕਾਕਰਨ ਤੋਂ ਇਲਾਵਾ ਸਮੇਂ-ਸਮੇਂ ਤੇ ਪਲਸ ਪੋਲੀਓ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਅਤੇ ਪੋਲੀਓ ਤੇ ਬਣੀ ਜਿੱਤ ਬਰਕਰਾਰ ਰੱਖੀ ਜਾ ਸਕੇ।

            ਇਸ ਮੌਕੇ ਮਾਸ ਮੀਡੀਆ ਅਫਸਰ ਰੰਜੀਵਏ.ਐਚ.ਏ. ਨਵਨੀਤ ਕੌਰਬੀ.ਸੀ.ਸੀ ਕੁਆਰਡੀਨੇਟਰ ਰਜਨੀਕ ਕੌਰਸਟਾਫ ਨਰਸ ਗੀਤਾ ਅਤੇ ਹੋਰ ਹਾਰ ਸਨ।

ਕਮਿਸ਼ਨਰ ਨਗਰ ਨਿਗਮ ਅਬੋਹਰ ਵਲੋਂ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਲਗਾਇਆ ਗਿਆ ਜਨਤਾ ਦਰਬਾਰ


·         


·         ਸੀਵਰੇਜ ਬੋਰਡਸਟਰੀਟ ਲਾਇਟਸਫਾਈਵਿਕਾਸ ਦੇ ਕੰਮਾਂਪਾਣੀ ਦੀ ਲੀਕੇਜ ਤੇ ਸਾਫ਼-ਸਫ਼ਾਈ ਅਤੇ ਪ੍ਰੋਪਰਟੀ ਟੈਕਸ ਨਾਲ ਸਬੰਧਿਤ 86 ਸ਼ਿਕਾਇਤਾਂ ਹੋਈਆ ਪ੍ਰਾਪਤ

·         ਲੋਕਾਂ ਨੂੰ ਸ਼ਿਕਾਇਤਾਂ ਦੇ ਤੁਰੰਤ ਹੱਲ ਦਾ ਦਵਾਇਆ ਭਰੋਸਾ

ਅਬੋਹਰ/ਫਾਜਿਲਕਾ 4 ਜਨਵਰੀ

ਕਮਿਸ਼ਨਰ ਨਗਰ ਨਿਗਮ ਅਬੋਹਰ ਕਮ-ਡਿਪਟੀ ਕੰਮਿਸ਼ਨਰ ਡਾ. ਸੇਨੂ  ਦੁੱਗਲ ਆਈ..ਐਸ ਵੱਲੋਂ ਦਫਤਰ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਜਨਤਾ ਦਰਬਾਰ ਲਗਾਇਆ ਗਿਆ । ਜਿਸ ਵਿਚ ਸੀਵਰੇਜ ਬੋਰਡਸਟਰੀਟ ਲਾਇਟਸਫਾਈਵਿਕਾਸ ਦੇ ਕੰਮਾਂਪਾਣੀ ਦੀ ਲੀਕੇਜ ਤੇ ਸਾਫ਼-ਸਫ਼ਾਈਪ੍ਰੋਪਰਟੀ ਟੈਕਸ ਆਦਿ ਨਾਲ ਸਬੰਧਿਤ ਲੋਕਾਂ ਦੀਆਂ ਲਗਭਗ 86 ਸ਼ਿਕਾਇਤਾਂ ਦੀਆਂ ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਹੋਇਆ। ਸ਼ਿਕਾਇਤਾਂ ਸੁਣਨ ਉਪਰੰਤ ਉਨ੍ਹਾਂ ਸਬੰਧਿਤ ਲੋਕਾਂ ਨੂੰ ਸ਼ਿਕਾਇਤਾਂ ਦੇ ਹੱਲ ਦਾ ਭਰੋਸਾ ਦਿਵਾਇਆ ਤੇ ਸਬੰਧਿਤ ਵਿਭਾਗੀ ਕਰਮਚਾਰੀਆਂ ਨੂੰ ਸਿਕਾਇਤਾਂ ਦੇ ਹੱਲ ਦੀ ਸਖਤ ਹਦਾਤ ਵੀ ਕੀਤੀ

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਇੱਕੋ ਛੱਤ ਹੇਠ ਨਿਪਟਾਰਾ ਕਰਨ ਲਈ ਇਹ ਜਨਤਾ ਦਰਬਾਰ ਲਗਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦਫਤਰ ਦੇ ਗੇੜੇ ਨਾ ਮਾਰਨੇ ਪੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਜ਼ਿਲ੍ਹੇ ਦੇ ਲੋਕਾਂ ਤੱਕ ਸਰਕਾਰ ਦੀ ਹਰੇਕ ਸਕੀਮ ਦਾ ਲਾਭ ਪਹੁੰਚਾਉਣਾ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਵੀ ਉਹ ਆਪਣਾ ਫਰਜ ਸਮਝਦੇ ਹਨ। ਇਸ ਮੌਕੇ ਸੁਪਰਡੈਂਟ ਇੰਜੀਨੀਅਰ ਸ੍ਰੀ ਸੰਦੀਪ ਗੁਪਤਾਐਸ.ਡੀ.ਓ ਅਭਿਨਵ ਜੈਨ ਤੇ ਲਵਦੀਪ ਸਿੰਘਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਆਦਿ ਵੀ ਹਾਰ ਸਨ।

ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਦਾ ਨਗਰ ਨਿਗਮ ਅਬੋਹਰ ਤੋਂ ਆਗਾਜ਼



·    

·         ਕਮਿਸ਼ਨਰ ਨਗਰ ਨਿਗਮ ਵੱਲੋਂ ਖੁਦ ਝਾੜੂ ਲਗਾ ਕੇ ਇਸ ਸਵੱਛਤਾ ਮੁਹਿੰਮ ਵਿੱਚ ਪਾਇਆ ਗਿਆ ਯੋਗਦਾਨ

·         ਕਿਹਾਸ਼ਹਿਰ ਨੂੰ ਸਾਫ-ਸੁਥਰਾ ਰੱਖਣਾ ਸਾਡਾ ਸਭ ਦਾ ਨੈਤਿਕ ਤੇ ਮੁੱਢਲਾ ਫਰਜ

 

ਅਬੋਹਰ/ਫਾਜ਼ਿਲਕਾ, 4 ਜਨਵਰੀ 

ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਨੇ ਨਵਾਂ ਸਾਲ 2023 ਸਵੱਛਤਾ ਨਾਲ ਮੁਹਿੰਮ ਦੀ ਸ਼ੁਰੂਆਤ ਅੱਜ ਨਗਰ ਨਿਗਮ ਅਬੋਹਰ ਤੋਂ ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸ਼ਨਰ ਡਾਸੇਨੂੰ ਦੁੱਗਲ ਵੱਲੋਂ ਕੀਤੀ ਗਈ ਇਸ ਦੌਰਾਨ ਉਨ੍ਹਾਂ ਹਰੀ ਝੰਡੀ ਦੇ ਕੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਰਵਾਨਾ ਕੀਤਾ ਤੇ ਖੁਦ ਝਾੜੂ ਲਗਾ ਕੇ ਇਸ ਸਵੱਛਤਾ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਗਿਆ

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣਾ ਸਾਡਾ ਸਭ ਦੀ ਡਿਟੀ ਤੇ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਸਾਫ-ਸੁਥਰਾ ਤੇ ਬਿਮਾਰੀਆਂ ਮੁਕਤ ਵਾਤਾਵਰਣ ਮੁਹੱਈਆ ਕਰਵਾਈਏ ਤੇ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਇਸ ਸਫਾਈ ਪੰਦਰਵਾੜੇ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਇਲਾਵਾ ਸਹਿਰ ਅਤੇ ਆਪਣੇ ਆਲੇ ਦੁਆਲੇ ਗੰਦ ਨਾ ਪਾਈਏ ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਤਹਿਤ ਵਿਸ਼ੇਸ਼ ਤੋਰ ਤੇ ਸਹਿਰ ਦੀਆਂ ਸੜਕਾਂ ਦੇ ਕਿਨਾਰਿਆਂਵਾਰਡਾਂਗਲੀਆਂ ਆਦਿ ਦੀ ਸਾਫ-ਸਫਾਈ ਨੂੰ ਤਰਜੀਹ ਦੇਣਾ ਹੈ

ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾਵਾਂ ਨੂੰ ਵੇਖਦੇ ਹੋਏ ਨਗਰ ਨਿਗਮ ਅਬੋਹਰ ਵੱਲੋਂ ਸਪੈਸਲ ਟੀਮਾਂ ਲਗਾ ਕੇ ਸਹਿਰ ਦੀ ਸਾਫ ਸਫਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਨਗਰ ਨਿਗਮ ਅਬੋਹਰ ਵੱਲੋਂ ਡੋਰ ਟੂ ਡੋਰ ਕੂੜਾ ਚੁਕਣ ਲਈ ਤਿਆਰ ਕੀਤੇ ਵਹੀਕਲ (ਟਿੱਪਰਾਂਲੋਕਾਂ ਦੇ ਘਰਾਂ ਤੱਕ ਪਹੁੰਚਣਗੇ ਲੋਕ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਗਿੱਲਾ ਤੇ ਸੁੱਕਾ ਕੂੜਾ ਅਲਗ-ਅਲਗ ਰੱਖਣ ਤੇ ਅਲੱਗ-ਅਲੱਗ ਕੂੜਾ ਹੀ ਵਹੀਕਲਾਂ ਵਿਚ ਪਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਨੂੰ ਸਫਲ ਬਣਾਉਂਦੇ ਹੋਏ ਸਫਾਈ ਸੇਵਕਾਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਸਾਫ-ਸਫਾਈ ਰੱਖਣੀ ਯਕੀਨੀ ਬਣਾਈ ਜਾਵੇ।

ਇਸ ਮੌਕੇ ਸੁਪਰਡੈਂਟ ਇੰਜੀਨੀਅਰ ਸ੍ਰੀ ਸੰਦੀਪ ਗੁਪਤਾਐਸ.ਡੀ.ਓ ਅਭਿਨਵ ਜੈਨ ਤੇ ਲਵਦੀਪ ਸਿੰਘਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਤੇ ਕਰਤਾਰ ਸਿੰਘ ਸਮੇਤ ਤੋਂ ਇਲਾਵਾ ਸਮਾਜ ਸੇਵੀ ਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ

ਕਤਲ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜਾ

 ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ

ਫਾਜਿ਼ਲਕਾ, 4 ਜਨਵਰੀ
ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਕੇਸ ਦੇ ਇਕ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਜਾ ਪਿੰਡ ਗੱਦਾ ਡੋਬ ਦੇ ਜਸਵੰਤ ਸਿੰਘ ਨੂੰ ਸੁਣਾਈ ਗਈ ਹੈ। ਉਕਤ ਕੇਸ ਦੀ ਸਰਕਾਰ ਵੱਲੋਂ ਪੈਰਵੀ ਸਰਕਾਰੀ ਵਕੀਲ ਵਜ਼ੀਰ ਕੰਬੋਜ਼ ਨੇ ਕੀਤੀ ਸੀ ਜਿਸ ਤਹਿਤ ਦੋਸ਼ੀ ਨੂੰ ਉਮਰ ਕੈਦ ਤੋਂ ਬਿਨ੍ਹਾ 10 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।ਜੁਰਮਾਨਾ ਅਦਾ ਨਾ ਕਰਨ ਤੇ ਦੋਸ਼ੀ ਨੂੰ ਇਕ ਸਾਲ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਇਸ ਸਬੰਧੀ ਕੇਸ ਥਾਣਾ ਸਦਰ ਅਬੋਹਰ ਵਿਚ ਐਫਆਈਆਰ ਨੰਬਰ 61 ਮਿਤੀ 23 ਮਈ 2020 ਦਰਜ ਕੀਤਾ ਗਿਆ ਸੀ। ਐਫਆਈਆਰ ਅਨੁਸਾਰ ਦੋਸ਼ੀ ਜ਼ਸਵੰਤ ਸਿੰਘ ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ।

ਮਿਆਰੀ ਬੀਜ ਤੇ ਸੁਧਰੀਆਂ ਉਤਪਾਦਨ ਤਕਨੀਕਾਂ ਦੀ ਖੋਜ ਬਦੌਲਤ ਪੀ.ਏ.ਯੂ. ਖੇਤਰੀ ਖੋਜ ਕੇਂਦਰ ਬਣਿਆ ਮਿਸਾਲ

ਮਿਆਰੀ ਬੀਜ ਤੇ ਸੁਧਰੀਆਂ ਉਤਪਾਦਨ ਤਕਨੀਕਾਂ ਦੀ ਖੋਜ ਬਦੌਲਤ ਪੀ.ਏ.ਯੂ. ਖੇਤਰੀ ਖੋਜ ਕੇਂਦਰ ਬਣਿਆ ਮਿਸਾਲ


          ਬਠਿੰਡਾ, 4 ਜਨਵਰੀ : ਮੌਸਮੀ ਚੁਣੌਤੀਆਂ, ਕੀੜੇ ਤੇ ਬਿਮਾਰੀਆਂ ਦੇ ਹਮਲੇ ਦੇ ਬਾਵਜੂਦ ਨਰਮੇ ਦੇ ਉਤਪਾਦਨ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਸਿਹਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬਠਿੰਡਾ ਨੂੰ ਜਾਂਦਾ ਹੈ। ਇਹ ਜਾਣਕਾਰੀ ਖੋਜ ਕੇਂਦਰ ਬਠਿੰਡਾ ਦੇ ਦੌਰੇ ਤੇ ਆਏ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਸਾਂਝੀ ਕੀਤੀ।

          ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੰਜਾਬ ਵਿੱਚ ਸਾਲ 2019-20 ਦੌਰਾਨ 651 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਸਾਲ 2020-21 ਵਿੱਚ 690 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਅਤੇ ਸਾਲ 2021-22 ਚ 652 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਨਰਮੇ ਦੇ ਉਤਪਾਦਨ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਹੁਣ ਤੱਕ ਨਰਮੇ ਤੇ ਕਪਾਹ ਦੀਆਂ 57 ਕਿਸਮਾਂ ਵਿਕਸਤ ਕਰ ਚੁੱਕਿਆ ਹੈ। ਇਨ੍ਹਾਂ ਵਿੱਚੋਂ 17 ਕਿਸਮਾਂ ਅਮਰੀਕਰਨ ਨਰਮੇ ਅਤੇ 5 ਦੇਸੀ ਕਪਾਹ ਦੀਆਂ ਕਿਸਮਾਂ ਹਨ। ਇਸ ਕੇਂਦਰ ਉੱਪਰ ਨਾ ਕੇਵਲ ਨਰਮੇ ਨਾਲ ਸਬੰਧਿਤ ਖੋਜ ਕੀਤੀ ਜਾਂਦੀ ਹੈ ਸਗੋਂ ਖੇਤੀ ਵਿਗਿਆਨੀ ਕਣਕ, ਝੋਨਾ, ਛੋਲੇ, ਸਰੋਂ, ਮੂੰਗੀ, ਟਿੰਡਾ, ਪਿਆਜ, ਲੈਟੂਸ, ਅੰਗੂਰ, ਅਮਰੂਦ, ਕਿੰਨੂ, ਨਿੰਬੂ ਅਤੇ ਅਨਾਰ ਤੋਂ ਇਲਾਵਾ ਵਣ ਖੇਤੀ ਲਈ ਪਾਪਲਰ ਅਤੇ ਡੇਕ ਦੀਆਂ ਕਿਸਮਾਂ ਵਿਕਸਤ ਕਰਨ ਲਈ ਖੋਜ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਖੇਤੀ ਵਿਗਿਆਨੀਆਂ ਨੇ 43 ਸੁਧਰੀਆਂ ਉਤਪਾਦਨ ਤਕਨੀਕਾਂ ਅਤੇ 36 ਪੌਦ ਸੁਰੱਖਿਅਣ ਤਕਨੀਕਾਂ ਵਿਕਸਤ ਕੀਤੀਆਂ ਹਨ।

          ਇਸ ਦੌਰਾਨ ਨਿਰਦੇਸ਼ਕ (ਖੋਜ) ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਇੱਥੇ ਸਥਾਪਿਤ ਨਰਸਰੀ ਦੁਆਰਾ 20 ਹਜ਼ਾਰ ਤੋਂ ਵਧੇਰੇ ਕਿੰਨੂ, ਅੰਗੂਰ, ਅਮਰੂਦ ਅਤੇ ਬੇਰ ਆਦਿ ਫਲਾਂ ਦੇ ਪੌਦੇ, 10 ਹਜ਼ਾਰ ਪਾਪਲਰ ਅਤੇ ਸਬਜ਼ੀਆਂ ਦੀ ਪੌਦ ਤੋਂ ਇਲਾਵਾ ਖੋਜ ਕੇਂਦਰ ਦੁਆਰਾ ਇਲਾਕੇ ਦੇ ਕਿਸਾਨਾਂ ਨੂੰ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਲਈ ਉੱਚਤਮ ਮਿਆਰ ਦਾ ਤਕਰੀਬਨ 2000 ਕੁਇੰਟਲ ਬੀਜ ਹਰ ਸਾਲ ਮੁਹੱਈਆ ਕਰਵਾਇਆ ਜਾਂਦਾ ਹੈ। ਜਿਕਰਯੋਗ ਹੈ ਕਿ ਇਸ ਕੇਂਦਰ ਵਿੱਚ ਖੁਰਾਕੀ ਵਸਤਾਂ ਦੀ ਕੁਆਲਿਟੀ ਪਰਖ ਕਰਨ ਅਤੇ ਫਸਲਾਂ ਲਈ ਖਾਦ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਮਿੱਟੀ ਅਤੇ ਪਾਣੀ ਪਰਖ ਕਰਨ ਲਈ ਲੈਬਾਰਟਰੀਆਂ ਕਾਰਜਸ਼ੀਲ ਹਨ।

          ਇਸ ਦੌਰਾਨ ਕੇਂਦਰ ਨਿਰਦੇਸ਼ਕ ਡਾ. ਜਦਗੀਸ ਗਰੋਵਰ ਨੇ ਦੱਸਿਆ ਕਿ ਨਰਮੇ ਦੀ ਮਸ਼ੀਨੀ ਚੁਗਾਈ ਦੇ ਯੋਗ ਬੀਟੀ ਕਿਸਮਾਂ ਵਿਕਸਤ ਕਰਨ ਦੇ ਨਾਲ-ਨਾਲ ਨਰਮੇ ਦੇ ਕੀੜੇ-ਮਕੌੜੇ, ਗੁਲਾਬੀ ਸੁੰਡੀ ਤੇ ਵਾਇਰਲ ਰੋਗਾਂ ਦੀ ਪਹਿਚਾਣ ਅਤੇ ਇਲਾਜ ਉੱਪਰ ਵੀ ਖੋਜ ਕੀਤੀ ਜਾ ਰਹੀ ਹੈ।

ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬਿਜਲੀ ਸੁਧਾਰਾਂ ‘ਤੇ 106 ਕਰੋੜ ਰੁਪਏ ਖਰਚੇ ਜਾਣਗੇ - ਰਣਬੀਰ ਭੁੱਲਰ

mla ranbir bhullar


 

ਬਿਜਲੀ ਘਰਾਂ ਦੀ ਸਮਰੱਥਾ ਵਧਾਉਣ ਲਈ ਨਵੀਆਂ ਕੇਬਲਾਂਟਰਾਂਸਫਾਰਮਰਾਂ ਦੀ ਗਿਣਤੀ ਵਿੱਚ ਹੋਵੇਗਾ ਵਾਧਾ

 

ਨਿਰਵਿਘਣ ਬਿਜਲੀ ਸਪਲਾਈ ਲਈ ਮੋਬਾਇਲ ਟਰਾਂਸਫਾਰਮਰਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ

 

ਫਿਰੋਜ਼ਪੁਰ, 4 ਜਨਵਰੀ 2023:

          ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਬਿਜਲੀ ਸਿਸਟਮ ਦਾ ਨਵੀਨੀਕਰਨ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ ਜਲਦੀ ਸ਼ੁਰੂ ਕੀਤਾ ਰਿਹਾ ਹੈ। ਜਿਸ ਲਈ 106 ਕਰੋੜ ਰੁਪਏ ਦੇ ਫੰਡ ਜਾਰੀ ਹੋ ਚੁੱਕੇ ਹਨ। ਇਹ ਜਾਣਕਾਰੀ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਦਿੱਤੀ।

          ਸ. ਰਣਬੀਰ ਸਿੰਘ ਭੁੱਲਰ ਨੇ ਇਸ ਉਪਰਾਲੇ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਖੇਤਰ ਵਿੱਚ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਵਿੱਚ ਵੱਡੀ ਮਦਦ ਮਿਲੇਗੀ।

          ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਇਸ ਸਕੀਮ ਤਹਿਤ ਸ਼ਹਿਰ ਦੇ ਐਫ.ਸੀ.ਆਈ. ਬਿਜਲੀਘਰ ਦੇ ਪਾਵਰ ਟਰਾਂਸਫਾਰਮਰ 12.5 ਐਮਵੀਏ ਤੋਂ ਵਧਾ ਕੇ 20 ਐਮਵੀਏ ਕਰਕੇ ਸ਼ਹਿਰ ਦੇ ਬਿਜਲੀ ਘਰ ਨੂੰ 66 ਕੇ.ਵੀ ਡਬਲ ਸਰਕਟ ਦੇ ਕੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਵੱਖ-ਵੱਖ ਇਲਾਕੇ ਵਿੱਚ ਲੱਗੇ ਹੋਏ ਟਰਾਂਸਫਾਰਮਰਾਂ ਦੀ ਸਮਰਥਾ ਦੁੱਗਣੀ ਕੀਤੀ ਜਾਵੇਗੀ ਅਤੇ ਨਵੇਂ ਟਰਾਂਸਫਾਰਮਰ ਰੱਖ ਕੇ ਸੁਧਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਗਭਗ 35 ਕਿਮੀ. ਪੁਰਾਣੀਆਂ ਤਾਰਾਂ ਬਦਲੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 12 ਕੇਐਮ ਐਚ.ਟੀ. ਅਤੇ 30 ਕੇਐਮ ਐਲ.ਟੀ. ਨਵੀਆਂ ਕੇਬਲਾਂ ਪਾ ਕੇ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇਗਾ। ਇਸ ਨਾਲ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਕੁਆਲਟੀ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਇਲਾਵਾ ਐਮਰਜੈਂਸੀ ਟਰਾਂਸਫਾਰਮਰ ਸੜਨ ਦੀ ਸੂਰਤ ਵਿੱਚ ਮੋਬਾਇਲ ਟਰਾਂਸਫਾਰਮਰਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਹ ਸਕੀਮ ਫਿਰੋਜ਼ਪੁਰ ਵਿੱਚ ਬਿਜਲੀ ਦੀ ਸਪਲਾਈ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ।