Jan 16, 2023

ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਲਈ ਹੰਗਾਮੀ ਮੀਟਿੰਗ

 



ਦੇਸ਼ ਭਗਤੀ ਅਤੇ ਸੱਭਿਆਚਾਰਕ ਰੰਗ 'ਚ ਰੰਗਿਆ ਪ੍ਰੋਗਰਾਮ ਤਿਆਰ ਕਰਨ ਲਈ ਕੀਤੀ ਯੋਜਨਾਬੰਦੀ 


ਫਿਰੋਜ਼ਪੁਰ 16 ਜਨਵਰੀ 2023:

ਦੇਸ਼ ਦੇ ਗਣਤੰਤਰ ਦਿਹਾੜੇ ਮੌਕੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਸ਼ਹਿਰ ਦੇ ਐਮ.ਐੱਲ.ਐਮ. ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਕੀਤਾ ਜਾਵੇਗਾ, ਜਿਸ ਦੌਰਾਨ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਕੌਮੀ ਝੰਡਾ ਲਹਿਰਾਉਣਗੇ। ਇਹ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਕਵਲਜੀਤ ਸਿੰਘ ਧੰਜੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀ ਰਾਜੀਵ ਛਾਬੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀ ਕੋਮਲ ਅਰੋੜਾ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ( ਨੋਡਲ ਅਫਸਰ), ਸ.ਰਵੀ ਇੰਦਰ ਸਿੰਘ ਸਟੇਟ ਅਵਾਰਡੀ, ਸ਼੍ਰੀ ਈਸ਼ਵਰ ਸ਼ਰਮਾਂ (ਕੋਆਰਡੀਨੇਟਰ ਕਲਚਰਲ ਪ੍ਰੋਗਰਾਮ) ਨੇ ਕੀਤਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀ ਰਾਜੀਵ ਛਾਬੜਾ ਨੇ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਲਈ ਸਿੱਖਿਆ ਵਿਭਾਗ ਦੀ ਮੀਟਿੰਗ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਇਸ ਮੌਕੇ ਦੇਸ਼ ਦੇ ਇਸ ਕੌਮੀ ਦਿਹਾੜੇ ਨੂੰ ਪੂਰਨ ਮਰਿਆਦਾ ਤਹਿਤ ਮਨਾਉਣ ਲਈ ਯੋਜਨਾਬੰਦੀ ਕੀਤੀ ਗਈ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀ ਕੋਮਲ ਅਰੋੜਾ ਅਤੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ( ਨੋਡਲ ਅਫਸਰ) ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ, ਇਸ ਸਮਾਗਮ ਦੀਆਂ ਤਿਆਰੀਆਂ ਲਈ ਸਮੁੱਚੇ ਪ੍ਰਬੰਧ ਸੁਚਾਰੂ ਅਤੇ ਖ਼ੂਬਸੂਰਤ ਢੰਗ ਨਾਲ ਨੇਪਰੇ ਚੜ੍ਹਾਏ ਜਾਣ। ਉਨ੍ਹਾਂ ਸਾਰੇ ਸਬੰਧਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਰਾਸ਼ਟਰੀ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਮਿਹਨਤ ਤੇ ਲਗਨ ਨਾਲ ਪੂਰਾ ਕਰਨ| ਸ.ਰਵੀ ਇੰਦਰ ਸਿੰਘ ਸਟੇਟ ਅਵਾਰਡੀ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੋਂ ਬੱਚਿਆਂ ਵਲੋਂ ਭੰਗੜਾ, ਗਿੱਧਾ, ਗੱਤਕਾ, ਕੋਰਿਓਗ੍ਰਾਫੀ ਅਤੇ ਪੀ.ਟੀ ਸ਼ੋਅ ਕਰਵਾਇਆ ਜਾ ਰਿਹਾ ਹੈ , ਉਨ੍ਹਾਂ ਦੱਸਿਆ ਕਿ ਸਮਾਗਮ ਲਈ ਪਹਿਲੀ ਰਿਹਰਸਲ 21 ਜਨਵਰੀ ਨੂੰ ਅਤੇ ਅਤੇ ਫੁੱਲ ਡਰੈੱਸ ਰਿਹਰਸਲ ਵੀ 24 ਜਨਵਰੀ ਨੂੰ ਹੋਵੇਗੀ। ਸ਼੍ਰੀ ਈਸ਼ਵਰ ਸ਼ਰਮਾਂ ਨੇ ਕਿਹਾ ਕਿ ਸੱਭਿਅਚਾਰਕ ਪ੍ਰੋਗਰਾਮ ਕਰਦੇ ਸਮੇਂ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ, ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਦੇ ਸੱਭਿਆਚਰਕ ਨੂੰ ਪੇਸ਼ ਕਰਨ ਦੇ ਨਾਲ-ਨਾਲ ਕੌਮੀ ਏਕਤਾ, ਸਦਭਵਾਨਾ ਅਤੇ ਦੇਸ਼ ਦੀ ਤਰੱਕੀ ਨੂੰ ਅਧਾਰ ਬਣਾਇਆ ਜਾਵੇਗਾ| ਇਸ ਮੀਟਿੰਗ ਵਿੱਚ ਵੱਖ ਵੱਖ ਸਕੂਲਾਂ /ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨ, ਸਕੂਲ ਮੁਖੀ ਅਤੇ ਇੰਚਾਰਜ ਆਦਿ ਹਾਜ਼ਰ ਸਨ |

----


सुदागर सिंह इंसा बने शरीरदानी

 


अबोहर, 16 जनवरी 
: डेरा सच्चा सौदा द्वारा चलाए जा मानव भलाई के लिए चलाए जा रहे कार्यो में से एक है शरीरदान करना। इन्हीं शिक्षाओं पर चलते हुए गांव चन्नखेड़ा निवासी सुदागर सिंह के परिवार ने सुदागर सिंह के मरणोपरांत उनका शरीर मैडीकल रिसर्च हेतू दान कर दिया। बल्लुआना ब्लॉक के प्रबंधक एडवोकेट विवेक गुलबद्धर ने बताया कि सुदागर सिंह के निधन के बाद उनके परिजनों पत्नी कुलदीप कौर, बेटा आदसच सिंह इंसा व बेटियों ने उन्हें शरीर दान संबंधी सूचना दी। जिस पर ब्लॉक बल्लुआना के सेवादान दलीप, अशोक, राज कुमार, भूपिंद्र सिंह, प्रगट सिंह, शिवदर्शन सिंह, श्रीराम, दीपक, गियान, प्रेमपाल, छिंद्रपाल, पतराम, सुरिंद्र, सुखजीत, रूलीया राम, बहन वीना, कांता आदि मौके पर पहुंचे और उनका शरीर लखनऊ मैडीकल कॉलेज के लिए भेजा। सभी ने सुदागर सिंह इंसा की जय के नारे लगाये और परिवार के इस कार्य की भरपूर प्रशंसा की।

ਰੈਡ ਕਰਾਸ ਸੁਸਾਇਟੀ ਨੇ ਏ.ਡੀ.ਆਰ. ਸੈਂਟਰ ਚ ਆਮ ਲੋਕਾਂ ਦੇ ਬੈਠਣ ਲਈ ਕਰਵਾਏ ਬੈਂਚ ਮੁਹੱਈਆ

 


ਬਠਿੰਡਾ, 16 ਜਨਵਰੀ : ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਥਾਨਕ ਏ.ਡੀ.ਆਰ. ਸੈਂਟਰ ਚ ਆਮ ਲੋਕਾਂ ਦੇ ਬੈਠਣ ਲਈ ਕਰਵਾਏ ਬੈਂਚ ਮੁਹੱਈਆ ਗਏ ਹਨ। ਇਹ ਬੈਂਚ ਇੱਥੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਆਪਸੀ ਝਗੜੇ ਸਹਿਮਤੀ ਨਾਲ ਨਿਬੇੜਨ ਹਿੱਤ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਹਾਈ ਸਿੱਧ ਹੋਣਗੇ। ਇਹ ਜਾਣਕਾਰੀ ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਦਰਸ਼ਨ ਕੁਮਾਰ ਨੇ ਦਿੱਤੀ।

        ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਰੇਸ਼ ਗੋਇਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈਡ ਕਰਾਸ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਏ.ਡੀ.ਆਰ ਸੈਂਟਰ ਦਾ ਮੁੱਖ ਮੰਤਵ ਸਮਾਜ ਦੇ ਕਮਜ਼ੋਰ ਤਬਕਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਅਤੇ ਲੋਕਾਂ ਦੇ ਝਗੜਿਆਂ ਦਾ ਸਹਿਮਤੀ ਨਾਲ ਨਿਪਟਾਰਾ ਕਰਨਾ ਹੈ।

        ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਰੇਸ਼ ਗੋਇਲ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 11 ਫ਼ਰਵਰੀ 2023 ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇ। ਇਸ ਲੋਕ ਅਦਾਲਤ ਵਿੱਚ ਆਪਸੀ ਰਜ਼ਾਮੰਦੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।

        ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ, ਪ੍ਰਧਾਨ ਯੋਗ ਸੇਵਾ ਸਮਿਤੀ ਸ੍ਰੀ ਰਾਧੇ ਸ਼ਿਆਮ ਬਾਂਸਲ, ਪ੍ਰਧਾਨ ਬਠਿੰਡਾ ਵਿਕਾਸ ਮੰਚ ਸ੍ਰੀ ਰਾਕੇਸ਼ ਕੁਮਾਰ ਨਰੂਲਾ ਅਤੇ ਸਮਾਜ ਸੇਵੀ ਸ੍ਰੀ ਡੀ.ਕੇ.ਗਰਗ ਆਦਿ ਹਾਜ਼ਰ ਸਨ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੁਫ਼ਤ ਕੰਪਿਊਟਰ ਸਿਖਲਾਈ ਦਾ ਤੀਜਾ ਬੈਚ ਜਲਦ ਸ਼ੁਰੂ


ਫਿਰੋਜ਼ਪੁਰ, 16 ਜਨਵਰੀ 

          ਜ਼ਿਲ੍ਹਾ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਸ਼ਨ ਅਗਾਜ਼ ਅਧੀਨ ਦਫਤਰ ਜ਼ਿਲ੍ਹਾ ਰੋਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੌਜੂਦ ਕੰਪਿਊਟਰ ਲੈਬ ਵਿੱਚ ਜ਼ਿਲ੍ਹੇ ਦੇ ਲੋੜਵੰਦ ਅਤੇ ਇਛੁੱਕ ਲੜਕੇ-ਲੜਕੀਆਂ ਲਈ ਬਿਲਕੁਲ ਮੁਫ਼ਤ ਕੰਪਿਊਟਰ ਕੋਰਸ ਦਾ ਤੀਜਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬੈਚ ਲਈ ਪ੍ਰਾਰਥੀ ਮਿਤੀ 20 ਜਨਵਰੀ 2023 ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵਿਖੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਹਰਮੇਸ਼ ਕੁਮਾਰ ਨੇ ਦਿੱਤੀ।

            ਉਨ੍ਹਾਂ ਦੱਸਿਆ ਕਿ ਇਹ ਕੋਰਸ 45 ਦਿਨਾਂ ਲਈ ਚਲਾਇਆ ਜਾਵੇਗਾ। ਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਦੇਣ ਦੇ ਨਾਲ-ਨਾਲ ਭਵਿੱਖ ਵਿੱਚ ਆਉਣ ਵਾਲੀ ਭਰਤੀ ਦੇ ਕਾਬਲ ਬਣਾਉਣਾ ਹੈ। ਕੋਰਸ ਦੌਰਾਨ ਪ੍ਰਾਰਥੀਆਂ ਨੂੰ ਬੇਸਿਕ ਕੰਪਿਊਟਰਡਿਜੀਟਲ ਲਿਟਰੇਸੀਪਰਸਨੈਲਟੀ ਡਿਵੈਲਪਮੈਂਟਇੰਟਰਵਿਊ ਸਕਿੱਲਜ਼ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਹੁਨਰ ਨੂੰ ਨਿਖਾਰਣ ਲਈ ਲੋੜੀਂਦੀ ਸਿੱਖਿਆ ਦਿੱਤੀ ਜਾਵੇਗੀ। ਇਸ ਬੈਚ ਲਈ ਸਾਹਿਲ ਸ਼ਰਮਾਵਿੱਦਿਆ ਵਿਚਾਰ ਸੁਸਾਇਟੀ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਤਾਂ ਜੋ ਸਰਕਾਰ ਵੱਲੋਂ ਸਥਾਪਿਤ ਬੁਨਿਆਦੀ ਢਾਂਚੇ ਨੂੰ ਲੋੜਵੰਦ ਪ੍ਰਾਰਥੀਆਂ ਦੀ ਭਲਾਈ ਲਈ ਲਾਹੇਵੰਦ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਿਊਰੋ ਵਿੱਚ ਸਥਾਪਿਤ ਕੰਪਿਊਟਰ ਲੈਬ/ਲਾਇਬ੍ਰੇਰੀ ਵਿੱਚ ਇਹ ਬੈਚ ਚਲਾਇਆ ਜਾਵੇਗਾ ਅਤੇ ਇਸ ਬੈਚ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਸਬਿਆਂ ਤੋਂ ਪ੍ਰਾਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਿਊਰੋ ਵੱਲੋਂ ਮੁਫ਼ਤ ਕੰਪਿਊਟਰ ਕੋਰਸ ਮਈ-ਜੂਨ 2022 ਵਿੱਚ ਕੇਵਲ ਲੜਕੀਆਂ ਲਈ ਅਤੇ ਨਵੰਬਰ-ਦਸੰਬਰ 2022 ਲੜਕੇ-ਲੜਕੀਆਂ ਲਈ ਕਾਮਯਾਬੀ ਨਾਲ ਚਲਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਬੈਚ ਲਗਾਤਾਰ ਚਲਾਏ ਜਾਂਦੇ ਰਹਿਣਗੇ। 

ਜਿਲ੍ਹਾ ਫਾਜਿਲਕਾ ਵਿੱਚ ਚਾਇਨਾ ਡੋਰ ਦੀ ਵਰਤੋਂ ਦੀ ਰੋਕਥਾਮ ਲਈ ਸਬ ਡਵੀਜ਼ਨ ਪੱਧਰੀ ਕਮੇਟੀ ਦਾ ਗਠਨ


ਸਬ ਡਵੀਜ਼ਨ ਪੱਧਰੀ ਕਮੇਟੀਆ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋ ਨੂੰ ਪੂਰੀ ਤਰ੍ਹਾਂ ਰੋਕਣ ਲਈ ਹੋਵੇਗੀ

ਜਿੰਮੇਵਾਰ

ਫਾਜਿਲਕਾ 16 ਜਨਵਰੀ

ਜ਼ਿਲ੍ਹਾ ਮੈਜਿਸਟਰੇਟ ਫਾਜਿਲਕਾ ਵੱਲੋਂ ਜਿਲ੍ਹਾ ਫਾਜਿਲਕਾ ਵਿੱਚ ਚਾਇਨਾ ਡੋਰ ਵੇਚਣ ਅਤੇ ਇਸ ਦੀ ਵਰਤੋਂ ਨੂੰ ਰੋਕਥਾਮ ਲਈ ਧਾਰਾ 144 ਸੀ.ਆਰ.ਪੀ.ਸੀ ਲਾਗੂ ਕੀਤੀ ਹੋਈ ਹੈ। ਇਸ ਰੋਕਥਾਮ ਨੂੰ ਯਕੀਨੀ ਬਨਾਉਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਮਨਦੀਪ ਕੌਰ ਨੇ ਸਬ ਡਵੀਜਨ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਫਾਜਿਲਕਾ ਵਿਖੇ ਉਪ ਮੰਡਲ ਮੈਜਿਸਟਰੇਟਫਾਜ਼ਿਲਕਾ,  ਉਪ ਕਪਤਾਨ ਪੁਲਿਸਫਾਜ਼ਿਲਕਾ,  ਉਪ ਮੰਡਲ ਇੰਜੀਨੀਅਰਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡਫਰੀਦਕੋਟ/ਫਾਜਿਲਕਾ,  ਕਾਰਜਸਾਧਕ ਅਫਸਰਨਗਰ ਕੌਂਸਲਫਾਜਿਲਕਾ ਅਤੇ ਨਗਰ ਪੰਚਾਇਤ ਅਰਨੀਵਾਲਾ ਸੇਖਸੁਭਾਨ ,   ਸਬ ਡਵੀਜ਼ਨ ਜਲਾਲਾਬਾਦ ਵਿਖੇ  ਉਪ ਮੰਡਲ ਮੈਜਿਸਟਰੇਟਜਲਾਲਾਬਾਦ,  ਉਪ ਕਪਤਾਨ ਪੁਲਿਸਜਲਾਲਾਬਾਦ,  ਉਪ ਮੰਡਲ ਇੰਜੀਨੀਅਰਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡਫਰੀਦਕੋਟ/ਫਾਜਿਲਕਾਕਾਰਜਸਾਧਕ ਅਫਸਰਨਗਰ ਕੌਂਸਲਜਲਾਲਾਬਾਦਸਬ ਡਵੀਜ਼ਨ ਅਬੋਹਰ ਵਿਖੇ ਉਪ ਮੰਡਲ ਮੈਜਿਸਟਰੇਟਅਬੋਹਰ,  ਉਪ ਕਪਤਾਨ ਪੁਲਿਸਅਬੋਹਰ ਅਤੇ ਬਲੂਆਣਾ,  ਨਿਗਰਾਨ ਇੰਜੀਨੀਅਰਨਗਰ ਨਿਗਮਅਬੋਹਰ,  ਉਪ ਮੰਡਲ ਇੰਜੀਨੀਅਰਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡਫਰੀਦਕੋਟ/ਫਾਜਿਲਕਾ ਹੋਣਗੇ।

ਉਨ੍ਹਾ ਕਿਹਾ ਇਸ ਸਬ ਡਵੀਜ਼ਨ ਪੱਧਰੀ ਕਮੇਟੀਆ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋ ਨੂੰ ਪੂਰੀ ਤਰ੍ਹਾਂ ਰੋਕਣ ਲਈ ਜਿੰਮੇਵਾਰ ਹੋਵੇਗੀ ਅਤੇ ਰੋਜਾਨਾ ਚੈਕਿੰਗ ਕਰਕੇ ਜੇਕਰ ਕੋਈ ਚਾਇਨਾ ਡੋਰ ਵੇਚੀ ਤੇ ਵਰਤੋਂ ਕੀਤੀ ਜਾਂਦੀ ਪਾਈ ਜਾਂਦੀ ਹੈ ਤਾਂ ਉਸਨੂੰ ਸੀਜ ਕਰਨ ਅਤੇ ਬੰਨਦੀ ਕਾਰਵਾਈ ਕਰਨ ਉਪਰੰਤ ਰੋਜਾਨਾ ਰਿਪੋਰਟ ਕਮੇਟੀ ਵਲੋਂ ਇਸ ਦਫਤਰ ਨੂੰ ਭੇਜੀ ਜਾਵੇਗੀ।

 

ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਸਾਹਿਤ ਸਭਾ ਜਲਾਲਾਬਾਦ ਵੱਲੋਂ ਸੰਗੀਤਕ ਸ਼ਾਮ ਦਾ ਸਫ਼ਲ ਆਯੋਜਨ



ਫਾਜਿਲਕਾ 16 ਜਨਵਰੀ
ਅਜਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ ਅਤੇ ਭਾਸ਼ਾ ਵਿਭਾਗ ਪੰਜਾਬ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਸਾਹਿਤ ਸਭਾ ਜਲਾਲਾਬਾਦ ਵੱਲੋਂ ਲੋਹੜੀ ਤੇ ਮਾਘੀ ਦੇ ਸ਼ੁਭ ਮੌਕੇ ‘ਤੇ ਸਾਹਿਤਕ ਤੇ ਸਭਿਆਚਾਰਕ ਗੀਤਾਂ ਨੂੰ ਸਮਰਪਿਤ “ਸੰਗੀਤਕ ਸ਼ਾਮ” ਦਾ ਆਯੋਜਨ ਜਲਾਲਾਬਾਦ ਦੀ ਰੱਸੇਵੱਟ ਧਰਮਸ਼ਾਲਾ ਵਿੱਚ ਕੀਤਾ ਗਿਆ।
 ਇਸ ਸੰਗੀਤਕ ਸ਼ਾਮ ਦੇ ਮੁੱਖ ਮਹਿਮਾਨਾਂ ਵਿੱਚ ਡਾ.ਪ੍ਰਕਾਸ਼ ਦੋਸ਼ੀ (ਸਾਹਿਤਕਾਰ), ਪ੍ਰਧਾਨਗੀ ਸ.ਮਹਿੰਦਰ ਸਿੰਘ (ਬੱਬੂ ਧਮੀਜਾ), ਵਿਸ਼ੇਸ਼ ਮਹਿਮਾਨ ਸ਼੍ਰੀ ਰਾਜ ਕੁਮਾਰ ਡੂਮੜਾ (ਐਮ.ਸੀ.ਜਲਾਲਾਬਾਦ) ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦ ਮੁੱਖ ਉਦੇਸ਼ ਅਜਿਹੇ ਸਮਾਗਮਾਂ ਰਾਹੀਂ ਨਵੀਆਂ ਪ੍ਰਤਿਭਾਵਾਂ ਨੂੰ ਇੱਕ ਮੰਚ ਦੇਣਾ ਅਤੇ ਸਾਹਿਤ ਨਾਲ ਜੋੜਨਾ ਹੈ। ਸ.ਕੁਲਦੀਪ ਸਿੰਘ ਬਰਾੜ ਨੇ ਸਾਹਿਤ ਸਭਾ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਾਹਿਤ ਸਭਾ ਵੱਲੋਂ ਭਵਿੱਖ ਵਿੱਚ ਵੱਖ-ਵੱਖ ਸਮਾਗਮ ਉਲੀਕੇ ਜਾਣਗੇ ਤੇ ਕਲਮ ਤੇ ਕਲਾ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਤੇ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਗਾਇਕ ਕਾਕਾ ਕਾਉਣੀ, ਸੰਗੀਤ ਉਸਤਾਦ ਮਨਜਿੰਦਰ ਤਨੇਜਾ, ਡਾਇਮੰਡ ਕਪੂਰ, ਵਿਪਨ ਕੰਬੋਜ, ਰਾਜੀਵ ਸ਼ਰਮਾ, ਗੋਰਵ ਬੱਬਰ, ਜਸਕਰਨ ਸ਼ਰਮਾ, ਗੁਲਜਿੰਦਰ ਕੌਰ, ਰਜਨੀਤ, ਦਿਲਪ੍ਰੀਤ ਕੌਰ ਭੁੱਲਰ, ਸੰਯਮ ਸਹਿਗਲ, ਗੁਰਸ਼ਾਨ, ਪੂਰਵ ਗਾਂਧੀ ਆਦਿ ਨੇ ਆਪਣੀ ਕਲਾ ਦੇ ਰੰਗ ਬਿਖੇਰੇ।
ਇਸ ਮੌਕੇ ਜੀਵਨ ਭਰ ਸਾਹਿਤਕ ਕਾਰਜਾਂ ਲਈ ਤਿੰਨ ਸ਼ਖਸੀਅਤਾ- ਸ. ਦਿਆਲ ਸਿੰਘ ਪਿਆਸਾ, ਸ਼੍ਰੀ ਪ੍ਰਵੇਸ਼ ਖੰਨਾ, ਸ਼੍ਰੀ ਦੇਵ ਰਾਜ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਣ ਸੰਦੀਪ ਝਾਬ ਸਕੱਤਰ ਤੇ ਪਰਮਿੰਦਰ ਸਿੰਘ ਖੋਜ ਅਫ਼ਸਰ ਨੇ ਕੀਤਾ।
 ਇਸ ਮੌਕੇ ਤੇ ਡਾ.ਗੁਰਤੇਜ ਸਿੰਘ, ਰੰਗਕਰਮੀ, ਤਿਲਕ ਰਾਜ ਕਾਹਲ, ਬਲਬੀਰ ਸਿੰਘ ਰਹੇਜਾ, ਗੋਪਾਲ ਬਜਾਜ, ਰੋਸ਼ਨ ਲਾਲ ਅਸੀਜਾ, ਸੂਬਾ ਸਿੰਘ ਨੰਬਰਦਾਰ, ਪ੍ਰੀਤੀ ਬਬੂਟਾ, ਨੀਰਜ ਛਾਬੜਾ, ਸੁਖਪ੍ਰੀਤ ਸਿੰਘ, ਪਰਮਿੰਦਰ ਪਿਆਸਾ, ਮਦਨ ਲਾਲ ਡੂਮੜਾ, ਵਿਪਨ ਜਲਾਲਾਬਾਦੀ, ਨਰਿੰਦਰ ਸਿੰਘ ਮੁੰਜਾਲ (ਲੱਕੀ), ਪਰਮਜੀਤ ਸਿੰਘ ਧਮੀਜਾ, ਜਸਕਰਨਜੀਤ ਸਿੰਘ, ਦੀਪਕ ਨਾਰੰਗ ਆਦਿ ਹਾਜ਼ਰ ਸਨ।

ਸੜਕ ਸੁਰੱਖਿਆ ਸਪਤਾਹ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ



ਫ਼ਾਜਿ਼ਲਕਾ, 16 ਜਨਵਰੀ (ਬਲਰਾਜ ਸਿੰਘ ਸਿੱਧੂ )

ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੋਹਣਾ ਪੰਜਾਬ ਸੁਰੱਖਿਅਤ ਪੰਜਾਬ ਥੀਮ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ, ਜਿਸ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਬਾਖੂਬੀ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀਆ ਨੂੰ ਟਰੈਫਿਕ ਨਿਯਮਾਂ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜ਼ੋ ਉਹ ਅੱਗੇ ਸਮਾਜ ਵਿੱਚ ਵੀ ਇਸ ਜਾਗਰੂਕਤਾ ਦਾ ਪ੍ਰਸਾਰ ਕਰਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਜਿੰਦਰ ਕੁਮਾਰ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਨਿਰੰਤਰ ਵਾਪਰ ਰਹੀਆ ਸੜਕ ਦੁਰਘਟਨਾਵਾਂ ਦੇ ਪਿੱਛੇ ਮੁੱਖ ਕਾਰਨ ਜਾਗਰੂਕਤਾ ਦੀ ਘਾਟ ਹੋਣਾ ਹੈ। ਜ਼ਿਲ੍ਹਾ ਪ੍ਰਸਾਸਨ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪ੍ਰਾਇਮਰੀ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਮੂਹ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜ਼ੋ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਕੁਇੰਜ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਨਾਟਕ ਵੀ ਖੇਡੇ ਜਾ ਰਹੇ ਹਨ।ਇਸ ਜਾਗਰੂਕਤਾ ਪ੍ਰੋਗਰਾਮ ਦੀ ਸਫਲਤਾ ਲਈ ਸਮੂਹ ਬੀਪੀਈਓਜ, ਸਮੂਹ ਸੀਐਚਟੀ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ , ਮੀਡੀਆ ਟੀਮ ਮੈਂਬਰਾਂ,ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।