Jan 18, 2023

ਬੱਚਿਆਂ ਵੱਲੋਂ ਲੋਕਾਂ ਅੰਦਰ ਸੜਕੀ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਫੈਲਾਉਣ ਲਈ ਕਢਿਆ ਗਿਆ ਮਾਰਚ



ਵਾਹਨਾਂ ਨੂੰ ਲਗਾਏ ਸਟੀਕਰ, ਵਾਹਨਾਂ ਚਾਲਕਾਂ ਨੂੰ ਕੀਤਾ ਜਾਗਰੂਕ

 ਫ਼ਾਜਿਲਕਾ, 18 ਜਨਵਰੀ ( ਬਲਰਾਜ ਸਿੰਘ ਸਿੱਧੂ )

          ਸੜਕ ਸੁਰੱਖਿਆ ਹਫਤਾ ਦੇ ਮੱਦੇਨਜਰ ਲੋਕਾਂ ਅੰਦਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਬੱਚਿਆਂ ਵੱਲੋਂ ਮਾਰਚ ਕੱਢਿਆ ਗਿਆ। ਇਸ ਦਾ ਮੰਤਵ ਲੋਕਾਂ ਨੂੰ ਸੜਕੀ ਨਿਯਮਾਂ ਦੀ ਹਰ ਹੀਲੇ ਪਾਲਣਾ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਨਾ ਹੈ।

ਇਸ ਮਾਰਚ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਮਨਦੀਪ ਕੌਰ ਨੇ ਕਿਹਾ ਕਿ ਬੱਚਿਆਂ ਦੀ ਗੱਲ ਦੂਜਿਆਂ ਦੇ ਮੁਕਾਬਲੇ ਸੌਖੀ ਮੰਨੀ ਜਾਂਦੀ ਹੈ। ਇਸ ਕਰਕੇ ਸੜਕ ਸੁਰੱਖਿਆ, ਜੀਵਨ ਰੱਖਿਆ ਦੇ ਥੀਮ ਤਹਿਤ ਬਚਿਆਂ ਵੱਲੋਂ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਇਹ ਗਤੀਵਿਧੀ ਆਯੋਜਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਸੜਕ *ਤੇ ਚੱਲਣ ਸਮੇਂ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਸਾਡਾ ਧਿਆਨ ਸਿਰਫ ਤੇ ਸਿਰਫ ਸੜਕ ਵੱਲ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਇਸ ਮੌਕੇ ਸਕੂਲ ਵੈਨਾਂ ਅਤੇ ਵਹੀਕਲਾਂ ਨੂੰ ਸੜਕ ਸੁਰੱਖਿਆ ਨਿਯਮਾਂ ਨੂੰ ਦਰਸ਼ਾਉਂਦੇ ਸਟੀਕਰ ਲਗਾਏ ਗਏ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਪਾਲਣਾ ਵਾਲੇ ਪੰਫਲੈਂਟ ਵੀ ਵੰਡੇ ਗਏ ਅਤੇ ਵਾਹਨ ਚਾਲਕਾਂ ਨੂੰ ਜਾਗਰੂਕ ਵੀ ਕੀਤਾ ਗਿਆ।

ਸੜਕ ਸੁਰੱਖਿਆ ਹਫਤਾ ਮਨਾਉਣ ਦਾ ਮੰਤਵ ਲੋਕਾਂ ਅੰਦਰ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਪ੍ਰਤੀ ਪ੍ਰੇਰਿਤ ਕਰਨਾ ਹੈ। ਸ਼ਰਾਬ ਪੀ ਕੇ ਗੱਡੀ ਨਾ ਚਲਾਉਣਾ, ਸੀਟ ਬੈਲਟ ਲਗਾ ਕੇ ਗੱਡੀ ਚਲਾਉਣੀ, ਡਰਾਈਵਿੰਗ ਕਰਦੇ ਸਮੇਂ ਫੋਨ *ਤੇ ਗੱਲ ਨਾ ਕਰਨੀ, ਟਰੈਫਿਕ ਸਿਗਨਲ ਦੀ ਪਾਲਣਾਕਰਨੀ, ਲਾਲ ਬਤੀ ਦੀ ਉਲੰਘਣਾਂ ਨਾ ਕਰਨੀ, ਤੇਜ ਗਤੀ ਨਾਲ ਗੱਡੀ ਨਾ ਚਲਾਉਣੀ ਆਦਿ ਨਿਯਮਾਂ ਦੀ ਵਰਤੋਂ ਕਰਕੇ ਅਸੀਂ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹਾਂ।

ਇਸ ਮੌਕੇ ਸੁਪਰਡੈਂਟ ਪ੍ਰਦੀਪ ਗੱਖੜ, ਟਰਾਂਸਪੋਰਟ ਵਿਭਾਗ ਤੋਂ ਸੁਨੀਪ ਵਢੇਰਾ, ਸ਼ਿਵ ਕੁਮਾਰ, ਅਸ਼ੀਸ਼ ਕੰਬੋਜ, ਟਰੈਫਿਕ ਇੰਚਾਰਜ ਪਵਨ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਸੜਕੀ ਨਿਯਮਾਂ ਨੂੰ ਦਰਸ਼ਾਉਂਦੇ ਬੱਚਿਆਂ ਵਿਚਕਾਰ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ



 ਫ਼ਾਜਿਲਕਾ, 18 ਜਨਵਰੀ ( ਬਲਰਾਜ ਸਿੰਘ ਸਿੱਧੂ )
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ ਅਤੇ ਸਰਕਾਰੀ ਹਾਈ ਸਕੂਲ ਚੁਆੜਿਆਂ ਵਾਲੀ ਵਿਖੇ ਸਕੂਲੀ ਬਚਿਆਂ ਵਿਚਕਾਰ ਟਰੈਫਿਕ ਨਿਯਮਾਂ ਨੂੰ ਦਰਸ਼ਾਉਂਦੇ ਹੋਏ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਵੱਲੋਂ ਸੜਕਾਂ *ਤੇ ਲਗੇ ਚਿੰਨ ਬੋਰਡ, ਟਰੈਫਿਕ ਸਿਗਨਲ, ਸੜਕ ਸੁਰੱਖਿਆ ਨਿਯਮਾਂ ਨੂੰ ਪੋਸਟਰਾਂ ਰਾਹੀਂ ਦਰਸ਼ਾਇਆ ਗਿਆ। ਸਕੂਲ ਮੁੱਖੀਆਂ ਨੇ ਕਿਹਾ ਕਿ ਇਹ ਮੁਕਾਬਲਿਆਂ ਰਾਹੀਂ ਬਚਿਆਂ ਅੰਦਰ ਹੁਣੇ ਤੋਂ ਹੀ ਸੜਕੀ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ ਤਾਂ ਜ਼ੋ ਨਿਯਮਾਂ ਦੀ ਉਲੰਘਣਾਂ ਨਾ ਹੋ ਸਕੇ ਅਤੇ ਸੜਕੀ ਦੁਰਘਟਨਾਂ ਹੋਣ ਤੋਂ ਵੀ ਬਚਿਆ ਜਾ ਸਕੇ।








ਸਕੂਲੀ ਵਿਦਿਆਰਥੀਆਂ ਨੇ ਨਸਿ਼ਆਂ ਵਿਰੋਧੀ ਮੁਹਿੰਮ ਨੂੰ ਦਿੱਤਾ ਹੁੰਗਾਰਾ



ਫ਼ਾਜਿ਼ਲਕਾ, 18 ਜਨਵਰੀ ( ਬਲਰਾਜ ਸਿੰਘ ਸਿੱਧੂ )

ਇੱਥੋਂ ਨੇੜਲੇ ਪਿੰਡ ਜੰਡਵਾਲਾ ਹਨੂੰਵੰਤਾ ਦੇ ਸਕੂਲੀ ਵਿਦਿਆਰਥੀਆਂ ਨੇ ਅੱਜ ਸਕੂਲ ਦੇ ਹੈੱਡ ਮਾਸਟਰ ਜੋਗਿੰਦਰਪਾਲ ਦੀ ਅਗਵਾਈ ਵਿਚ ਨਸਿ਼ਆਂ ਵਿਰੋਧੀ ਮੁਹਿੰਮ ਦਾ ਸਾਥ ਦਿੰਦਿਆਂ ਸਕੂਲ ਵਿਚ ਨਸ਼ਾ ਨਾ ਕਰਨ ਦੀ ਸਹੁੰ ਚੁੱਕੀ। ਵਿਦਿਆਰਥੀਆਂ ਨੇ ਕਿਹਾ ਕਿ ਉਹ ਪੰਜਾਬ ਵਿਚ ਨਸਿ਼ਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਅਤੇ ਲੋਕਾਂ ਨੁੰ ਵੀ ਕਹਿਣਾ ਚਾਹੁੰਦੇ ਹਨ ਕਿ ਉਹ ਆਪਣੀ ਜਿ਼ੰਦਗੀ ਨੂੰ ਸਹੀ ਰਸਤੇ ਤੇ ਲਿਆ ਕੇ ਸਮਾਜ ਦਾ ਭਲਾ ਕਰਨ। 



ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੀ ਰਾਸ਼ੀ ਦਾ ਪ੍ਰੋਜੈਕਟ ਪਾਸ : ਡਾ.ਬਲਜੀਤ ਕੌਰ



ਸ੍ਰੀ ਮੁਕਤਸਰ ਸਾਹਿਬ 
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੀ ਰਾਸ਼ੀ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਹੈ।
]
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਹਰ ਪਬਲਿਕ ਮੀਟਿੰਗ ਵਿੱਚ ਲੋਕਾਂ ਦੀ ਮੁੱਖ ਮੰਗ ਸੀਵਰੇਜ ਸਮੱਸਿਆ ਹੱਲ ਕਰਨ ਦੀ ਹੁੰਦੀ ਸੀ। ਪਿਛਲੇ 8 ਸਾਲ ਤੋ ਮਲੋਟ ਦੇ ਨਿਵਾਸੀ ਸੀਵਰੇਜ ਦਾ ਸੰਤਾਪ ਝਲ ਰਹੇ ਸਨ। ਸਾਰੀਆਂ ਮੋਟਰਾਂ ਖਰਾਬ ਸਨ ਅਤੇ ਨਕਾਰਾ ਹੋ ਚੁੱਕਿਆ ਸਨ। ਡਿਸਪੋਜ਼ਲ ਉਪਰ ਜਰਨੇਟਰ ਨਹੀਂ ਸਨ। ਸ਼ਹਿਰ ਦੇ ਮੁੱਖ ਵਾਰਡ 19,25,26,27 ਦਾ ਸੀਵਰ ਅਤੇ ਫਾਜ਼ਿਲਕਾ ਰੋਡ ਦਾ ਮੈਨ ਸੀਵਰੇਜ ਖਰਾਬ ਹੋ ਚੁੱਕਿਆ ਸੀ ਅਤੇ ਸੀਵਰੇਜ਼ ਲੋਕਾਂ ਦੀ ਮੁੱਖ ਮੁਸ਼ਕਿਲ ਬਣ ਚੁੱਕੀ ਸੀ।

ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ। ਲੋਕਾਂ ਦੀ ਮੰਗ ਦੇ ਮੱਦੇਨਜ਼ਰ ਮਲੋਟ ਦੇ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੀ ਰਾਸ਼ੀ ਦਾ ਪ੍ਰੋਜੈਕਟ ਸਰਕਾਰ ਵਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਇਸੇ ਵਿੱਤੀ ਵਰੇ ਵਿਚ ਕਰੀਬ 9 ਕਰੋੜ ਦੀ ਰਾਸ਼ੀ ਦੇ ਟੈਂਡਰ ਅਧੀਨ ਕੰਮ ਆਰੰਭ ਕਰ ਦਿੱਤਾ ਜਾਵੇਗਾ। ਜਿਸ ਨਾਲ ਸਾਰਿਆਂ ਡਿਸਪੋਜ਼ਲ ਤੇ ਨਵੀਂ ਮਸ਼ੀਨਰੀ ਦੇ ਨਾਲ ਨਾਲ ਪਾਵਰ ਕਟ ਵੇਲੇ ਜਰਨੇਟਰ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਵਾਰਡ 19,25,26,27 ਦੇ ਵਸਨੀਕਾਂ ਨੂੰ ਸੀਵਰੇਜ ਸਮੱਸਿਆ ਤੋ ਨਿਜ਼ਾਤ ਮਿਲ ਜਾਵੇਗੀ ਅਤੇ ਵਾਰਡ 17 ਦੇ ਛੱਪੜ ਤੇ ਮੋਟਰ ਦਾ ਪ੍ਰਬੰਧ ਵੱਖਰੇ ਤੌਰ ਤੇ ਕਿੱਤਾ ਜਾ ਰਿਹਾ ਹੈ।

saflta da Mantra, --ਜਿਹੜਾ ਮਨੁੱਖ ਇਸ਼ਾਰੇ ਨਹੀਂ ਸਮਝਦਾ...ਕੁਦਰਤ ਵੀ ਉਸਦੀ ਮਦਦ ਨਹੀਂ ਕਰਦੀ....





- ਕੋਈ ਤੁਹਾਡੀਆਂ ਗੱਲਾਂ ਤੋਂ ਤੰਗ ਹੋ ਰਿਹਾ ਹੈ... ਉਹ ਇਸਦਾ ਇਸ਼ਾਰਾ ਜਰੂਰ ਦੇ ਰਿਹਾ ਹੈ...ਉਸਨੂੰ ਸਮਝਣਾ ਹੈ ਅਸੀਂ ਹੀ....ਬੋਲਦੇ ਰਹਾਂਗੇ... ਤਾਂ ਉਹ ਆਖਰ ਸਾਨੂੰ ਚੁੱਪ ਹੋ ਜਾਣ ਲਈ ਕਹਿ ਦਵੇਗਾ...ਜਿਆਦਾ ਬੇਹਤਰ ਆਪਣੇ ਆਪ ਚੁੱਪ ਹੋ ਜਾਣਾ ਹੈ..

- ਤੁਹਾਡੇ ਘਰ ਦੇ ਵਿਹੜਿਆਂ ਚ  ਉੱਗੇ ਦਰਖਤ...ਬੂਟੇ... ਸੁੱਕ ਜਾਣ ਤੋਂ ਪਹਿਲਾਂ ਤੁਹਾਨੂੰ ਇਸ਼ਾਰਾ ਦਿੰਦੇ ਨੇ...ਉਸਨੂੰ ਤੁਸੀਂ ਸਮਝਣਾ ਹੈ...ਕਿਵੇਂ ਸਮਝਣਾ ਹੈ ਇਹ ਤੁਸੀਂ ਜਾਣੋਗੇ....ਨਹੀਂ ਤਾਂ ਇਹ ਬੂਟੇ ਇਹ ਦਰਖਤ...ਗਾਇਬ ਹੋ ਜਾਣਗੇ...
< div class="separator" style="clear: both;">
- ਕੋਈ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ... ਉਹ ਇਕ ਦਮ ਨਹੀਂ ਚਲਾ ਜਾਵੇਗਾ...ਉਸਨੇ ਬਹੁਤ ਇਸ਼ਾਰੇ ਦਿੱਤੇ ਹੋਣਗੇ...ਜਿਹੜੇ ਤੁਸੀਂ ਹੀ ਨਹੀਂ ਦੇਖੇ... ਤੁਸੀਂ ਹੀ ਨਹੀਂ ਪਛਾਣੇ...ਹੁਣ ਉਦਾਸ ਹੋਣ ਨਾਲ ਕੀ ਹੋਣਾ...ਕੁਛ ਵੀ ਨਹੀਂ..

- ਓਕੇ...ਤੁਸੀਂ ਉਸਨੂੰ ਬਹੁਤ ਮੈਸਜ ਕਰਦੇ ਹੋ..ਬਹੁਤ ਸਾਰੇ ਟੈਕਸਟ...ਦੇਖਦੇ ਹੋ ਕਿ ਹਰੇਕ ਪੰਜ ਵੱਡੇ ਵੱਡੇ ਸੁਨੇਹਿਆਂ ਦਾ ਜੁਆਬ ਬਹੁਤ ਛੋਟਾ ਆਉਂਦਾ ਹੈ...ਇਕ ਨਿੱਕੇ ਸ਼ਬਦ ਵਿਚ... ਜਾਂ ਜਿਆਦਾ ਤੋਂ ਜਿਆਦਾ ਦੋ ਸ਼ਬਦ.... ਕੀ ਸਮਝ ਰਹੇ ਹੋ ??... ਹਾਂ...ਠੀਕ ਸਮਝ ਰਹੇ ਹੋ...ਨਿਕਲੋ...ਅੱਗੇ ਵਧੋ....ਆਪਣੀ ਇੱਜ਼ਤ ਬਚਾਓ...

- ਧਰਤੀ ਪਾਣੀ ਹਵਾ.. ਅਸਮਾਨ...ਸਭ ਇਸ਼ਾਰੇ ਦੇ ਰਹੇ ਨੇ...ਤੁਹਾਡੇ ਆਪਣੇ ਇਸ਼ਾਰੇ ਦੇ ਰਹੇ ਨੇ....ਮੌਸਮ ਮਾਹੌਲ ਸਭ ਇਸ਼ਾਰੇ ਦੇ ਰਹੇ ਨੇ...

ਬੇਵਕੂਫ ਨਾ ਬਣੇ ਰਹੋ....ਅਨਜਾਣ ਅਤੇ ਭੋਲੇ ਹੋਣਾ ਤੁਹਾਨੂੰ ਬਚਾਏਗਾ ਨਹੀਂ...ਬੇਜ਼ਤ ਹੋਣ ਤੋਂ ਰੋਕ ਨਹੀਂ ਸਕੇਗਾ ਕੁਛ...

ਇਸ਼ਾਰਿਆਂ ਨੂੰ ਸਮਝੋ...ਪਰਮਾਤਮਾ ਕੁਛ ਵੀ ਬੋਲ ਕੇ ਨਹੀਂ ਦਸੇਗਾ...ਆਉਣ ਵਾਲਾ ਸਮਾਂ ਬੋਲੇਗਾ ਨਹੀਂ....ਚੀਜ਼ਾਂ ਰੌਲਾ ਨਹੀਂ ਪਾਉਣਗੀਆਂ....ਰਿਸ਼ਤੇ ਅਵਾਜ਼ ਕਰਕੇ ਨਹੀਂ ਟੁੱਟਣਗੇ...

ਇਸ਼ਾਰਿਆਂ ਨੂੰ ਦੇਖੋ... ਸਮਝੋ...




Jan 17, 2023

सडक हादसे में जीजा साले की दर्दनाक मौत



महिला और चालक हुए घायल
अबोहर, 17 जनवरी। गांव कलरखेड़ा के पास आज दोपहर हुए एक भीषण सडक हादसे में कार में सवार जीजा साले की दर्दनाक मौत हो गई, जबकि कार चालक व एक महिला बुरी से घायल हो गए। मृतकों के शवों को सरकारी अस्पताल की मोर्चरी में रखवाया गया है और घायलों को उपचार के लिए गंगानगर और अबोहर अस्पताल में दाखिल करवाया गया है।
जानकारी के अनुसार कोटकपूरा के कृष्णा नगर निवासी राकेश पुत्र रोशन लाल आज अपनी पत्नी अंजू बाला दोनों आयु करीब 50 साल वहीं के कार चालक गोल्डी पुत्र ब्रह्मदास के साथ अबोहर में अपने पटेल नगर निवासी जीजा सुरेन्द्र मोहन सहगल पुत्र हरींचद के घर आए और यहंा से उन्होंनें श्रीगंगानगर में किसी रिश्तेदार के संस्कार पर  जाना था। यह चारों लोग कार में सवार होकर गंगानगर जा रहे थे कि जब उनकी कार कलरखेड़ा के निकट पहुंची तो कार अचानक अनियंत्रित होने से सडक किनारे बने एक तूडी के कोठे में जा टकराई। यह टक्कर इतनी भयानक थी कि राकेश और सुरेन्द्र मोहन की मौके पर ही मौत हो गई जबकि कार चालक और राकेश की पतनी अंजू बुरी तरह से घायल हो गए। आसपास के लेागों ने इसकी सूचना नर सेवा नारायण सेवा समिति को दी, जिस पर समिति सदस्य सोनू ग्रोवर और उनके साथी सुभाष व मनी सिंह मौके पर पहुंचें और घायलों को तुरंत सरकारी अस्पताल पहुंचाया। वहीं कलरखेड़ा पुलिस ने मृतकों के शव को मोर्चरी में रखवाया। घायल अंजू को उपचार के लिए श्रींगगानगर में दाखिल करवाया गया है जबकि चालक गोलडी अबोहर अस्पताल में भर्ती है।
गौरतबल है कि मृतक सुरेन्द्र मोहन सहगल का पूरा परिवार राम शरणम आश्रम का सेवादार होने के कारण घटना का समाचार सुनकर आश्रम के अनेक सेवादार अस्पताल में पहुंच गए और इस दुखद हादसे पर अपनी संवदेनाएं व्यक्त की

ਪੋਤੇ ਨੂੰ ਭਾਲਣ ਨਿਕਲੇ ਦਾਦਾ ਦੀ ਸੜਕ ਹਾਦਸੇ ਵਿਚ ਮੌਤ


ਅਬੋਹਰ, 17 ਜਨਵਰੀ (balraj singh sidhu)-ਪਿੰਡ ਸੀਤੋ ਗੁੰਨੋ ਨੇੜੇ ਬੀਤੀ ਰਾਤ ਹੋਏ ਇਕ ਸੜਕ ਹਾਦਸੇ ਵਿਚ ਇਕ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਉਸਦੇ ਨਾਲ ਬੈਠਾ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ ਜਦੋਂ ਕਿ ਜ਼ਖ਼ਮੀ ਨੂੰ ਇਲਾਜ ਦੇ ਲਈ ਦਾਖ਼ਿਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਜਿਕ ਵਾਸੀ ਮੇਜਰ ਸਿੰਘ ਪੁੱਤਰ ਨਾਥ ਸਿੰਘ ਦਾ ਗਿਆਰਵੀਂ ਵਿਚ ਪੜ੍ਹਨ ਵਾਲਾਪੋਤਾ ਪਿੱਛਲੇ ਕਰੀਬ ਦੋ ਮਹੀਨੇ ਤੋਂ ਅਚਾਨਕ ਘਰ ਤੋਂ ਲਾਪਤਾ ਹੋ ਗਿਆ ਜਿਸਦਾ ਪੂਰਾ ਪਰਿਵਾਰ ਹੀ ਆਪਣੇ ਪੱਧਰ ਤੇ ਉਸਦੀ ਭਾਲ ਕਰ ਰਿਹਾ ਸੀ। ਬੀਤੀ ਦਿਨੀਂ ਮੇਜਰ ਸਿੰਘ ਆਪਣੇ ਕਿਸੇ ਸਕੇ ਸਬੰਧੀ ਰਾਜਾ ਸਿੰਘ ਨੂੰ ਬਾਈਕ ਤੇ ਲੈ ਕੇ ਰਾਜਸਥਾਨ ਵਿਚ ਆਪਣੇਪੋਤੇ ਨੂੰ ਭਾਲਣ ਦੇ ਲਈ ਗਿਆ ਸੀ ਜਿਥੋਂ ਉਹ ਵਾਪਸ ਆ ਰਹੇ ਸਨ ਕਿ ਜਦੋਂ ਉਹ ਸੀਤੋ ਗੁੰਨੋ ਦੇ ਨੇੜੇ ਪਹੁੰਚੇ ਤਾਂ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਵਿਚ ਉਸਦੀ ਟੱਕਰ ਹੋ ਗਈ, ਜਿਸ ਕਾਰਨ ਮੇਜਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸਦਾ ਕੁੜਮ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਆਸ ਪਾਸ ਦੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ।