punjabfly

Jan 15, 2020

ਇਕ ਉਹ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ਇਕ ਇਹ ਹੈ ‘ਬੂਟਾ ਸਿੰਘ ਸੂਰਮਾ’



ਇਕ ਉਹ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ਇਕ ਇਹ ਹੈ ‘ਬੂਟਾ ਸਿੰਘ ਸੂਰਮਾ’



1990 ‘ਚ ਇਕ ਫ਼ਿਲਮ ਆਈ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ … ਪੰਜਾਬੀ ਫ਼ਿਲਮ ਸੀ … ਜਿਸ ਵਿਚ ਗੁਰਦਾਸ ਮਾਨ ਨੇ ਬੂਟਾ ਸਿੰਘ ਅਤੇ ਦਿਵਿਆ ਦੱਤਾ ਨੇ ਜੈਨਬ ਦਾ ਕਿਰਦਾਰ ਨਿਭਾਇਆ ਸੀ… ਵਧੀਆ ਫ਼ਿਲਮ ਸੀ … ਇਕ ਅਸਲੀ ਪ੍ਰੇਮ ਕਹਾਣੀ…ਜੇ ਉਹ ਫ਼ਿਲਮ ਅਸਲੀ ਪ੍ਰੇਮ ਕਹਾਣੀ ਸੀ ਤਾਂ ਕਹਾਣੀ ਇਹ ਵੀ ਅਸਲੀ ਹੈ … ‘ਬੂਟਾ ਸਿੰਘ ਸੂਰਮਾ’ … ਰਾਏ ਸਿੱਖਾਂ ਦਾ ਮੁੰਡਾ ਸੀ ਬੂਟਾ ਸਿੰਘ … ਬੜਾ ਤਕੜਾ ਜਵਾਨ… ਦਰਿਆ ਕਿਨਾਰੇ ਪਸ਼ੂ ਚਾਰਦਾ… ਇੱਕ ਦਿਨ ਉਹ ਦਰਿਆ ਕਿਨਾਰੇ ਪਸ਼ੂ ਚਾਰ ਰਿਹਾ ਸੀ ਤਾਂ ਪਸ਼ੂਆਂ ਨੂੰ ਲੈ ਕੇ ਮੁਸਲਮਾਨਾਂ ਦੇ ਮੁੰਡੇ ਨਾਲ ਲੜਾਈ ਹੋ ਗਈ … ਪਹਿਲਾਂ ਹੱਥੋਪਾਈ ਹੁੰਦੇ ਰਹੇ, ਫਿਰ ਬੂਟਾ ਸਿੰਘ ਦੇ ਹੱਥ ਪਸ਼ੂਆਂ ਨੂੰ ਮੋੜਨ ਵਾਲਾ ਸੋਟਾ ਆ ਗਿਆ… ਉਸ ਨੇ ਮੁਸਲਮਾਨ ਜਵਾਨ ਦੇ ਸਿਰ ‘ਚ ਮਾਰਿਆ ਤੇ ਜਵਾਨ ਲਹੂ ਲੁਹਾਨ ਹੋ ਗਿਆ… ਸ਼ਾਮ ਨੂੰ ਪਸ਼ੂ ਲੈ ਕੇ ਘਰ ਆ ਗਿਆ… ਸੂਰਜ ਚੜਿਆ… ਦੂਜਾ ਦਿਨ ਹੋ ਗਿਆ… ਮੁਸਲਮਾਨਾਂ ਦੀ ਇੱਕ ਔਰਤ ਉਸ ਦੇ ਘਰ ਆ ਗਈ… ਹੱਥ ‘ਚ ਕਾਹ ਦਾ ਛੰਨਾ ਤੇ ਵਿਚ ਘਿਉ … ਪੁੱਛਣ ਲੱਗੀ, ‘ ਬੂਟਾ ਸਿੰਘ ਤੇਰਾ ਈ ਨਾਂਅ ਏ’… ਬੂਟਾ ਸਿੰਘ ਨੇ ਸਿਰ ਹਿਲਾ ਕੇ ‘ਹਾਂ’ ਦਾ ਜਵਾਬ ਦਿੱਤਾ …ਕਹਿਣ ਲੱਗੀ,’ ਲੈ ਪੁੱਤਰਾ, ਘਿਉ ਦਾ ਛੰਨਾ ਪੀ, ਤੂੰ ਇੱਕ ਇਹੋ ਜਿਹਾ ਜਵਾਨ ਏ, ਜਿਸ ਨੇ ਮੇਰੇ ਪੁੱਤ ਦਾ ਸਿਰ ਪਾੜਿਆ ਏ, ਵੈਸੇ ਅੱਜ ਤੱਕ ਕਿਸੇ ਵੀ ਜਵਾਨ ਦੀ ਏਨੀ ਹਿੰਮਤ ਨਹੀਂ ਪਈ ਕਿ ਉਹ ਮੇਰੇ ਪੁੱਤ ਦੀ ਕੰਡ ਲਾ ਸਕੇ, ਪਰ ਤੂੰ ਵਾਕਿਆ ਹੀ ਸੂਰਮਾ ਨਿਕਲਿਆ ਏ’। ਬੂਟਾ ਸਿੰਘ ਪਿੰਡ ਨੂਰ ਸ਼ਾਹ ਉਰਫ਼ ਵੱਲੇ ਸ਼ਾਹ ਉਤਾੜ ਦਾ ਰਹਿਣ ਵਾਲਾ ਸੀ।


ਇਸ ਹੀ ਪਿੰਡ ਨਾਲ ਇਕ ਹੋਰ ਕਹਾਣੀ ਜੁੜੀ ਹੈ… ਪਿੰਡ ਦੀਆਂ ਮੱਝਾਂ ਚੋਰੀ ਹੋਣ ਦੀ ਕਹਾਣੀ … ਅਜੇ ਵੀ ਲੋਕਾਂ ਨੂੰ ਯਾਦ ਹੈ … ਇੱਕ ਵਾਰੀ ਪਾਕਿਸਤਾਨ ਦੇ ਪਿੰਡ ਫਕੀਰੀਆ ਦੇ ਮੁਸਲਮਾਨ ਪਿੰਡ ਵਿਚੋਂ 60 ਮੱਝਾਂ ਚੋਰੀ ਕਰ ਕੇ ਲੈ ਗਏ… ਬੂਟਾ ਸਿੰਘ ਨੂੰ ਬੜਾ ਗੁੱਸਾ ਚੜਿਆ… ਪਹਿਲਾਂ ਤਾਂ ਉਹ ਇਕੱਲਾ ਹੀ ਮੱਝਾਂ ਲੈਣ ਲਈ ਪਾਕਿਸਤਾਨ ਜਾਣ ਲੱਗਾ… ਪਰ ਪਿੰਡ ਦੇ ਅਰਜਨ ਸਿੰਘ, ਹਾਕਮ ਸਿੰਘ ਤੇ ਇੱਕ ਹੋਰ ਨੋਜਵਾਨ ਨੇ ਵੀ ਨਾਲ ਜਾਣ ਦੀ ਜਿੱਦ ਕਰ ਲਈ… ਦਰਿਆ ਨੇੜੇ ਪੁੱਜ ਗਏ … ਉਹਨਾਂ ਦੇਖਿਆ ਕਿ ਮੁਸਲਮਾਨ ਆਪਣੇ ਪਸ਼ੂਆਂ ਨੂੰ ਚਰਾਉਣ ਆਉਂਦੇ ਹਨ ਤੇ ਆਪ ਦਰਖਤਾਂ ਦੀ ਛਾਂ ਥੱਲੇ ਬੈਠ ਜਾਂਦੇ ਹਨ… ਜਦੋਂ ਉਹਨਾਂ ਦੀਆਂ ਮੱਝਾਂ ਇਸ ਪਾਸੇ ਆਈਆਂ ਤਾਂ 150 ਮੱਝਾਂ ਨੂੰ ਜਵਾਨ ਆਪਣੇ ਪਿੰਡ ਨੂਰ ਸ਼ਾਹ ਲੈ ਆਏ… ਪਿੰਡ ਵਿਚ ਪੰਚਾਇਤ ਹੋਈ ਤੇ ਫ਼ੈਸਲੇ ਅਨੁਸਾਰ 20 ਮੱਝਾਂ ਰੱਖ ਕੇ ਬਾਕੀ ਦੀਆਂ ਹੋਰਨਾਂ ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਵੰਡ ਦਿੱਤੀਆਂ… ਕਹਿੰਦੇ ਹਨ ਕਿ ਦੇਸ਼ ਦੀ ਵੰਡ ਦੌਰਾਨ ਇਕ ਹਿੰਦੁਸਤਾਨੀ ਲੜਕੀ ਪਾਕਿਸਤਾਨ ‘ਚ ਰਹਿ ਗਈ ਸੀ… ਜਿਸ ਨੂੰ ਵਾਪਸ ਲੈ ਕੇ ਆਉਣ ਲਈ ਬੂਟਾ ਸਿੰਘ ਨੇ ਵਾਅਦਾ ਕੀਤਾ ਸੀ… ਦੋ ਚਾਰ ਦਿਨ ਬਾਅਦ ਲੜਕੀ ਵੀ ਆ ਗਈ … ਕਹਿੰਦੀ, ਬੂਟਾ ਸਿੰਘ ਕੁੱਝ ਮੁਸਲਮਾਨ ਲੜਕਿਆਂ ਦਾ ਮੁਕਾਬਲਾ ਕਰਦਾ ਹੋਇਆ ਜਖ਼ਮੀ ਹੋ ਗਿਆ ਸੀ … ਦਰਿਆ ਕੋਲ ਆ ਕੇ ਮੈਂ ਝਾੜੀਆਂ ਵਿਚ ਲੁੱਕ ਗਈ… ਪਰ ਜਖਮੀ ਬੂਟਾ ਸਿੰਘ ਨੂੰ ਨੋਜਵਾਨ ਪਾਕਿਸਤਾਨ ਵਾਲੇ ਚੁੱਕ ਕੇ ਲੈ ਗਏ … ਜੋ ਅੱਜ ਤੱਕ ਨਹੀਂ ਪਰਤਿਆ…Lachhman Dost- 99140-63937


Share:

0 comments:

Post a Comment

Definition List

blogger/disqus/facebook

Unordered List

Support