punjabfly

Aug 28, 2021

1965 ਅਤੇ 1971 ਦੀ ਜੰਗ ਤੋਂ ਬਾਅਦ ਉਜੜ ਕੇ ਵਸਿਆ ਪਿੰਡ ਅਤੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ

 


ਫ਼ਾਜ਼ਿਲਕਾ ਜ਼ਿਲੇ ਦੀ ਸਰਹੱਦ ਤੇ ਵਸਿਆ ਪਿੰਡ ਪੱਕਾ ਚਿਸਤੀ ਦੇਸ਼ ਦੇ ਹਾਈਵੇ ਨੰਬਰ 10 ਅਤੇ ਸੁਲੇਮਾਨਕੀ ਹੇੈੱਡ ਤੇ ਵਸਿਆ ਸਰਹੱਦੀ ਖੇਤਰ ਦਾ ਆਖਰੀ ਪਿੰਡ ਹੇੈ। ਇਸ ਪਿੰਡ ਦਾ ਇਕ ਪਾਸਾ ਸਾਦਕੀ ਬਾਰਡਰ ਨਾਲ ਲੱਗਦਾ ਹੇੈ। ਇਸ ਲਾਂਘੇ ਨੂੰ ਵਪਾਰਕ ਲਾਂਘੇ ਲਈ ਖੁਲਵਾਉਣ ਲਈ ਦੇਸ਼ ਦੇ ਰਾਜਨੀਤਿਕ ਅਤੇ ਵਪਾਰਕ ਸੰਗਠਨਾਂ ਵਲੋਂ ਲੰਮੇ ਸਮੇਂ ਤੋਂ ਮੰਗ ਉਠਾਈ ਜਾ ਰਹੀ ਹੇੈ। ਹੁਣ ਇਕ ਵਾਰ ਫਿਰ ਇਹ ਮੰਗ ਉਠੀ ਹੇੈ । ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਚੌਧਰੀ ਸੁਰਜੀਤ ਜਿਆਣੀ ਨੇ ਇਸ ਨੂੰ ਲਾਂਘੇ ਨੂੰ ਖੁਲਵਾਉਣ ਦੀ ਮੰਗ ਕੀਤੀ ਹੇੈ। 
ਚੱਲੋ ਪਿੰਡ ਪੱਕਾ ਚਿਸਤੀ ਤੇ ਝਾਤ ਪਾਉਂਦੇ ਹਾਂ ਅਤੇ ਇਹ ਦੱਸਦੇ ਹਾਂ ਕਿ ਇਹ ਪਿੰਡ ਦੋ ਵਾਰ ਉਜੜਨ ਤੋਂ ਬਾਅਦ ਵੀ ਇਸ ਦੀ ਮਿੱਟੀ ਵਿਚੋਂ ਦੇਸ਼ ਭਗਤੀ ਦੀ ਖੁਸ਼ਬੂ ਆਉਂਦੀ ਹੇੈ। ਇਸ ਪਿੰਡ ਨੇ 1965 ਅਤੇ 1971 ਦੀਆਂ ਭਾਰਤ ਪਾਕਿ ਜੰਗਾਂ ਦਾ ਸੰਤਾਪ ਭੋਗਿਆ ਹੇੈ। ਇਸ ਪਿੰਡ ਦੇ ਬਸ਼ਿੰਦਿਆਂ ਦਾ ਸਬੰਧੀ ਦੇਸ਼ ਦੀ ਸਰਹੱਦ ਤੋਂ ਪਾਰ ਹਵੇਲੀ ਸ਼ਹਿਰ ਨਾਲ ਹੇੈ। ਜਿਸ ਦੀ ਦੂਰੀ ਇਸ ਪਿੰਡ ਤੋਂ ਮਹਿਜ਼ ਕੋਈ 13 ਕੁ ਕਿਲੋਮੀਟਰ ਹੇੈ। ਇਸ ਪਿੰਡ ਦੇ ਲੋਕਾਂ ਨੇ ਦੋ ਵਾਰ ਉਜੜਨ ਤੋਂ ਬਾਅਦ ਫਿਰ ਤੋਂ ਇਸ ਪਿੰਡ ਵਿਚ ਆ ਕੇ ਆਪਣੀ ਜ਼ਿੰਦਗੀ ਦਾ ਪੰਧ ਤੋਰਿਆ ਸੀ। ਇੱਥੋਂ ਦੇ ਲੋਕ ਵੀ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਗਏ ਲੱਗਦੇ ਹਨ। 
ਇਸ ਪਿੰਡ ਦੇ ਲੋਕਾਂ ਦੀ ਖਾਸੀਅਤ ਇਹ ਸੀ ਕਿ ਇਸ ਪਿੰਡ ਦੇ ਲੋਕਾਂ ਦੀ ਤਾਰ ਜ਼ਮੀਨ ਤੋਂ ਪਾਰ ਚਲੀ ਗਈ ਸੀ। ਕੁਝ ਜ਼ਮੀਨ ਤਾਰ ਦੇ ਨਾਲ ਹੇੈ। ਇਸ ਪਿੰਡ ਦੇ ਲੋਕ ਦੇਸ਼ ਭਗਤੀ ਦੇ ਜ਼ਜਬੇ ਨਾਲ ਇੱਥੋਂ ਤੱਕ ਲਿਬਰੇਜ਼ ਹੋ ਗਏ ਹਨ ਕਿ ਇਸ ਪਿੰਡ ਦੀ ਜੂਹ ਵਿਚ ਵੜਦਿਆਂ ਦੇਸ਼ ਭਗਤੀ ਦੀ ਖੁਸ਼ਬੂ ਆਉਣ ਲੱਗਦੀ ਹੇੈ। ਤੁਸੀ ਸੋਚੋ ਗੇ ਉਹ ਕਿਵੇਂ ? ਦੱਸਦੇ ਹਾਂ ਜਨਾਬ। ਇਸ ਪਿੰਡ ਦੇ ਬੱਚਿਆਂ ਦੇ ਨਾਂਅ ਜਾਣ ਕੇ ਤੁਸੀ ਸੋਚੋਗੇ ਜ਼ਰੂਰ ਕਿ ਕੀ ਨਾਂਅ ਏਦਾਂ ਦੇ ਪਿਆਰੇ ਅਤੇ ਦੇਸ਼ ਭਗਤੀ ਦੀ ਗੁੜਤੀ ਵਾਲੇ ਵੀ ਹੁੰਦੇ ਹਨ। 
ਜਦੋਂ ਕਦੇ ਤੁਸੀ ਇਸ ਪਿੰਡ ਵਿਚ ਆਏ ਤਾਂ ਤਹਾਨੂੰ ਸਹਿ ਸੁਭਾਵਕ ਇੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਕੁਝ ਇਸ ਤਰਾਂ ਦੇ ਨਾਂਵਾ ਨਾਲ ਪੁਕਾਰਨਗੇ ਕਿ ਉਹ ਦੇਸ਼ ਭਗਤੀ ਦੀ ਗੁੜਤੀ ਦਿੰਦੇ ਲੱਗਦੇ ਹਨ। 
ਇੰਨਾਂ ਵਿਚ ਕੁਝ ਨਾਂਅ ਇਸ ਤਰਾਂ ਹਨ ਜਿਵੇਂ ਵਤਨਦੀਪ ਸਿੰਘ, ਨਵਸੋਚ, ਸੁਪਰੀਮ, ਵਿਸ਼ਵਜਸਨ, ਪ੍ਰੀਤ, ਨਵਕਿਰਨ, ਨਵਰੀਤ, ਤਰਕਸ਼ੀਲ ਸਿੰਘ, ਸ਼ੁਭਰੀਤ ਅਤੇ ਇਨਕਲਾਬ ਆਦਿ ਨਾਂਅ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ। 
ਤਹਾਨੂੰ ਇਹ ਵੀ ਦੱਸ ਦੇਈਏ ਕਿ ਇਨਾਂ ਨਾਵਾਂ ਦਾ ਨਾਮਕਰਨ ਇਸ ਪਿੰਡ ਦੇ ਉਸ ਵੇਲੇ ਦੇ ਐਮਏ ਪਾਸ ਨੌਜਵਾਨ ਅਮਰੀਕ ਸਿੰਘ ਗਿੱਲ ਨੇ ਕੀਤਾ ਸੀ। ਉਸ ਨੌਜਵਾਨ ਨੇ ਆਪਣੀ ਪੜਾਈ ਅਤੇ ਸਾਹਿਤ ਦੇ ਚੇਟਕ ਹੋਣ ਕਾਰਨ ਆਪਣੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਇਸ ਤਰਾਂ ਦੇ ਨਾਵਾਂ ਦਾ ਮੁੱਢ ਬੰਨਿਆ ਸੀ। 
ਨਾਵਾਂ ਦੀ ਸਾਰਥਿਕਤਾ ਇਸ ਤਰਾਂ ਅਸਰ ਪਾਉਂਦੀ ਹੇੈ ਕਿ ਇੰਨਾਂ ਨਾਵਾਂ ਕਾਰਨ ਅੱਜ ਵੀ ਨੌਜਵਾਨ ਦੇਸ਼ ਭਗਤੀ, ਦੇਸ਼ ਸੇਵਾ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾ ਰਹੇ ਹਨ। 
ਪਿੰਡ ਦੀ ਤੀਜੀ ਪੀੜੀ ਨੂੰ ਦਿੱਤੇ ਇੰਨਾਂ ਨਾਵਾਂ ਕਾਰਨ ਇਸ ਪੀੜੀ ਵਲੋਂ ਅੱਗੇ ਆਪਣੇ ਧੀਆਂ ਪੁੱਤਾਂ ਦੇ ਨਾਵਾਂ ਨੂੰ ਵੱਖਰਾ ਰੂਪ ਦਿੱਤਾ ਜਾ ਰਿਹਾ ਹੇੈ। ਉਨਾਂ ਵਲੋਂ ਆਪਣੇ ਬੱਚਿਆਂ ਦੇ ਨਾਂਅ ਸਫ਼ਲਪ੍ਰੀਤ, ਸਹਿਯੋਗ ਅਤੇ ਅਣਖ਼ਪ੍ਰੀਤ ਆਦਿ ਰੱਖੇ ਗਏ ਹਨ। 
ਤਾਂ ਇਹ ਸੀ ਇਕ ਵੱਖਰੇ ਨਾਂਵਾਂ ਵਾਲੇ ਪਿੰਡ ਦੀ ਗਾਥਾ  
                                                                                    ਬਲਰਾਜ ਸਿੰਘ ਸਿੱਧੂ -73474 56563


1965 और 1971 के युद्धों के बाद वीरान गांव देशभक्ति के रंग में रंग गया
कहानी बलराज सिंह सिद्धू, ग्राम पक्का चिश्ती, फाजिल्का
फाजिल्का जिले की सीमा पर स्थित पक्का चिश्ती गांव देश के हाईवे नंबर 10 और सुलेमानकी हेड पर बसे सीमा क्षेत्र का आखिरी गांव है. गांव का एक किनारा साडकी से लगा हुआ है। देश के राजनीतिक और व्यापार संघ लंबे समय से मांग कर रहे हैं कि क्रॉसिंग को व्यापार के लिए खोला जाए। अब यह मांग एक बार फिर उठ खड़ी हुई है। फाजिल्का के पूर्व विधायक और पूर्व स्वास्थ्य मंत्री चौधरी सुरजीत जयानी ने कॉरिडोर को फिर से खोलने की मांग की है.
पुक्का चिश्ती गांव पर एक नजर डालते हैं और बताते हैं कि इस गांव के दो बार तबाह हो जाने के बाद भी इसकी मिट्टी से देशभक्ति की खुशबू आती है. यह गांव 1965 और 1971 के भारत-पाक युद्धों का शिकार रहा है। इस गांव के निवासी देश की सीमा पर स्थित हवेली शहर से जुड़े हुए हैं। इस गांव से इसकी दूरी महज 13 किलोमीटर है। इस गांव के लोग दो बार की तबाही के बाद इस गांव में लौट आए थे। यहां के लोग भी देशभक्ति के रंग में रंगे नजर आते हैं।
इस गांव के लोगों की खास बात यह थी कि इस गांव के लोगों का तार जमीन को पार कर गया था. कुछ लैंड वायर के साथ है. इस गांव के लोग देशभक्ति की भावना से इतने प्रभावित हो गए हैं कि गांव में देशभक्ति की खुशबू आने लगती है. आपको क्या लगता है कि वे कैसे हैं? आपको बता दूं सर। इस गांव के बच्चों के नाम जानकर आप सोच रहे होंगे कि क्या ये नाम इतने प्यारे और देशभक्त हैं।
आप जब भी इस गांव में आएंगे तो यहां के लोग स्वाभाविक रूप से अपने बच्चों को ऐसे नामों से बुलाएंगे कि वे देशभक्ति का नारा लगाने लगें।
इनमें से कुछ नाम जैसे वतनदीप सिंह, नवसोच, सुप्रीम, विश्वजासन, प्रीत, नवकिरण, नवरीत, तरशील सिंह, शुभृत और इंकलाब आदि देशभक्ति की भावना को व्यक्त करते हैं।
आपको यह भी बता दें कि इन नामों का नाम इसी गांव के तत्कालीन एमए अमरीक सिंह गिल ने रखा था। अपनी शिक्षा और साहित्यिक कुशाग्रता के कारण यह युवक अपने विचारों को आगे बढ़ाने में ऐसे नामों के प्रवर्तक थे।
नामों का महत्व ऐसा है कि आज भी युवा इन्हीं नामों से देशभक्ति, देश सेवा और समाज सेवा में अपना योगदान दे रहे हैं।
गांव की तीसरी पीढ़ी को दिए गए इन नामों के कारण इस पीढ़ी द्वारा उनके बेटे-बेटियों के नाम को एक अलग रूप दिया जा रहा है। उन्होंने अपने बच्चों का नाम सफलप्रीत, सहयोग और अनखप्रीत रखा है।
तो यह थी एक अलग नाम के गांव की गाथा
                         बलराज सिंह सिद्धू-73474 56563

 



Share:

1 comments:

Definition List

blogger/disqus/facebook

Unordered List

Support