punjabfly

Aug 27, 2021

Fazilka or Pakpatan .. A Lovely Relation

 ਫ਼ਾਜ਼ਿਲਕਾ ਤੇ ਪਾਕਪਤਨ, ਫ਼ਾਜ਼ਿਲਕਾ ਹਿੰਦੁਸਤਾਨ ’ਚ ਹੈ ਤੇ ਪਾਕਪਤਨ ਪਾਕਿਸਤਾਨ ’ਚ। ਚੰਗੇ ਤਾਲੁਕਾਤ ਰਹੇ ਨੇ ਇਨ੍ਹਾਂ ਦੋਵਾਂ ਸ਼ਹਿਰਾਂ ਦੇ, ਹਿੰਦੁਸਤਾਨ ਤਕਸੀਮ ਤੋਂ ਪਹਿਲਾਂ। ਵੈਸੇ ਅੱਜਕੱਲ੍ਹ ਦੋਵੇਂ ਜ਼ਿਲ੍ਹੇ ਨੇ। ਦੋਵਾਂ ਦੇ 2-2 ਨਾਂਅ। ਇਹ ਦੋਵੇਂ ਸ਼ਹਿਰ ਇਹੋ ਜਿਹੇ ਨੇ, ਜਿਨ੍ਹਾਂ ਦੀਆਂ ਹੱਦਾਂ ਦੇ ਨਾਲ ਵਗਦਾ ਸੀ ਸਤਲੁਜ ਦਰਿਆ। ਦਰਿਆ ਦੇ ਉਰਾਰ ਵੱਲ ਫ਼ਾਜ਼ਿਲਕਾ, ਇਸ ਨੂੰ ਪਹਿਲਾਂ ਬੰਗਲਾ ਕਿਹਾ ਜਾਂਦਾ ਸੀ ਤੇ ਫਿਰ ਫ਼ਜ਼ਲ ਖ਼ਾਂ ਵੱਟੂ ਦੇ ਨਾਂਅ ਤੇ ਫ਼ਾਜ਼ਿਲਕਾ ਨਾਂਅ ਦਿੱਤਾ ਗਿਆ, ਜਦੋਂਕਿ ਪਾਕਪਤਨ ਨੂੰ ਦਰਿਆ ਦੇ ਪਤਨ ਨੇੜੇ ਆਬਾਦ ਹੋਣ ਕਾਰਨ ਪਾਕਪਤਨ ਨਾਂਅ ਮਿਲਿਆ ਹੈ। ਉਸ ਦਾ ਪਹਿਲਾਂ ਨਾਂਅ ਅਜੋਧਨ ਸੀ। ਦੇਸ਼ ਤਕਸੀਮ ਹੋ ਗਿਆ। ਫ਼ਾਜ਼ਿਲਕਾ ਉਰਾਰ ਰਹਿ ਗਿਆ ਤੇ ਪਾਕਪਤਨ ਦਰਿਆ ਤੋਂ ਪਾਰ। ਦਰਿਆ ਦੇ ਉਰਾਰ ਤੇ ਦਰਿਆ ਤੋਂ ਪਾਰ ਦੀ ਰਾਹ ਅਤੇ ਮੁਹੱਬਤ ਸਦੀਆਂ ਪੁਰਾਣੀ ਹੈ, ਭਾਵੇਂ ਦੇਸ਼ ਤਕਸੀਮ ਨੇ ਇਸ ਰਾਹ ਨੂੰ ਬੰਦ ਕਰ ਦਿੱਤਾ, ਪਰ ਉਰਾਰ ਤੋਂ ਪਾਰ ਤੇ ਪਾਰ ਤੋਂ ਉਰਾਰ ਆ ਕੇ ਆਬਾਦ ਹੋਏ ਲੋਕਾਂ ਦੇ ਦਿਲਾਂ ਵਿਚ ਮੁਹੱਬਤ ਦਾ ਖ਼ੂਨ ਅੱਜ ਵੀ ਰਿਸਦਾ ਹੈ।


ਆਖਦੇ ਨੇ ਕਿ ਉਸ ਧਰਤੀ ਛੱਡਣਾ ਬੜਾ ਮੁਸ਼ਕਿਲ ਹੁੰਦਾ ਹੈ, ਜਿੱਥੇ ਜੰਮੇ ਪਲ਼ੇ ਹੋਈਏ, ਜੇ ਕਿਸੇ ਕਾਰਨ ਛੁੱਟ ਜਾਵੇ ਤਾਂ ਉਹ ਧਰਤੀ ਪੀੜੀਆਂ ਤੱਕ ਨਹੀਂ ਭੁੱਲਦੀ। ਭਾਵੇਂ ਦੇਸ਼ ਤਕਸੀਮ ਵੇਲੇ ਉਹ ਬੱਚੇ ਜਾਂ ਜਵਾਨ ਸਨ, ਪਰ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚੋਂ ਗੁਜ਼ਰ ਰਹੇ ਤੇ ਆਪਣੀ ਧਰਤੀ ਦੀ ਮਿੱਠੜੀ ਖ਼ੁਸ਼ਬੂ ਤੋਂ ਵਾਂਝੇ ਹੋਏ ਬਜ਼ੁਰਗ ਅੱਜ ਵੀ ਜਦੋਂ ਯਾਦ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਦਰਿਆ ਵਗਦਾ ਨਜ਼ਰ ਆਉਂਦਾ ਹੈ। ਇਹ ਬਜ਼ੁਰਗ ਕਾਫ਼ੀ ਤਾਦਾਦ ਵਿਚ ਹਨ। ਉਜਾੜੇ ਵੇਲੇ ਹਜ਼ਾਰਾਂ ਲੋਕ ਪਾਕਪੱਤਨ ਤੋਂ ਫ਼ਾਜ਼ਿਲਕਾ ਆ ਕੇ ਆਬਾਦ ਹੋਏ। ਇਨ੍ਹਾਂ ਵਿਚੋਂ ਉਨ੍ਹਾਂ ਪਰਿਵਾਰਾਂ ਦੇ ਕੁੱਝ ਇਹੋ ਜਿਹੇ ਫ਼ਰਦਾਂ ਬਾਰੇ ਦੱਸਦੇ ਹਾਂ, ਜੋ ਦੇਸ਼ ਦੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ। ਕੁੱਝ ਇਹੋ ਜਿਹੀਆਂ ਚੀਜ਼ਾਂ ਵੀ ਹਨ, ਜਿਹੜੀਆਂ ਦਰਿਆ ਦੇ ਪਾਰ ਤੇ ਦਰਿਆ ਦੇ ਉਰਾਰ ਵੱਲ ਅੱਜ ਵੀ ਪਾਕਪੱਤਨ ਤੇ ਫ਼ਾਜ਼ਿਲਕਾ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਹਨ।

    ਪ੍ਰਸਿੱਧ ਯਾਤਰੀ ਇਬਨਬਤੂਤਾ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਦੀ 1333-1342 ਵਿਚ ਯਾਤਰਾ ਕੀਤੀ ਸੀ। ਜਿਸ ਦਾ ਜ਼ਿਕਰ ਰਹਿਲਾ ਵਿਚ ਕੀਤਾ ਗਿਆ ਹੈ। ਉਸ ਵੇਲੇ ਇਬਨਬਤੁਤਾ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਵਿਚ ਵੀ ਆਏ ਸਨ। ਉਸ ਸਮੇਂ ਦਿੱਲੀ ਤੋਂ ਮੁਲਤਾਨ ਤੱਕ ਇਕ ਲੰਬੀ ਪਰ ਕੱਚੀ ਸੜਕ ਸੀ। ਇਬਨਬਤੁਤਾ ਉਸ ਸਮੇਂ ਪਾਕਪਟਨ ਗਏ ਤੇ ਫਿਰ ਅਬੋਹਰ ਆਏ। ਇਸ ਤੋਂ ਬਾਅਦ ਉਹ ਦਿੱਲੀ ਪੁੱਜੇ ਵਾਇਆ ਸਿਰਸਾ। ਉਨ੍ਹਾਂ ਲਿਖਿਆ ਹੈ ਕਿ ਉਸ ਸਮੇਂ ਅਬੋਹਰ ਦੀ ਜਨਸੰਖਿਆ ਘੱਟ ਸੀ, ਘਣੇ ਜੰਗਲਾਂ ਦੀ ਤਰ੍ਹਾਂ ਸੀ ਅਬੋਹਰ, ਨੇੜੇ ਦਰਿਆ ਗੁਜ਼ਰਦਾ ਸੀ। ਇਹ ਵੀ ਦੱਸ ਦਿਆਂ ਕਿ ਫ਼ਾਜ਼ਿਲਕਾ ਵਿਚ ਵੀ ਉਸ ਸਮੇਂ ਸਤਲੁਜ ਦਰਿਆ ਸੀ ਤੇ ਫ਼ਾਜ਼ਿਲਕਾ ਦਾ ਨਾਂਅ ਬੰਗਲਾ ਤੇ ਫ਼ਾਜ਼ਿਲਕਾ ਬਾਅਦ ਵਿਚ ਰੱਖਿਆ ਗਿਆ ਸੀ।

      ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਾਜ਼ਿਲਕਾ ਅਤੇ ਪਾਕਪਟਨ ਦੀ ਵੀ ਯਾਤਰਾ ਕੀਤੀ ਸੀ। ਬਾਲਾ ਤੇ ਮਰਦਾਨਾ ਦੇ ਨਾਲ, ਗੱਲ ਉਦੋਂ ਦੀ ਹੈ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ 1517 ਤੋਂ 1521 ਤੱਕ ਯਾਤਰਾ ਕੀਤੀ ਸੀ, ਮਥਰਾ ਤੋਂ ਤਲਵੰਡੀ ਤੱਕ, ਤਾਂ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਥਰਾ ਰਿਵਾੜੀ, ਹਿਸਾਰ, ਸਿਰਸਾ ਤੋਂ ਹੁੰਦੇ ਹੋਏ ਫ਼ਾਜ਼ਿਲਕਾ ਦੇ ਪਿੰਡ ਹਰੀ ਪੁਰਾ ਪੁੱਜੇ, ਜਿੱਥੇ ਬਡ ਤੀਰਥ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤੋਂ ਬਾਅਦ ਗੁਰੂ ਜੀ ਪਾਕਪਟਨ ਤੋਂ ਹੁੰਦੇ ਹੋਏ ਦੀਪਾਲਪੁਰ, ਚੂਨੀਆ ਤੇ ਤਲਵੰਡੀ ਪੁੱਜੇ। ਇਹ ਸਰਦਾਰ ਫ਼ੌਜਾ ਸਿੰਘ ਦੀ ਲਿਖੀ ਪੁਸਤਕ ‘ਐਟਲਸ, ਗੁਰੂ ਨਾਨਕ ਦੇਵ ਦੇ ਸਫ਼ਰ’ ਵਿਚ ਦਰਜ ਹੈ। ਇਹ ਦੋਖੇ ਇਹ ਮੈਪ ਹੈ। ਮੈਪ ਨੰਬਰ 15, ਮਥਰਾ ਤੋਂ ਤਲਵੰਡੀ ਤੱਕ - ਗੁਰੂ ਸਾਹਿਬ ਦਾ ਸੰਭਾਵੀ ਯਾਤਰਾ ਮਾਰਗ - ਦਰਿਆ ਤੋਂ ਉਰਾਰ ਫ਼ਾਜ਼ਿਲਕਾ ਤੇ ਦਰਿਆ ਤੋਂ ਪਾਰ ਪਾਕਪਤਨ। 




     ਫ਼ਾਜ਼ਿਲਕਾ ਤੇ ਪਾਕਪਤਨ ਦੋਵੇਂ ਹੀ ਸੈਂਟਰ ਆਫ਼ ਐਕਟੀਵਿਟੀ ਵੀ ਰਹੇ ਨੇ। ਫ਼ਾਜ਼ਿਲਕਾ ’ਚ ਜਿਹੜਾ ਬੰਗਲਾ ਸੀ। ਉਹ ਦਿੱਲੀ ਤੇ ਮੁਲਤਾਨ ਦੇ ਵਿਚਕਾਰ ਸੀ। ਬਰਤਾਨੀਆ ਹਕੂਮਤ ਦੇ ਕਿਸੇ ਅਧਿਕਾਰੀ ਨੇ ਉਕਾੜਾ ਜਾਣਾ ਹੋਵੇ ਜਾਂ ਮੁਲਤਾਨ। ਇੱਥੋਂ ਹੋ ਕੇ ਜਾਂਦਾ ਸੀ। ਬੰਗਲੇ ਨੇੜਿਓ ਇਕ ਸੜਕ ਦਿੱਲੀ ਨੇੜਿਓ ਚੱਲਦੀ ਸੀ ਤੇ ਫ਼ਾਜ਼ਿਲਕਾ ਦੇ ਪਿੰਡ ਮੌਜਮ ਤੱਕ ਜਾਂਦੀ ਸੀ। ਫਿਰ ਦਰਿਆ ਆ ਜਾਂਦਾ ਤੇ ਇੱਥੋਂ ਕਿਸ਼ਤੀ ਰਾਹੀਂ ਦਰਿਆ ਪਾਰ ਕੀਤਾ ਜਾਂਦਾ। ਅੱਗੇ ਫਿਰ ਓਕਾੜਾ ਤੱਕ ਸੜਕ ਸੀ। ਇੱਧਰ ਮੁਲਤਾਨੀ ਚੁੰਗੀ ਦਾ ਨਾਂਅ ਅਜੇ ਵੀ ਮਸ਼ਹੂਰ ਹੈ। ਜੇ ਸਰਕਾਰੀ ਰਿਕਾਰਡ ਫਰੋਲਿਆ ਜਾਵੇ ਤਾਂ ਫ਼ਾਜ਼ਿਲਕਾ-ਅਬੋਹਰ ਦੇ ਇਲਾਕੇ ਵਿਚੋਂ ਮੁਗ਼ਲ ਸੁਲਤਾਨਾਂ ਦੇ ਤੇ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ ਮਿਲ ਚੁੱਕੇ ਆ। ਇਸ ਤਰ੍ਹਾਂ ਪਾਕਪਤਨ ਵੀ ਸੈਂਟਰ ਆਫ਼ ਐਕਟੀਵਿਟੀ ਰਿਹਾ ਹੈ। ਉੱਥੇ ਵੀ ਮੁਗ਼ਲ ਤੇ ਦਿਲੀ ਦੇ ਸੁਲਤਾਨ ਗਏ ਸੀ।

      ਸੂਫ਼ੀ ਪ੍ਰਚਾਰਕ ਤੇ ਚਿਸ਼ਤੀ ਸੰਪਰਦਾ ਦੇ ਸੰਤ ਹਜ਼ਰਤ ਬਾਬਾ ਫ਼ਰੀਦ -ਉਦ-ਦੀਨ ਗੰਜਸ਼ਕਰ ਦਾ ਦਰਬਾਰ ਪਾਕਪਤਨ ’ਚ ਹੈ। ਵਰ੍ਹੇ ’ਚ ਇਕ ਵਾਰ ਉੱਥੇ ਉਰਸ ਹੰਦਾ ਹੈ, ਜਿਸ ਨੂੰ ਬਹਿਸ਼ਤੀ ਮੇਲਾ ਆਖਿਆ ਜਾਂਦਾ ਹੈ। ਮੁਸਲਮਾਨ, ਹਿੰਦੂ ਤੇ ਸਿੱਖ ਇਸ ਮੇਲੇ ਵਿਚ ਹਾਜ਼ਰੀ ਭਰਦੇ ਨੇ। ਕੰਵਰ ਮਹਿੰਦਰ ਸਿੰਘ ਬੇਦੀ ਨੇ ਆਪਣੀ ਕਿਤਾਬ ‘ਜਸ਼ਨ ਯਾਦਾਂ ਦੇ’ ਵਿਚ ਲਿਖਿਐ ਕਿ ਉੱਥੋਂ ਦਾ ਬਹਿਸ਼ਤੀ ਦਰਵਾਜ਼ਾ ਲਈ ਦੀਵਾਨ ਸਾਹਿਬ ਨੂੰ ਹਾਂਡਿਆਂ ਨੂੰ ਸ਼ਾਮਿਲ ਕਰਨਾ ਪੈਂਦਾ ਸੀ। ‘ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ’ ਕਿਤਾਬ, ਜਿਹੜੀ ਡਾ. ਕਿਰਪਾਲ ਸਿੰਘ ਤੇ ਡਾ. ਹਰਿੰਦਰ ਕੌਰ ਦੀ ਲਿਖੀ ਹੋਈ ਹੈ। ਉਸ ਵਿਚ ਉਨ੍ਹਾਂ ਦੱਸਿਆ ਕਿ ਬਾਬਾ ਬਾਬਾ ਫ਼ਰੀਦ ਦੀ ਯਾਦਗਾਰ ਤੇ ਜਿਹੜਾ ਉਰਸ ਹੈ, ਮੇਲਾ ਹੈ। ਉਸ ਮੇਲੇ ਦੇ ਭੰਡਾਰੇ ਦਾ ਜਿੰਦਰਾ ਖੋਲ੍ਹਣ ਦਾ ਅਧਿਕਾਰ ਹਾਂਡਿਆਂ ਨੂੰ ਸੀ। ਇਹ ਉਸ ਸਮੇਂ ਭੰਡਾਰੇ ਨੂੰ ਚਾਲੂ ਕਰਨ ਦੀ ਜਿਹੜੀ ਰੀਤ ਸੀ, ਉਹ ਹਾਂਡਾ ਅਦਾ ਕਰਦੇ ਸਨ ਅਤੇ ਚੜ੍ਹਾਵਾ ਵੀ ਉਹੀ ਲੈਂਦੇ ਸਨ। ਉਹ ਹਾਂਡਾ ਲੋਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੀਵਾਨ ਖੇੜਾ ਵਿਚ ਵੀ ਰਹਿੰਦੇ ਸਨ। ਕਿਤਾਬ ’ਚ ਲਿਖਿਆ ਹੈ ਕਿ ਉਨ੍ਹਾਂ ਨੂੰ ਹਰ ਸਾਲ ਬਾਬਾ ਫ਼ਰੀਦ ਦੇ ਯਾਦਗਾਰੀ ਉਤਸਵ ਵਿਚ ਸ਼ਾਮਲ ਹੋਣ ਲਈ ਜਾਣਾ ਪੈਂਦਾ ਸੀ। ਇਸ ਲਈ ਉਹ ਫ਼ਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਤੋਂ ਆਪਣਾ ਸਾਰਾ ਕਾਰੋਬਾਰ ਸਮੇਟ ਦੇ ਪਾਕਪਟਨ ਚਲੇ ਗਏ।

      ਫ਼ਾਜ਼ਿਲਕਾ ਏਸ਼ੀਆ ਦੀ ਬਹੁਤ ਵੱਡੀ ਉੱਨ ਮੰਡੀ ਸੀ। ਪਾਰਟੀਸ਼ਨ ਤੋਂ ਪਹਿਲਾਂ, ਇੱਥੋਂ ਉੱਨ ਰੇਲ ਗੱਡੀ ਰਾਹੀਂ ਵਾਇਆ ਮੈਕਲੋਡਗੰਜ ਹੁੰਦੀ ਹੋਈ ਕਰਾਚੀ ਤੱਕ ਜਾਂਦੀ ਸੀ, ਫਿਰ ਬੰਦਰਗਾਹ ਦੀ ਰਸਤੇ ਯੂਰਪ ਦੀ ਮੰਡੀਆਂ ਤੱਕ ਜਾਂਦੀ ਸੀ। ਇੱਥੇ ਕਈ ਫ਼ੈਕਟਰੀਆਂ ਸੀ ਨਾ। ਇੱਥੇ ਉੱਨ ਸਾਫ਼ ਵੀ ਹੁੰਦੀ ਸੀ ਤੇ ਉੱਨ ਦੀਆਂ ਗੱਠਾਂ ਵੀ ਤਿਆਰ ਹੁੰਦੀਆਂ ਸੀ। ਉੱਨ ਦੂਰੋਂ ਦੂਰੋਂ ਆਉਂਦੀ ਸੀ। ਇੱਥੇ ਵਿਕਣ ਲਈ। ਦੇਸ਼ ਤਕਸੀਮ ਦੌਰਾਨ ਫ਼ਾਜ਼ਿਲਕਾ ਆ ਕੇ ਆਬਾਦ ਹੋਏ ਕਈ ਬਜ਼ੁਰਗ ਦੱਸਦੇ ਨੇ ਕਿ ਉਹ ਪਾਕਪਤਨ ਤੋਂ ਫ਼ਾਜ਼ਿਲਕਾ ਉੱਨ ਵੇਚਣ ਲਈ ਆਉਂਦੇ ਸੀ। ਉਨ੍ਹਾਂ ਬਾਜ਼ਾਰ ਵਿਚ। ਉਹ ਇਹ ਵੀ ਦੱਸਦੇ ਹਨ ਕਿ ਫ਼ਾਜ਼ਿਲਕਾ ਦੀ ਕੈਂਚੀ ਉਸ ਵੇਲੇ ਬੜੀ ਮਸ਼ਹੂਰ ਸੀ। ਜਿਹਦੇ ਨਾਲ ਭੇਡਾਂ ਦੀ ਉੱਨ ਕਤਰਦੇ ਨੇ। ਜਿੱਥੇ ਘਾਹ ਮੰਡੀ ਹੈ ਫ਼ਾਜ਼ਿਲਕਾ ’ਚ। ਕੈਂਚੀ ਬਣਾਉਣ ਵਾਲਿਆਂ ਦੀਆਂ ਬੜੀਆਂ ਦੁਕਾਨਾਂ ਸੀ ਇੱਥੇ। ਪਰ ਦੇਸ਼ ਤਕਸੀਮ ਨੇ ਇਹ ਵਪਾਰ ਨਿਗਲ ਲਿਆ ਤੇ ਫ਼ਾਜ਼ਿਲਕਾ ਨੂੰ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ।

     ਭਾਰਤੀ ਕ੍ਰਿਕੇਟਰ ਕਪਿਲ ਦੇਵ ਦਾ ਤਾਲੁਕ ਵੀ ਫ਼ਾਜ਼ਿਲਕਾ ਤੇ ਪਾਕਪਤਨ ਨਾਲ ਰਿਹਾ ਹੈ। ਦੇਸ਼ ਤਕਸੀਮ ਤੋਂ ਪਹਿਲਾਂ ਦੀ ਗੱਲ ਹੈ ਕਿ ਉਨ੍ਹਾਂ ਦੀ ਮਾਂ ਰਾਜ ਕੁਮਾਰੀ ਦਾ ਜਨਮ ਪਾਕਪਤਨ ਵਿਚ ਹੋਇਆ ਸੀ ਤੇ ਪਿਤਾ ਰਾਮ ਲਾਲ ਨਿਖੰਜ ਪਾਕਪਤਨ ਤੋਂ ਦੂਰ ਦੀਪਾਲਪੁਰ ਦੇ ਸਨ। ਇਨ੍ਹਾਂ ਦਾ ਪਿੰਡ ਸੀ ਸ਼ਾਹ ਯੱਕਾ, ਜਿਹੜਾ ਅੱਜ ਕੱਲ੍ਹ ਸ਼ਾਇਦ ਉਕਾੜਾ ਜ਼ਿਲ੍ਹਾ ਵਿਚ ਹੈ। ਜਿੱਥੇ ਕਪਿਲ ਦੇਵ ਦੀਆਂ ਚਾਰ ਭੈਣਾਂ ਦਾ ਜਨਮ ਹੋਇਆ। ਫਿਰ ਦੇਸ਼ ਤਕਸੀਮ ਹੋ ਗਿਆ ਤੇ ਉਸ ਦੇ ਪਿਤਾ ਪਰਿਵਾਰ ਸਮੇਤ ਫ਼ਾਜ਼ਿਲਕਾ ਆ ਗਏ। ਕਪਿਲ ਦੇਵ ਦੇ ਦੋ ਭਰਾ ਫ਼ਾਜ਼ਿਲਕਾ ਦੇ ਹਨ । ਕਪਿਲ ਦੇਵ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਪਿੰਡ ਵਿਚ ਉਨ੍ਹਾਂ ਦਾ ਇਕਲੌਤਾ ਹੀ ਪੱਕਾ ਘਰ ਸੀ ਜਿਸ ਦੇ ਦੁਆਲੇ ਇਕ ਆਇਤਾਕਾਰ ਚਾਰ ਦੀਵਾਰੀ ਸੀ। ਦੇਸ਼ ਤਕਸੀਮ ਤੋਂ ਬਾਅਦ ਇਕ ਵਾਰ ਕਪਿਲ ਦੇਵ ਉੱਥੇ ਜਾ ਕੇ ਆਪਣੇ ਮਾਪਿਆਂ ਦੀ ਧਰਤੀ ਨੂੰ ਨਿਹਾਰ ਵੀ ਚੁੱਕਿਆ ਹੈ।

                                Kapil Dev

    ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਇਸਲਾਮੀਆ ਸਕੂਲ ਸੀ। ਕਾਫ਼ੀ ਮਸ਼ਹੂਰ ਸੀ। ਫ਼ਾਜ਼ਿਲਕਾ ਦੇ ਕਈ ਬਜ਼ੁਰਗ ਅੱਜ ਵੀ ਇਸਲਾਮੀਆ ਸਕੂਲ ਦੀ ਗੱਲ ਕਦੀ ਕਦਾਈਂ ਕਰ ਦਿੰਦੇ ਨੇ। ਸਕੂਲ ’ਚ ਇਕ ਖੂਹ ਵੀ ਤੇ ਖੇਡ ਦਾ ਮਦਾਨ ਵੀ। ਖ਼ੈਰ ਦੇਸ਼ ਤਕਸੀਮ ਹੋ ਗਿਆ ਤਾਂ ਮੁਸਲਿਮ ਆਬਾਦੀ ਪਾਕਿਸਤਾਨ ਚਲੀ ਗਈ। ਕਲੀਅਰ ਐ ਕਿ ਇੱਥੇ ਮੁਸਲਿਮ ਆਬਾਦੀ ਨਾ ਹੋਣ ਕਰ ਕੇ ਉਹ ਸਕੂਲ ਵੀ ਬੰਦ ਹੋ ਗਿਆ। ਫ਼ਾਜ਼ਿਲਕਾ ’ਚ ਜਿੱਥੇ ਇਹ ਸਕੂਲ ਹੈ ਉਹਦੇ ਲਾਗੇ ਇਕ ਗਲੀ ਹੈ। ਜਿਸ ਦਾ ਨਾਂਅ ਹੈ ਇਸਲਾਮੀਆ ਸਕੂਲ ਵਾਲੀ ਗਲੀ। ਮਤਲਬ ਫ਼ਾਜ਼ਿਲਕਾ ਦੇ ਲੋਕ ਭੁੱਲੇ ਨਹੀਂ ਉਸ ਸਕੂਲ ਨੂੰ। ਇਹ ਸਕੂਲ ਬੰਦ ਤਾਂ ਫ਼ਾਜ਼ਿਲਕਾ ’ਚ ਹੋਇਆ ਸੀ ਨਾ, ਪਾਕਿਸਤਾਨ ’ਚ ਤਾਂ ਇਸ ਨਾਂਅ ਦਾ ਸਕੂਲ ਅੱਜ ਵੀ ਚੱਲਦਾ ਹੈ। ਸਰਕਾਰੀ ਫ਼ਾਜ਼ਿਲਕਾ ਇਸਲਾਮੀਆ ਮਾਡਲ ਹਾਈ ਸਕੂਲ। ਇਹ ਸਕੂਲ ਹੈ ਪਾਕਪਤਨ ’ਚ। ਜਿਹੜੇ ਮੁਸਲਿਮ ਪਰਿਵਾਰ ਦੁਨੀਆ ਦੇ ਸਭ ਤੋਂ ਵੱਡੇ ਉਜਾੜੇ ਵੇਲੇ, ਮਤਲਬ ਪਾਰਟੀਸ਼ਨ ਵੇਲੇ, ਫ਼ਾਜ਼ਿਲਕਾ ਤੋਂ ਪਾਕਪਤਨ ਜਾ ਕੇ ਆਬਾਦ ਹੋਏ ਸੀ। ਉਨ੍ਹਾਂ ਬਣਵਾਇਆ ਸੀ ਇਹ ਸਕੂਲ। ਨਾਂਅ ਵੀ ਫ਼ਾਜ਼ਿਲਕਾ ਦਾ ਹੀ ਦਿੱਤਾ, ਸਰਕਾਰੀ ਫ਼ਾਜ਼ਿਲਕਾ ਇਸਲਾਮੀਆ ਮਾਡਲ ਹਾਈ ਸਕੂਲ, ਪਾਕਪਤਨ।

      ਜਿਹੜੇ ਫ਼ਾਜ਼ਿਲਕਾ ਦੇ ਨਾਂਅ ਨੂੰ ਜਾਣਦੇ ਨੇ, ਭਾਵੇਂ ਉਹ ਹਿੰਦੁਸਤਾਨ ’ਚ ਰਹਿੰਦਾ ਹੋਵੇ ਤੇ ਭਾਵੇਂ ਹੋਰ ਕਿਸੇ ਦੇਸ਼ ਵਿਚ। ਜੇ ਉਨ੍ਹਾਂ ਨੂੰ ਪੁੱਛ ਲਈ ਕਿ ਫ਼ਾਜ਼ਿਲਕਾ ਦੀ ਮਸ਼ਹੂਰ ਮਠਿਆਈ ਕਿਹੜੀ ਐ, ਤਾਂ ਝੱਟ ਜਵਾਬ ਦੇਵੇਗਾ ਕਿ ਤੋਸ਼ਾ। ਵਾਕਿਆ ਹੀ ਬੜਾ ਟੇਸਟੀ ਐ। ਬਾਹਰੋਂ ਕੋਈ ਆਵੇ ਤਾਂ ਇੱਥੋਂ ਤੋਸ਼ਾ ਜ਼ਰੂਰ ਲੈ ਕੇ ਜਾਂਦੈ। ਸਵਾਦ ਤਾਂ ਹੈ ਈ, ਖ਼ਾਸੀਅਤ ਇਹ ਵੀ ਹੈ ਕਿ ਇਹ ਕੁੱਝ ਦਿਨ ਤੱਕ ਖ਼ਰਾਬ ਨਹੀਂ ਹੁੰਦਾ। ਪਰ ਇਹ ਤੋਸ਼ਾ ਮਠਿਆਈ ਆਈ ਕਿੱਥੋਂ। ਦੇਸ਼ ਤਕਸੀਮ ਤੋਂ ਪਹਿਲਾਂ ਤਾਂ ਇੱਥੇ ਨਹੀਂ ਬਣਦੀ ਸੀ। ਉਜਾੜੇ ਤੋਂ ਬਾਅਦ ’ਚ ਬਣਨੀ ਸ਼ੁਰੂ ਹੋਈ ਹੈ ਨਾ। ਇਹ ਮਠਿਆਈ ਪਾਕਪਤਨ ਤੋਂ ਆਈ ਸੀ। ਪਾਕਪਤਨ ਵਿਚ ਵੀ ਕਾਫ਼ੀ ਮਸ਼ਹੂਰ ਹੈ ਤੋਸ਼ਾ। ਜਿਹੜੇ ਉੱਥੋਂ ਤਕਸੀਮ ਵੇਲੇ ਆਏ, ਉਨ੍ਹਾਂ ਇਸ ਦੀ ਸ਼ੁਰੂਆਤ ਫ਼ਾਜ਼ਿਲਕਾ ’ਚ ਕੀਤੀ। ਅੱਜ ਮਠਿਆਈ ਦੀ ਤਕਰੀਬਨ ਹਰ ਦੁਕਾਨ ਤੇ ਵਿਕਦੀ ਹੈ ਇਹ ਸਵਾਦੀ ਮਠਿਆਈ ਤੋਸ਼ਾ।

                                Tosha sweet

Saw video                                                                                                   


--------------

फाजिल्का और पाकपट्टन, फाजिल्का भारत में है और पाकपट्टन पाकिस्तान में है। भारत के विभाजन से पहले इन दोनों शहरों के अच्छे तालुक थे। वैसे, आजकल दोनों जिले है । दोनों के 2-2 नाम है। ये दोनों शहर सतलुज नदी के pass थे जो इसकी सीमाओं के साथ बहती थी। नदी के दूसरी ओर Fazilka, जिसे पहले Bangla के नाम से जाना जाता था, का नाम बाद में Fazal Khan Wattoo के नाम पर रखा गया, जबकि नदी के गिरने के निकट होने के कारण Pakpattan (पाकपट्टन) का नाम पाकपट्टन रखा गया। उनका पहला नाम अजोधन था। देश बंटा हुआ था। फाजिल्का अविचलित रहा और पाकपट्टन नदी पार कर गया। नदी पार करने का रास्ता और नदी के पार प्यार सदियों पुराना है, भले ही देश के बंटवारे ने इस सड़क को बंद कर दिया हो, लेकिन नदी के उस पार से आकर बसे लोगों के दिलों में प्यार का खून आज भी बहता है। .

     कहा जाता है कि जहां हम पैदा हुए और पले-बढ़े उस जमीन को छोड़ना बहुत मुश्किल है। बंटवारे के समय भले ही वे बच्चे हों या युवा हों, लेकिन जो बुजुर्ग अपने जीवन के अंतिम पड़ाव से गुजर रहे थे और अपनी भूमि की सुगन्धित सुगंध से वंचित थे, उनकी आँखों से बहने वाली आँसुओं की नदी को आज भी याद है। ये बुजुर्ग बड़ी संख्या में हैं। विस्थापन के दौरान हजारों लोग पाकपट्टन से फाजिल्का चले गए। यहां कुछ ऐसे परिवार हैं जो देश में उच्च पदों पर आसीन हैं। कुछ ऐसी चीजें भी हैं जो नदी के दूसरी तरफ पाकपट्टन और फाजिल्का के नाम से जानी जाती हैं।

    प्रसिद्ध यात्री इब्न बतूता ने 1333-1342 में फाजिल्का जिले के अबोहर शहर का दौरा किया। जिसका उल्लेख राहिला में मिलता है। उस समय इब्नबतूता ने फाजिल्का जिले की अबोहर तहसील का भी दौरा किया था। उस समय दिल्ली से मुल्तान तक एक लंबी लेकिन कच्ची सड़क थी। इब्न बतूता फिर पाकपट्टन और फिर अबोहर गया। इसके बाद वह सिरसा होते हुए दिल्ली पहुंचे। उन्होंने लिखा कि उस समय अबोहर की आबादी कम थी, घने जंगल की तरह था अबोहर, पास में ही नदी बहती थी। यह भी उल्लेख किया जाना चाहिए कि फाजिल्का में उस समय सतलुज नदी भी थी और फाजिल्का का नाम बाद में बांग्ला और फाजिल्का के नाम पर रखा गया था।

      श्री गुरु नानक देव जी ने फाजिल्का और पाकपट्टन का भी दौरा किया। बाला और मरदाना के साथ कथा यह है कि जब श्री गुरु नानक देव जी ने १५१७ से १५२१ तक मथुरा से तलवंडी की यात्रा की, तो श्री गुरु नानक देव जी ने मथुरा रेवाड़ी, हिसार, सिरसा से कूच करके फाजिल्का के हरि गांव पुरा पहुंचे, जहां बड़ तीरथ गुरुद्वारा बनाया गया है। गुरु फिर पाकपट्टन से दीपालपुर, चुनिया और तलवंडी के लिए रवाना हुए। यह सरदार फौजा सिंह की पुस्तक 'एटलस, गुरु नानक की यात्रा' में दर्ज है। यहाँ नक्शा है। नक्शा संख्या 15, मथुरा से तलवंडी - गुरु साहिब का संभावित पथ - नदी के उस पार उरार फाजिल्का और नदी के उस पार पाकपट्टन।

     फाजिल्का और पाकपट्टन दोनों ही गतिविधि के केंद्र रहे हैं। फाजिल्का में बंगला। वह दिल्ली और मुल्तान के बीच में था। ब्रिटिश सरकार के एक अधिकारी को बेदखल या मुल्तान किया जाना है। यहीं से गुजरता था। बंगले के पास दिल्ली के पास एक सड़क दौड़ती हुई फाजिल्का के मौजम गांव तक जाती थी। तब नदी आती और नाव से नदी पार करती। आगे ओकारा का रास्ता था। मुल्तानी चुंगी नाम आज भी यहां प्रचलित है। आधिकारिक अभिलेखों के अनुसार, फाजिल्का-अबोहर क्षेत्र में मुगल सुल्तानों और दिल्ली के सुल्तानों के सिक्के मिले हैं। इसी तरह पाकपट्टन भी गतिविधि का केंद्र रहा है। मुगलों और दिल्ली के सुल्तानों ने भी वहां का दौरा किया।

      एक सूफी उपदेशक और चिश्ती संप्रदाय के संत हजरत बाबा फरीद-उद-दीन गंजशकर का दरबार पाकपट्टन में है। साल में एक बार उर्स होता है, जिसे बहेष्ठी मेला कहा जाता है। मेले में मुस्लिम, हिंदू और सिख शामिल होते हैं। कंवर महिंदर सिंह बेदी ने अपनी पुस्तक जशन यादन डे में लिखा है कि दीवान साहिब को स्वर्ग के द्वार के लिए बर्तन शामिल करने थे। पुस्तक 'नेमिंग एंड हिस्ट्री ऑफ विलेज ऑफ पंजाब', जिसका प्रकाशन डॉ. कृपाल सिंह व डॉ. हरिंदर कौर द्वारा लिखित। इसमें उन्होंने कहा कि बाबा बाबा फरीद की याद में मेला लगता है जो उर्स है। उस मेले के खजाने को खोलने का अधिकार बर्तनों को था। उस समय भंडारा शुरू करने का रिवाज था, वे बर्तन का भुगतान करते थे और वही प्रसाद लेते थे। वे फाजिल्का जिले के दीवान खेरा गांव में भी रहते थे। किताब कहती है कि उन्हें हर साल बाबा फरीद की स्मारक सेवा में शामिल होने जाना पड़ता था। इसलिए वह अपना कारोबार समेटने के लिए फाजिल्का के दीवान खेड़ा गांव से पाकपट्टन चले गए।

      फाजिल्का एशिया का सबसे बड़ा ऊन बाजार था। बंटवारे से पहले यहां से ऊन को ट्रेन से कराची के रास्ते मैक्लॉडगंज, फिर बंदरगाह के जरिए यूरोपीय बाजारों तक पहुंचाया जाता था। कई कारखाने नहीं थे। ऊन भी साफ किया जाता था और बंडल बनाए जाते थे। वह दूर से आई थी। यहां बिक्री के लिए विभाजन के दौरान फाजिल्का में आकर बसने वाले कई बुजुर्गों ने कहा कि वे पाकपट्टन से फाजिल्का ऊन बेचने आते थे। उन बाजारों में। उनका यह भी कहना है कि उस समय फाजिल्का की कैंची बहुत लोकप्रिय थी। जिससे भेड़ का ऊन कतरा जाता है। जहां फाजिल्का में घास का बाजार है। यहां कैंची की बड़ी-बड़ी दुकानें थीं। लेकिन विभाजन ने व्यापार को निगल लिया और फाजिल्का को बर्बादी के कगार पर ला खड़ा किया।

     भारतीय क्रिकेटर कपिल देव(Kapil Dev)फाजिल्का और पाकपट्टन से भी जुड़े रहे हैं। विभाजन से पहले उनकी मां राज कुमारी का जन्म पाकपट्टन में और पिता राम लाल निखंज पाकपट्टन में हुआ था।

उनका गांव शाह यक्का था, जो अब उकारा जिले में है। जहां कपिल देव की चार बहनों का जन्म हुआ था। फिर देश का बंटवारा हो गया और उनके पिता और परिवार फाजिल्का चले गए। फाजिल्का से कपिल देव के दो भाई हैं। कपिल देव ने एक इंटरव्यू में कहा था कि गांव में उनका एकमात्र पक्का घर है जो एक आयताकार दीवार से घिरा हुआ था। एक बार देश के बंटवारे के बाद कपिल देव वहां गए और अपने माता-पिता की भूमि की प्रशंसा की।

    फाजिल्का में उपायुक्त कार्यालय के पास एक इस्लामिया स्कूल था। काफी मशहूर था। आज भी फाजिल्का में कई बुजुर्ग इस्लामिया स्कूल की बात करते हैं। स्कूल में एक कुआं और एक खेल का मैदान भी है। देश के बंटवारे के बाद मुस्लिम आबादी पाकिस्तान चली गई। स्पष्ट है कि मुस्लिम आबादी की कमी के कारण स्कूल बंद कर दिया गया था। फाजिल्का में स्कूल के पास एक गली है। नाम दिया इस्लामिया स्कूल स्ट्रीट। इसका मतलब यह हुआ कि फाजिल्का के लोग उस स्कूल को नहीं भूले हैं। फाजिल्का में स्कूल बंद था, लेकिन पाकिस्तान में इस नाम का स्कूल आज भी मौजूद है। गवर्नमेंट फाजिल्का इस्लामिया मॉडल हाई स्कूल। यह स्कूल पाकपट्टन में है। दुनिया के सबसे बड़े विस्थापन यानी बंटवारे के दौरान फाजिल्का से पाकपट्टन चले गए मुस्लिम परिवार। उन्होंने इस स्कूल का निर्माण किया। यह नाम फाजिल्का गवर्नमेंट फाजिल्का इस्लामिया मॉडल हाई स्कूल, पाकपट्टन (Fazilka Govt Islamia Modle High School Pakpattan) को भी दिया गया था।

      फाजिल्का का नाम जानने वाले चाहे वो भारत में रहते हों या किसी और देश में। यह पूछे जाने पर कि फाजिल्का की प्रसिद्ध मिठाई क्या है, तोशा तुरंत जवाब देगी। सच में बहुत स्वादिष्ट। अगर कोई बाहर से आता है तो तोशा (Tosha) को यहां से ले जाना चाहिए। स्वाद है, ख़ासियत यह है कि यह कुछ दिनों तक खराब नहीं होता है। लेकिन यह मिठास कहाँ से आई? देश विभाजन से पहले यहां नहीं बना था। विस्थापन के बाद इसका निर्माण शुरू हो गया है। यह मिठाई पाकपट्टन से आई है। तोशा पाकपट्टन में भी काफी प्रसिद्ध है। बंटवारे के दौरान वहां से आए लोगों ने फाजिल्का में इसकी शुरुआत की थी। आज यह स्वादिष्ट मीठा तोशा लगभग हर मिठाई की दुकान में बिकता है।       ------.                                                        

Fazilka and Pakpattan, Fazilka is in India and Pakpattan is in Pakistan. There were good talukas of these two cities before the partition of India. By the way, nowadays both the districts. 2-2 names of both. Both of these cities are similar to the Sutlej River that flowed along its borders. On the other side of the river, Fazilka, formerly known as Bangla, was later renamed after Fazil Khan Vattu, while Pakpattan is named Pakpattan because of its proximity to the fall of the river. His first name was Ajodhan. The country was divided. Fazilka remained undisturbed and crossed the Pakpattan river. The way to cross the river and love across the river is centuries old, even though the partition of the country closed this road, but the blood of love still flows in the hearts of the people who came from across the river and settled across the river.

     It is said that it is very difficult to leave the land where we were born and raised. Even though they were children or young people at the time of partition, the old men who are going through the last phase of their lives and are deprived of the sweet fragrance of their land still remember when a river of tears flows from their eyes. These elders are in large numbers. During the displacement, thousands of people migrated from Pakpattan to Fazilka. Here are some of the families of those who hold high positions in the country. There are also some such things which are still known as Pakpattan and Fazilka on the other side of the river.

    The famous traveler Ibn Battuta visited the town of Abohar in Fazilka district in 1333-1342. Which is mentioned in Rahila. At that time Ibn Battuta also visited Abohar tehsil of Fazilka district. At that time there was a long but unpaved road from Delhi to Multan. Ibn Battuta then went to Pakpattan and then to Abohar. After this he reached Delhi via Sirsa. He wrote that at that time the population of Abohar was small, it was like a dense forest, Abohar, the river used to flow nearby. It should also be mentioned that Fazilka also had Sutlej river at that time and Fazilka was named after Bangla and Fazilka later.

      Shri Guru Nanak Dev Ji also visited Fazilka and Pakpattan. With Bala and Mardana, the story is that when Shri Guru Nanak Dev Ji traveled from 1517 to 1521, from Mathura to Talwandi, then Shri Guru Nanak Dev Ji traveled from Mathura Rewari, Hisar, Sirsa to the village in Fazilka Reached (Hari Pura), where the Bad Tirath Gurdwara has been built. The Guru ji then proceeded from Pakpattan to Deepalpur, Chunia and Talwandi. It is recorded in Sardar Fauja Singh's book 'Atlas, Guru Nanak's Journey'. Here is the map. Map No. 15, Mathura to Talwandi - Possible Path of Guru Sahib - Urar Fazilka across the river and Pakpattan across the river.

     Both Fazilka and Pakpattan have been centers of activity. The bungalow in Fazilka. He was between Delhi and Multan. An official from the British government is to be evicted or Multan. Used to pass through here. Near the bungalow, a road ran near Delhi and led to the village of Maujam in Fazilka. Then the river would come and cross the river by boat. Next was the road to Okara. The name Multani Chungi is still popular here. According to official records, coins of Mughal sultans and sultans of Delhi have been found in the Fazilka-Abohar area. Similarly, Pakpattan has also been a center of activity. The Mughals and the Sultans of Delhi also visited there.

      The court of Hazrat Baba Farid-ud-Din Ganjshakar, a Sufi preacher and saint of the Chishti sect, is in Pakpattan. Once a year there is Urs, which is called Beheshti Mela. Muslims, Hindus and Sikhs attend the fair. Kanwar Mahinder Singh Bedi wrote in his book Jashan Yaadan De that the Diwan Sahib had to include pots for the heavenly gate. The book 'Naming and History of Villages of Punjab', which was published by Dr. Kirpal Singh and Dr. Written by Harinder Kaur. In it he said that there is a fair in memory of Baba Baba Farid which is Urs. The pots had the right to unlock the treasures of that fair. It was the custom at that time to start the bhandara, they used to pay the pot and take the same offerings. They also lived in Diwan Khera village in Fazilka district. The book says that he had to go every year to attend Baba Farid's memorial service. So he moved from Diwan Khera village in Fazilka to Pakpattan to wrap up his business.

      Fazilka was the largest wool market in Asia. Prior to partition, wool was transported from here via train to Karachi via McLeodganj, then via port to European markets. There were not many factories. Wool was also cleaned and bundles were made. She came from far away. For sale here Many elders who came and settled in Fazilka during the partition said that they used to come from Pakpattan to sell Fazilka wool. In those markets. He also says that Fazilka's scissors were very popular at that time. With which the sheep's wool is sheared. Where there is a grass market in Fazilka. There were big scissor shops here. But the partition swallowed up the trade and brought Fazilka to the brink of ruin.

     Indian cricketer Kapil Dev has also been associated with Fazilka and Pakpattan. Before partition, his mother Raj Kumari was born in Pakpattan and father Ram Lal Nikhanj Pakpattan. His village was Shah Yakka, now in Ukara district. Where Kapil Dev's four sisters were born. Then the country was divided and his father and family moved to Fazilka. Kapil Dev has two brothers from Fazilka. Kapil Dev said in an interview that he had the only permanent house in the village which was surrounded by a rectangular wall. Once after the partition of the country, Kapil Dev has gone there and admired the land of his parents.

    There was an Islamia school near the Deputy Commissioner's office in Fazilka. Was quite famous. Even today, many elders in Fazilka occasionally talk about Islamia School. There is also a well in the school and a playground. After the country was divided, the Muslim population migrated to Pakistan. It is clear that the school was closed due to lack of Muslim population. There is a street near the school in Fazilka. Named Islamia School Street. This means that the people of Fazilka have not forgotten that school. The school was closed in Fazilka, but in Pakistan the school of this name still exists today. Government Fazilka Islamia Model High School. This school is in Pakpattan. The Muslim families who migrated from Fazilka to Pakpattan during the world's greatest displacement, i.e. partition. He built this school. The name was also given to Fazilka, Government Fazilka Islamia Model High School, Pakpattan.

      Those who know Fazilka's name, whether he lives in India or any other country. If asked what Fazilka's famous dessert is, Tosha will answer immediately. Really very tasty. If someone comes from outside, Tosha must be taken away. The taste is e, the peculiarity is that it does not spoil for a few days. But where did this sweetness come from? The country was not formed here before partition. It has started to be built after the displacement. This dessert came from Pakpattan. Tosha is also quite famous in Pakpattan. Those who came from there during the partition started it in Fazilka. Today this delicious sweet tosha is sold in almost every sweet shop.

Share:

0 comments:

Post a Comment

Definition List

blogger/disqus/facebook

Unordered List

Support