punjabfly

Aug 26, 2021

ਪੰਜਾਬ ਅੰਦਰੋ ਅੰਦਰੀ ਸੁਲਘ ਰਿਹਾ ਹੇੈ

 


balraj singh sidhu
ਪੰਜਾਬ ਅੰਦਰੋਂ ਅੰਦਰੀ ਸੁਲਘ ਰਿਹਾ ਐ। ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਦੋ ਜਹਿਰੀਲੇ ਨਾਗਾਂ ਨੇ ਇਸ ਨੂੰ ਨਾਗਵਲ ਪਾ ਲਿਆ। ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੀ ਜਵਾਨੀ ਕੁਰਾਹੇ ਪੈ ਰਹੀ ਹੇੈ ਅਤੇ ਨਸ਼ਿਆਂ ਦੇ ਰਾਹ ਪੈ ਕੇ ਰਸਤਾਲ ਵਿਚ ਡੁੱਬਦੀ ਜਾ ਰਹੀ ਹੇੈ। ਬੇਸ਼ੱਕ ਪੰਜਾਬ ਸ਼ਾਂਤ ਲੱਗਦਾ ਹੇੈ। ਪਰ ਅੰਦਰੋਂ ਅੰਦਰੀ ਇਸ ਵਿਚ ਭਾਂਬੜ ਮੱਚਦੇ ਨਜ਼ਰੀ ਪੈਂਦੇ ਨੇ। ਪੰਜਾਬ ਦੀ ਜਵਾਨੀ ਨੂੰ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ। ਜਿੰਨਾਂ ਤੇ ਆਸਾਂ ਲਾਈਆਂ ਸੀ। ਉਨਾਂ ਨੇ ਵੀ ਉਹ ਆਸਾਂ ਢਹਿ ਢੇਰੀ ਕਰ ਦਿੱਤੀਆਂ ਨੇ। ਰਾਜਨੀਤਿਕ ਦਲਾਂ ਦੇ ਆਗੂਆਂ ਨੇ ਇਸ ਦੇ ਦਿਨੋਂ ਦਿਨ ਡੂੰਘੇ ਹੁੰਦੇ ਜਾਂਦੇ ਸੰਤਾਪ ਨੂੰ ਨਾ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਅਤੇ ਨਾ ਹੀ ਕਿਸੇ ਨੇ ਕੋਈ ਸਖ਼ਤ ਕਦਮ ਚੁੱਕੇ। ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਇਸ ਦੀ ਧਰਤੀ ਤੋਂ ਦੂਰ ਹੁੰਦਾ ਗਿਆ ਅਤੇ ਵੱਡਾ ਹਿੱਸਾ ਇੱਥੋਂ ਉਡਾਰੀ ਮਾਰਨ ਲਈ ਤਿਆਰ ਹੇੈ। ਪੰਜਾਬ ਨਸ਼ਿਆਂ ਦੀ ਦਲ ਦਲ ਵਿਚ ਇਸ ਕਦਰ ਧੱਸਦਾ ਜਾ ਰਿਹਾ ਹੇੈ ਇੰਝ ਲੱਗਦਾ ਜਿਵੇਂ ਇੱਥੇ ਅਗਲੀ ਪੀੜੀ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ। ਇਸ ਦੀ ਧਰਤੀ ਨੂੰ ਜਹਿਰ ਨੇ ਖ਼ਤਮ ਕਰ ਦਿੱਤਾ ਅਤੇ ਜਵਾਨੀ ਨੂੰ ਨਸ਼ਿਆਂ ਨੇ ਖ਼ਾਤਮੇ ਵੱਲ ਤੋਰ ਦਿੱਤਾ। 

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਉਹ ਸਖ਼ਤ ਫੈਸਲੇ ਨਹੀਂ ਲੈ ਸਕੀ। ਜਿਹੜੇ ਲੈਣੇ ਚਾਹੀਦੇ ਸਨ। ਲੋਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਜਿਸ ਕਾਰਨ ਸਰਕਾਰ ਨੂੰ ਹੁਣ ਲੋਕ ਸ਼ਿਕਾਇਤਾਂ ਦੇ ਹੱਲ ਲਈ ਇਕ ਹੋਰ ਹੇੇਲਪ ਲਾਈਨ ਜਾਰੀ ਕਰਨੀ ਪਈ। 

ਸਵਾਲ ਬਹੁਤ ਨੇ। ਜਿਹੜੇ ਜਵਾਬ ਮੰਗਦੇ ਨੇ , ਇੱਥੋਂ ਦੇ ਲੋਕਾਂ ਤੋਂ। ਇੱਥੋਂ ਦੇ ਆਵਾਮ ਤੋਂ, ਇੱਥੋਂ ਦੇ ਰਾਜਨੀਤਿਕ ਆਗੂਆਂ ਤੋਂ। ਪਰ ਜਵਾਬ ਕੋਈ ਨਹੀਂ ਦੇਣਾ ਚਾਹੁੰਦਾ। ਜਵਾਨੀ ਨੂੰ ਜਵਾਬ ਉਹ ਵੀ ਨਹੀਂ ਦੇਣਗੇ ਜਿਹੜੇ ਅੱਜ ਸਵਾਲ ਕਰ ਰਹੇ ਹਨ। ਸਵਾਲ ਉਨਾਂ ਲੋਕਾਂ ਨੂੰ ਵੀ ਹੇੈ। ਜਿਹੜੇ 75 ਸਾਲਾਂ ਬਾਅਦ ਸਵਾਲ ਕਰਨ ਲੱਗੇ ਨੇ। ਸਾਰਿਆਂ ਕੋਲੇ ਇਕੋ ਇਕ ਗੱਲ ਹੇੈ ਅਖੇ ਲੀਡਰ ਪੰਜਾਬ ਨੂੰ ਲੁੱਟ ਕੇ ਖਾ ਗਏ। ਲੀਡਰ ਕੀ ਉਪਰੇ ਗ੍ਰਹਿਆਂ ਤੋਂ ਆਏ ਸੀ। ਜਿਹੜੇ ਲੁੱਟ ਕੇ ਲੈ ਗਏ। ਕੀ ਇਸ ਲੁੱਟ ਵਿਚ ਹਰ ਉਸ ਵਿਅਕਤੀ ਦਾ ਹੱਥ ਨਹੀਂ ਜਿਹੜਾ ਲੀਡਰਾਂ ਨੂੰ ਵਾਰ ਵਾਰ ਕੁਰਸੀਆਂ ਸੌਂਪਦਾ ਰਿਹਾ। ਜਿੰਨਾਂ ਨੇ ਕਦੇ ਸੋਚਿਆ ਹੀ ਨਹੀਂ ਕਿ ਉਨਾਂ ਨੇ ਧੀਆਂ ਪੁੱਤ ਵੀ ਜੰਮੇ ਨੇ। ਜਿੰਨਾਂ ਨੇ ਕਦੇ ਦੋ ਘੜੀ ਬੈਠ ਕੇ ਸੋਚਣ ਦਾ ਹੀਲਾ ਹੀ ਨਹੀਂ ਕੀਤਾ ਕਿ ਉਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਕਿਸ ਰਾਹ ਤੇ ਪੈਣਗੀਆਂ। 


ਜਦੋਂ ਚਿੜੀਆਂ ਖੇਤ ਚੁੱਗ ਗਈਆਂ ਤਾਂ ਪਿੱਛੋਂ ਹੁਣ ਪਛਤਾਇਆ ਜਾ ਰਿਹਾ। ਤੁਹਾਡੇ ਧੀਆਂ ਪੁੱਤ ਬਿਗਾਨੀਆਂ ਧਰਤੀਆਂ ਤੇ ਜਵਾਨੀਆਂ ਰੋਲਦੇ ਫਿਰਦੇ ਨੇ ਤੇ ਜਿਹੜੇ ਇੱਥੇ ਬਚੇ ਹੋਏ ਨੇ ਉਹ ਅੰਦਰੋ ਅੰਦਰੀ ਖ਼ਤਮ ਹੁੰਦੇ ਜਾਂਦੇ ਨੇ। ਬਚੇ ਖੁੱਚੇ ਨਸ਼ਿਆਂ ਵੱਲ ਮੋੜ ਕੱਟ ਰਹੇ ਨੇ। 


ਇੰਨਾਂ ਲੀਡਰਾਂ ਨੇ ਚੋਗਾ ਪਾ ਪਾ ਕੇ ਥੋਨੂੰ ਜਾਲ ਵਿਚ ਫਸਾਇਆ। ਥੋੜੇ ਜਿਹੇ ਲੋਕਾਂ ਨੇ ਅਮੀਰੀਆਂ ਲੈ ਲਈਆਂ ਤੇ ਸੋਚਦੇ ਨੇ ਕਿ ਅਸੀ ਤਾਂ ਹੁਣ ਸੁਰਖੁਰੂ ਹੋ ਗਏ ਹਾਂ। 

ਪਰ ਕਦੇ ਸੋਚਿਆ ਜੇ ਤੁਹਾਡੇ ਆਸੇ ਪਾਸੇ ਭੁੱਖਾ ਬੰਦਾ ਰਹਿ ਰਿਹਾ ਹੇੈ ਤਾਂ ਉਹ ਤੁਹਾਡੇ ਲਈ ਆਉਣ ਵਾਲੇ ਸਮੇਂ ਵਿਚ ਸਮੇਂ ਉਹ ਤੁਹਾਡੇ ਲਈ ਕੀ ਹੋ ਸਕਦੈ। 

ਲੀਡਰ ਗਰੰਟੀਆਂ ਦਿੰਦੇ ਫਿਰਦੇ ਐ , ਭਲਿਓ ਲੋਕੋ ਪੰਜਾਬ ਵਿਚ ਬੰਦੇ ਦੀ ਗਰੰਟੀ ਨਹੀਂ ਤੇ ਤੁਸੀ ਲੋਕ ਸਹੂਲਤਾਂ ਦੀ ਗਰੰਟੀ ਲੈਂਦੇ ਫਿਰਦੇ ਹੋ। 


ਬਲਰਾਜ ਸਿੰਘ ਸਿੱਧੂ 73474-56563

 

Share:

0 comments:

Post a Comment

Definition List

blogger/disqus/facebook

Unordered List

Support