ਪੰਜਾਹ ਸਾਲ ਪੁਰਾਣੇ ਤਵੇ ਅਤੇ ਤਵਿਆਂ ਵਾਲੀ ਮਸ਼ੀਨ ਸੰਭਾਲੀ ਬੈਠਾ ਮੰਦਰ ਸਿੰਘ ਸੱਕਾਂਵਾਲੀ
ਸਮਾਂ ਅਤੇ ਸਮੁੰਦਰ ਦੀਆਂ ਲਹਿਰਾਂ ਬਹੁਤ ਕੁਝ ਵਹਾਅ ਕੇ ਲੈ ਜਾਂਦੀਆਂ ਨੇ। ਅੱਜ ਬਜੁਰਗ ਆਪਣੇ ਸਮਿਆਂ ਨੂੰ ਯਾਦ ਕਰਕੇ ਹਾਉਂਕੇ ਖਿੱਚਦੇ ਨੇ ਕਿ ਉਨਾਂ ਦੇ ਵੇਲੇ ਚੰਗੇ ਸਨ। ਅੱਜ ਸਮੇਂ ਨੇ ਕਰਵਟ ਲੈ ਲਈ, ਬਹੁਤ ਕੁਝ ਸਾਡੇ ਹੱਥਾਂ ਵਿਚੋਂ ਇੰਝ ਕਿਰਦਾ ਜਾ ਰਿਹਾ ਹੇੈ ਜਿਵੇਂ ਮੁੱਠੀ ਵਿਚੋਂ ਰੇਤ ਕਿਰਦੀ ਹੇੈ। ਇਹ ਉਹ ਸਮਾਂ ਸੀ ਜਦੋਂ ਆਪਸੀ ਪਿਆਰ, ਮੋਹ , ਮੁਹੱਬਤ ਦੀਆਂ ਗੱਲਾਂ ਸਨ। ਜਦੋਂ ਹਾਸੇ -ਠੱਠੇ , ਖੁਸ਼ੀਆਂ ਅਤੇ ਖੇੜੇ ਸਨ। ਪਰ ਅੱਜ ਸਮੇਂ ਦੀਆਂ ਨਬਜਾਂ ਦਿਨੋਂ ਦਿਨ ਪੀਡੀਆਂ ਪੈਂਦੀਆਂ ਜਾਂਦੀਆਂ ਨੇ। ਸਮਾਂ ਆਪਣੇ ਰਾਹ ਚੱਲਦਾ ਜਾ ਰਿਹਾ ਹੇੈ ਅਤੇ ਮਨੁੱਖ ਆਪਣੇ ਰਸਤੇ ਹੋ ਤੁਰਿਆ ਹੇੈ। ਨਾ ਸਮਾਂ ਬੰਦੇ ਨੂੰ ਪੁੱਛਦੈ ਅਤੇ ਨਾ ਬੰਦਾ ਸਮੇਂ ਨੂੰ , ਸਮੇਂ ਨੇ ਕਰਵਟ ਕੀ ਲਈ ਹੇ ਕਿ ਬੰਦਾ ਔਝੜੇ ਜਿਹੇ ਰਾਹ ਪੈ ਗਿਆ। ਉਹ ਹੋ ਕਿੱਧਰ ਨੂੰ ਤੁਰ ਪਏ ਸੀ ਆਪਾਂ ਵੀ। ਆਪਾਂ ਤਹਾਨੂੰ ਲੈ ਕੇ ਚੱਲਦੇ ਹਾਂ ਪੁਰਾਣੇ ਵੇਲਿਆਂ ਵਿਚ। ਤੇ ਪੁਰਾਣੇ ਵੇਲਿਆਂ ਵਿਚ ਹੁੰਦੇ ਸਨ ਗ੍ਰਾਮੋ ਫੋਨ। ਮਤਲਬ ਤਵਿਆਂ ਵਾਲੀ ਮਸ਼ੀਨ ।
ਬਿਲਕੁੱਲ ਅੱਜ ਦੀ ਨਵੀਂ ਪੀੜੀ ਬੇਸ਼ੱਕ ਇੰਨਾਂ ਤਵਿਆਂ ਵਾਲੀ ਮਸ਼ੀਨ ਤੋਂ ਬੇਮੁੱਖ ਹੋਵੇ ਪਰ ਕਿਤੇ ਨਾ ਕਿਤੇ ਇਹ ਤਵਿਆਂ ਵਾਲੀਆਂ ਮਸ਼ੀਨਾ ਅੱਜ ਵੀ ਹਨ। ਬਹੁਤੇ ਪੁਰਾਣੇ ਸਮਿਆਂ ਦੇ ਲੋਕ ਇੰਨਾਂ ਤਵਿਆਂ ਵਾਲੀਆਂ ਮਸ਼ੀਨਾਂ ਨੂੰ ਸੰਭਾਲ ਕੇ ਰੱਖੀ ਬੈਠੇ ਨੇ। ਇਹ ਤਵਿਆਂ ਵਾਲੀਆਂ ਮਸ਼ੀਨਾਂ ਸ਼ਾਇਦ 1960-65 ਕੁ ਦੇ ਦਹਾਕੇ ਵਿਚ ਆ ਗਈਆਂ ਹੋਣੀਆਂ। ਤੇ ਫਿਰ ਪਿੰਡਾਂ ਵਿਚ ਵਿਆਹ ਸ਼ਾਦੀਆਂ ਮੌਕੇ ਲੋਕਾਂ ਨੇ ਜੋੜ ਕੇ ਕੋਠਿਆਂ ਤੇ ਸਪੀਕਰ ਫਿਰ ਲਾ ਦੇਣੇ ਪੁਰਾਣੇ ਤਵਿਆਂ ਵਾਲੇ ਗੌਣ ਅਤੇ ਫਿਰ ਚੱਲਣੀਆਂ ਵਾਰਾਂ, ਨਰਿੰਦਰ ਬੀਬਾ ਦੇ ਗੀਤ ਅਤੇ ਹੋਰ ਬਹੁਤ ਸਾਰੇ ਕਲਾਕਾਰ ਜਿੰਨਾਂ ਦੇ ਨਾਂਅ ਸਾਨੂੰ ਵੀ ਯਾਦ ਨਹੀਂ ਹੋਣੇ। ਇਹ ਮਸ਼ੀਨਾਂ ਕਦੇ ਫ਼ਾਜ਼ਿਲਕਾ ਦੇ ਪਿੰਡਾਂ ਵਿਚ ਆਏ ਤਾਂ ਬੜੀਆਂ ਦੇਖਣ ਨੂੰ ਮਿਲਦੀਆਂ। ਲੋਕ ਮੇਲਿਆਂ ਤੇ ਇੰਨਾਂ ਨੂੰ ਲਾ ਕੇ ਬੈਠੇ ਦੇਖੋਗੇ।
ਪਰ ਅੱਜ ਅਸੀਂ ਜਿਸ ਵਿਅਕਤੀ ਦੀ ਗੱਲ ਕਰਨ ਜਾ ਰਹੇ ਹਾਂ। ਉਹ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ ਮੰਦਰ ਸਿੰਘ। ਸੱਕਾਂਵਾਲੀ ਪੰਜਾਬ ਦਾ ਬੜਾ ਸੋਹਣਾ ਪਿੰਡ ਬਣਾਇਆ ਗਿਆ। ਜਿਹੋ ਜਿਹਾ ਸੋਹਣਾ ਪਿੰਡ ਅਤੇ ਉਹੋ ਜਿਹੇ ਨਿੱਘੇ ਸੁਭਾਅ ਦੇ ਲੋਕ। ਮੰਦਰ ਸਿੰਘ ਅੱਜ ਵੀ ਇਸ ਗ੍ਰਾਮੋ ਫੋਨ ਮਤਲਬ ਤਵਿਆਂ ਵਾਲੀ ਮਸ਼ੀਨ ਨੂੰ ਸੰਭਾਲ ਕੇ ਰੱਖੀ ਬੈਠਾ। ਉਹ ਦੱਸਦਾ, ਭਾਈ ਇਕ ਵਾਰ ਫਿਰ ਇੰਨਾਂ ਤਵਿਆਂ ਦਾ ਯੁੱਗ ਆਉਂਦਾ ਜਾਂਦਾ। ਉਹਦੇ ਕੋਲ ਬੜੇ ਤਵੇ ਸੰਭਾਲੇ ਪਏ ਨੇ। ਉਧਰ ਪਿੰਡਾਂ ਵਿਚ ਲੋਕ ਅੱਜ ਵੀ ਵਿਆਹ ਸ਼ਾਂਦੀਆਂ ਜਾਂ ਭੋਗ ਸਮੇਂ ਤਵਿਆਂ ਵਾਲੇ ਗੌਣ ਸੁਣਦੇ ਨੇ।
ਉਹ ਦੱਸਦਾ ਕਿ ਉਸ ਕੋਲ ਇਸ ਤਵਿਆਂ ਵਾਲੀ ਮਸ਼ੀਨ ਨੂੰ ਕਰੀਬ 50 ਸਾਲ ਹੋ ਗਏ। ਉਹ ਪੁਰਾਣੇ ਵੇਲੇ ਯਾਦ ਕਰਕੇ ਦੱਸਦਾ ਕਿ ਲੋਕ ਇੰਨਾਂ ਤਵਿਆਂ ਦੇ ਗੀਤ ਸੁਣਕੇ ਖੁਸ਼ ਹੋ ਜਾਂਦੇ ਸਨ। ਇਹ ਸਾਫ਼ ਸੁਥਰੀ ਗਾਇਕੀ ਅੱਜ ਦੀ ਧੂਮ ਧੱੜਕੇ ਵਾਲੀ ਗਾਇਕੀ ਨੂੰ ਮਾਤ ਪਾਉਂਦੀ ਹੇੈ।
ਉਹ ਦੱਸਦਾ ਹੇੈ ਕਿ ਉਸ ਕੋਲ ਬੜੇ ਹੀ ਪੁਰਾਣੇ ਕਲਾਕਾਰਾਂ ਦੇ ਤਵੇ ਪਏ ਨੇ। ਜਿੰਨਾਂ ਵਿਚ ਸਵਰਗੀ ਕੁਲਦੀਪ ਮਾਣਕ , ਨਰਿੰਦਰ ਬੀਬਾ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਰਣਜੀਤ ਕੌਰ, ਹਰਚੰਦ ਗਰੇਵਾਲ, ਸੁਦੇਸ਼ ਕੁਮਾਰੀ ਦੇ ਗਿਣਤੀ ਤੋਂ ਬਾਹਰ ਤਵੇ ਪਏ ਨੇ। ਉਹ ਕਹਿੰਦੇ ਨੇ ਉਨਾਂ ਨੇ ਇਹ ਪੂਰੇ ਸੰਭਾਲ ਕੇ ਰੱਖੇ ਹੋਏ ਨੇ।
ਉਹ ਇਹ ਵੀ ਦੱਸਦੇ ਹਨ ਕਿ ਉਨਾਂ ਨੇ ਆਪਣੇ ਵੇਲਿਆਂ ਵਿਚ ਬੜੇ ਹੀ ਕਲਾਕਾਰਾਂ ਦੇ ਪ੍ਰੋਗਰਾਮਾਂ ਵਿਚ ਇਹ ਗ੍ਰਾਮੋ ਫੋਨ ਮਤਲਬ ਤਵਿਆਂ ਵਾਲੀ ਮਸ਼ੀਨ ਲਗਾਈ ਹੇੈ। ਨਰਿੰਦਰ ਬੀਬਾ, ਕੁਲਦੀਪ ਮਾਣਕ ਅਤੇ ਹੋਰ ਕਲਾਕਾਰਾਂ ਨਾਲ ਵੀ ਉਹ ਜਾਂਦੇ ਰਹੇ ਨੇ।
ਉਹਨਾਂ ਦੀ ਆਪ ਣੇ ਖੇਤਰ ਵਿਚ ਇੰਨੀ ਕੁ ਪ੍ਰਸਿੱਧੀ ਹੇੈ ਕਿ ਰਾਗੀ ਜਥੇ ਵੀ ਉਨਾਂ ਦਾ ਸਾਂਊਡ ਲਗਾਉਣ ਦੀ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਪੁਰਾਣੇ ਵੇਲਿਆਂ ਵਿਚ ਲੋਕ ਇਹ ਤਵਿਆਂ ਵਾਲੇ ਗੀਤ ਬੜੇ ਹੀ ਪਿਆਰ ਨਾਲ ਸੁਣਦੇ ਸਨ। ਜੇਕਰ ਤੁਸੀ ਪੂਰੀ ਇੰਟਰਵਿਊ ਦੇਖਣੀ ਹੇੈ ਤਾਂ ਫਿਰ ਦੇਖੋ ਇਹ ਵੀਡੀਓ
ਬਲਰਾਜ ਸਿੰਘ ਸਿੱਧੂ -73474-56563
0 comments:
Post a Comment