ਜੀ ਹਾਂ ਇਹ ਸੱਚ ਹੇੈ। ਹੁਣੇ ਹੁਣੇ ਆਈ ਇਕ ਵਾਤਾਵਰਣ ਰਿਪੋਰਟ ਤੇ ਗੱਲ ਕਰਾਂਗੇ ਜਿਹੜੀ ਭਾਰਤ ਦੇ ਵੱਡੇ ਤਟਵਰਤੀ ਸ਼ਹਿਰਾਂ ਦੀ ਤਬਾਹੀ ਦੀ ਤਸਵੀਰ ਪੇਸ਼ ਕਰਦੀ ਹੇੈ।
ਗਲੋਬਲ ਵਾਰਮਿੰਗ ਦੇ ਚੱਲਦਿਆਂ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਕਈ ਵਾਤਾਵਰਣ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਵੱਡਾ ਖਤਰਾ ਵੱਧਦੇ ਸਮੁੰਦਰੀ ਪੱਧਰ ਤੇ ਚੱਲਦਿਆਂ ਦੇਸ਼ ਦੇ 12 ਵੱਡੇ ਤਟਵਰਤੀ ਸ਼ਹਿਰਾਂ ਦੇ ਡੁੱਬਣ ਦਾ ਹੇੈ। ਜਲਵਾਯੂ ਦਾ ਮੁਲਾਂਕਣ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਇਕ ਇਕਾਈ ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀ ਨਵੀਂ ਰਿਪੋਰਟ ਵਿਚ ਭਾਰਤ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਗਈ ਹੇੈ।
ਭਾਰਤ ਵਿਚ ਪਹਿਲਾਂ ਹੀ ਅਚਾਨਕ ਹੜਾਂ ਵਰਗੀਆਂ ਕਈ ਵਾਤਾਵਰਣਕ ਘਟਨਾਵਾਂ ਵਾਪਰ ਰਹੀਆਂ ਹਨ। ਇਸ ਵਿਚ ਹੀ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੇੈ ਕਿ ਜੇਕਰ ਸਮੁੰਦਰੀ ਜਲ ਪੱਧਰ ਇਸ ਗਤੀ ਨਾਲ ਹੀ ਵੱਧਦਾ ਗਿਆ ਤਾਂ ਇਸ ਸਦੀ ਦੇ ਅੰਤ ਤੱਕ ਕਈ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਵੱਧ ਜਾਵੇਗਾ। ਨਾਸਾ ਨੇ ਆਈਪੀਸੀਸੀ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਅਨੁਮਾਨ ਲਗਾਇਆ ਹੇੈ ਕਿ ਭਾਰਤ ਦੇ ਸਭ ਤੋਂ ਵੱਡੇ ਸ਼ਹਿਰਾਂ ਵਿਚ ਕਈ ਮੁੰਬਈ, ਚੇਨੱਈ, ਕੋਚੀ ਅਤੇ ਵਿਸਾਖਾਪਟਨਮ ਵੀ ਡੁੱਬਣ ਵਾਲੇ ਇੰਨਾਂ ਸ਼ਹਿਰਾਂ ਵਿਚ ਸ਼ਾਮਿਲ ਹੋਣਗੇ। ਇੰਨਾਂ ਤੋਂ ਇਲਾਵਾ ਕਾਂਡਲਾ, ਅੋਖਾ, ਭਾਵਨਗਰ, ਮੋਰਮੁਗਾਓ, ਮੰਗਲਰੂ, ਪਾਰਾਦੀਪ, ਖਿਰੀਦਪੁਰ ਅਤੇ ਤ੍ਰਿਤੀਕੋਰਨ ਵੀ ਪਾਣੀ ਵਿਚ ਡੁੱਬ ਜਾਣਗੇ।
ਘੰਟਿਆਂ ਵਿਚ ਹੋਵੇਗੀ ਮਹੀਨਿਆਂ ਦੀ ਬਾਰਸ਼
ਰਿਪੋਰਟ ਦੇ ਮੁਤਾਬਿਕ ਵਿਸ਼ਵ ਦੇ ਮੁਕਾਬਲੇ ਏਸੀਆ ਦਾ ਸਮੁੰਦਰੀ ਪੱਧਰ ਜਿਆਦਾ ਤੇਜੀ ਨਾਲ ਵੱਧ ਰਿਹਾ ਹੇੇ ਅਤੇ ਇੱਥੇ ਪਹਿਲਾਂ ਦੇ ਕਰੀਬ 100 ਸਾਲਾਂ ਵਿਚ ਸਮੁੰਤਰੀ ਜਲ ਪੱਧਰ ਵਿਚ ਕੋਈ ਖਾਸ ਬਦਲਾਅ ਆਉਂਦਾ ਸੀ। 2050 ਤੱਕ ਹਰ 6 ਤੋਂ 9 ਸਾਲਾਂ ਵਿਚ ਜਲ ਪੱਧਰ ਵਿਚ ਤੇਜੀ ਨਾਲ ਬਦਲਾਅ ਆਉਣ ਲੱਗੇਗਾ।
ਜਾਣਕਾਰ ਦੱਸਦੇ ਹਨ ਕਿ ਗਲੋਬਲ ਵਾਰਮਿੰਗ ਦਾ ਅਸਰ ਭਾਰਤ ਦੇ ਸ਼ਹਿਰੀ ਇਲਾਕਿਆਂ ਵਿਚ ਸਭ ਤੋਂ ਜਿਆਦਾ ਦੇਖਣ ਵਿਚ ਮਿਲੇਗਾ। ਇੱਥੇ ਜਿਆਦਾ ਸਮੇਂ ਤੱਕ ਤੱਤੀਆਂ ਹਵਾਵਾਂ ਚੱਲਣਗੀਆਂ ਅਤੇ ਮਾਨਸੂਨ ਵੱਖਰੇ ਢੰਗ ਨਾਲ ਬਾਰਿਸ਼ ਕਰੇਗਾ। ਕਈ ਮੌਸਮ ਵਿਗਿਆਨੀ ਕਹਿੰਦੇ ਹਨ ਕਿ ਸ਼ਹਿਰਾਂ ਵਿਚ ਲੰਮੇ ਸਮੇਂ ਤੱਕ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ। ਸ਼ਹਿਰਾਂ ਦੇ ਆਸ ਪਾਸ ਦੇ ਇਲਾਕੇ ਘੱਟ ਗਰਮ ਹੁੰਦੇ ਹਨ। ਪਰ ਇਸ ਨਾਲ ਸ਼ਹਿਰੀ ਇਲਾਕਿਆਂ ਵਿਚ ਜਿਆਦਾ ਬਦਲ ਬਣਨਗੇ ਅਤੇ ਤੇਜ ਬਾਰਿਸ਼ ਹੋਵੇਗੀ। ਇਸ ਨਾਲ ਸ਼ਹਿਰਾਂ ਵਿਚ ਹੜਾਂ ਦੀ ਸੰਭਾਵਨਾ ਵੱਧ ਜਾਵੇਗੀ। ਇਹ ਹੀ ਨਹੀਂ ਜੇਕਰ ਇੰਨਾਂ ਸ਼ਹਿਰਾਂ ਵਿਚ ਬਹੁਤ ਦੇਰ ਤੱਕ ਬਾਰਿਸ਼ ਨਾ ਵੀ ਹੋਈ ਤਾਂ ਵੀ ਕਈ ਮਹੀਨਿਆਂ ਦੀ ਬਾਰਸ਼ ਕਈ ਘੰਟਿਆਂ ਵਿਚ ਹੋ ਜਾਵੇਗੀ ਜਿਸ ਨਾਲ ਭਿਆਨਕ ਹੜਾਂ ਦਾ ਖਤਰਾ ਹੋਵੇਗ। ਪ੍ਰਦੂਸ਼ਣ ਇਸ ਸ਼ਥਿਤੀ ਵਿਚ ਹੋਰ ਵੀ ਖਰਾਬ ਕਰੇਗਾ।
ਜਾਣਕਾਰ ਇਹ ਵੀ ਕਹਿੰਦੇ ਹਨ ਕਿ ਤੱਟੀ ਇਲਾਕਿਆਂ ਵਿਚ ਇਸ ਤਰਾਂ ਦੀ ਬਾਰਸ਼ ਕਈ ਵਾਰ ਦੇਖਣ ਨੂੰ ਮਿਲੇਗੀ। ਇਸ ਤਰਾਂ ਬਾਅਦ ਵਿਚ ਸਮੁੰਦਰਾਂ ਦਾ ਵਧਿਆ ਜਲ ਪੱਧਰ ਖਤਰੇ ਨੂੰ ਹੋਰ ਵੀ ਵਧਾਵੇਗਾ। ਕਿਉਂ ਕਿ ਇਹ ਪਾਣੀ ਨੂੰ ਅਸਾਨੀ ਨਾਲ ਸ਼ਹਿਰਾਂ ਵਿਚੋਂ ਨਿਕਲਣ ਨਹੀਂ ਦੇਵੇਗਾ। ਹਲਾਂਕਿ ਮੈਦਾਨੀ ਇਲਾਕਿਆਂ ਨੂੰ ਲੈ ਕੇ ਵਿਗਿਆਨਕਾਂ ਦਾ ਸਪੱਸ਼ਟ ਅਨੁਮਾਨ ਨਹੀਂ ਹੇੈ। ਉਹ ਕਹਿੰਦੇ ਹਨ ਕਿ ਤਾਪਮਾਨ ਦੇ ਵੱਧਣ ਨਾਲ ਗਲੇਸ਼ੀਅਰ ਤੇਜੀ ਨਾਲ ਪਿਘਲਣਗੇ। ਇਹ ਗੱਲ ਹਿਮਾਲੀਆ ਨਦੀਆਂ ਵਿਚ ਹੜਾਂ ਦੇ ਖਤਰੇ ਨੂੰ ਹੋਰ ਵੀ ਵਧਾ ਸਕਦੀ ਹੇੈ।
ਕੁਝ ਵਿਗਿਆਨੀ ਕਹਿੰਦੇ ਹਨ ਕਿ ਤੱਟੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਤੇ ਇਸ ਦਾ ਮਾੜਾ ਅਸਰ ਪਵੇਗਾ। ਜੇਕਰ ਸਮੁੰਦਰੀ ਜਲ ਪੱਧਰ ਸਿਰਫ 10 ਸੈਟੀਮੀਟਰ ਵੱਧਦਾ ਹੈ ਤਾਂ 60 ਮੀਟਰ ਦੀ ਦੂਰੀ ਤੱਕ ਤੱਟੀ ਇਲਾਕਾ ਖਤਮ ਹੋ ਜਾਵੇਗਾ, ਇਸ ਤਰਾਂ ਦੀ ਹਾਲਤ ਵਿਚ ਤੱਟੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਉਥੋਂ ਕਿਸੇ ਦੂਜੀ ਜਗਾ ਤੇ ਲੈ ਜਾ ਕੇ ਵਸਾਉਣਾ ਪਵੇਗਾ ਇਸ ਤੋਂ ਇਲਾਕਾ ਚੱਕਰਵਾਤੀ ਤੂਫ਼ਾਨ ਵੀ ਆਉਣਗੇ। ਇਹ ਘਟਨਾਵਾਂ ਹੌਲੀ ਹੌਲੀ ਜਨਮ ਵੀ ਲੈਣ ਲੱਗੀਆਂ ਹਨ
ਜਿਸ ਤੋਂ ਇਨਸਾਨਾਂ ਨੂੰ ਸਬਕ ਲੈਣ ਦੀ ਜ਼ਰੂਰਤ ਹੇੈ
ਬਲਰਾਜ ਸਿੱਧੂ -73474-56563
0 comments:
Post a Comment