punjabfly

Aug 25, 2021

ਪਾਕਿਸਤਾਨ ਵਿਚ ਬਣਦੀ ਹੈ ਪੱਥਰ ਤੇ ਰੋਟੀ, ਵੇਖੋ ਕਿਵੇਂ ਕਰਦੇ ਹਨ ਤਿਆਰ

 ਦੁਨੀਆਂ ਦੇ ਰੰਗ ਵੱਖੋ ਵੱਖਰੇ ਹੁੰਦੇ ਨੇ, ਜਿਵੇਂ ਕਹਿੰਦੇ ਨੇ ਕਿ ਦੁਨੀਆਂ ਬਹੁ ਭਾਂਤੀ ਹੇੈ। ਉਵੇਂ ਹੀ ਦੁਨੀਆਂ ਵਿਚ ਵੱਖਰੀਆਂ ਭਸ਼ਾਵਾ, ਵੱਖਰੀ ਜ਼ਿੰਦਗੀ ਅਤੇ ਵੱਖਰੇ ਜਿੰਦਗੀ ਦੇ ਰੰਗ.................




ਤੁਸੀ ਦੁਨੀਆਂ ਘੁੰਮਦੇ ਹੋ ਤਾਂ ਦੁਨੀਆਂ ਵਿਚ ਬਹੁਤ ਅਜੀਬ  ਤਰਾਂ ਦੇ ਲੋਕਾਂ ਦੀ ਜ਼ਿੰਦਗੀ ਦੇਖਣ ਨੂੰ ਮਿਲਦੀ ਹੇ। ਸੋ ਅੱਜ ਅਸੀ ਤਹਾਨੂੰ ਦੱਸਣ ਜਾ ਰਹੇ ਹਾਂ ਕਿ ਲੋਕ ਦੁਨੀਆਂ ਵਿਚ ਅੱਜ ਵੀ ਪੱਥਰ ਤੇ ਰੋਟੀ ਬਣਾਉਂਦੇ ਨੇ। ਤੁਸੀ ਹੇਰਾਨ ਜਿਹੇ ਹੋਵੇਗੋ ਕਿ ਏਹ ਕਿਵੇਂ। ਪਰ ਇਹ ਸੱਚ ਹੇੈ ਕਿ ਅੱਜ ਵੀ ਪਾਕਿਸਤਾਨ ਵਿਚ ਦੇ ਚਰਵਾਹੇ ਪੱਥਰਾਂ ਦੇ ਦੁਆਲੇ ਆਟਾ ਲਿਪੇਟ ਕਿ ਰੋਟੀ ਬਣਾਉਂਦੇ ਹਨ।

ਪਾਕਿਸਤਾਨ ਦੇ ਬੋਲਚਿਸਤਾਨ ਵਿਚ ਲੋਕ ਛੋਟੇ ਕਸਬਿਆਂ ਅਤੇ ਦਿਹਾਤੀ ਖੇਤਰਾਂ ਵਿਚ ਰਹਿੰਦੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਦਸ਼ਥਦਾਮਨ ਦੇ ਇਲਾਕੇ ਵਿਚ ਖਾਨਾਬਦੋਸ਼ ਚਰਵਾਹਿਆਂ ਦੇ ਨਾਲ ਉਥੇ ਉਨਾਂ ਦੇ ਪਸ਼ੂ ਹੁੰਦੇ ਹਨ ਜਾਂ ਫਿਰ ਉਨਾਂ ਦੇ ਗੀਤ ਗੂੰਜਦੇ ਹਨ।
 ਇਕ ਚਰਵਾਹਾ ਦੱਸਦਾ ਹੇੈ ਕਿ ਖਾਨ ਆਫ਼ ਕਲਾਤ ਦੇ ਜ਼ਮਾਨੇ ਅਤੇ ਮੀਰਸ਼ਾਹ ਦੀ ਰਿਆਸਤ ਵਿਚ ਵੀ ਲੋਕ ਪਸ਼ੂ ਪਾਲਦੇ ਸਨ। ਅਸੀ ਸ਼ੁਰੂ ਤੋਂ ਹੀ ਮਵੇਸ਼ੀ ਮਤਲਬ ਮਾਲ ਪਾਲਦੇ ਹਾਂ। ਮਾਲ ਕਹਿੰਦੇ ਹਨ ਭੇਡਾਂ ਅਤੇ ਬੱਕਰੀਆਂ ਦੇ ਵੱਗ ਨੂੰ
ਉਹ ਕਹਿੰਦਾ ਹੇ ਕਿਮੇਰੇ ਤੋਂ ਬਾਅਦ ਮੇਰੇ ਪੁੱਤਰ ਇਸ ਕੰਮ ਨੂੰ ਸੰਭਾਲ ਲੈਣਗੇ।




ਉਹ ਲੋਕ ਜਦੋਂ ਭੇਡਾਂ ਬੱਕਰੀਆਂ ਚਾਰਨ ਜਾਂਦੇ ਹਨ ਤਾਂ ਉਹ ਫਿਰ ਆਪਣੇ ਨਾਲ ਆਟਾ ਆਦਿ ਲੈ ਜਾਂਦੇ ਹਨ ਅਤੇ ਕਈ ਕਈ ਮਹੀਨਿਆਂ ਤੱਕ ਵਾਪਸ ਨਹੀਂ ਆਉਂਦੇ।
ਪਹਾੜੀ ਇਲਾਕੇ ਵਿਚ ਜਿੱਥੇ ਪਾਣੀ ਮਿਲ ਜਾਵੇ ਉਥੇ ਹੀ ਮਾਲ ਨੂੰ ਪਾਣੀ ਪਿਆਉਂਦੇ ਹਨ ਅਤ ਖੁੱਦ ਲਈ ਪੱਥਰ ਦੀ ਰੋਟੀ ਤਿਆਰ ਕਰਦੇ ਹਨ। ਇਸ ਨੁੰ ਕੁਰੂਨ ਕਿਹਾ ਜਾਂਦਾ ਹੇੈ। ਕਰੂਨੁ ਚਰਵਾਹਿਆਂ ਦੀ ਖੁਰਾਕ ਹੁੰਦੀ ਹੇਉਂ ਇਸ ਨੁੰ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੇੈ।

ਇੰਨਾਂ ਖਾਨਾਬਦੋਸ਼ਾਂ ਦਾ ਜੀਵਨ ਬਹੁਤ ਚੌਣੁਤੀਆਂ ਭਰਿਆ ਰਹਿੰਦਾ ਹੇੈ। ਪਰ ਇੰਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੇੈ। ਕਦੇ ਕਦੇ ਤਾਂ ਇੰਨਾਂ ਨੂੰ ਕਈ ਮਹੀਨਿਆਂ ਤੱਕ ਕੋਈ ਇਨਸਾਨ ਨਜ਼ਰ ਨਹੀਂ ਆਉਂਦਾ।
ਜਿੱਥੋਂ ਤੱਕ ਗੱਲ ਖਾਣੇ ਦੀ ਹੇੈ ਤਾਂ ਪੱਥਰ ਦੀ ਬਣੀ ਕਰਨੂੰ ਰੋਟੀ ਇਕ ਦਿਨ ਵਿਚ ਸਖ਼ਤ ਹੋ ਕੇ ਖਰਾਬ ਹੋ ਜਾਂਦੀ । ਪਰ ਚਰਵਾਹੇ ਸਖ਼ਤ ਹਾਲਤ ਵਿਚ ਵੀ ਆਪਣੇ ਲਈ ਰੋਟੀ ਬਣਾਉਂਦੇ ਹਨ।
ਕਿਵੇਂ ਬਣਦੀ ਹੇੈ ਇਹ ਰੋਟੀ
ਰੋਟੀ ਬਣਾਉਣ ਲਈ ਸਭ ਤੋਂ ਪਹਿਲਾਂ ਆਟਾ ਗੁੰਨਿਆ ਜਾਂਦਾ ਹੈੇ  ਉਸ ਤੋਂ ਬਾਅਦ ਅੱਗ ਬਾਲ ਕੇ ਪੱਥਰ ਨੂੰ ਗਰਮ ਕੀਤਾ ਜਾਂਦਾ ਹੇੈ। ਫਿਰ ਇਸ ਨੂੰ ਗਰਮ ਪੱਥਰ ਤੇ ਲਪੇਟਿਆ ਜਾਂਦਾ ਹੇੈ। ਫਿਰ ਇਸ ਨੁੰ ਘੁੰਮਾ ਘੁੰਮਾ ਕੇ ਅੱਗ ਦੇ ਆਲੇ ਦੁਆਲੇ ਸੇਕਿਆ ਜਾਂਦਾ ਹੇੈ। ਚਰਵਾਹੇ ਕਹਿੰਦੇ ਹਨ ਕਿ ਇਸ ਰੋਟੀ ਨਾਲ ਤਾਕਤ ਮਿਲਦੀ ਹੇੈ।

ਇਸ ਨੂੰ ਪੱਥਰ ਤੋਂ ਉਤਾਰ ਕੇ ਖਾਣ ਦਾ ਮਜਾ ਹੀ ਕੁਝ ਹੋਰ ਹੁੰਦਾ ਹੇੈ। ਇਹ ਖਾਨਾ ਬਦੌਸ਼ ਲੋਕ ਅਕਸਰ ਹੀ ਬੁਨਿਆਦੀ ਸੁਵਿਧਾਵਾਂ ਨੂੰ ਤਰਸਦੇ ਹਨ। ਪਰ ਇੰਨਾਂ ਨੂੰ ਕੋਈ ਸ਼ਿਕਾਇਤ ਨਹੀਂ ਹੁੰਦੀ।
ਉਨਾਂ ਨੂੰ ਮਹੀਨਿਆਂ ਤੱਕ ਇਸ ਤਰਾਂ ਰਹਿਣ ਨਾਲ ਇੱਕਲਾਪਣ ਜ਼ਰੂਰ ਸਤਾਉਂਦਾ ਰਹਿੰਦਾ ਹੇੇ।
ਉਹ ਉਦਾਸੇ ਹੋਏ ਕਹਿੰਦੇ ਹਨ ਕਿ 'ਖੁਦਾ ਕਿਸੇ ਦੀ ਕਬਰ ਨੂੰ ਵੀ ਇੱਕਲਾ ਨਾ ਕਰੇ।
ਫਿਰ ਜ਼ਿੰਦਗੀ ਤਾਂ ਜ਼ਿੰਦਗੀ ਹੇੈ ਉਹ ਕਹਿੰਦੇ ਹਨ ਕਿ ਅਸੀ ਤਾਂ ਸਿਰਫ਼ ਮਾਲਦਾਰੀ ਵਿਚ ਮਸ਼ਰੂਫ਼ ਹਾਂ।
Share:

0 comments:

Post a Comment

Definition List

blogger/disqus/facebook

Unordered List

Support