ਫ਼ਾਜ਼ਿਲਕਾ 'ਚ ਮਿਲੇ ਸਨ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ
ਫ਼ਾਜ਼ਿਲਕਾ 'ਚ ਇੱਕ ਸੜਕ ਲੰਘਦੀ ਸੀ, ਜੋ ਨਰੇਲ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਓਕਾੜਾ ਤੱਕ ਜਾਂਦੀ ਸੀ | ਇਸ ਦੇ ਨਾਲ ਹੀ ਇੱਕ ਸੜਕ ਸੀ ਜਿਹੜੀ ਅਬੋਹਰ ਵੱਲ ਜਾਂਦੀ ਸੀ | ਉੱਥੋਂ ਸਿੱਧਾ ਬੀਕਾਨੇਰ ਤੱਕ ਜਾਂਦੀ ਸੀ | ਇਸ ਸੜਕ ਤੋਂ ਰਾਜੇ ਮਹਾਰਾਜੇ ਤੇ ਵਪਾਰੀ ਲੰਘਦੇ ਸੀ | ਸਰਕਾਰੀ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਅਬੋਹਰ - ਫ਼ਾਜ਼ਿਲਕਾ ਦੇ ਇਲਾਕੇ 'ਚ ਰਾਜੇ-ਮਹਾਰਾਜਿਆਂ ਦੇ ਸਮੇਂ ਦੇ ਸਿੱਕੇ ਮਿਲ ਚੁੱਕੇ ਹਨ | ਇਨ੍ਹਾਂ ਸਿੱਕਿਆਂ 'ਚੋ ਕੁੱਝ ਤੇ ਸਾਂਢ ਤੇ ਘੁੜਸਵਾਰ ਵੀ ਬਣਿਆ ਹੋਇਆ ਸੀ | ਇਹ ਸਿੱਕੇ ਕਿੰਗ ਆਫ਼ ਓਹੀਯੂਡ ਅਬਾਉਟ ਏ.ਡੀ. 1000 ਦੇ ਸਨ | ਦਿੱਲੀ ਦੇ ਅਲਾਓਦੀਨ ਮੁਹੰਮਦ ਦੇ ਸਿੱਕੇ ਵੀ ਮਿਲੇ ਸਨ | ਦਿੱਲੀ ਦੇ ਸੁਲਤਾਨ ਮੁਹੰਮਦ ਬਿਨ ਸੋਮੀ ਸ਼ਾਮਸਉਦੀਨ ਇਲਤੁਤਮਿਸ (1211-1236), ਬਲਬਨ (1266-1286) | ਜਲਾਲੂਦੀਨ ਫ਼ਿਰੋਜ਼, ਅਲਾਉਦੀਨ ਮੁਹੰਮਦ, ਮੁਹੰਮਦ ਬਿਨ ਤੁਗਲਕ (1325-1351) ਤੇ ਫ਼ਿਰੋਜ਼ਸ਼ਾਹ ਤੁਗਲਕ (1351-1388) ਦੇ ਜ਼ਮਾਨੇ ਦੇ ਸਿੱਕੇ ਇਸ ਇਲਾਕੇ 'ਚ ਮਿਲ ਚੁੱਕੇ ਹਨ | Lachhman Dost Fazilka
0 comments:
Post a Comment