ਜਦੋਂ ਵੀ ਮੁਗਲ ਕਾਲ ਦੀ ਗੱਲ ਚੱਲਦੀ ਹੈ ਤਾਂ ਮੁਗਲ ਸ਼ਾਸਕਾਂ ਦੀ ਕਰੂਰਤਾ , ਰਾਜਸ਼ਾਹੀ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਇਤਿਹਾਸ ਦੇ ਪੰਨਿਆਂ ਤੇ ਦਰਜ ਕਹਾਣੀਆਂ ਤੋਂ ਪਤਾ ਚੱਲਦਾ ਹੈ ਕਿ ਮੁਗਲ ਕਾਲ ਵਿਚ ਔਰਤਾਂ ਤੇ ਕਾਫ਼ੀ ਅੱਤਿਆਚਾਰ ਕੀਤਾ ਜਾਂਦਾ ਸੀ। ਉਨਾਂ ਦੇ ਨਾਲ ਰਹਿਣ ਵਾਲੀਆਂ ਔਰਤਾਂ ਦੇ ਨਾਲ ਹੋਣ ਵਾਲੇ ਵਿਵਹਾਰ ਦੇ ਬਾਰੇ ਵਿਚ ਕਾਫ਼ੀ ਕੁਝ ਸੁਣਨ ਨੂੰ ਮਿਲਦਾ ਹੈ। ਪਰ ਇਸ ਦੇ ਉਲਟ ਮੁਗਲ ਕਾਲ ਵਿਚ ਬਹੁਤ ਸਾਰੀਆਂ ਔਰਤਾਂ ਇਸ ਤਰਾਂ ਦੀਆਂ ਵੀ ਰਹੀਆਂ। ਜਿੰਨਾਂ ਦਾ ਜਿਕਰ ਰਾਜਿਆਂ ਦੇ ਬਰਾਬਰ ਹੋਇਆ। ਇਸ ਦੇ ਨਾਲ ਹੀ ਉਹ ਮੁਗਲ ਦਰਬਾਰ ਵਿਚ ਰਾਜਿਆਂ ਦੇ ਬਰਾਬਰ ਰਹੀਆਂ। ਅੱਜ ਅਸੀ ਇਸ ਬਲਾਗ ਵਿਚ ਉਨਾਂ ਔਰਤਾਂ ਦਾ ਜਿਕਰ ਕਰ ਰਹੇ ਹਾਂ ਜਿੰਨਾਂ ਨੂੰ ਮੁਗਲ ਕਾਲ ਦੇ ਦੌਰਾਨ ਆਪਣਾ ਖਾਸ ਸਥਾਨ ਬਣਾਇਆ। ਇਤਿਹਾਸ ਦੇ ਪੰਨਿਆਂ ਵਿਚ ਉਸ ਦੌਰ ਵਿਚ ਪਾਵਰਫੁੱਲ ਔਰਤਾਂ ਦੇ ਰੂਪ ਵਿਚ ਆਪਣਾ ਨਾਮ ਦਰਜ ਕਰਵਾਇਆ
ਨੂਰਜਹਾਂ
ਜਦੋਂ ਗੱਲ ਮੁਗਲ ਸਾਮਰਾਜ ਦੀਆਂ ਸ਼ਕਤੀਸ਼ਾਲੀ ਔਰਤਾਂ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨੂਰਜਹਾਂ ਦਾ ਨਾਮ ਆਉਂਦਾ ਹੈ। ਜਹਾਂਗੀਰ ਦੀ ਪਤਨੀ ਹੋਣ ਦੇ ਬਾਵਜੂਦ ਵੀ ਉਹ ਸਿਰਫ਼ ਪਰਦੇ ਦੇ ਪਿੱਛੇ ਨਹੀਂ ਰਹੀ। ਬਲਕਿ ਉਸ ਨੇ ਕਈ ਰਣਨੀਤੀਆਂ ਵਿਚ ਅਹਿਮ ਹਿੱਸਾ ਲਿਆ। ਕਿਹਾ ਜਾਂਦਾ ਹੈ ਕਿ ਨੂਰਜਹਾਂ ਇਕ ਖੂਬਸੂਰਤ ਅਤੇ ਬੁੱਧੀਮਾਨ ਔਰਤ ਸੀ ਜਿੰਨਾਂ ਨੂੰ ਇਤਿਹਾਸ ਪੜਨ ਵਰਗੇ ਸਾਹਿਤ, ਕਵਿਤਾ ਅਤੇ ਲਲਿਤ ਕਲਾਵਾਂ ਵਿਚ ਕਾਫ਼ੀ ਪਿਆਰ ਸੀ। ਕਿਹਾ ਜਾਂਦਾ ਹੈ ਕਿ ਇਕ ਵਾਰ ਨੂਰ ਜਹਾਂ ਨੇ ਇਕ ਨਿਸ਼ਾਨੇ ਨਾਲ ਸ਼ੇਰ ਨੂੰ ਮਾਰ ਦਿੱਤਾ ਸੀ। ਇਸ ਦੇ ਨਾਲ ਹੀ ਨੂਰ ਜਹਾਂ ਨੇ ਜਹਾਂਗੀਰ ਦੇ ਰਹਿੰਦਿਆਂ ਸ਼ਾਸਨ ਦਾ ਵੀ ਕਾਫ਼ੀ ਕੰਮ ਸੰਭਾਲਿਆ ਸੀ। ਉਸਦਾ ਪ੍ਰਭਾਵ ਇੰਨਾ ਰਿਹਾ ਕਿ ਸਿੱਕਿਆਂ ਤੇ ਵੀ ਉਸਦਾ ਨਾਮ ਦਰਜ ਹੋਇਆ। ਨੂਰ ਜਹਾਂ ਨੇ ਲੰਬੇ ਸਮੇਂ ਤੱਕ ਜਹਾਂਗੀਰ ਦੇ ਸ਼ਾਸ਼ਨ ਨੂੰ ਸੰਭਾਲਿਆ ਸੀ।
ਜਹਾਂਆਰਾ ਬੇਗਮ
ਜਹਾਂਆਰਾ ਬੇਗਮ ਸ਼ਾਹਜਹਾਂ ਅਤੇ ਮੁਮਤਾਜ ਦੀ ਸਭ ਤੋਂ ਵੱਡੀ ਬੇਟੀ ਸੀ। ਸਹਿਜਾਦੀ ਜਹਾਂਆਰਾ ਨੂੰ ਭਾਰਤ ਹੀ ਨਹੀਂ ਦੁਨੀਆਂ ਦੇ ਸਭ ਤੋਂ ਅਮੀਰ ਔਰਤ ਕਿਹਾਜਾਂਦਾ ਹੈ। ਉਸ ਦੌਰ ਵਿਚ ਜਦੋਂ ਪੱਛਮੀ ਦੇਸ਼ਾਂ ਦੇ ਲੋਕ ਭਾਰਤ ਆਉਂਦੇ ਸਨ ਉਹ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਸਨ ਕਿ ਭਾਰਤੀ ਔਰਤਾਂ ਦੇ ਕੋਲ ਉਨਾਂ ਦੇ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਜਿਆਦਾ ਅਧਿਕਾਰ ਸਨ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਜਹਾਂਆਰਾ ਨੂੰ ਪਾਦਸ਼ਾਹ ਬੇਗਮ ਬਣਾਇਆ ਗਿਆ। ਇਹ ਮੁਗਲ ਕਾਲ ਦਾ ਵੱਡਾ ਅਹੁਦਾ ਹੁੰਦਾ ਸੀ। ਜਿਸ ਦਿਨ ਜਹਾਂਆਰਾ ਨੂੰ ਇਹ ਉਪਾਧੀ ਦਿੱਤੀ ਗਈ ਉਸ ਦਿਨ ਇਕ ਲੱਖ ਅਸਰਫੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਚਾਰ ਲੱਖ ਰੁਪਏ ਸਲਾਨਾ ਗ੍ਰਾਂਟ ਦੇ ਤੌਰ ਤੇ ਵੀ ਦਿੱਤੇ ਗਏ।
ਦਿਲਰਾਮ ਬਾਨੌ ਬੇਗਮ
1637 ਵਿਚ ਔਰਗਜੇਬ ਨੇ ਸਫਵਿਦ ਰਾਜਕੁਮਾਰੀ ਦਿਲਰਸ ਬਾਨੋ ਨਾਲ ਸ਼ਾਦੀ ਕੀਤੀ। ਜਿਸ ਨੂੰ ਰਾਬੀਆ ਉਦ ਦੌਰਾਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਔਰਗਜੇਬ ਦੀ ਪਹਿਲੀ ਪਤਨੀ ਸੀ। ਦੱਸ ਦੇਈਏ ਕਿ ਔਰਗਾਂਬਾਦ ਵਿਚ ਸਥਿਤ ਬੀਬੀ ਦਾ ਮਕਬਰਾ ਜੋ ਤਾਜ ਮਹਲ ਵਰਗਾ ਬਣਾਇਆ ਗਿਆ। ਇਹ ਉਨਾਂ ਦੀ ਆਰਾਮਗਾਹ ਦੇ ਤੌਰ ਤੇ ਬਣਾਇਆ ਗਿਆ ਸੀ।
ਮਾਹਮ ਅੰਗਾ
ਕਿਹਾ ਜਾਂਦਾ ਹੈ ਕਿ ਅਕਬਰ ਦੇ ਸ਼ਾਸਨ ਕਾਲ ਵਿਚ ਮਾਹਮ ਅੰਗਾ ਨੇ ਪਰਦੇ ਦੇ ਪਿੱਛੇ ਰਹਿੰਦਿਆਂ ਕਈ ਸਮਾਜਿਕ ਕੰਮ ਤੇ ਪ੍ਰਸ਼ਾਸਨਿਕ ਕੰਮ ਕੀਤੇ। ਅਕਬਰ ਦੇ ਸ਼ਾਸਨ ਕਾਲ ਦੌਰਾਨ ਰਾਜਨੀਤਿਕ ਸਲਾਹਕਾਰ ਵੀ ਰਹੀ। ਇਸ ਦੇ ਦੌਰਾਨ ਹੀ ਕੀਤੇ ਗਏ ਕਈ ਨਿਰਮਾਣ ਕੰਮਾਂ ਦੇ ਪਿੱਛੇ ਮਾਹਮ ਅੰਗਾ ਨੂੰ ਸਿਹਰਾ ਦਿੱਤਾ ਜਾਂਦਾ ਹੈ।
0 comments:
Post a Comment