ਫਾਜ਼ਿਲਕਾ, 11 ਨਵੰਬਰ (Balraj singh sidhu )
ਪੰਜਾਬੀ ਮਾਹ ਸਬੰਧੀ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਸਮਾਗਮ M.R.ਸਰਕਾਰੀ ਕਾਲਜ, Fazilka ਵਿਖੇ 10 ਨਵੰਬਰ, 2022 ਨੂੰ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਹਿਮਾਂਸ਼ੂ ਅਗਰਵਾਲ (I.A.S) ਵੱਲੋਂ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫ਼ਤਰਾਂ ਅਤੇ ਆਮ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਸਰਕਾਰ ਦੇ ਕੀਤੇ ਜਾ ਰਹੇ ਯਤਨਾਂ ਨੂੰ ਲਾਗੂ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਜਿਲ੍ਹਾ ਭਾਸ਼ਾ ਦਫ਼ਤਰ Fazilka ਵੱਲੋਂ ਕੀਤੇ ਜਾ ਰਹੇ ਕਾਰਜਾ ਸਾਹਿਤਕ, ਸੱਭਿਆਚਾਰਕ ਸਮਾਗਮਾਂ, ਪੁਸਤਕ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ Principal ਗੁਰਮੀਤ ਸਿੰਘ Fazilka ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਡਾ.ਸੁਖਬੀਰ ਸਿੰਘ ਬੱਲ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਅਤੇ ਸੁਨੀਲ ਸਚਦੇਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਾਜ਼ਿਲਕਾ ਸਨ।
ਸਮਾਗਮ ਦਾ ਅਗਾਜ਼ ਪ੍ਰਿੰ.M.R. ਕਾਲਜ ਬਲਦੇਵ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖ ਕੇ ਕੀਤਾ। ਇਸ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਸ.ਸ.ਸ.ਸਕੂਲ ਬਲੇਲ ਕੇ ਹਾਸਲ, ਸ.ਸ.ਸ.ਸਕੂਲ ਦੀਵਾਨਖੇੜਾ, ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ, ਡੀ.ਏ.ਵੀ.ਸਕੂਲ ਪੈਂਚਾ ਵਾਲੀ, ਸ.ਸ.ਸ.ਸ. ਕੰਧਵਾਲਾ ਅਮਰਕੋਟ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ।
ਇਸ ਸਮਾਗਮ ਵਿੱਚ Manjinder ਤਨੇਜਾ ਦੇ ਨਿਰਦੇਸ਼ਨ ਵਿੱਚ Jaswinder ਸ਼ਰਮਾ ਅਤੇ ਮਹਿਕ ਸ਼ਰਮਾ ਵੱਲੋਂ ਮਾਤ-ਭਾਸ਼ਾ ਪੰਜਾਬੀ ਨੂੰ ਸਮਰਪਿਤ ਗੀਤ ਅਤੇ ਲੋਕ ਗੀਤ ਪੇਸ਼ ਕੀਤੇ ਗਏ। Neha ਕੰਬੋਜ ਵੱਲੋਂ ਲਘੂ ਨਾਟਕ ਅਮ੍ਰਿਤਾ ਪ੍ਰੀਤਮ ਅਤੇ kuljeet ਭੱਟੀ ਵੱਲੋਂ ਪੰਜਾਬੀ ਬੋਲੀ ਨਾਲ ਸਬੰਧਿਤ ਗੀਤ ਪੇਸ਼ ਕੀਤੇ। ਪ੍ਰੋ. ਵੀਰਪਾਲ ਕੌਰ ਵੱਲੋਂ ਵੀ ਆਪਣੀ ਕਵਿਤਾ ਪੇਸ਼ ਕੀਤੀ ਗਈ। ਇਸ ਸਾਰੇ ਸਮਾਗਮ ਦੌਰਾਨ ਮੰਚ ਸੰਚਾਲਨ ਦਾ ਕੰਮ ਸ਼੍ਰੀ ਸੁਰਿੰਦਰ ਕੁਮਾਰ ਜੀ ਵੱਲੋਂ ਬਾਖੂਬੀ ਕੀਤਾ ਗਿਆ।
ਮਾਂ ਬੋਲੀ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਸ਼ੰਸਾ ਆਇਆ ਹੋਏ ਮਹਿਮਾਨਾਂ ਵੱਲੋਂ ਵੀ ਕੀਤੀ ਗਈ। ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਪੁਸਤਕ ਪ੍ਰਦਰਸ਼ਨੀ ਅਤੇ ਕਲਾ ਪ੍ਰਦਰਸ਼ਨੀ ਜਿਨ੍ਹਾ ਵਿੱਚ ਚਾਕਕਾਰੀ, ਮਿੱਟੀ ਦੀ ਵਸਤਾਂ, ਪੋਸਟਰ, ਸਾਹਿਤਕਾਰਾਂ ਦੇ ਚਿੱਤਰ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ।
ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨ ਸ਼੍ਰੀ ਕਸ਼ਮੀਰੀ ਲਾਲ ਪ੍ਰਿੰਸੀਪਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪਿੰਦਰ ਸਿੰਘ ਬਰਾੜ, ਪ੍ਰਿ.ਜੀ.ਡੀ.ਸੈਣੀ, ਸ਼੍ਰੀ ਸਤਿੰਦਰ ਬੱਤਰਾ ਨੂੰ ਵੀ ਭਾਸ਼ਾ ਵਿਭਾਗ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਕਿਤਾਬਾਂ ਭੇਟ ਕੀਤੀਆਂ ਗਈਆਂ।
ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਪਰਮਿੰਦਰ ਸਿੰਘ ਰੰਧਾਵਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਸਿਮਰਨਜੀਤ ਸਿੰਘ, M.R.. ਕਾਲਜ ਤੋਂ ਪ੍ਰੋ. ਪ੍ਰਵੀਨ ਰਾਣੀ, ਪ੍ਰੋ. ਸ਼ੇਰ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਬਿਸ਼ੰਬਰ ਸਾਮਾ, ਕੁਲਜੀਤ ਭੱਟੀ, ਦੀਪਕ ਕੰਬੋਜ, ਸੰਜੀਵ ਗਿਲਹੋਤਰਾ, ਜਗਜੀਤ ਸੈਣੀ, ਪਰਦੀਪ ਗਾਬਾ ਅਤੇ ਗੁਰਸ਼ਿੰਦਰ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
0 comments:
Post a Comment