pic |
ਤਲਾਕ ਦੇ ਮਾਮਲੇ ਸਿਰਫ਼ ਇਨਸਾਨਾਂ ਵਿਚ ਹੀ ਨਹੀਂ ਵੱਧ ਰਹੇ। ਪੰਛੀ ਵੀ ਇੰਨਾਂ ਕਾਰਨਾਂ ਨਾਲ ਜੂਝ ਰਹੇ ਹਨ। ਇੰਨਾਂ ਤੇ ਹੋਈ ਖੋਜ ਇੰਨਾਂ ਦੇ ਵੱਖ ਹੋਣ ਦੀ ਕਹਾਣੀ ਬਿਆਨ ਕਰ ਰਹੀ ਹੈ। ਖੋਜ ਕਹਿੰਦੀ ਹੈ ਕਿ ਲੰਬੀ ਦੂਰੀ ਤੈਅ ਕਰਨ ਵਾਲੇ ਪੰਛੀਆਂ ਵਿਚ ਵੱਖ ਹੋਣ ਦੇ ਮਾਮਲੇ ਘੱਟ ਨਹੀਂ ਹਨ। ਪੰਛੀ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਰਹੇ ਹਨ ਅਤੇ ਵਾਪਸੀ ਤੇ ਆਪਣੇ ਸਾਥੀ ਪੰਛੀ ਨਾਲੋਂ ਵੱਖ ਹੋ ਰਹੇ ਨ। ਇਸ ਦੀ ਵਜਾ ਇਨਸਾਨ ਹੀ ਹਨ। ਇਹ ਦਾਅਵਾ China ਵਿਚ ਪੰਛੀਆਂ ਦੀਆਂ 232 ਪ੍ਰਜਾਤੀਆਂ ਤੇ ਕੀਤੀ ਗਈ ਖੋਜ ਵਿਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਮੁਗਲ ਕਾਲ ਦੀਆਂ ਚਾਰ ਸ਼ਕਤੀਸ਼ਾਲੀ ਔਰਤਾਂ
ਖੋਜ ਕਰਨ ਵਾਲੀ China ਦੀ ਸੁਨ ਯਾਟ ਸੇਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਲੰਬੀ ਦੂਰੀ ਤੈਅ ਕਰਨ ਵਾਲੇ ਪੰਛੀਆਂ ਵਿਚ Breakup ਅਤੇ Divorce ਲੈਣ ਦੀ ਦਰ ਕਿਤੇ ਜਿਆਦਾ ਹੈ। ਇਹ ਅਜਿਹੇ ਪੰਛੀ ਹਨ ਜਿਹੜੇ ਸਾਲ ਵਿਚ ਦੋ ਵਾਰ ਇਕ ਥਾਂ ਤੋਂ ਦੂਜੀ ਥਾਂ ਤੇ ਭੋਜਨ ਅਤੇ Breading ਦੇ ਲਈ ਜਾਂਦੇ ਹਨ। ਆਉ ਜਾਣਦੇ ਹਾਂ ਅਜਿਹੇ ਕਿਹੜੇ ਹਾਲਾਤ ਹਨ ਜਿਹੜੇ ਪੰਛੀਆਂ ਨੂੰ ਇਕ ਦੂਜੇ ਤੋਂ ਵੱਖ ਕਰਦੇ ਹਨ।
Divorce ਦੇ ਲਈ ਕੌਣ ਹੈ ਜਿੰਮੇਦਾਰ ?
ਜਿਸ ਤਰਾਂ ਇਨਸਾਨਾਂ ਵਿਚ ਵੱਖ ਹੋਣ ਦੇ ਬਾਅਦ ਉਹ ਨਵੇਂ ਪਾਟਨਰ ਭਾਲ ਲੈਂਦੇ ਹਨ ਉਸ ਤਰਾਂ ਹੀ ਪੰਛੀਆਂ ਵਿਚ ਵੀ ਹੋ ਰਿਹਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਪੰਛੀ ਆਪਣੇ ਨਵੇਂ ਪਾਰਟਨਰ ਨੂੰ ਛੱਡ ਕੇ ਨਵੇਂ ਤਲਾਸ਼ ਰਹੇ ਹਨ ਇਸ ਦੀ ਵਜਾ ਇਨਸਾਨ ਦੱਸੇ ਗਏ ਹਨ।
ਖੋਜ ਕਹਿੰਦੀ ਹੈ ਕਿ Forest ਕੱਟੇ ਜਾ ਰਹੇ ਹਨ ਇਨਸਾਨਾਂ ਦੇ ਕਾਰਨ ਦੁਨੀਆਂ ਭਰ ਵਿਚ ਕਾਰਬਨ ਡਾਈ ਅਕਸਾਈਡ Co2 ਦਾ ਪੱਧਰ ਵਧਿਆ ਹੈ ਨਵੇਂ City ਵੱਸ ਰਹੇ ਹਨ ਇਸ ਦਾ ਅਸਰ Birds ਦੇ ਜੀਵਨ ਤੇ ਪਿਆ ਹੈ। ਉਨਾਂ ਦੀ Breading ਅਤੇ ਖਾਣ ਦੀ ਥਾਂ ਵਿਚ ਬਦਲਾਅ ਹੋ ਰਿਹਾ ਹੈ। ਆਮਤੌਰ ਤੇ ਪੰਛੀਆਂ ਦੀ 90 ਫੀਸਦੀ ਆਬਾਦੀ ਪੂਰੀ ਉਮਰ ਇਕ ਹੀ ਸਾਥੀ ਨਾਲ ਬਿਤਾਉਂਦੀ ਆਈ ਹੈ ਪਰ ਨਵੀਂ ਖੋਜ ਕਹਿੰਦੀ ਹੈ ਕਿ ਹੁਣ ਉਹ ਪੁਰਾਣੇ ਸਾਥੀ ਛੱਡ ਕੇ ਨਵੇਂ ਨਾਲ ਅੱਗੇ ਵੱਧ ਰਹੇ ਹਨ।
ਇਹ ਵੀ ਪੜ੍ਹੋ ਫ਼ਾਜ਼ਿਲਕਾ 'ਚ ਮਿਲੇ ਸਨ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ
ਸਫ਼ਰ ਦੌਰਾਨ ਮਾਨਸਿਕ ਦਬਾਅ ਵੱਧਦਾ ਹੈ
ਨਿਊ ਸਾਇੰਸਟਿਸਟ ਦੀ ਰਿਪੋਰਟ ਕਹਿੰਦੀ ਹੈ ਕਿ ਇਨਸਾਨੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦਾ ਅਸਰ ਦਿੱਸਣ ਲੱਗਿਆ ਹੈ ਪੰਛੀਆਂ ਵਿਚ ਬਦਲਾਅ ਦੀ ਵਜਾ ਵੀ ਉਹ ਦੋਨੇ ਹੀ ਹਨ। ਅਸਟਰੇਲੀਆ ਦੇ ਆਰਮੀਡੇਲ ਸਥਿਤ ਨਿਊ ਇੰਗਲੈਂਡ ਯੂਨੀਵਰਸਿਟੀ ਦੇ ਪੰਛੀ ਮਾਹਰ ਜਿਸੇਲਾ ਕਾਪਲਾਨ ਦਾ ਕਹਿਣਾ ਹੈ ਕਿ ਜਦੋਂ ਪੰਛੀ ਲੰਬੀ ਦੂਰੀ ਤੈਅ ਕਰਦੇ ਹਨ ਤਾਂ ਉਹ ਵੱਖ ਵੱਖ ਤਰਾਂ ਦੇ Envoranment ਅਤੇ ਜਾਲਵਾਯੂ ਦਾ ਸਾਹਮਣਾ ਕਰਦੇ ਹਨ। Birds ਦੇ ਮਾਨਸਿਕ ਹਾਲਾਤ ਦਾ ਇਸ ਤੇ ਅਸਰ ਪੈਂਦਾ ਹੈ । ਉਹ ਮਾਨਸਿਕ ਦਬਾਅ ਨਾਲ ਜੂਝਦੇ ਹਨ। ਕਈ ਵਾਰ ਉਨਾਂ ਦੀ ਸਿਹਤ ਤੇ ਵੀ ਇਸ ਦਾ ਅਸਰ ਪੈਂਦਾ ਹੈ। ਇਸ ਤਰਾਂ ਦੇ ਹਾਲਾਤ ਵਿਚ ਉਨਾਂ ਦਾ ਆਪਣੇ Partanar ਕੋਲ ਪਹੁੰਚ ਜਾਣਾ ਮੁਸ਼ਕਿਲ ਹੁੰਦਾ ਹੈ। ਕਈ ਮਾਮਲੇ ਇਸ ਤਰਾਂ ਦੇ ਵੀ ਸਾਹਮਣੇ ਆਉਂਦੇ ਹਨ ਜਦੋਂ ਪੰਛੀ ਭੋਜਨ ਖਾਣਾ ਅਤੇ ਬ੍ਰੀਡਿੰਗ ਕਰਨ ਤੋਂ ਵੀ ਮਨਾ ਕਰ ਦਿੰਦੇ ਹਨ। ਇਸ ਤਰਾਂ ਦੇ ਹਾਲਾਤ ਵਿਚ ਉਸਦਾ ਸਾਥੀ ਉਸ ਨੂੰ ਛੱਡ ਦਿੰਦਾ ਹੈ।
ਇਹ ਵੀ ਪੜ੍ਹੋ ਕਦੇ ਫ਼ਾਜਿ਼ਲਕਾ ਵਿਚ ਇੱਥੇ ਲੱਗਦੀ ਸੀ ਕਪਾਹ ਦੀ ਮੰਡੀ
ਪੰਛੀਆਂ ਵਿਚ ਵੱਧ ਰਹੇ ਤਲਾਕ ਦੀ ਵੱਡੀ ਵਜਾ Polloution , ਜਲਵਾਯੂ ਪਰਿਵਰਤਨ ਅਤੇ Global Warming ਦੇ ਨਾਲ ਕੁਦਰਤੀ ਆਫ਼ਤਾ ਹਨ। ਤੂਫ਼ਾਨ ਅਤੇ ਖਰਾਬ ਮੌਸਮ ਵੀ ਹੋ ਸਕਦੀ ਹੈ। ਇਸ ਦੇ ਕਾਰਨ ਪੰਛੀਆਂ ਵਿਚ ਕਈ ਤਰਾਂ ਦੇ ਬਦਲਾਅ ਦਿਸ ਰਹੇ ਹਨ। ਉਨਾਂ ਦੇ ਉਡਣ ਦੀ ਸਮਰੱਥਾ, ਪ੍ਰਜਨਣ ਸਮਰੱਥਾ, ਅਤੇ ਮਾਨਸਿਕਤਾ ਤੇ ਵੀ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਪੰਛੀ ਜਦੋਂ ਦੂਜੇ ਦੇਸ਼ ਪਹੁੰਚਦੇ ਹਨ ਤਾਂ ਉਥੇ ਸਰਦੀ ਦਾ ਮੌਸਮ ਦੇਰੀ ਨਾਲ ਸ਼ੁਰੂ ਹੁੰਦਾ ਹੈ। ਇਸ ਦਾ ਅਸਰ ਵੀ ਉਨਾਂ ਤੇ ਪੈਂਦਾ ਹੈ
0 comments:
Post a Comment