ਸਮਾਗਮ ਦੌਰਾਨ ਕਾਵਿ ਰਚਨਾ, ਸਲੋਗਨ ਰਚਨਾ,ਮਾਤ ਭਾਸ਼ਾ ਸੁਲੇਖ ਮੁਕਾਬਲੇ ਕਰਵਾਏ ਗਏ
ਫਾਜ਼ਿਲਕਾ, 22 ਨਵੰਬਰ
ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਭਾਸ਼ਾ ਮੰਚ ਵੱਲੋਂ ਸਵ. ਹਰਤਨਵੀਰ ਕੌਰ ਢਿੱਲੋਂ ਅਤੇ ਸਵ. ਅਨੀਤਾ ਕੌਰ ਭੁਪਾਲ ਦੀ ਯਾਦ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੰਚ (ਸੰਯੋਜਕ ਦਰਸ਼ਨ ਢਿੱਲੋਂ ਚਰਚਾ ਕੌਮਾਂਤਰੀ ਯੂ.ਕੇ.), ਡੀ.ਏ.ਵੀ ਕਾਲਜ,ਅਬੋਹਰ ਦੇ ਸਹਿਯੋਗ ਨਾਲ ਪਿ੍ਰੰਸੀਪਲ ਰਾਜੇਸ਼ ਕੁਮਾਰ ਮਹਾਜਨ ਦੀ ਯੋਗ ਨਿਰਦੇਸ਼ਨਾ ਵਿੱਚ `ਪੰਜਾਬੀ ਮਾਹ-2022` ਮਨਾਉਣ ਸੰਬੰਧੀ ਲਹਿੰਦੇ ਅਤੇ ਚੜ੍ਹਦੇ ਪੰਜਾਬੀ ਕਵੀ ਪ੍ਰੋ. ਗੁਰਤੇਜ ਕੋਹਾਰਵਾਲਾ ਨਾਲ ਰੂ-ਬ-ਰੂ ਸਮਾਗਮ 22 ਨਵੰਬਰ 2022 ਨੂੰ ਆਯੋਜਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਗੁਰਰਾਜ ਸਿੰਘ ਚਹਿਲ ਨੇ ਸਵਾਗਤੀ ਸ਼ਬਦ ਆਖਦਿਆਂ ਪ੍ਰੋ. ਗੁਰਤੇਜ ਕੋਹਾਰਵਾਲਾ ਦੀ ਜਾਣ-ਪਛਾਣ ਕਰਵਾਈ। ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਸਰੋਤਿਆਂ ਨਾਲ ਸੰਬੋਧਤ ਹੁੰਦਿਆਂ ਆਪਣੀ ਕਾਵਿ ਸਿਰਜਣ ਪ੍ਰਕ੍ਰਿਆ ਸੰਬੰਧੀ ਵਿਸਥਾਰ ਸਹਿਤ ਚਰਚਾ ਕੀਤੀ।ਉਹਨਾਂ ਦੱਸਿਆ ਕਿ ਉਹ ਵੇਲੇ ਦੇ ਹਾਲਾਤਾਂ ਨੂੰ ਅਤਿ ਸੰਵੇਦਨਸ਼ੀਲਤਾ ਨਾਲ ਗ੍ਰਹਿਣ ਕਰਦੇ ਹਨ। ਇਸੇ ਅਨੁਭਵ ਵਿੱਚੋਂ ਹੀ ਉਹਨਾਂ ਦੀ ਕਵਿਤਾ ਸਹਿਜ ਭਾਵੀ ਰੂਪ ਧਾਰਦੀ ਹੈ।ਕਾਲਜ ਦੇ ਪਿ੍ਰੰਸੀਪਲ ਰਾਜੇਸ਼ ਕੁਮਾਰ ਮਹਾਜਨ ਨੇ ਇਸ ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਕਾਲਜਾਂ ਦੇ ਅਧਿਆਪਕ ਸਾਹਿਬਾਨਾਂ, ਸ਼ਹਿਰ ਦੇ ਸਾਹਿਤ ਰਸੀਏ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਭਾਸ਼ਾ ਵਿਭਾਗ ਫਾਜ਼ਿਲਕਾ ਭਾਸ਼ਾ ਪ੍ਰਤੀ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਤਰਸੇਮ ਸ਼ਰਮਾ ਨੇ ਮੰਚ ਸੰਚਾਲਨ ਕਰਦਿਆਂ ਅਜੋਕੇ ਸਮਿਆਂ ਵਿੱਚ ਕਵਿਤਾ ਦੀ ਸਾਰਥਕਤਾ ਨੂੰ ਮਹੱਤਵਪੂਰਨ ਦੱਸਿਆ।
ਜ਼ਿਲਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਕਵੀ ਕੋਹਾਰਵਾਲਾ ਦਾ ਧੰਨਵਾਦ ਕਰਦਿਆਂ ਉਹਨਾਂ ਪਾਸੋਂ ਭਵਿੱਖੀ ਸਹਿਯੋਗ ਦੀ ਆਸ ਪ੍ਰਗਟਾਈ। ਰਾਜਿੰਦਰ ਮਾਜ਼ੀ ਨੇ ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਪੰਜਾਬੀ ਵਿਭਾਗ ਡੀ.ਏ.ਵੀ. ਕਾਲਜ, ਅਬੋਹਰ ਦੀ ਇਸ ਸਮਾਗਮ ਲਈ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਪ੍ਰਤੀਕ ਆਰਟਿਸਟ(ਕਨੇਡਾ), ਐਡਵੋਕੇਟ ਰਵਿੰਦਰ ਗਿੱਲ, ਕਵੀ ਸਤਨਾਮ ਸਿੰਘ, ਰਾਜ਼ਿੰਦਰ ਮਾਜ਼ੀ, ਐਡਵੋਕੇਟ ਸੁਖਜੀਤ ਸਿੰਘ, ਹਰਮੀਤ ਮੀਤ, ਸਚਵੀਰ ਸਿੰਘ, ਸੁਖਜਿੰਦਰ ਢਿੱਲੋਂ, ਵੀਰ ਵਹਾਬ, ਪ੍ਰੋ. ਸਕੁੰਤਲਾ ਮਿੱਢਾ, ਪ੍ਰੋ. ਗੌਰਵ, ਮਨਿੰਦਰ ਸਿੰਘ ਵਿਰਕ, ਕੰਵਲਪ੍ਰੀਤ ਕੌਰ, ਵੀਰਪਾਲ, ਅਜੇ ਕੁਮਾਰ, ਡਾ. ਸੁਰਿੰਦਰ ਆਦਿ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਕਾਵਿ ਉਚਾਰਨ, ਕਾਵਿ ਰਚਨਾ, ਸਲੋਗਨ ਰਚਨਾ, ਮਾਤ ਭਾਸ਼ਾ ਸੁਲੇਖ ਦਾ ਅੰਤਰ ਕਾਲਜ ਮੁਕਾਬਲਾ 18 ਨਵੰਬਰ 2022 ਨੂੰ ਕਰਵਾਇਆ ਗਿਆ। ਜਿਸ ਵਿਚ ਡੀ.ਏ.ਵੀ ਕਾਲਜ ਅਬੋਹਰ ਤੋਂ ਇਲਾਵਾ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ, ਅਬੋਹਰ, ਐਮ.ਐਮ.ਡੀ.ਡੀ.ਏ.ਵੀ. ਕਾਲਜ, ਗਿੱਦੜਬਾਹਾ, ਐਮ.ਡੀ. ਕਾਲਜ ਆਫ ਐਜੂਕੇਸ਼ਨ, ਅਬੋਹਰ। ਗੋਪੀ ਚੰਦ ਆਰੀਆ ਮਹਿਲਾ ਕਾਲਜ, ਅਬੋਹਰ, ਭਾਗ ਸਿੰਘ ਹੇਅਰ ਖਾਲਸਾ ਗਰਲਜ਼ ਕਾਲਜ, ਕਾਲਾ ਟਿੱਬਾ, ਅਬੋਹਰ, ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੈਡਮ ਸਰੋਜ ਅਰੋੜਾ ਮੁਖੀ ਪੰਜਾਬੀ ਵਿਭਾਗ ਐਮ.ਐਮ.ਡੀ.ਡੀ.ਏ.ਵੀ ਕਾਲਜ ਗਿੱਦੜਬਾਹਾ, ਮੈਡਮ ਬਲਜੀਤ ਕੌਰ ਭਾਗ ਸਿੰਘ ਹੇਅਰ ਖਾਲਸਾ ਗਰਲਜ਼ ਕਾਲਜ ਕਾਲਾ ਟਿੱਬਾ ਅਬੋਹਰ। ਸਮਾਗਮ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਸ਼੍ਰੀ ਭੁਪਿੰਦਰ ਉਤਰੇਜਾ ਉਚੇਚੇ ਰੂਪ ਵਿਚ ਸਾਮਲ ਹੋਏ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਓ.ਪੀ ਕਾਲੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਅਪਣੇ ਸੰਬੋਧਨ ਵਿੱਚ ਪ੍ਰੋ. ਗੁਰਰਾਜ ਸਿੰਘ ਚਹਿਲ ਮੁਖੀ ਪੰਜਾਬੀ ਵਿਭਾਗ ਨੇ ਪੰਜਾਬੀ ਮਾਹ ਦੇ ਸੰਬੰਧ ਵਿੱਚ ਅਤੇ ਸ. ਦਰਸ਼ਨ ਸਿੰਘ ਢਿੱਲੋਂ ਮੁਰਾਦਵਾਲਾ(ਯੂ.ਕੇ) ਮੁੱਖ ਸੰਪਾਦਕ ਚਰਚਾ ਕੌਮਾਂਤਰੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਹਾਇਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।ਡਾ. ਤਰਸੇਮ ਸ਼ਰਮਾ ਵੱਲੋਂ ਆਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ ਗਈ ਅਤੇ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਮਾਗਮ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ।ਮੈਡਮ ਕੰਵਲਪ੍ਰੀਤ ਕੌਰ ਅਤੇ ਮੈਡਮ ਵੀਰਪਾਲ ਕੌਰ ਦੀ ਦੇਖ ਰੇਖ ਵਿੱਚ ਕਾਵਿ ਰਚਨਾ, ਸਲੋਗਨ ਰਚਨਾ,ਮਾਤ ਭਾਸ਼ਾ ਸੁਲੇਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਸਲੋਗਨ ਵਿਚ ਤਵਪ੍ਰੀਤ ਕੌਰ ਪਹਿਲੇ ਸਥਾਨ, ਪ੍ਰਿਯੰਕਾ ਅਤੇ ਊਸ਼ਾ ਰਾਣੀ ਦੂਜੇ ਸਥਾਨ ਅਤੇ ਵੀਰਪਾਲ ਕੌਰ ਅਤੇ ਕ੍ਰਿਤਿਕਾ ਤੀਜੇ ਸਥਾਨ ਤੇ ਰਹੇ।ਕਾਵਿ ਰਚਨਾ ਵਿਚ ਪਹਿਲੇ ਸਥਾਨ ਤੇ ਨਵਨੀਤ ਸਿੰਘ ਦੂਜੇ ਸਥਾਨ ਤੇ ਸਤਵੀਰ ਕੌਰ ਅਤੇ ਤੀਜੇ ਸਥਾਨ ਤੇ ਭੁਪਿੰਦਰ ਸਿੰਘ ਰਹੇ।
ਮਾਤ ਭਾਸ਼ਾ ਸੁਲੇਖ ਵਿਚ ਪਹਿਲੇ ਸਥਾਨ ੳੁੱਤੇ ਕਾਜਲ ਦੂਜੇ ਸਥਾਨ ਉੱਤੇ ਕਾਜਲਪ੍ਰੀਤ ਕੌਰ ਅਤੇ ਤੀਜੇ ਸਥਾਨ ਤੇ ਅਨੂ ਰਾਣੀ ਰਹੇ।ਪ੍ਰੋ. ਮਨਿੰਦਰ ਸਿੰਘ ਅਤੇ ਪ੍ਰੋ. ਅਜੇ ਕੁਮਾਰ ਦੀ ਦੇਖ ਰੇਖ ਵਿੱਚ ਕਾਵਿ ਉਚਾਰਨ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਭੁਪਿੰਦਰ ਸਿੰਘ ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ ਪਹਿਲੇ ਸਥਾਨ ਤੇ ਰਹੇ।ਕਾਜਲਪ੍ਰੀਤ ਕੌਰ ਐਮ.ਐਮ.ਡੀ.ਡੀ.ਏ.ਵੀ ਕਾਲਜ,ਗਿੱਦੜਬਾਹਾ, ਦੂਜੇ ਸਥਾਨ ਅਤੇ ਤੀਜੇ ਸਥਾਨ ਤੇ ਪੁਸ਼ਪਾ ਰਾਣੀ ਗੋਪੀ ਚੰਦ ਆਰੀਆ ਮਹਿਲਾ ਕਾਲਜ, ਅਬੋਹਰ ਰਹੇ।ਨਿਰਣਾਇਕ ਦੀ ਭੂਮਿਕਾ ਪ੍ਰੋ. ਸਰੋਜ ਅਰੋੜਾ, ਡਾ.ਬਲਜੀਤ ਕੌਰ, ਡਾ. ਅਨੂਪਾਲ ਵੱਲੋਂ ਨਿਭਾਈ ਗਈ।
ਇਸ ਮੌਕੇ ਪੋ੍ਰ. ਸਰਬਜੀਤ ਸਿੰਘ, ਡਾ. ਆਸ਼ੂਤੋਸ਼, ਪ੍ਰੋ.ਕੌਰਸੀਰ ਸਿੰਘ, ਡਾ.ਸੁਰਿੰਦਰ ਕੁਮਾਰ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।ਸਰੋਜ ਅਰੋੜਾ, ਡਾ. ਬਲਜੀਤ ਕੌਰ, ਸਚਵੀਰ ਸਿੰਘ, ਪ੍ਰੋ.ਕਮਲੇਸ਼ ਰਾਣੀ, ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਸ਼ਰੂਤੀ ਆਦਿ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
0 comments:
Post a Comment