ਬਠਿੰਡਾ, 22 ਨਵੰਬਰ :
ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਤੇ ਸਵੈ- ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ 24 ਤੇ 25 ਨਵੰਬਰ 2022 ਨੂੰ ਅਪੋਲੋ ਹੋਮ ਕੇਅਰ ਨਵੀਂ ਦਿੱਲੀ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ 24 ਤੇ 25 ਨਵੰਬਰ 2022 ਨੂੰ ਸਵੇਰੇ 9:30 ਵਜੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਇਨ, ਬਠਿੰਡਾ ਵਿਖੇ ਅਪੋਲੋ ਹੋਮ ਕੇਅਰ ਦਿੱਲੀ ਵੱਲੋਂ ਹੋਮ ਕੇਅਰ ਨਰਸਾਂ ਦੀਆਂ ਆਸਾਮੀਆਂ ਲਈ ਇੰਟਰਵਿਓ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਤਨਖਾਹ ਪ੍ਰਤੀ ਮਹੀਨਾਂ 17000 ਰੁਪਏ ਤੋਂ 40000 ਰੁਪਏ ਤੱਕ ਹੋਵੇਗੀ। ਇਸ ਮੇਲੇ ਚ ਜੀ.ਐੱਨ.ਐੱਮ., ਏ.ਐੱਨ.ਐੱਮ. ਤੇ ਬੀ.ਐਸ.ਸੀ. (ਨਰਸਿੰਗ) ਪਾਸ ਤੇ ਅਖੀਰਲੇ ਸਾਲ ਵਿੱਚ ਪੜ੍ਹਦੇ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ। ਇਨ੍ਹਾਂ ਅਸਾਮੀਆਂ ਦੀ ਸਿਲੈਕਸ਼ਨ ਦਿੱਲੀ ਅਤੇ ਐਨ.ਸੀ.ਆਰ. ਖੇਤਰ ਲਈ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਸਮੇਂ-ਸਮੇਂ ਸਿਰ ਪਲੇਸਮੈਂਟ ਕੈਪਾਂ ਅਤੇ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਾਰਥੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।
0 comments:
Post a Comment