ਅੱਜ ਦੁਨੀਆਂ ਦੀ ਆਬਾਦੀ ਅੱਠ ਅਰਬ ਤੋਂ ਪਾਰ ਹੋ ਗਈ ਹੈ। ਭਲਾਂ ਹੀ ਵੱਧਦੀ ਆਬਾਦੀ ਚਿੰਤਾ ਦਾ ਕਾਰਨ ਹੈ ਪਰ ਲੋਕ ਜਾਨਣਾ ਚਾਹੁੰਦੇ ਹਨ ਕਿ ਆਖਰਕਾਰ 8 ਅਰਬਵਾਂ ਬੱਚਾ ਕੌਣ ਹੈ ਜਿਸ ਨੇ ਦੁਨੀਆਂ ਦੀ ਆਬਾਦੀ ਨੂੰ 8 ਅਰਬ ਤੋਂ ਪਾਰ ਕਰ ਦਿੱਤਾ। ਲੋਕ ਇਸ ਗੱਲ ਨੂੰ ਲੈ ਕੇ ਸਰਚ ਕਰ ਰਹੇ ਹਨ।
ਜੇਕਰ ਤੁਸੀ ਸੋਚ ਰਹੇ ਹੋ ਕਿ ਇਹ ਬੱਚਾ ਭਾਰਤ, ਚੀਨ, ਅਮੇਰਿਕਾ ਜਾਂ ਬ੍ਰਿਟੇਨ ਵਿਚ ਹੋਇਆ ਹੈ ਤਾਂ ਇਹ ਗਲਤ ਹੈ। ਸਹੀ ਜਵਾਬ ਵਿਚ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਇਸ ਬੱਚੇ ਦੇ ਜਨਮ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਨੀਲਾ ਵਿਚ ਬੇਬੀ ਗਰਲ ਨੇ ਅੱਜ ਸਵੇਰੇ ਜਨਮ ਲਿਆ ਅਤੇ ਉਹ 8 ਅਰਬਵੀ ਬੱਚੀ ਹੈ। |
No comments:
Post a Comment