punjabfly

Nov 15, 2022

ਠੇਕਾ ਆਧਾਰ ਤੇ ਪਟਵਾਰੀਆਂ/ਕਾਨੂੰਗੋਆਂ ਦੀ ਭਰਤੀ ਲਈ ਅਰਜੀਆਂ ਦੀ ਮੰਗ




 ਫਰੀਦਕੋਟ 15 ਨਵੰਬਰ 

 ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ ਰਾਹੀਂ ਜ਼ਿਲ੍ਹਾ ਫਰੀਦਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਆਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਸੇਵਾ ਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਰਾਹੀਂ ਹੋਰ ਸੋਧ ਅਨੁਸਾਰ ਮੁੜ ਠੇਕੇ ਦੇ ਆਧਾਰ ਤੇ ਪਟਵਾਰੀਆਂ ਦੀ ਭਰਤੀ ਕੀਤੀ ਜਾਣੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ। 


ਉਨ੍ਹਾਂ ਇਸ ਸਬੰਧੀ ਵਿਸਥਾਰ ਸਹਿਤ ਦੱਸਦਿਆ ਕਿਹਾ ਕਿ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀਆਂ ਦੇਣ ਵਾਲੇ ਪਟਵਾਰੀਆਂ ਦੀ ਉਮਰ ਹੱਦ  67 ਸਾਲ ਹੋਵੇ ਅਤੇ ਉਸ ਨੂੰ 35,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ। ਇਹ ਭਰਤੀ ਮਿਤੀ 31.07.2023 ਜਾਂ ਇਨ੍ਹਾਂ ਅਸਾਮੀਆਂ ਤੇ ਰੈਗੁਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ ਤੱਕ ਲਾਗੂ ਹੋਵੇਗੀ। ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ ਅਰਧ ਸਹਿਰੀ) ਵਿੱਚ ਕੀਤੀ ਜਾਵੇਗੀ। 


ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਵੱਲੋਂ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖਤਿਆਰ ਨਹੀਂ ਹੋਵੇਗਾ। ਇਨ੍ਹਾਂ ਆਸਾਮੀਆਂ ਤੇ ਠੇਕੇ ਦੇ ਆਧਾਰ ਤੇ ਤਾਇਨਾਤ ਪਟਵਾਰੀ ਏ.ਐਸ.ਆਰ/ਡੀ.ਐਸ.ਐਮ ਰਾਹੀਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਅਪਰਾਧਕ ਕੇਸ ਜਾਂ ਵਿਭਾਗੀ ਪੜਤਾਲ ਲੰਬਿਤ ਨਾ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਣਾ ਚਾਹੀਦਾ ਹੈ । 


ਉਨ੍ਹਾਂ ਹੋਰ ਦੱਸਿਆ ਕਿ ਇੱਛੁਕ ਸੇਵਾ ਮੁਕਤ ਪਟਵਾਰੀ/ਕਾਨੂੰਗੋ ਆਪਣੀਆਂ ਅਰਜੀਆਂ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰ: 248, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ ਵਿਖੇ ਮਿਤੀ 30-11-2022 ਸਮਾਂ ਸਵੇਰੇ 11:00 ਵਜੇ ਤੱਕ ਦੇ ਸਕਦੇ ਹਨ। ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ-ਘੋਸ਼ਣਾ ਵੀ ਦਿੱਤੀ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਅਤੇ ਉਸ ਖਿਲਾਫ ਕੋਈ ਵੀ ਕੋਰਟ ਕੇਸ/ ਇਨਕੁਆਰੀ/ ਐਫ.ਆਈ.ਆਰ ਲੰਬਿਤ ਨਹੀਂ ਹੈ। ਸਫਲ ਉਮਦੀਵਾਰ ਤੇ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ਤੇ ਜਾਰੀ ਸੇਵਾ ਸ਼ਰਤਾਂ ਲਾਗੂ ਹੋਣਗੀਆਂ।


Share:

0 comments:

Post a Comment

Definition List

blogger/disqus/facebook

Unordered List

Support